ਲੋਕਾ 1:52 in Punjabi

ਪੰਜਾਬੀ ਪੰਜਾਬੀ ਬਾਈਬਲ ਲੋਕਾ ਲੋਕਾ 1 ਲੋਕਾ 1:52

Luke 1:52
ਉਸ ਨੇ ਸ਼ਕਤੀਸ਼ਾਲੀ ਹਾਕਮਾਂ ਨੂੰ ਉਨ੍ਹਾਂ ਦੇ ਸਿੰਘਾਸਨਾਂ ਤੋਂ ਹਟਾ ਦਿੱਤਾ ਹੈ ਅਤੇ ਉਸ ਨੇ ਦੀਨ ਲੋਕਾਂ ਨੂੰ ਉੱਚਾ ਉੱਠਾਇਆ।

Luke 1:51Luke 1Luke 1:53

Luke 1:52 in Other Translations

King James Version (KJV)
He hath put down the mighty from their seats, and exalted them of low degree.

American Standard Version (ASV)
He hath put down princes from `their' thrones, And hath exalted them of low degree.

Bible in Basic English (BBE)
He has put down kings from their seats, lifting up on high the men of low degree.

Darby English Bible (DBY)
He has put down rulers from thrones, and exalted the lowly.

World English Bible (WEB)
He has put down princes from their thrones. And has exalted the lowly.

Young's Literal Translation (YLT)
He brought down the mighty from thrones, And He exalted the lowly,

He
hath
put
down
καθεῖλενkatheilenka-THEE-lane
the
mighty
δυνάσταςdynastasthyoo-NA-stahs
from
ἀπὸapoah-POH
seats,
their
θρόνωνthronōnTHROH-none
and
καὶkaikay
exalted
ὕψωσενhypsōsenYOO-psoh-sane
them
of
low
degree.
ταπεινούςtapeinousta-pee-NOOS

Cross Reference

ਜ਼ਬੂਰ 107:40
ਪਰਮੇਸ਼ੁਰ ਨੇ ਉਨ੍ਹਾਂ ਦੇ ਆਗੂਆਂ ਨੂੰ ਸ਼ਰਮਸਾਰ ਕੀਤਾ ਅਤੇ ਨਮੋਸ਼ੀ ਦਿੱਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਮਾਰੂਥਲ ਵਿੱਚ ਅਵਾਰਾ ਭਟਕਣ ਦਿੱਤਾ ਜਿੱਥੇ ਕੋਈ ਰਾਹ ਨਹੀਂ ਸਨ।

ਯਾਕੂਬ 4:10
ਪਰਮੇਸ਼ੁਰ ਦੇ ਸਨਮੁੱਖ ਆਪਣੇ ਆਪ ਨੂੰ ਨਿਮਾਣੇ ਬਣਾਓ ਅਤੇ ਪਰਮੇਸ਼ੁਰ ਤੁਹਾਨੂੰ ਮਹਾਨ ਬਣਾਵੇਗਾ।

ਹਿਜ਼ ਕੀ ਐਲ 17:24
“ਫ਼ੇਰ ਪਤਾ ਲੱਗ ਜਾਵੇਗਾ ਹੋਰਨਾਂ ਰੁੱਖਾਂ ਨੂੰ ਕਿ ਮੈਂ ਲੰਮੇ ਰੁੱਖਾਂ ਨੂੰ ਧਰਤ ਉੱਤੇ ਡਿੱਗਣ ਦਿੰਦਾ ਹਾਂ ਅਤੇ ਛੋਟੇ ਰੁੱਖਾਂ ਨੂੰ ਬਹੁਤ ਵੱਡੇ ਵੱਧਣ ਦਿੰਦਾ ਹਾਂ। ਮੈਂ ਹਰੇ ਰੁੱਖਾਂ ਨੂੰ ਸੁੱਕਾ ਦਿੰਦਾ ਹਾਂ, ਅਤੇ ਮੈਂ ਸੁਕੇ ਰੁੱਖਾਂ ਨੂੰ ਹਰਾ ਕਰ ਦਿੰਦਾ ਹਾਂ। ਮੈਂ ਯਹੋਵਾਹ ਹਾਂ। ਜੇ ਮੈਂ ਕੁਝ ਕਰਨ ਲਈ ਜੋ ਆਖਦਾ ਹਾਂ ਤਾਂ ਅਵੱਸ਼ ਮੈਂ ਓਹੀ ਕਰਾਂਗਾ।”

ਯਾਕੂਬ 1:9
ਅਸਲੀ ਦੌਲਤ ਜੇਕਰ ਕੋਈ ਸ਼ਰਧਾਲੂ ਗਰੀਬ ਹੈ, ਤਾਂ ਉਸ ਨੂੰ ਇਸ ਬਾਰੇ ਮਾਨ ਕਰਨ ਦਿਉ। ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਆਤਮਕ ਤੌਰ ਤੇ ਅਮੀਰ ਬਣਾਇਆ ਹੈ।

ਲੋਕਾ 18:14
ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਆਦਮੀ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਧਰਮੀ ਬਣਕੇ ਘਰ ਗਿਆ, ਪਰ ਫਰੀਸੀ ਜਿਸਨੇ ਆਪਣੇ-ਆਪ ਨੂੰ ਇੱਕ ਚੰਗਾ ਆਦਮੀ ਸਮਝਿਆ, ਧਰਮੀ ਨਹੀਂ ਸੀ। ਕੋਈ ਵੀ ਜੋ ਆਪਣੇ-ਆਪ ਨੂੰ ਉੱਚਾ ਚੁੱਕਦਾ ਹੈ ਨੀਵਾਂ ਕੀਤਾ ਜਾਵੇਗਾ ਅਤੇ ਜੋ ਵਿਅਕਤੀ ਆਪਣੇ-ਆਪ ਨੂੰ ਨਿਮ੍ਰ ਬਣਾਉਂਦਾ ਹੈ ਸੋ ਉੱਚਾ ਚੁੱਕਿਆ ਜਾਵੇਗਾ।”

