Luke 12:21
“ਹਰ ਉਸ ਬੰਦੇ ਨਾਲ ਵੀ ਇਵੇਂ ਹੀ ਹੋਵੇਗਾ ਜੋ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਅਮੀਰ ਨਹੀਂ ਹੈ ਅਤੇ ਆਪਣੇ ਲਈ ਅਮੀਰੀ ਜਮ੍ਹਾਂ ਕਰਦਾ ਹੈ।”
Luke 12:21 in Other Translations
King James Version (KJV)
So is he that layeth up treasure for himself, and is not rich toward God.
American Standard Version (ASV)
So is he that layeth up treasure for himself, and is not rich toward God.
Bible in Basic English (BBE)
So that is what comes to the man who gets wealth for himself, and has not wealth in the eyes of God.
Darby English Bible (DBY)
Thus is he who lays up treasure for himself, and is not rich toward God.
World English Bible (WEB)
So is he who lays up treasure for himself, and is not rich toward God."
Young's Literal Translation (YLT)
so `is' he who is treasuring up to himself, and is not rich toward God.'
| So | οὕτως | houtōs | OO-tose |
| is he | ὁ | ho | oh |
| that layeth up treasure | θησαυρίζων | thēsaurizōn | thay-sa-REE-zone |
| himself, for | ἑαυτῷ | heautō | ay-af-TOH |
| and | καὶ | kai | kay |
| is not | μὴ | mē | may |
| rich | εἰς | eis | ees |
| toward | θεὸν | theon | thay-ONE |
| God. | πλουτῶν | ploutōn | ploo-TONE |
Cross Reference
ਲੋਕਾ 12:33
