Index
Full Screen ?
 

ਅੱਯੂਬ 9:15

Job 9:15 ਪੰਜਾਬੀ ਬਾਈਬਲ ਅੱਯੂਬ ਅੱਯੂਬ 9

ਅੱਯੂਬ 9:15
ਭਾਵੇਂ ਜੇਕਰ ਮੈਂ ਬੇਗੁਨਾਹ ਹਾਂ, ਮੈਂ ਉਸ ਨੂੰ ਜਵਾਬ ਨਹੀਂ ਦੇ ਸੱਕਦਾ। ਮੈਂ ਤਾਂ ਸਿਰਫ਼ ਇੰਨਾ ਹੀ ਕਰ ਸੱਕਦਾ ਹਾਂ, ਮੇਰੇ ਮੁਕੱਦਮੇ ਦੀ ਸੁਣਵਾਈ ਲਈ ਉਸਦੀ ਮਿਹਰ ਲਈ ਮਿੰਨਤ ਹੀ ਕਰ ਸੱਕਦਾ ਹਾਂ।

Whom,
אֲשֶׁ֣רʾăšeruh-SHER
though
אִםʾimeem
I
were
righteous,
צָ֭דַקְתִּיṣādaqtîTSA-dahk-tee
yet
would
I
not
לֹ֣אlōʾloh
answer,
אֶעֱנֶ֑הʾeʿĕneeh-ay-NEH
but
I
would
make
supplication
לִ֝מְשֹׁפְטִ֗יlimšōpĕṭîLEEM-shoh-feh-TEE
to
my
judge.
אֶתְחַנָּֽן׃ʾetḥannānet-ha-NAHN

Cross Reference

ਅੱਯੂਬ 10:15
ਜਦੋਂ ਮੈਂ ਪਾਪ ਕਰਦਾਂ, ਮੈਂ ਦੋਸ਼ੀ ਹੁੰਦਾ ਹਾਂ ਤੇ ਇਹ ਮੇਰੇ ਲਈ ਬਹੁਤ ਬੁਰਾ ਹੈ। ਪਰ ਮੈਂ ਤਾਂ ਆਪਣਾ ਸਿਰ ਨਹੀਂ ਚੁੱਕ ਸੱਕਦਾ ਜਦ ਕਿ ਮੈਂ ਬੇਕਸੂਰ ਹਾਂ। ਮੈਂ ਇੰਨਾ ਸ਼ਰਮਸਾਰ ਅਤੇ ਉਦਾਸ ਹਾਂ।

ਅੱਯੂਬ 8:5
ਪਰ ਹੁਣ ਅੱਯੂਬ ਪਰਮੇਸ਼ੁਰ ਵੱਲ ਵੇਖ ਤੇ ਸਰਬ ਸ਼ਕਤੀਮਾਨ ਅੱਗੇ ਪ੍ਰਾਰਥਨਾ ਕਰ।

੧ ਪਤਰਸ 2:23
ਲੋਕਾਂ ਨੇ ਉਸ ਨੂੰ ਮੰਦੀਆਂ ਗੱਲਾਂ ਆਖੀਆਂ ਪਰ ਉਸ ਨੇ ਵਾਪਸ ਉਨ੍ਹਾਂ ਨੂੰ ਮੰਦੀਆਂ ਗੱਲਾਂ ਨਹੀਂ ਬੋਲੀਆਂ। ਮਸੀਹ ਨੇ ਦੁੱਖ ਸਹਾਰੇ, ਪਰ ਉਸ ਨੇ ਕਦੇ ਕੋਈ ਧਮਕੀ ਨਹੀਂ ਦਿੱਤੀ। ਨਹੀਂ, ਮਸੀਹ ਨੇ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰ ਦਿੱਤਾ। ਪਰਮੇਸ਼ੁਰ ਹੀ ਹੈ ਜਿਹੜਾ ਸਹੀ ਨਿਆਂ ਦਿੰਦਾ ਹੈ।

੧ ਕੁਰਿੰਥੀਆਂ 4:4
ਮੈਂ ਨਹੀਂ ਜਾਣਦਾ ਕਿ ਮੈਂ ਕੋਈ ਬੁਰਾ ਕੰਮ ਕੀਤਾ ਹੈ। ਪਰ ਇਹ ਗੱਲ ਮੈਨੂੰ ਨਿਰਦੋਸ਼ ਸਿੱਧ ਨਹੀਂ ਕਰਦੀ ਇਹ ਪ੍ਰਭੂ ਹੀ ਹੈ ਜੋ ਮੇਰੀ ਪਰੱਖ ਕਰਦਾ ਹੈ।

