ਅੱਯੂਬ 15:30
ਬੁਰਾ ਆਦਮੀ ਹਨੇਰੇ ਕੋਲੋਂ ਨਹੀਂ ਬਚ ਸੱਕੇਗਾ ਉਹ ਉਸ ਰੁੱਖ ਵਾਂਗਰ ਹੋਵੇਗਾ ਜਿਸ ਦੀਆਂ ਕਰੁਂਬਲਾਂ ਇੱਕ ਲਾਟ ਕਾਰਣ ਮਰ ਗਈਆਂ ਹੋਣ ਅਤੇ ਹਵਾ ਉਨ੍ਹਾਂ ਨੂੰ ਦੂਰ ਉਡਾ ਕੇ ਲੈ ਜਾਂਦੀ ਹੈ।
He shall not | לֹֽא | lōʾ | loh |
depart | יָס֨וּר׀ | yāsûr | ya-SOOR |
out of | מִנִּי | minnî | mee-NEE |
darkness; | חֹ֗שֶׁךְ | ḥōšek | HOH-shek |
the flame | יֹֽ֭נַקְתּוֹ | yōnaqtô | YOH-nahk-toh |
shall dry up | תְּיַבֵּ֣שׁ | tĕyabbēš | teh-ya-BAYSH |
branches, his | שַׁלְהָ֑בֶת | šalhābet | shahl-HA-vet |
and by the breath | וְ֝יָס֗וּר | wĕyāsûr | VEH-ya-SOOR |
mouth his of | בְּר֣וּחַ | bĕrûaḥ | beh-ROO-ak |
shall he go away. | פִּֽיו׃ | pîw | peev |
Cross Reference
ਅੱਯੂਬ 4:9
ਪਰਮੇਸ਼ੁਰ ਸਿਰਫ਼ ਸਾਹ ਨਾਲ ਹੀ ਉਨ੍ਹਾਂ ਨੂੰ ਬਰਬਾਦ ਕਰ ਦਿੰਦਾ ਹੈ। ਗੁੱਸੇ ਵਿੱਚ, ਤੇ ਉਸ ਦੇ ਨੱਕ ਵਿੱਚਲੀ ਹਵਾ ਉਨ੍ਹਾਂ ਨੂੰ ਤਬਾਹ ਕਰ ਦਿੰਦੀ ਹੈ।
ਅੱਯੂਬ 20:26
ਉਸ ਦੇ ਸਾਰੇ ਖਜ਼ਾਨੇ ਤਬਾਹ ਹੋ ਜਾਣਗੇ। ਇੱਕ ਅੱਗ ਉਸ ਨੂੰ ਤਬਾਹ ਕਰ ਦੇਵੇਗੀ। ਉਹ ਅੱਗ ਜਿਹੜੀ ਕਿਸੇ ਇਨਸਾਨ ਦੁਆਰਾ ਨਹੀਂ ਲਗਾਈ ਗਈ ਸੀ। ਅੱਗ ਉਸ ਦੇ ਘਰ ਵਿੱਚ ਬਚੀ ਹੋਈ ਹਰ ਸ਼ੈਅ ਨੂੰ ਤਬਾਹ ਕਰ ਦੇਵੇਗੀ।
ਅੱਯੂਬ 15:22
ਉਸ ਕੋਲ ਹਨੇਰੇ ਤੋਂ ਬਚਣ ਦੀ ਕੋਈ ਆਸ ਨਹੀਂ ਹੁੰਦੀ। ਉੱਥੇ ਉਸ ਨੂੰ ਮਾਰਨ ਲਈ ਕਿਸੇ ਥਾਂ ਤਲਵਾਰ ਇੰਤਜ਼ਾਰ ਵਿੱਚ ਹੁੰਦੀ ਹੈ।
ਮੱਤੀ 25:41
