Jeremiah 7:33
ਫ਼ੇਰ ਮੁਰਦਿਆਂ ਦੀਆਂ ਲਾਸ਼ਾਂ ਧਰਤੀ ਉੱਤੇ ਪਈਆਂ ਰਹਿਣਗੀਆਂ ਅਤੇ ਅਕਾਸ਼ ਦੇ ਪੰਛੀਆਂ ਦਾ ਭੋਜਨ ਬਣ ਜਾਣਗੀਆਂ। ਜੰਗਲੀ ਜਾਨਵਰ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਖਾਣਗੇ। ਪੰਛੀਆਂ ਅਤੇ ਜਾਨਵਰਾਂ ਨੂੰ ਡਰਾਉਣ ਵਾਸਤੇ ਉੱਥੇ ਕੋਈ ਵੀ ਜਿਉਂਦਾ ਨਹੀਂ ਬਚੇਗਾ।
Jeremiah 7:33 in Other Translations
King James Version (KJV)
And the carcases of this people shall be meat for the fowls of the heaven, and for the beasts of the earth; and none shall fray them away.
American Standard Version (ASV)
And the dead bodies of this people shall be food for the birds of the heavens, and for the beasts of the earth; and none shall frighten them away.
Bible in Basic English (BBE)
And the bodies of this people will be food for the birds of heaven and for the beasts of the earth; and there will be no one to send them away.
Darby English Bible (DBY)
And the carcases of this people shall be food for the fowl of the heavens, and for the beasts of the earth; and none shall scare [them] away.
World English Bible (WEB)
The dead bodies of this people shall be food for the birds of the sky, and for the animals of the earth; and none shall frighten them away.
Young's Literal Translation (YLT)
And the carcase of this people hath been for food To a fowl of the heavens, and to a beast of the earth, And there is none troubling.
| And the carcases | וְֽהָ֨יְתָ֜ה | wĕhāyĕtâ | veh-HA-yeh-TA |
| of this | נִבְלַ֨ת | niblat | neev-LAHT |
| people | הָעָ֤ם | hāʿām | ha-AM |