ਦਾਨੀ ਐਲ 9:18
ਮੇਰੇ ਪਰਮੇਸ਼ੁਰ, ਮੇਰੀ ਗੱਲ ਸੁਣ! ਆਪਣੀਆਂ ਅੱਖਾਂ ਖੋਲ ਅਤੇ ਦੇਖ ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਨੂੰ ਜਿਹੜੀਆਂ ਸਾਡੇ ਨਾਲ ਵਾਪਰਦੀਆਂ ਹਨ! ਦੇਖ ਕੀ ਵਾਪਰਿਆ ਹੈ ਉਸ ਸ਼ਹਿਰ ਨਾਲ ਜਿਸ ਨੂੰ ਤੇਰੇੇ ਨਾਮ ਨਾਲ ਬੁਲਾਇਆ ਜਾਂਦਾ ਹੈ। ਮੈਂ ਇਹ ਨਹੀਂ ਆਖ ਰਿਹਾ ਕਿ ਅਸੀਂ ਧਰਮੀ ਹਾਂ। ਇਹ ਇਸ ਲਈ ਨਹੀਂ ਹੈ ਕਿ ਮੈਂ ਇਹ ਚੀਜ਼ਾਂ ਮੰਗ ਰਿਹਾ ਹਾਂ। ਮੈਂ ਇਹ ਚੀਜ਼ਾਂ ਇਸ ਲਈ ਮੰਗ ਰਿਹਾ ਹਾਂ ਕਿਉਂ ਕਿ ਮੈਂ ਜਾਣਦਾ ਹਾਂ ਕਿ ਤੂੰ ਮਿਹਰਬਾਨ ਹੈਂ।

ਦਾਨੀ ਐਲ 9:3
ਫ਼ੇਰ ਮੈਂ ਪਰਮੇਸ਼ੁਰ, ਆਪਣੇ ਪ੍ਰਭੂ ਵੱਲ ਪਰਤਿਆ। ਮੈਂ ਉਸ ਅੱਗੇ ਪ੍ਰਾਰਥਨਾ ਕੀਤੀ ਅਤੇ ਉਸ ਪਾਸੋਂ ਸਹਾਇਤਾ ਮੰਗੀ। ਮੈਂ ਕੋਈ ਭੋਜਨ ਨਹੀਂ ਕੀਤਾ, ਅਤੇ ਮੈਂ ਸੋਗ ਦੇ ਵਸਤਰ ਪਹਿਨ ਲੇ। ਅਤੇ ਮੈਂ ਆਪਣੇ ਸਿਰ ਵਿੱਚ ਘਟ੍ਟਾ ਪਾ ਲਿਆ।

ਯਰਮਿਆਹ 31:9
ਉਹ ਲੋਕ ਰੋਦੇ ਹੋਏ ਆਉਣਗੇ। ਪਰ ਮੈਂ ਉਨ੍ਹਾਂ ਦੀ ਅਗਵਾਈ ਕਰਾਂਗਾ ਅਤੇ ਉਨ੍ਹਾਂ ਨੂੰ ਸੱਕੂਨ ਦੇਵਾਂਗਾ। ਮੈਂ ਉਨ੍ਹਾਂ ਲੋਕਾਂ ਦੀ ਅਗਵਾਈ ਪਾਣੀ ਦੀਆਂ ਨਦੀਆਂ ਦੇ ਨਾਲ-ਨਾਲ ਕਰਾਂਗਾ। ਮੈਂ ਉਨ੍ਹਾਂ ਦੀ ਅਗਵਾਈ ਸੌਖੇ ਰਾਹ ਉੱਤੇ ਅਗਵਾਈ ਕਰਾਂਗਾ ਤਾਂ ਜੋ ਉਹ ਠੋਕਰਾਂ ਨਾ ਖਾਣ। ਮੈਂ ਓਸੇ ਤਰ੍ਹਾਂ ਉਨ੍ਹਾਂ ਦੀ ਅਗਵਾਈ ਕਰਾਂਗਾ ਕਿਉਂ ਕਿ ਮੈਂ ਇਸਰਾਏਲ ਦਾ ਪਿਤਾ ਹਾਂ। ਅਤੇ ਅਫ਼ਰਾਈਮ ਮੇਰਾ ਪਹਿਲੋਠਾ ਪੁੱਤਰ ਹੈ।