ਮਰਕੁਸ 6:3
ਉਹ ਤਾਂ ਕੇਵਲ ਤਰੱਖਾਨ ਹੈ ਅਤੇ ਉਸਦੀ ਮਾਂ ਮਰਿਯਮ ਹੈ ਅਤੇ ਉਹ ਯਾਕੂਬ ਅਤੇ ਯੋਸੇਸ, ਯਹੂਦਾਹ, ਸ਼ਮਊਨ ਦਾ ਭਰਾ ਹੈ ਅਤੇ ਉਸ ਦੀਆਂ ਭੈਣਾਂ ਇੱਥੇ ਸਾਡੇ ਵਿੱਚਕਾਰ ਰਹਿੰਦੀਆਂ ਹਨ।” ਇਸੇ ਕਾਰਣ ਲੋਕਾਂ ਨੇ ਉਸ ਨੂੰ ਸਵੀਕਾਰ ਨਾ ਕੀਤਾ।

ਆਮੋਸ 9:11
ਪਰਮੇਸ਼ੁਰ ਦਾ ਰਾਜ ਮੋੜਨ ਦਾ ਇਕਰਾਰ “ਦਾਊਦ ਦਾ ਤੰਬੂ ਡਿੱਗੇਗਾ ਪਰ ਉਸ ਵਕਤ, ਮੈਂ ਇਸਦੀਆਂ ਟੁੱਟੀਆਂ ਕੰਧਾਂ ਦੀ ਮੁਰੰਮਤ ਕਰਾਂਗਾ ਅਤੇ ਇਸਦੇ ਖੰਡਰਾਂ ਦਾ ਪੁਨਰ-ਨਿਰਮਾਣ ਕਰਾਂਗਾ ਅਤੇ ਇਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਬਣਾ ਦਿਆਂਗਾ।

ਵਾਈਜ਼ 4:14
ਕਿਉਂ ਕਿ ਉਹ ਰਾਜਾ ਬਣਨ ਲਈ ਕੈਦ ਵਿੱਚੋਂ ਬਾਹਰ ਆਇਆ, ਭਾਵੇਂ ਉਹ ਰਾਜ ਵਿੱਚ ਇੱਕ ਗਰੀਬ ਆਦਮੀ ਵਜੋਂ ਜਨਮਿਆ ਸੀ।

ਜ਼ਬੂਰ 113:6
ਪਰਮੇਸ਼ੁਰ ਸਾਡੇ ਕੋਲੋਂ ਇੰਨਾ ਉੱਚਾ ਹੈ ਕਿ ਉਸ ਨੂੰ ਧਰਤੀ ਅਤੇ ਅਕਾਸ਼ ਵੇਖਣ ਲਈ ਹੇਠਾਂ ਦੇਖਣਾ ਪੈਂਦਾ ਹੈ।

ਅੱਯੂਬ 34:24
ਜੇ ਸ਼ਕਤੀਸਾਲੀ ਲੋਕ ਵੀ ਮੰਦੀਆਂ ਗੱਲਾਂ ਕਰਦੇ ਨੇ, ਪਰਮੇਸ਼ੁਰ ਨੂੰ ਸਵਾਲ ਪੁੱਛਣ ਦੀ ਲੋੜ ਨਹੀਂ ਪੈਂਦੀ। ਪਰਮੇਸ਼ੁਰ ਤਾਂ ਬਸ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ ਤੇ ਹੋਰਨਾਂ ਲੋਕਾਂ ਨੂੰ ਆਗੂਆਂ ਵਜੋਂ ਚੁਣ ਲਵੇਗਾ।

ਅੱਯੂਬ 5:11
ਪਰਮੇਸ਼ੁਰ ਨਿਮਾਣੇ ਬੰਦੇ ਨੂੰ ਉੱਚਾ ਉੱਠਾਉਂਦਾ ਹੈ ਤੇ ਉਹ ਉਦਾਸ ਬੰਦੇ ਨੂੰ ਬਹੁਤ ਖੁਸ਼ ਕਰ ਦਿੰਦਾ ਹੈ।

੧ ਸਮੋਈਲ 2:6
ਯਹੋਵਾਹ ਲੋਕਾਂ ਲਈ ਮੌਤ ਲਿਆਉਂਦਾ ਅਤੇ ਉਹ ਉਨ੍ਹਾਂ ਨੂੰ ਜਿਉਣ ਦਿੰਦਾ। ਯਹੋਵਾਹ ਹੀ ਲੋਕਾਂ ਨੂੰ ਕਬਰ ਵਿੱਚ ਭੇਜਦਾ ਅਤੇ ਫ਼ੇਰ ਤੋਂ ਜੀਵਨ ਵੱਲ ਉਭਾਰਦਾ ਹੈ।

੧ ਸਮੋਈਲ 2:4
ਤਾਕਤਵਰ ਯੋਧਿਆਂ ਦੇ ਧਨੁੱਖ ਟੁੱਟ ਗਏ ਹਨ ਅਤੇ ਕਮਜ਼ੋਰ ਲੋਕ ਬਲਵਾਨ ਹੋ ਗਏ ਹਨ।