| be shall | הַזֶּה֙ | hazzeh | ha-ZEH |
| meat | לְמַֽאֲכָ֔ל | lĕmaʾăkāl | leh-ma-uh-HAHL |
| for the fowls | לְע֥וֹף | lĕʿôp | leh-OFE |
| heaven, the of | הַשָּׁמַ֖יִם | haššāmayim | ha-sha-MA-yeem |
| and for the beasts | וּלְבֶהֱמַ֣ת | ûlĕbehĕmat | oo-leh-veh-hay-MAHT |
| earth; the of | הָאָ֑רֶץ | hāʾāreṣ | ha-AH-rets |
| and none | וְאֵ֖ין | wĕʾên | veh-ANE |
| shall fray them away. | מַחֲרִֽיד׃ | maḥărîd | ma-huh-REED |
Cross Reference
ਅਸਤਸਨਾ 28:26
ਤੁਹਾਡੀਆਂ ਲਾਸ਼ਾ ਜੰਗਲੀ ਜਾਨਵਰਾ ਅਤੇ ਪੰਛੀਆਂ ਦਾ ਭੋਜਨ ਬਣਨਗੀਆਂ। ਉਨ੍ਹਾਂ ਨੂੰ ਤੁਹਾਡੀਆਂ ਲਾਸ਼ਾ ਤੋਂ ਹਟਾਉਣ ਵਾਲਾ ਕੋਈ ਨਹੀਂ ਹੋਵੇਗਾ।
ਯਰਮਿਆਹ 12:9
ਮੇਰੇ ਆਪਣੇ ਹੀ ਲੋਕ ਉਸ ਮੁਰਦਾ ਜਾਨਵਰ ਵਰਗੇ ਬਣ ਗਏ ਨੇ ਜਿਸ ਨੂੰ ਗਿਰਝਾਂ ਨੇ ਘੇਰਿਆ ਹੋਵੇ। ਉਹ ਪੰਛੀ ਉਸ ਦੇ ਇਰਦ-ਗਿਰਦ ਮੰਡਲਾਉਂਦੇ ਨੇ। ਆਓ ਜੰਗਲੀ ਜਾਨਵਰੋ। ਆਓ, ਖਾਣ ਲਈ ਕੁਝ ਲੈ ਲਵੋ।
ਯਰਮਿਆਹ 34:20
ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ ਅਤੇ ਹਰ ਓਸ ਬੰਦੇ ਦੇ ਹਵਾਲੇ ਜਿਹੜੇ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਹੈ। ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਆਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦੀ ਖੁਰਾਕ ਬਣਨਗੀਆਂ।
ਯਰਮਿਆਹ 16:4
“ਉਹ ਲੋਕ ਭਿਆਨਕ ਮੌਤ ਮਰਨਗੇ। ਕੋਈ ਬੰਦਾ ਉਨ੍ਹਾਂ ਲਈ ਰੋਣ ਵਾਲਾ ਨਹੀਂ ਹੋਵੇਗਾ। ਕੋਈ ਵੀ ਉਨ੍ਹਾਂ ਨੂੰ ਦਫ਼ਨ ਨਹੀਂ ਕਰੇਗਾ। ਉਨ੍ਹਾਂ ਦੇ ਮੁਰਦਾ ਸਰੀਰ ਧਰਤੀ ਉੱਤੇ ਗੋਹੇ ਵਾਂਗ ਪਏ ਹੋਣਗੇ। ਉਹ ਲੋਕ ਦੁਸਮਣ ਦੀ ਤਲਵਾਰ ਨਾਲ ਮਾਰੇ ਜਾਣਗੇ, ਜਾਂ ਉਹ ਭੁੱਖ ਨਾਲ ਮਰ ਜਾਣਗੇ। ਉਨ੍ਹਾਂ ਦੇ ਮੁਰਦਾ ਸਰੀਰ ਆਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦਾ ਭੋਜਨ ਬਣਨਗੇ।”
ਪਰਕਾਸ਼ ਦੀ ਪੋਥੀ 19:17
