Joshua 12:5
ਓਗ ਹਰਮੋਨ ਪਰਬਤ, ਸਾਲਕਾਹ ਅਤੇ ਬਾਸ਼ਾਨ ਦੇ ਸਾਰੇ ਇਲਾਕੇ ਉੱਤੇ ਹਕੂਮਤ ਕਰਦਾ ਸੀ। ਉਸਦੀ ਧਰਤੀ ਦੀ ਹੱਦ ਓਥੋਂ ਤੀਕ ਸੀ ਜਿੱਥੇ ਗਸ਼ੂਰ ਅਤੇ ਮਆਕਾਤ ਦੇ ਲੋਕ ਰਹਿੰਦੇ ਸਨ। ਓਗ ਗਿਲਆਦ ਦੀ ਅੱਧੀ ਧਰਤੀ ਉੱਤੇ ਵੀ ਹਕੂਮਤ ਕਰਦਾ ਸੀ। ਇਸ ਧਰਤੀ ਦੀ ਹੱਦ ਹਸ਼ਬੋਨ ਦੇ ਰਾਜੇ ਸੀਹੋਨ ਦੀ ਧਰਤੀ ਦੇ ਨਾਲ ਲੱਗਦੀ ਸੀ।
Joshua 12:5 in Other Translations
King James Version (KJV)
And reigned in mount Hermon, and in Salcah, and in all Bashan, unto the border of the Geshurites and the Maachathites, and half Gilead, the border of Sihon king of Heshbon.
American Standard Version (ASV)
and ruled in mount Hermon, and in Salecah, and in all Bashan, unto the border of the Geshurites and the Maacathites, and half Gilead, the border of Sihon king of Heshbon.
Bible in Basic English (BBE)
Ruling in the mountain of Hermon, and in Salecah, and in all Bashan, as far as the limits of the Geshurites and the Maacathites, and half Gilead, to the land of Sihon, king of Heshbon.
Darby English Bible (DBY)
and ruled over mount Hermon, and over Salcah, and over all Bashan, as far as the border of the Geshurites and the Maachathites, and [over] half Gilead [as far as] the border of Sihon the king of Heshbon.
Webster's Bible (WBT)
And reigned in mount Hermon, and in Salcah, and in all Bashan, to the border of the Geshurites, and the Maachathites, and half Gilead, the border of Sihon king of Heshbon.
World English Bible (WEB)
and ruled in Mount Hermon, and in Salecah, and in all Bashan, to the border of the Geshurites and the Maacathites, and half Gilead, the border of Sihon king of Heshbon.
Young's Literal Translation (YLT)
and ruling in mount Hermon, and in Salcah, and in all Bashan, unto the border of the Geshurite, and the Maachathite, and the half of Gilead, the border of Sihon king of Heshbon.
