ਅੱਯੂਬ 33:6
ਮੈਂ ਤੇ ਤੂੰ ਪਰਮੇਸ਼ੁਰ ਸਾਹਮਣੇ ਇੱਕੋ ਜਿਹੇ ਹਾਂ। ਪਰਮੇਸ਼ੁਰ ਨੇ ਸਾਨੂੰ ਦੋਹਾਂ ਨੂੰ ਇੱਕੋ ਮਿੱਟੀ ਨਾਲ ਸਾਜਿਆ ਹੈ।
Behold, | הֵן | hēn | hane |
I | אֲנִ֣י | ʾănî | uh-NEE |
wish thy to according am | כְפִ֣יךָ | kĕpîkā | heh-FEE-ha |
in God's | לָאֵ֑ל | lāʾēl | la-ALE |
I stead: | מֵ֝חֹ֗מֶר | mēḥōmer | MAY-HOH-mer |
also | קֹרַ֥צְתִּי | qōraṣtî | koh-RAHTS-tee |
am formed | גַם | gam | ɡahm |
out of the clay. | אָֽנִי׃ | ʾānî | AH-nee |
Cross Reference
ਅੱਯੂਬ 4:19
ਇਸ ਲਈ ਅਵੱਸ਼ ਹੀ ਲੋਕ ਬਦਤਰ ਹਨ। ਉਹ ਮਿੱਟੀ ਦੇ ਘਰਾਂ ਅੰਦਰ ਰਹਿੰਦੇ ਹਨ ਅਤੇ ਇਨ੍ਹਾਂ ਘਰਾਂ ਦੀਆਂ ਨੀਹਾਂ ਧੂੜ ਅੰਦਰ ਹਨ। ਉਹ ਭਮਕੱੜ ਨਾਲੋਂ ਵੀ ਵੱਧੇਰੇ ਆਸਾਨੀ ਨਾਲ ਕੁਚਲ ਕੇ ਮਰਦੇ ਨੇ।
੨ ਕੁਰਿੰਥੀਆਂ 5:20
ਲਈ ਅਸੀਂ ਮਸੀਹ ਬਾਰੇ ਗੱਲ ਕਰਨ ਲਈ ਭੇਜੇ ਗਏ ਹਾਂ। ਇਹ ਇਸ ਤਰ੍ਹਾਂ ਹੈ ਜਿਵੇ ਪਰਮੇਸ਼ੁਰ ਸਾਡੇ ਰਾਹੀਂ ਲੋਕਾਂ ਨੂੰ ਸੱਦ ਰਿਹਾ ਹੈ। ਇਸ ਲਈ ਮਸੀਹ ਦੇ ਪੱਖੋਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ; ਪਰਮੇਸ਼ੁਰ ਨਾਲ ਸ਼ਾਂਤੀ ਬਣਾਓ।
੨ ਕੁਰਿੰਥੀਆਂ 5:1
ਸਾਨੂੰ ਪਤਾ ਹੈ ਕਿ ਇਹ ਤੰਬੂ ਭਾਵ ਧਰਤੀ ਉੱਪਰਲਾ ਸਾਡਾ ਇਹ ਸਰੀਰ ਜਿਸ ਵਿੱਚ ਅਸੀਂ ਰਹਿੰਦੇ ਹਾਂ, ਤਬਾਹ ਕਰ ਦਿੱਤਾ ਜਾਵੇਗਾ। ਪਰ ਜਦੋਂ ਅਜਿਹਾ ਹੋਵੇਗਾ ਤਾਂ ਪਰਮੇਸ਼ੁਰ ਸਾਨੂੰ ਰਹਿਣ ਲਈ ਘਰ ਦੇਵੇਗਾ। ਇਹ ਘਰ ਮਨੁੱਖਾਂ ਦਾ ਬਣਾਇਆ ਹੋਇਆ ਨਹੀਂ ਹੋਵੇਗਾ। ਇਹ ਘਰ ਸਵਰਗ ਵਿੱਚ ਹੋਵੇਗਾ ਜਿਹੜਾ ਸਦੀਵੀ ਹੈ।
ਅੱਯੂਬ 31:35
“ਮੈਂ ਇੱਛਾ ਕਰਦਾਂ, ਮੈਨੂੰ ਸੁਣਨ ਵਾਲਾ ਕੋਈ ਹੁੰਦਾ, ਮੈਨੂੰ ਆਪਣਾ ਪੱਖ ਸਮਝਾਉਣ ਦਿੰਦਾ। ਕਾਸ਼ ਕਿ ਸਰਬ-ਸ਼ਕਤੀਮਾਨ ਪਰਮੇਸ਼ੁਰ ਮੈਨੂੰ ਜਵਾਬ ਦੇਵੇ। ਮੈਂ ਇੱਛਾ ਕਰਦਾ ਹਾਂ ਕਿ ਉਹ ਲਿਖੇ ਜੋ ਉਹ ਸੋਚਦਾ ਹੈ ਕਿ ਮੈਂ ਗਲਤ ਕੀਤਾ।
ਅੱਯੂਬ 23:3
ਕਾਸ਼ ਕਿ ਮੈਂ ਜਾਣਦਾ ਕਿ ਪਰਮੇਸ਼ੁਰ ਨੂੰ ਕਿਬੇ ਲੱਭਣਾ ਹੈ। ਕਾਸ਼ ਕਿ ਮੈਂ ਜਾਣਦਾ ਕਿ ਪਰਮੇਸ਼ੁਰ ਵੱਲ ਕਿਵੇਂ ਜਾਣਾ ਹੈ।