ਅੱਯੂਬ 34:31
“ਇਵੇਂ ਹੀ ਵਾਪਰੇਗਾ ਜਿੰਨਾ ਚਿਰ ਉਹ ਪਰਮੇਸ਼ੁਰ ਨੂੰ ਨਹੀਂ ਆਖਦਾ, ‘ਮੈਂ ਦੋਸ਼ੀ ਹਾਂ, ਮੈਂ ਹੋਰ ਪਾਪ ਨਹੀਂ ਕਰਾਂਗਾ।

ਅੱਯੂਬ 23:7
ਫ਼ੇਰ ਇੱਕ ਇਮਾਨਦਾਰ ਆਦਮੀ ਆਪਣਾ ਮੁਕੱਦਮਾ ਉਸ ਨੂੰ ਪੇਸ਼ ਕਰ ਸੱਕੇਗਾ ਫ਼ੇਰ ਮੇਰਾ ਨਿਆਂਕਾਰ ਮੈਨੂੰ ਬੇਗੁਨਾਹ ਘੋਸ਼ਿਤ ਕਰੇਗਾ ਅਤੇ ਮੈਂ ਸਦਾ ਲਈ ਆਜ਼ਾਦ ਹੋ ਸੱਕਾਂਗਾ।

ਅੱਯੂਬ 22:27
ਤੂੰ ਉਸ ਅੱਗੇ ਪ੍ਰਾਰਥਨਾ ਕਰੇਂਗਾ ਤੇ ਉਹ ਤੈਨੂੰ ਸੁਣੇਗਾ। ਤੇ ਤੂੰ ਉਹ ਗੱਲਾਂ ਕਰਨ ਦੇ ਯੋਗ ਹੋ ਸੱਕੇਂਗਾ ਜਿਸਦਾ ਤੂੰ ਇਕਰਾਰ ਕੀਤਾ ਸੀ।

ਅੱਯੂਬ 10:2
ਮੈਂ ਪਰਮੇਸ਼ੁਰ ਨੂੰ ਆਖਾਂਗਾ, ‘ਮੇਰੀ ਨਿੰਦਿਆ ਨਾ ਕਰ! ਮੈਨੂੰ ਦੱਸ ਮੈਂ ਕੀ ਕਸੂਰ ਕੀਤਾ ਹੈ? ਮੇਰੇ ਖਿਲਾਫ ਤੈਨੂੰ ਕੀ ਸ਼ਿਕਾਇਤ ਹੈ?

ਅੱਯੂਬ 5:8
ਪਰ ਅੱਯੂਬ ਜੇ ਮੈਂ ਤੇਰੀ ਬਾਵੇਂ ਹੁੰਦਾ ਮੈਂ ਪਰਮੇਸ਼ੁਰ ਵੱਲ ਮੁੜ ਪੈਂਦਾ ਤੇ ਉਸ ਨੂੰ ਆਪਣੀਆਂ ਮੁਸੀਬਤਾਂ ਬਾਰੇ ਦੱਸ ਦਿੰਦਾ।

੨ ਤਵਾਰੀਖ਼ 33:13
ਉਸ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਮਿੰਨਤ ਕੀਤੀ ਕਿ ਉਹ ਉਸਤੇ ਰਹਿਮ ਕਰੇ। ਤਾਂ ਯਹੋਵਾਹ ਨੇ ਮਨੱਸ਼ਹ ਦੀ ਪ੍ਰਾਰਥਨਾ ਸੁਣ ਲਈ ਅਤੇ ਉਸ ਨੂੰ ਖਿਮਾ ਕਰ ਦਿੱਤਾ। ਯਹੋਵਾਹ ਨੇ ਮੁੜ ਉਸ ਨੂੰ ਯਰੂਸ਼ਲਮ ਆਪਣੇ ਰਾਜ ਉੱਪਰ ਜਾਣ ਦਿੱਤਾ। ਤਦ ਮਨੱਸ਼ਹ ਨੂੰ ਸੋਝੀ ਆਈ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।

੧ ਸਲਾਤੀਨ 8:38
ਤਾਂ ਜੋ ਬੇਨਤੀ, ਪ੍ਰਾਰਥਨਾ ਤੇਰੀ ਸਾਰੀ ਪਰਜਾ, ਇਸਰਾਏਲ ਦੇ ਕਿਸੇ ਮਨੁੱਖ ਤੋਂ ਵੀ ਕੀਤੀ ਜਾਵੇ ਜੋ ਆਪਣੇ ਹੀ ਮਨ ਦੀ ਵਿਥਿਆ ਜਾਣੇ ਅਤੇ ਆਪਣੇ ਹੱਥ ਇਸ ਮੰਦਰ ਵੱਲ ਫ਼ੈਲਾਵੇ

Chords Index for Keyboard Guitar