ਇਸ ਲਈ ਆਪਣੀ ਸਾਰੀ ਸੰਪੰਤੀ ਵੇਚ ਦੇ ਅਤੇ ਧਨ ਗਰੀਬਾਂ ਵਿੱਚ ਵੰਡ ਦੇ। ਇਸ ਸੰਸਾਰ ਦੀ ਅਮੀਰੀ ਬਹੁਤੇ ਲੰਬੇ ਸਮੇਂ ਤੱਕ ਨਹੀਂ ਰਹਿੰਦੀ। ਇਸ ਲਈ ਆਪਣੇ ਖਜਾਨੇ ਸੁਰਗ ਵਿੱਚ ਰੱਖੋ। ਇਹ ਹਮੇਸ਼ਾ ਲਈ ਰਹਿੰਦਾ ਹੈ ਕਿਉਂਕਿ ਸੁਰਗ ਵਿੱਚ ਨਾ ਤਾਂ ਇਸ ਨੂੰ ਚੋਰ ਚੁਰਾ ਸੱਕਦਾ ਹੈ ਅਤੇ ਨਾ ਹੀ ਇਸ ਨੂੰ ਕੀੜੇ ਨਸ਼ਟ ਕਰ ਸੱਕਦੇ ਹਨ।
ਮੱਤੀ 6:19
ਦੌਲਤ ਨਾਲੋਂ ਪਰਮੇਸ਼ੁਰ ਵੱਧੇਰੇ ਮਹੱਤਵਪੂਰਣ ਹੈ “ਧਰਤੀ ਉੱਤੇ ਖਜ਼ਾਨੇ ਦਾ ਭੰਡਾਰ ਨਾ ਜੋੜੋ। ਇੱਥੇ ਕੀੜੇ ਅਤੇ ਜੰਗ਼ਾਲ ਧਨ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਚੋਰ ਸੰਨ੍ਹ ਮਾਰਕੇ ਤੁਹਾਡੀ ਦੌਲਤ ਚੁਰਾ ਲੈ ਜਾਂਦੇ ਹਨ।
ਹੋ ਸੀਅ 10:1
ਇਸਰਾਏਲ ਦੀ ਰਈਸੀ ਬੁੱਤ ਉਪਾਸਨਾ ਵੱਲ ਜਾਂਦੀ ਹੈ ਇਸਰਾਏਲ ਇੱਕ ਅੰਗੂਰੀ ਵੇਲ ਹੈ, ਜਿਹੜੀ ਬਹੁਤ ਫ਼ਲ ਦਿੰਦੀ ਹੈ। ਜਿੰਨਾ ਇਸਰਾਏਲ ਨੇ ਵੱਧੇਰੇ ਫ਼ਲ ਪੈਦਾ ਕੀਤਾ, ਇਸ ਨੂੰ ਝੂਠੇ ਦੇਵਤਿਆਂ ਨੂੰ ਪੂਜਣ ਲਈ ਹੋਰ ਵੱਧੇਰੇ ਜਗਵੇਦੀਆਂ ਉਸਾਰੀਆਂ ਜਿਵੇਂ ਹੀ ਇਸਰਾਏਲ ਦੀ ਧਰਤੀ ਵੱਧੇਰੇ ਉਤਪਾਦਕ ਹੋਈ, ਉਸ ਨੇ ਵੱਧ ਧਾਰਮਿਕ ਥੰਮ ਸਥਾਪਿਤ ਕੀਤੇ।
ਪਰਕਾਸ਼ ਦੀ ਪੋਥੀ 2:9
“ਮੈਂ ਤੁਹਾਡੀਆਂ ਮੁਸ਼ਕਿਲਾਂ ਨੂੰ ਜਾਣਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਤੁਸੀਂ ਗਰੀਬ ਹੋ। ਪਰ ਸੱਚਮੁੱਚ ਤੁਸੀਂ ਅਮੀਰ ਹੋ। ਮੈਂ ਉਨ੍ਹਾਂ ਮੰਦੀਆਂ ਗੱਲਾਂ ਨੂੰ ਜਾਣਦਾ ਹਾਂ ਜਿਹੜੀਆਂ ਕੁਝ ਲੋਕ ਤੁਹਾਡੇ ਬਾਰੇ ਬੋਲਦੇ ਹਨ। ਉਹ ਲੋਕ ਆਖਦੇ ਹਨ ਕਿ ਉਹ ਯਹੂਦੀ ਹਨ। ਪਰ ਉਹ ਸੱਚੇ ਯਹੂਦੀ ਨਹੀਂ ਹਨ। ਉਹ ਇੱਕ ਪੂਜਾ ਸਥਾਨ ਹਨ ਜਿਹੜੇ ਸ਼ੈਤਾਨ ਨਾਲ ਸੰਬੰਧਿਤ ਹਨ।
ਯਾਕੂਬ 5:1
ਖੁਦਗਰਜ਼ ਅਮੀਰ ਲੋਕਾਂ ਨੂੰ ਸਜ਼ਾ ਮਿਲੇਗੀ ਅਮੀਰ ਲੋਕੋ ਤੁਸੀਂ ਸੁਣੋ। ਚੀਕੋ ਅਤੇ ਦਰਦ ਵਿੱਚ ਕੁਰਲਾਓ ਕਿਉਂਕਿ ਵੱਡੀਆਂ ਮੁਸ਼ਕਿਲਾਂ ਤੁਹਾਡੇ ਤੇ ਆ ਰਹੀਆਂ ਹਨ।
ਯਾਕੂਬ 2:5