ਅੱਯੂਬ 20:22
ਜਦੋਂ ਆਦਮੀ ਕੋਲ ਬਹੁਤਾ ਹੁੰਦਾ ਹੈ ਉਹ ਮੁਸੀਬਤਾਂ ਨਾਲ ਦਬ ਜਾਂਦਾ ਹੈ। ਉਸ ਦੀਆਂ ਔਕੜਾਂ ਉਸ ਉੱਤੇ ਆ ਪੈਣਗੀਆਂ।
ਅੱਯੂਬ 13:12
ਤੁਹਾਡੇ ਰਟੇ ਹੋਏ ਪਾਠ ਸਿਰਫ਼ ਅਰਬਹੀਣ ਕਹਾਉਤਾਂ ਹਨ। ਤੁਹਾਡੀਆਂ ਦਲੀਲਾਂ ਮਿੱਟੀ ਜਿੰਨੀਆਂ ਬੇਕਾਰ ਦਲੀਲਾਂ ਹੀ ਹਨ।
ਅੱਯੂਬ 13:3
ਪਰ ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ। ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਨਾਲ ਗੱਲ ਕਰਨੀ ਚਾਹੁੰਦਾ ਹਾਂ। ਮੈਂ ਆਪਣੀਆਂ ਮੁਸੀਬਤਾਂ ਬਾਰੇ ਪਰਮੇਸ਼ੁਰ ਨਾਲ ਬਹਿਰ ਕਰਨੀ ਚਾਹੁੰਦਾ ਹਾਂ।
ਅੱਯੂਬ 10:9
ਹੇ ਪਰਮੇਸ਼ੁਰ! ਯਾਦ ਕਰ ਤੂੰ ਮੈਨੂੰ ਮਿੱਟੀ ਦੇ ਸਾਂਚੇ ਵਾਂਗ ਢਾਲਿਆ, ਕੀ ਤੂੰ ਮੈਨੂੰ ਫ਼ਿਰ ਤੋਂ ਧੂੜ ਬਣਾ ਦੇਵੇਂਗਾ।
ਅੱਯੂਬ 9:32
ਪਰਮੇਸ਼ੁਰ ਮੇਰੇ ਵਾਂਗ ਇੱਕ ਆਦਮੀ ਨਹੀਂ ਹੈ। ਇਸੇ ਲਈ ਮੈਂ ਉਸ ਨੂੰ ਜਵਾਬ ਨਹੀਂ ਦੇ ਸੱਕਦਾ। ਅਸੀਂ ਇੱਕ ਦੂਸਰੇ ਨੂੰ ਕਚਿਹਰੀ ਅੰਦਰ ਨਹੀਂ ਮਿਲ ਸੱਕਦੇ।
ਖ਼ਰੋਜ 4:16
ਹਾਰੂਨ ਤੇਰੀ ਖਾਤਰ ਲੋਕਾਂ ਨਾਲ ਵੀ ਗੱਲ ਕਰੇਗਾ। ਤੂੰ ਉਸ ਲਈ ਪਰਮੇਸ਼ੁਰ ਵਾਂਗ ਹੋਵੇਂਗਾ, ਅਤੇ ਉਹ ਤੇਰਾ ਦਫ਼ਤਰੀ ਬੁਲਾਰਾ ਹੋਵੇਗਾ।
ਪੈਦਾਇਸ਼ 30:2
ਯਾਕੂਬ ਰਾਖੇਲ ਨਾਲ ਨਾਰਾਜ਼ ਹੋ ਗਿਆ। ਉਸ ਨੇ ਆਖਿਆ, “ਮੈਂ ਪਰਮੇਸ਼ੁਰ ਨਹੀਂ ਹਾਂ। ਇਹ ਪਰਮੇਸ਼ੁਰ ਹੀ ਹੈ ਜਿਸ ਨੇ ਤੈਨੂੰ ਬੱਚਿਆਂ ਦੀ ਦਾਤ ਨਹੀਂ ਦਿੱਤੀ।”
ਪੈਦਾਇਸ਼ 3:19
ਤੈਨੂੰ ਆਪਣੇ ਭੋਜਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ ਜਦੋਂ ਤੀਕ ਕਿ ਤੇਰਾ ਚਿਹਰਾ ਮੁੜਕੇ ਨਾਲ ਭਿੱਜ ਨਹੀਂ ਜਾਂਦਾ। ਤੈਨੂੰ ਮਰਨ ਤੀਕ ਸਖ਼ਤ ਮਿਹਨਤ ਕਰਨੀ ਪਵੇਗੀ। ਫ਼ੇਰ ਤੂੰ ਖਾਕ ਹੋ ਜਾਵੇਂਗਾ। ਮੈਂ ਤੈਨੂੰ ਖਾਕ ਨਾਲ ਸਾਜਿਆ ਸੀ ਅਤੇ ਮਰਕੇ ਫ਼ਿਰ ਤੋਂ ਤੂੰ ਖਾਕ ਹੋ ਜਾਵੇਗਾ।”
ਪੈਦਾਇਸ਼ 2:7
ਫ਼ੇਰ ਯਹੋਵਾਹ ਪਰਮੇਸ਼ੁਰ ਨੇ ਧਰਤੀ ਤੋਂ ਮਿੱਟੀ ਲਈ ਅਤੇ ਆਦਮ ਨੂੰ ਸਾਜਿਆ। ਯਹੋਵਾਹ ਨੇ ਆਦਮ ਦੇ ਨੱਕ ਵਿੱਚ ਜੀਵਨ ਦਾ ਸਾਹ ਫ਼ੂਕਿਆ, ਅਤੇ ਆਦਮ ਜਿਉਂਦਾ ਜੀਵ ਬਣ ਗਿਆ।