“ਫ਼ੇਰ ਪਾਤਸ਼ਾਹ ਆਪਣੇ ਖੱਬੇ ਪਾਸੇ ਵਾਲੇ ਲੋਕਾਂ ਨੂੰ ਆਖੇਗਾ, ‘ਮੈਥੋਂ ਦੂਰ ਚੱਲੇ ਜਾਓ, ਤੁਸੀਂ ਸਰਾਪੇ ਹੋਏ ਹੋ। ਉਸ ਸਦੀਵੀ ਮੱਚਦੀ ਹੋਈ ਅੱਗ ਵਿੱਚ ਚੱਲੇ ਜਾਓ, ਜਿਹੜੀ ਸ਼ੈਤਾਨ ਅਤੇ ਉਸ ਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ।
ਮਰਕੁਸ 9:43
ਜੇਕਰ ਤੁਹਾਡਾ ਇੱਕ ਹੱਥ ਤੁਹਾਥੋਂ ਪਾਪ ਕਰਵਾਉਂਦਾ ਹੈ, ਤਾਂ ਇਸ ਨੂੰ ਵੱਢ ਸੁੱਟੋ। ਤੁਹਾਡੇ ਲਈ ਟੁੰਡਾ ਹੁੰਦਿਆਂ ਹੋਇਆਂ ਜੀਵਨ ਵਿੱਚ ਵੜਨਾ ਚੰਗਾ ਹੈ ਨਾ ਕਿ ਦੋ ਹੱਥਾ ਨਾਲ, ਜਿਸ ਨਾਲ ਤੁਸੀਂ ਨਰਕ ਵਿੱਚ ਜਾਵੋਂਗੇ। ਜਿੱਥੇ ਅਜਿਹੀ ਅੱਗ ਹੋਵੇਗੀ ਜੋ ਬੁਝਾਈ ਨਹੀਂ ਜਾ ਸੱਕਦੀ।
੨ ਥੱਸਲੁਨੀਕੀਆਂ 1:8
ਉਹ ਸਵਰਗ ਵਿੱਚੋਂ ਬਲਦੀ ਹੋਈ ਅੱਗ ਨਾਲ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਆਵੇਗਾ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ। ਉਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ।
੨ ਪਤਰਸ 2:17
ਇਹ ਝੂਠੇ ਪ੍ਰਚਾਰਕ ਪਾਣੀ ਦੇ ਸੁੱਕੇ ਹੋਏ ਝਰਨੇ ਹਨ। ਇਹ ਉਨ੍ਹਾਂ ਬੱਦਲਾਂ ਵਰਗੇ ਹਨ ਜਿਨ੍ਹਾਂ ਨੂੰ ਇੱਕ ਬੁੱਲਾ ਉਡਾ ਲੈ ਜਾਂਦਾ ਹੈ। ਘੋਰ ਅੰਧਕਾਰ ਵਾਲੀ ਥਾਂ ਇਨ੍ਹਾਂ ਲਈ ਜਮ੍ਹਾਂ ਕੀਤੀ ਗਈ ਹੈ।
ਯਹੂ ਦਾਹ 1:13
ਉਹ ਸਮੁੰਦਰ ਦੀਆਂ ਤੁਫ਼ਾਨੀ ਲਹਿਰਾਂ ਵਾਂਗ ਹਨ। ਜਿਹੜੀਆਂ ਝੱਗ ਬਣਾਉਂਦੀਆਂ ਹਨ। ਉਹ ਲੋਕ ਉਸੇ ਤਰ੍ਹਾਂ ਸ਼ਰਮਸਾਰੀ ਵਾਲੀਆਂ ਗੱਲਾਂ ਕਰਦੇ ਹਨ ਜਿਵੇਂ ਲਹਿਰਾਂ ਝੱਗ ਬਣਾਉਂਦੀਆਂ ਹਨ। ਇਹ ਲੋਕ ਉਨ੍ਹਾਂ ਤਾਰਿਆਂ ਵਰਗੇ ਹਨ ਜਿਹੜੇ ਅਕਾਸ਼ ਵਿੱਚ ਘੁੰਮਦੇ ਹਨ। ਘੋਰ ਅੰਧਕਾਰ ਵਿੱਚ ਇਨ੍ਹਾਂ ਲੋਕਾਂ ਲਈ ਇੱਕ ਜਗ਼੍ਹਾ ਰੱਖੀ ਗਈ ਹੈ।
ਪਰਕਾਸ਼ ਦੀ ਪੋਥੀ 19:15
ਘੋੜ ਸਵਾਰ ਦੇ ਮੁੱਖ ਵਿੱਚੋਂ ਇੱਕ ਤਿਖੀ ਤਲਵਾਰ ਬਾਹਰ ਆਉਂਦੀ ਹੈ। ਉਹ ਇਸ ਤਲਵਾਰ ਦੀ ਵਰਤੋਂ ਕੌਮਾਂ ਨੂੰ ਹਰਾਉਣ ਲਈ ਕਰੇਗਾ। ਉਹ ਉਨ੍ਹਾਂ ਉੱਤੇ ਲੋਹੇ ਦੀ ਸਲਾਖ ਨਾਲ ਸ਼ਾਸਨ ਕਰੇਗਾ। ਉਹ ਸਰਬ ਸ਼ਕਤੀ ਮਾਨ ਪਰਮੇਸ਼ੁਰ ਦੇ ਭਿਆਨਕ ਗੁੱਸੇ ਦੀ ਘੁਲਾੜੀ ਵਿੱਚ ਅੰਗੂਰਾਂ ਨੂੰ ਨਿਚੋੜੇਗਾ।
ਮੱਤੀ 22:13
ਤਾਂ ਬਾਦਸ਼ਾਹ ਨੇ ਕੁਝ ਨੋਕਰਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹਕੇ ਇਸ ਨੂੰ ਬਾਹਰ ਦੇ ਹਨੇਰ ਵਿੱਚ ਸੁੱਟ ਦਿਉ। ਉਸ ਜਗ਼੍ਹਾ ਲੋਕ ਰੋਂਦੇ ਹੋਣਗੇ ਅਤੇ ਦਰਦ ਨਾਲ ਆਪਣੇ ਦੰਦ ਕਰੀਚ ਰਹੇ ਹੋਣਗੇ।’
ਮੱਤੀ 8:12
ਪਰ ਉਹ ਲੋਕ ਜਿਨ੍ਹਾਂ ਕੋਲ ਰਾਜ ਹੋਣਾ ਚਾਹੀਦਾ ਹੈ ਬਾਹਰ ਸੁੱਟੇ ਜਾਣਗੇ। ਉਹ ਬਾਹਰ ਹਨੇਰੇ ਵਿੱਚ ਸੁੱਟੇ ਜਾਣਗੇ, ਲੋਕ ਉਸ ਜਗ੍ਹਾ ਚੀਕਣਗੇ ਅਤੇ ਦਰਦ ਨਾਲ ਆਪਣੇ ਦੰਦ ਪੀਸਣਗੇ।”
ਅੱਯੂਬ 10:21
ਇਸ ਤੋਂ ਪਹਿਲਾਂ ਕਿ ਮੈਂ ਉਸ ਬਾਵੇਂ ਚੱਲਿਆ ਜਾਵਾਂ ਜਿੱਥੇ ਕੋਈ ਵੀ ਬੰਦਾ ਮੌਤ ਅਤੇ ਹਨੇਰੇ ਦੀ ਥਾਂ ਉੱਤੋਂ ਵਾਪਸ ਨਹੀਂ ਪਰਤਦਾ।
ਅੱਯੂਬ 18:5
“ਹਾਂ, ਬੁਰੇ ਆਦਮੀ ਦੀ ਰੋਸ਼ਨੀ ਗੁੱਲ ਹੋ ਜਾਵੇਗੀ। ਉਸ ਦੀ ਅੱਗ ਜਲਣੋ ਹਟ ਜਾਵੇਗੀ।
ਅੱਯੂਬ 18:18
ਲੋਕ ਉਸ ਨੂੰ ਰੌਸ਼ਨੀ ਤੋਂ ਬਾਹਰ ਹਨੇਰੇ ਵਿੱਚ ਧੱਕ ਦੇਣਗੇ। ਉਹ ਉਸ ਨੂੰ ਇਸ ਦੁਨੀਆਂ ਤੋਂ ਬਾਹਰ ਭਜਾ ਦੇਣਗੇ।
ਅੱਯੂਬ 22:20
‘ਸੱਚਮੁੱਚ ਹੀ ਸਾਡੇ ਦੁਸ਼ਮਣ ਤਬਾਹ ਹੁੰਦੇ ਨੇ, ਅੱਗ ਉਨ੍ਹਾਂ ਦੀ ਦੌਲਤ ਨੂੰ ਸਾੜਦੀ ਹੈ।’
ਯਸਈਆਹ 11:4
ਉਹ ਗਰੀਬ ਲੋਕਾਂ ਨਾਲ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਨਿਆਂ ਕਰੇਗਾ। ਜਦੋਂ ਉਹ ਧਰਤੀ ਦੇ ਗਰੀਬ ਲੋਕਾਂ ਲਈ ਕੁਝ ਕਰਨ ਦਾ ਨਿਆਂ ਕਰੇਗਾ ਤਾਂ ਬੇਲਾਗ ਹੋਵੇਗਾ। ਜੇ ਉਹ ਇਹ ਨਿਆਂ ਕਰਦਾ ਹੈ ਕਿ ਉਨ੍ਹਾਂ ਨੂੰ ਮਾਰ ਪੈਣੀ ਚਾਹੀਦੀ ਹੈ ਫ਼ੇਰ ਉਹ ਆਦੇਸ਼ ਦੇਵੇਗਾ ਤੇ ਉਨ੍ਹਾਂ ਲੋਕਾਂ ਨੂੰ ਮਾਰ ਪਵੇਗੀ। ਜੇ ਉਹ ਇਹ ਨਿਆਂ ਕਰਦਾ ਹੈ ਕਿ ਲੋਕਾਂ ਨੂੰ ਮਰਨਾ ਚਾਹੀਦਾ ਹੈ, ਤਾਂ ਉਹ ਆਦੇਸ਼ ਦੇਵੇਗਾ ਅਤੇ ਮੰਦੇ ਲੋਕ ਮਾਰੇ ਜਾਣਗੇ। ਨੇਕੀ ਅਤੇ ਨਿਰਪੱਖਤਾ ਇਸ ਬੱਚੇ ਨੂੰ ਸ਼ਕਤੀ ਦੇਵੇਗੀ। ਇਹ ਚੀਜ਼ਾਂ ਉਸ ਦੇ ਕਮਰ ਕਸੇ ਵਾਂਗ ਹੋਣਗੀਆਂ।
ਯਸਈਆਹ 30:33
ਸਿਵਾ ਨੂੰ ਕਾਫ਼ੀ ਚਿਰ ਪਹਿਲਾਂ ਹੀ ਤਿਆਰ ਕਰ ਦਿੱਤਾ ਗਿਆ ਹੈ। ਇਹ ਰਾਜੇ ਲਈ ਤਿਆਰ ਹੈ। ਇਸ ਨੂੰ ਬਹੁਤ ਡੂੰਘਾ ਅਤੇ ਚੌੜਾ ਬਣਾਇਆ ਗਿਆ ਸੀ। ਓੱਥੇ ਲੱਕੜੀਆਂ ਅਤੇ ਅੱਗ ਦਾ ਵੱਡਾ ਢੇਰ ਹੈ। ਅਤੇ ਯਹੋਵਾਹ ਦਾ ਆਤਮਾ ਬਲਦੀ ਹੋਈ ਗੰਧਕ ਦੀ ਨਦੀ ਵਾਂਗ ਆਵੇਗਾ ਅਤੇ ਇਸ ਨੂੰ ਸਾੜ ਸੁੱਟੇਗਾ।
ਹਿਜ਼ ਕੀ ਐਲ 15:4
ਲੋਕ ਸਿਰਫ਼ ਉਸ ਲੱਕੜੀ ਨੂੰ ਅੱਗ ਵਿੱਚ ਸੁੱਟਦੇ ਹਨ। ਕੁਝ ਸੋਟੀਆਂ ਸਿਰਿਆਂ ਤੋਂ ਬਲਣੀਆਂ ਸ਼ੁਰੂ ਹੋ ਜਾਂਦੀਆਂ ਹਨ, ਵਿੱਚਕਾਰਲੇ ਹਿੱਸੇ ਅੱਗ ਨਾਲ ਕਾਲੇ ਹੋ ਜਾਂਦੇ ਹਨ, ਪਰ ਸੋਟੀਆਂ ਪੂਰੀ ਤਰ੍ਹਾਂ ਸੜਦੀਆਂ ਨਹੀਂ ਕੀ ਤੂੰ ਉਸ ਸੜੀ ਹੋਈ ਸੋਟੀ ਤੋਂ ਕੋਈ ਚੀਜ਼ ਬਣਾ ਸੱਕਦਾ ਹੈਂ?
ਹਿਜ਼ ਕੀ ਐਲ 20:47
ਦੱਖਣ ਦੇ ਜੰਗਲ ਨੂੰ ਆਖ, ‘ਯਹੋਵਾਹ ਦੇ ਸ਼ਬਦ ਨੂੰ ਸੁਣੋ। ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ: ਦੇਖੋ, ਮੈਂ ਤੁਹਾਡੇ ਜੰਗਲ ਵਿੱਚ ਅੱਗ ਲਾਉਣ ਲਈ ਤਿਆਰ ਹਾਂ। ਅੱਗ ਹਰ ਹਰੇ ਤੇ ਸੁੱਕੇ ਰੁੱਖ ਨੂੰ ਬਰਬਾਦ ਕਰ ਦੇਵੇਗੀ। ਬਲਦੀ ਲਾਟ ਬੁਝੇਗੀ ਨਹੀਂ। ਦੱਖਣ ਤੋਂ ਉੱਤਰ ਤੀਕ ਦੀ ਸਾਰੀ ਧਰਤੀ ਅੱਗ ਵਿੱਚ ਸੜ ਜਾਵੇਗੀ।
ਅੱਯੂਬ 5:14
ਉਹ ਚੁਸਤ ਬੰਦੇ ਦਿਨ ਵੇਲੇ ਵੀ ਠੇਡੇ ਖਾਂਦੇ ਨੇ। ਦੁਪਹਿਰ ਵੇਲੇ ਵੀ ਉਹ ਉਸ ਬੰਦੇ ਵਾਂਗਰ ਹੁੰਦੇ ਨੇ ਜਿਹੜਾ ਹਨੇਰੇ ਵਿੱਚ ਆਪਣਾ ਰਾਹ ਲੱਭਦਾ ਹੈ।