ਮੇਰੇ ਪਿਆਰੇ ਭਰਾਵੋ ਅਤੇ ਭੈਣੋ ਸੁਣੋ। ਪਰਮੇਸ਼ੁਰ ਨੇ ਦੁਨੀਆਂ ਦੇ ਗਰੀਬ ਲੋਕਾਂ ਨੂੰ ਨਿਹਚਾ ਦੇ ਸੰਗ ਅਮੀਰ ਹੋਣ ਲਈ ਚੁਣਿਆ ਹੈ। ਉਸ ਨੇ ਉਨ੍ਹਾਂ ਨੂੰ ਉਹ ਰਾਜ ਪ੍ਰਾਪਤ ਕਰਨ ਲਈ ਚੁਣਿਆ ਹੈ ਜਿਸਦਾ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਵਾਅਦਾ ਕੀਤਾ ਸੀ ਜਿਹੜੇ ਉਸ ਨੂੰ ਪ੍ਰੇਮ ਕਰਦੇ ਹਨ।
੧ ਤਿਮੋਥਿਉਸ 6:18
ਅਮੀਰਾਂ ਨੂੰ ਚੰਗੇ ਕੰਮ ਕਰਨ ਲਈ ਆਖੋ। ਉਨ੍ਹਾਂ ਨੂੰ ਚੰਗੇ ਕੰਮਾਂ ਵਿੱਚ ਅਮੀਰ ਹੋਣ ਲਈ ਆਖੋ। ਅਤੇ ਉਨ੍ਹਾਂ ਨੂੰ ਖੁਸ਼ੀ ਨਾਲ ਦਾਨ ਕਰਨ ਅਤੇ ਦੌਲਤ ਸਾਂਝੀ ਕਰਨ ਲਈ ਆਖੋ।
੨ ਕੁਰਿੰਥੀਆਂ 6:10
ਹਾਲਾਂ ਕਿ ਅਸੀਂ ਉਦਾਸ ਹਾਂ, ਪਰ ਅਸੀਂ ਹਮੇਸ਼ਾ ਖੁਸ਼ ਹਾਂ। ਭਾਵੇਂ ਅਸੀਂ ਗਰੀਬ ਹਾਂ ਪਰ ਅਸੀਂ ਬਹੁਤ ਸਾਰੇ ਲੋਕਾਂ ਨੂੰ ਅਮੀਰ ਬਣਾਉਂਦੇ ਹਾਂ। ਸਾਡੇ ਕੋਲ ਕੁਝ ਵੀ ਨਹੀਂ ਪਰ ਅਸਲ ਵਿੱਚ ਸਾਡੇ ਕੋਲ ਸਭ ਕੁਝ ਹੈ।
ਰੋਮੀਆਂ 2:5
ਪਰ ਤੁਸੀਂ ਬੜੇ ਕਠੋਰ ਅਤੇ ਸਖਤ ਦਿਲ ਹੋ। ਤੁਸੀਂ ਬਦਲਣ ਤੋਂ ਇਨਕਾਰੀ ਹੋ, ਇਸੇ ਲਈ ਤੁਸੀਂ ਖੁਦ ਹੀ ਆਪਣੇ ਦੰਡ ਨੂੰ ਜਮ੍ਹਾ ਕਰੀ ਜਾ ਰਹੇ ਹੋ। ਜਿਸ ਦਿਨ ਪਰਮੇਸ਼ੁਰ ਆਪਣਾ ਗੁੱਸਾ ਵਿਖਾਵੇਗਾ ਤੁਸੀਂ ਉਹ ਸਜ਼ਾ ਪ੍ਰਾਪਤ ਕਰੋਂਗੇ। ਉਸ ਦਿਨ ਲੋਕ ਪਰਮੇਸ਼ੁਰ ਦੇ ਸੱਚੇ ਨਿਆਂ ਨੂੰ ਵੇਖਣਗੇ।
ਲੋਕਾ 16:11
ਜੇਕਰ ਤੁਸੀਂ ਇਹ ਸਾਬਤ ਨਹੀਂ ਕਰ ਸੱਕਦੇ ਕਿ ਤੁਸੀਂ ਦੁਨਿਆਵੀ ਦੌਲਤ ਨਾਲ ਵਿਸ਼ਵਾਸਯੋਗ ਹੋ, ਤਾਂ ਫ਼ਿਰ ਤੁਹਾਨੂੰ ਸੱਚੀ ਦੌਲਤ ਕੌਣ ਸੌਂਪੇਗਾ?
ਲੋਕਾ 6:24
“ਤੁਹਾਡੇ ਤੇ ਲਾਹਨਤ, ਅਮੀਰ ਲੋਕੋ, ਕਿਉਂਕਿ ਤੁਹਾਡੇ ਕੋਲ ਸਭ ਸੁੱਖ ਹਨ।
ਹਬਕੋਕ 2:9
“ਉਸ ਬੰਦੇ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ ਜੋ ਬਦ-ਕਰਨੀਆਂ ਕਰਕੇ ਅਮੀਰ ਬਣਦਾ ਹੈ। ਅਜਿਹਾ ਬੰਦਾ ਸੁਰੱਖਿਅਤ ਥਾਂ ਤੇ ਰਹਿਣ ਲਈ ਉਹ ਕਰਨੀਆਂ ਕਰਦਾ ਹੈ। ਉਹ ਸੋਚਦਾ ਕਿ ਉਹ ਦੂਜੇ ਲੋਕਾਂ ਨੂੰ ਆਪਣੇ ਘਰੋ ਚੀਜ਼ਾਂ ਚੁਰਾਉਣ ਤੋਂ ਰੋਕ ਲਵੇਗਾ ਪਰ ਉਸ ਦੇ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ।