Lamentations 5:13
ਦੁਸ਼ਮਣ ਨੇ ਸਾਡੇ ਜਵਾਨਾਂ ਤੋਂ ਚੱਕੀ ਤੇ ਆਟਾ ਪਿਸਵਾਇਆ। ਸਾਡੇ ਜਵਾਨ ਲੱਕੜਾਂ ਦੇ ਭਾਰ ਹੇਠਾਂ ਡਗਮਗਾਂ ਗਏ।
Lamentations 5:13 in Other Translations
King James Version (KJV)
They took the young men to grind, and the children fell under the wood.
American Standard Version (ASV)
The young men bare the mill; And the children stumbled under the wood.
Bible in Basic English (BBE)
The young men were crushing the grain, and the boys were falling under the wood.
Darby English Bible (DBY)
The young men have borne the mill, and the youths have stumbled under the wood.
World English Bible (WEB)
The young men bare the mill; The children stumbled under the wood.
Young's Literal Translation (YLT)
Young men to grind they have taken, And youths with wood have stumbled.
| They took | בַּחוּרִים֙ | baḥûrîm | ba-hoo-REEM |
| the young men | טְח֣וֹן | ṭĕḥôn | teh-HONE |
| to grind, | נָשָׂ֔אוּ | nāśāʾû | na-SA-oo |
| children the and | וּנְעָרִ֖ים | ûnĕʿārîm | oo-neh-ah-REEM |
| fell | בָּעֵ֥ץ | bāʿēṣ | ba-AYTS |
| under the wood. | כָּשָֽׁלוּ׃ | kāšālû | ka-sha-LOO |
Cross Reference
ਕਜ਼ਾૃ 16:21
ਫ਼ਲਿਸਤੀ ਆਦਮੀਆਂ ਨੇ ਸਮਸੂਨ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਅਤੇ ਉਸ ਨੂੰ ਅੱਜ਼ਾਹ ਸ਼ਹਿਰ ਵਿੱਚ ਲੈ ਗਏ। ਫ਼ੇਰ ਉਨ੍ਹਾਂ ਨੇ ਉਸ ਨੂੰ ਜੰਜ਼ੀਰਾਂ ਨਾਲ ਬੰਨ੍ਹ ਦਿੱਤਾ ਤਾਂ ਜੋ ਭੱਜ ਨਾ ਸੱਕੇ। ਉਨ੍ਹਾਂ ਨੇ ਸਮਸੂਨ ਨੂੰ ਕੈਦ ਵਿੱਚ ਡੱਕ ਦਿੱਤਾ ਅਤੇ ਉਸ ਨੂੰ ਅਨਾਜ ਪੀਸਣ ਦਾ ਕੰਮ ਦੇ ਦਿੱਤਾ।
ਮੱਤੀ 23:4
ਉਹ ਸਖਤ ਨੇਮ ਬਣਾਉਂਦੇ ਹਨ ਜਿਹੜੇ ਮੰਨਣ ਲਈ ਬੜੇ ਕਠੋਰ ਹਨ, ਉਹ ਇਨ੍ਹਾਂ ਨੂੰ ਲੋਕਾਂ ਤੇ ਲਾਗੂ ਕਰਦੇ ਹਨ। ਪਰ ਉਹ ਇਨ੍ਹਾਂ ਵਿੱਚੋਂ ਕਿਸੇ ਵੀ ਨੇਮ ਦਾ ਅਨੁਸਰਣ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ।
ਯਸਈਆਹ 58:6
“ਮੈਂ ਤੁਹਾਨੂੰ ਉਸ ਖਾਸ ਦਿਹਾੜੇ ਬਾਰੇ ਦੱਸਾਂਗਾ ਜੋ ਮੈਂ ਚਾਹੁੰਦਾ ਹਾਂ-ਲੋਕਾਂ ਨੂੰ ਮੁਕਤ ਕਰਨ ਵਾਲਾ ਦਿਹਾੜਾ। ਮੈਂ ਉਹ ਦਿਨ ਚਾਹੁੰਦਾ ਹਾਂ ਜਦੋਂ ਤੁਸੀਂ ਮੁਸੀਬਤ ਦੇ ਮਾਰੇ ਬੰਦਿਆਂ ਨੂੰ ਮੁਕਤ ਕਰੋ। ਮੈਂ ਉਹ ਦਿਹਾੜਾ ਚਾਹੁੰਦਾ ਹਾਂ ਜਦੋਂ ਤੁਸੀਂ ਉਨ੍ਹਾਂ ਦੇ ਮੋਢਿਆਂ ਤੋਂ ਭਾਰ ਲਾਹ ਦਿਓ।
ਯਸਈਆਹ 47:2
ਹੁਣ ਤੈਨੂੰ ਸਖਤ ਮਿਹਨਤ ਕਰਨੀ ਪਵੇਗੀ ਤੈਨੂੰ ਚੱਕੀ ਦੇ ਪੁੜ ਲਿਆਉਣੇ ਪੈਣਗੇ ਅਤੇ ਆਟਾ ਬਨਾਉਣ ਲਈ ਅਨਾਜ ਪੀਹਣਾ ਪਵੇਗਾ। ਆਪਣੇ ਚਿਹਰੇ ਦਾ ਨਕਾਬ ਲਾਹ ਦੇ ਅਤੇ ਆਪਣੀ ਕੀਮਤੀ ਪੁਸ਼ਾਕ ਲਾਹ ਦੇ। ਤੈਨੂੰ ਆਪਣਾ ਦੇਸ਼ ਛੱਡ ਦੇਣਾ ਚਾਹੀਦਾ ਹੈ ਆਪਣੀ ਘੱਗਰੀ ਉੱਥੋਂ ਤੱਕ ਚਕੱ ਕਿ ਲੋਕ ਤੇਰੀਆਂ ਲੱਤਾਂ ਨੂੰ ਦੇਖ ਸੱਕਣ, ਤੇ ਨਦੀਆਂ ਨੂੰ ਪਾਰ ਕਰ ਜਾ।
ਅੱਯੂਬ 31:10
ਤਾਂ ਫ਼ਿਰ ਮੇਰੀ ਪਤਨੀ ਨੂੰ ਵੀ ਦੂਸਰੇ ਮਰਦ ਦਾ ਭੋਜਨ ਬਨਾਉਣ ਦਿਉ, ਤੇ ਹੋਰਨਾਂ ਮਰਦਾਂ ਨੂੰ ਉਸ ਦੇ ਨਾਲ ਸੌਣ ਦਿਉ।
ਨਹਮਿਆਹ 5:1
ਨਹਮਯਾਹ ਦਾ ਗਰੀਬਾਂ ਦੀ ਮਦਦ ਕਰਨਾ ਲੋਕਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ਜ਼ੋਰ-ਸ਼ੋਰ ਨਾਲ ਆਪਣੇ ਯਹੂਦੀ ਭਰਾਵਾਂ ਦੇ ਵਿਰੁੱਧ ਸ਼ਿਕਾਇਤ ਕੀਤੀ।
ਖ਼ਰੋਜ 23:5
“ਜੇ ਤਸੀਂ ਦੇਖਦੇ ਹੋ ਕਿ ਕੋਈ ਜਾਨਵਰ ਇਸ ਲਈ ਨਹੀਂ ਚੱਲ ਸੱਕਦਾ ਕਿਉਂਕਿ ਉਸ ਉੱਪਰ ਬਹੁਤ ਭਾਰ ਲਦਿਆ ਹੋਇਆ ਹੈ, ਤਾਂ ਤੁਹਾਨੂੰ ਰੁਕ ਕੇ ਉਸ ਜਾਨਵਰ ਦੀ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ ਭਾਵੇਂ ਇਹ ਤੁਹਾਡੇ ਕਿਸੇ ਦੁਸ਼ਮਣ ਦਾ ਹੀ ਹੋਵੇ।
ਖ਼ਰੋਜ 11:5
ਅਤੇ ਮਿਸਰ ਵਿੱਚ ਜਨਮਿਆ ਹਰ ਪਹਿਲੋਠਾ ਪੁੱਤ, ਮਿਸਰ ਦੇ ਹਾਕਮ, ਫ਼ਿਰਊਨ ਦੇ ਪਹਿਲੋਠੇ ਪੁੱਤਰ ਤੋਂ ਲੈ ਕੇ, ਅਨਾਜ ਪੀਹਣ ਵਾਲੀ ਗੁਲਾਮ ਔਰਤ ਦੇ ਪਹਿਲੋਠੇ ਪੁੱਤਰ ਤੱਕ, ਮਰ ਜਾਣਗੇ।
ਖ਼ਰੋਜ 2:11
ਮੂਸਾ ਆਪਣੇ ਲੋਕਾਂ ਦੀ ਸਹਾਇਤਾ ਕਰਦਾ ਮੂਸਾ ਵੱਡਾ ਹੋਇਆ। ਇੱਕ ਦਿਨ ਉਹ ਆਪਣੇ ਇਬਰਾਨੀ ਲੋਕਾਂ ਕੋਲ ਗਿਆ ਅਤੇ ਵੇਖਿਆ ਕਿਵੇਂ ਉਨ੍ਹਾਂ ਨੂੰ ਸਖਤ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਸੇ ਸਮੇਂ, ਉਸ ਨੇ ਇੱਕ ਮਿਸਰੀ ਆਦਮੀ ਨੂੰ ਇਬਰਾਨੀ ਬੰਦੇ ਨੂੰ ਕੁੱਟਦਿਆਂ ਵੇਖਿਆ।
ਖ਼ਰੋਜ 1:11
ਇਸ ਲਈ ਮਿਸਰੀਆਂ ਨੇ ਉਨ੍ਹਾਂ ਨੂੰ ਗੁਲਾਮਾਂ ਵਾਂਗ ਕੰਮ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਨੇ ਇਸਰਾਏਲੀਆਂ ਨੂੰ ਸਤਾਉਣ ਲਈ ਉਨ੍ਹਾਂ ਉੱਪਰ ਕੰਮ ਨਿਰੀਖਕ ਨਿਯੁਕਤ ਕਰ ਦਿੱਤੇ। ਜਦੋਂ ਉਹ ਫ਼ਿਰਊਨ ਲਈ ਭੰਡਾਰ ਰੱਖਣ ਵਾਲੇ ਸ਼ਹਿਰ ਫ਼ਿਤੋਮ ਤੇ ਰਾਮਸੇਸ ਉਸਾਰ ਰਹੇ ਸਨ।