| And reigned | וּ֠מֹשֵׁל | ûmōšēl | OO-moh-shale |
| in mount | בְּהַ֨ר | bĕhar | beh-HAHR |
| Hermon, | חֶרְמ֤וֹן | ḥermôn | her-MONE |
| and in Salcah, | וּבְסַלְכָה֙ | ûbĕsalkāh | oo-veh-sahl-HA |
| all in and | וּבְכָל | ûbĕkāl | oo-veh-HAHL |
| Bashan, | הַבָּשָׁ֔ן | habbāšān | ha-ba-SHAHN |
| unto | עַד | ʿad | ad |
| the border | גְּב֥וּל | gĕbûl | ɡeh-VOOL |
| Geshurites the of | הַגְּשׁוּרִ֖י | haggĕšûrî | ha-ɡeh-shoo-REE |
| and the Maachathites, | וְהַמַּֽעֲכָתִ֑י | wĕhammaʿăkātî | veh-ha-ma-uh-ha-TEE |
| and half | וַֽחֲצִי֙ | waḥăṣiy | va-huh-TSEE |
| Gilead, | הַגִּלְעָ֔ד | haggilʿād | ha-ɡeel-AD |
| border the | גְּב֖וּל | gĕbûl | ɡeh-VOOL |
| of Sihon | סִיח֥וֹן | sîḥôn | see-HONE |
| king | מֶֽלֶךְ | melek | MEH-lek |
| of Heshbon. | חֶשְׁבּֽוֹן׃ | ḥešbôn | hesh-BONE |
Cross Reference
ਅਸਤਸਨਾ 3:14
ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ, ਯਾਈਰ ਨੇ ਅਰਗੋਬ ਦੇ ਸਾਰੇ ਇਲਾਕੇ ਉੱਤੇ ਕਬਜ਼ਾ ਕਰ ਲਿਆ। ਉਹ ਇਲਾਕਾ ਗਸੂਰੀ ਲੋਕਾਂ ਅਤੇ ਮਆਕਾਤੀ ਲੋਕਾਂ ਦੀ ਸਰਹੱਦ ਤੱਕ ਫ਼ੈਲਿਆ ਹੋਇਆ ਸੀ ਇਹ ਜ਼ਮੀਨ ਯਾਈਰ ਦੀ ਸੀ ਅਤੇ ਇਸਦਾ ਨਾਮ ਉਸਤੋਂ ਬਾਦ ਧਰਿਆ ਗਿਆ ਸੀ ਅੱਜ ਵੀ ਬਾਸ਼ਾਨ, ਯਈਰ ਦਾ ਨਗਰ ਕਹਾਉਂਦਾ ਹੈ।)
੧ ਸਮੋਈਲ 27:8
ਦਾਊਦ ਦਾ ਆਕੀਸ਼ ਪਾਤਸ਼ਾਹ ਨੂੰ ਮੂਰਖ ਬਨਾਉਣਾ ਦਾਊਦ ਅਤੇ ਉਸ ਦੇ ਸਾਥੀਆਂ ਨੇ ਗਸ਼ੂਰੀਆਂ ਅਤੇ ਗਜ਼ਰੀਆਂ ਅਤੇ ਅਮਾਲੇਕੀਆਂ ਦੇ ਉੱਤੇ ਹਮਲਾ ਕੀਤਾ ਅਤੇ ਉਹ ਸੂਰ ਦੇ ਰਸਤੇ ਤੋਂ ਲੈ ਕੇ ਮਿਸਰ ਦੇ ਕੰਢੇ ਤੀਕ ਉਸ ਦੇਸ਼ ਵਿੱਚ ਪਹਿਲੇ ਤੋਂ ਵੱਸਦੇ ਸਨ, ਦਾਊਦ ਨੇ ਉਸ ਦੇਸ਼ ਨੂੰ ਜਿੱਤ ਲਿਆ।
ਯਸ਼ਵਾ 13:11
ਗਿਲਆਦ ਸ਼ਹਿਰ ਵੀ ਉਸੇ ਧਰਤੀ ਉੱਤੇ ਹੀ ਸੀ। ਅਤੇ ਉਹ ਇਲਾਕਾ ਜਿੱਥੇ ਗਸ਼ੂਰ ਅਤੇ ਮਆਕਾਹ ਦੇ ਲੋਕ ਰਹਿੰਦੇ ਸਨ ਵੀ ਉਸੇ ਧਰਤੀ ਉੱਤੇ ਸੀ। ਹਰਮੋਨ ਪਰਬਤ ਸਾਰਾ ਅਤੇ ਸਲਕਾਹ ਤੱਕ ਦਾ ਸਾਰਾ ਬਾਸ਼ਾਨ ਉਸੇ ਧਰਤੀ ਉੱਤੇ ਸੀ।
ਅਸਤਸਨਾ 3:8
“ਇਸ ਤਰ੍ਹਾਂ, ਅਸੀਂ ਦੋਹਾਂ ਅਮੋਰੀ ਰਾਜਿਆਂ ਦੀ ਧਰਤੀ ਖੋਹ ਲਈ। ਅਸੀਂ ਉਹ ਸਾਰੀ ਧਰਤੀ, ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਅਰਨੋਨ ਵਾਦੀ ਤੋਂ ਹਰਮੋਨ ਪਰਬਤ ਤੱਕ ਖੋਹ ਲਈ।
੨ ਸਲਾਤੀਨ 25:23
ਜਦੋਂ ਸਾਰੇ ਸੈਨਾਪਤੀਆਂ ਅਤੇ ਉਨ੍ਹਾਂ ਦੇ ਸਿਪਾਹੀਆਂ ਨੇ ਸੁਣਿਆ ਕਿ ਬਾਬਲ ਦੇ ਪਾਤਸ਼ਾਹ ਨੇ ਗਦਲਯਾਹ ਨੂੰ ਅਧਿਕਾਰ ਦੇ ਦਿੱਤਾ ਹੈ ਤਾਂ ਉਹ ਮਿਸਪਹ ਵਿੱਚ ਗਦਲਯਾਹ ਕੋਲ ਆਏ। ਨਥਨਯਾਹ ਦਾ ਪੁੱਤਰ ਇਸ਼ਮਾਏਲ ਅਤੇ ਕਾਰੇਆਹ ਦਾ ਪੁੱਤਰ ਯੋਹਾਨਨ, ਨਟੋਫ਼ਥੀ ਤਨਹੁਮਥ ਦਾ ਪੁੱਤਰ ਸਰਾਯਾਹ ਅਤੇ ਮਅਕਾਥੀ ਦਾ ਪੁੱਤਰ ਯਅਜ਼ਨਯਾਹ ਅਤੇ ਇਨ੍ਹਾਂ ਦੇ ਹੋਰ ਮਨੁੱਖ ਵੀ ਗਦਲਯਾਹ ਕੋਲ ਆਏ।
੨ ਸਮੋਈਲ 23:34
ਉਸ ਮਆਕਾਥੀ ਤਾਂ ਅਹਸਬਈ ਮਆਕਾਥੀ ਦਾ ਪੁੱਤਰ ਅਲੀਫ਼ਲਟ ਅਤੇ ਅਹੀਥੋਫ਼ਲ ਗਿਲੋਨੀ ਦਾ ਪੁੱਤਰ ਅਲੀਆਮ।
੨ ਸਮੋਈਲ 15:8
ਇਹ ਸੁੱਖਣਾ ਮੈਂ ਉਦੋਂ ਸੁੱਖੀ ਸੀ ਜਿਸ ਵੇਲੇ ਮੈਂ ਅਰਾਮੀ ਗਸ਼ੂਰ ਵਿੱਚ ਸੀ। ਤਦ ਮੈਂ ਇਹ ਸੁੱਖਣਾ ਸੁੱਖੀ ਸੀ ਕਿ ਜੇ ਕਦੇ ਯਹੋਵਾਹ ਮੈਨੂੰ ਸੱਚ ਮੁੱਚ ਯਰੂਸ਼ਲਮ ਵਿੱਚ ਮੋੜ ਲਿਆਵੇ ਤਾਂ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।”
੨ ਸਮੋਈਲ 13:37
ਦਾਊਦ ਹਰ ਰੋਜ਼ ਆਪਣੇ ਪੁੱਤਰ ਅਮਨੋਨ ਲਈ ਬੜਾ ਰੋਂਦਾ ਰਿਹਾ। ਅਬਸ਼ਾਲੋਮ ਦਾ ਗਸ਼ੂਰ ਵਿੱਚ ਭੱਜ ਜਾਣਾ ਅਬਸ਼ਾਲੋਮ ਗਸ਼ੂਰ ਦੇ ਰਾਜੇ ਅਮੀਹੂਰ ਦੇ ਪੁੱਤਰ ਤਲਮੀ ਕੋਲ ਭੱਜ ਗਿਆ।
੨ ਸਮੋਈਲ 3:3
ਅਤੇ ਦੂਜਾ ਪੁੱਤਰ ਕਰਮਲੀ ਨਾਬਾਲ ਦੀ ਬੇਵਾ ਬੀਬੀ ਅਬੀਗੈਲ ਦੇ ਕੁੱਖੋਂ ਹੋਇਆ, ਜਿਸ ਦਾ ਨਾਉਂ ਕਿਲਆਬ ਸੀ। ਤੀਜੇ ਪੁੱਤਰ ਦਾ ਨਾਉਂ ਅਬਸ਼ਾਲੋਮ ਸੀ। ਅਬਸ਼ਾਲੋਮ ਦੀ ਮਾਂ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਮਆਕਾਹ ਦੇ ਕੁੱਖੋਂ ਸੀ।
ਯਸ਼ਵਾ 12:1
ਇਸਰਾਏਲ ਵੱਲੋਂ ਹਰਾਏ ਗਏ ਰਾਜੇ ਇਸਰਾਏਲ ਦੇ ਲੋਕਾਂ ਨੇ ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕੋਲ ਅਰਨੋਨ ਦੀ ਵਾਦੀ ਤੋਂ ਹਰਮੋਨ ਪਰਬਤ ਤੱਕ ਅਤੇ ਯਰਦਨ ਵਾਦੀ ਦੇ ਪੂਰਬੀ ਪਾਸੇ ਦੀ ਸਾਰੀ ਧਰਤੀ ਸੀ। ਉਹ ਸਾਰੇ ਰਾਜੇ, ਜਿਨ੍ਹਾਂ ਨੂੰ ਇਸਰਾਏਲ ਦੇ ਲੋਕਾਂ ਨੇ, ਇਹ ਧਰਤੀ ਹਾਸਿਲ ਕਰਨ ਲਈ ਹਰਾਇਆ ਸੀ:
ਯਸ਼ਵਾ 11:3
ਯਬੀਨ ਨੇ ਪੂਰਬ ਅਤੇ ਪੱਛਮ ਦੇ ਕਨਾਨੀ ਲੋਕਾਂ ਦੇ ਰਾਜਿਆਂ ਨੂੰ ਸੰਦੇਸ਼ ਭੇਜਿਆ। ਉਸ ਨੇ ਅਮੋਰੀ ਲੋਕਾਂ ਨੂੰ, ਹਿੱਤੀ ਲੋਕਾਂ, ਫ਼ਰਿੱਜ਼ੀ ਲੋਕਾਂ ਅਤੇ ਪਹਾੜੀ ਇਲਾਕੇ ਵਿੱਚ ਰਹਿਣ ਵਾਲੇ ਯਬੂਸੀ ਲੋਕਾਂ ਨੂੰ ਸੰਦੇਸ਼ ਭੇਜਿਆ। ਉਸ ਨੇ ਮਿਸਫ਼ਾਹ ਦੇ ਨੇੜੇ ਹਰਮੋਨ ਪਹਾੜੀ ਦੇ ਹੇਠਾਂ ਰਹਿਣ ਵਾਲੇ ਹਿੱਵੀ ਲੋਕਾਂ ਨੂੰ ਵੀ ਸੰਦੇਸ਼ ਭੇਜਿਆ।
ਅਸਤਸਨਾ 4:47
ਉਨ੍ਹਾਂ ਨੂੰ ਸੀਹੋਨ ਦੀ ਧਰਤੀ ਮਿਲ ਗਈ ਅਤੇ ਉਨ੍ਹਾਂ ਨੇ ਬਾਸ਼ਾਨ ਦੇ ਰਾਜੇ, ਓਗ ਦੀ ਧਰਤੀ ਵੀ ਲੈ ਲਈ। ਇਹ ਦੋਵੇਂ ਰਾਜੇ ਯਰਦਨ ਨਦੀ ਦੇ ਪੂਰਬ ਵੱਲ ਰਹਿੰਦੇ ਸਨ।