ਫ਼ੇਰ ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖਲੋਤਿਆ ਦੇਖਿਆ। ਦੂਤ ਨੇ ਅਕਾਸ਼ ਵਿੱਚ ਉੱਚੇ ਉੱਡ ਰਹੇ ਪੰਛੀਆਂ ਨੂੰ ਚੀਕਕੇ ਆਖਿਆ, “ਤੁਸੀਂ ਸਾਰੇ ਇਕੱਠੇ ਹੋਕੇ ਪਰਮੇਸ਼ੁਰ ਦੀ ਮਹਾਨ ਦਾਅਵਤ ਤੇ ਆਓ।
ਹਿਜ਼ ਕੀ ਐਲ 39:18
ਤੁਸੀਂ ਤਾਕਤਵਰ ਸਿਪਾਹੀਆਂ ਦੇ ਸਰੀਰਾਂ ਦਾ ਮਾਸ ਖਾਵੋਂਗੇ। ਤੁਸੀਂ ਦੁਨੀਆਂ ਦੇ ਆਗੂਆਂ ਦਾ ਖੂਨ ਪੀਵੋਂਗੇ। ਉਹ ਬਾਸ਼ਾਨ ਦੇ ਭੇਡੂਆਂ, ਲੇਲਿਆਂ, ਬਕਰਿਆਂ ਅਤੇ ਮੋਟੇ ਝੋਟਿਆਂ ਵਰਗੇ ਹੋਣਗੇ।
ਹਿਜ਼ ਕੀ ਐਲ 39:4
ਤੂੰ ਇਸਰਾਏਲ ਦੇ ਪਰਬਤਾਂ ਉੱਤੇ ਮਾਰਿਆ ਜਾਵੇਂਗਾ। ਤੂੰ ਅਤੇ ਤੇਰੇ ਸਿਪਾਹੀਆਂ ਦੇ ਸਮੂਹ, ਅਤੇ ਤੇਰੇ ਨਾਲ ਦੀਆਂ ਹੋਰ ਸਾਰੀਆਂ ਕੌਮਾਂ ਜੰਗ ਵਿੱਚ ਮਾਰੀਆਂ ਜਾਣਗੀਆਂ। ਮੈਂ ਤੈਨੂੰ ਮਾਸ ਖਾਣ ਵਾਲੇ ਹਰ ਤਰ੍ਹਾਂ ਦੇ ਪੰਛੀ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਭੋਜਨ ਵਜੋਂ ਉਨ੍ਹਾਂ ਨੂੰ ਦੇ ਦਿਆਂਗਾ।
ਯਰਮਿਆਹ 25:33
ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਦੇਸ਼ ਦੇ ਇੱਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੀਕ ਪਹੁੰਚ ਜਾਣਗੀਆਂ। ਕੋਈ ਬੰਦਾ ਵੀ ਉਨ੍ਹਾਂ ਮਰੇ ਹੋਇਆਂ ਲਈ ਨਹੀਂ ਰੋਵੇਗਾ। ਕੋਈ ਵੀ ਬੰਦਾ ਉਨ੍ਹਾਂ ਦੀਆਂ ਲਾਸ਼ਾਂ ਨੂੰ ਨਹੀਂ ਸਮੇਟੇਗਾ ਅਤੇ ਦਫ਼ਨ ਨਹੀਂ ਕਰੇਗਾ। ਉਹ ਗੋਹੇ ਵਾਂਗ ਧਰਤੀ ਉੱਤੇ ਪਈਆਂ ਰਹਿਣਗੀਆਂ।
ਯਰਮਿਆਹ 22:19
ਯਰੂਸ਼ਲਮ ਦੇ ਲੋਕ ਯਹੋਯਾਕੀਮ ਨੂੰ ਦਫ਼ਨ ਕਰ ਦੇਣਗੇ, ਜਿਵੇਂ ਉਹ ਕਿਸੇ ਖੋਤੇ ਨੂੰ ਦਫ਼ਨ ਕਰਦੇ ਨੇ। ਉਹ ਉਸਦੀ ਲਾਸ਼ ਨੂੰ ਧੂਹ ਕੇ ਲੈ ਜਾਣਗੇ। ਅਤੇ ਉਹ ਉਸਦੀ ਲਾਸ਼ ਨੂੰ ਯਰੂਸ਼ਲਮ ਦੇ ਦਰਾਂ ਤੋਂ ਬਾਹਰ ਸੁੱਟ ਦੇਣਗੇ।
ਯਰਮਿਆਹ 19:7
ਇਸ ਥਾਂ ਉੱਤੇ ਮੈਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਦੀਆਂ ਵਿਉਂਤਾਂ ਤਬਾਹ ਕਰ ਦਿਆਂਗਾ। ਦੁਸ਼ਮਣ ਇਨ੍ਹਾਂ ਲੋਕਾਂ ਦਾ ਪਿੱਛਾ ਕਰੇਗਾ। ਅਤੇ ਮੈਂ ਯਹੂਦਾਹ ਦੇ ਲੋਕਾਂ ਨੂੰ ਇਸ ਥਾਂ ਉੱਤੇ ਤਲਵਾਰ ਨਾਲ ਮਰਵਾ ਦਿਆਂਗਾ। ਅਤੇ ਮੈਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੰਛੀਆਂ ਅਤੇ ਜੰਗਲੀ ਜਾਨਵਰਾਂ ਦਾ ਭੋਜਨ ਬਣਾ ਦਿਆਂਗਾ।
ਯਰਮਿਆਹ 9:22
“ਯਹੋਵਾਹ ਆਖਦਾ ਹੈ, ‘ਮੁਰਦਾ ਲਾਸ਼ਾਂ ਖੇਤਾਂ ਅੰਦਰ ਗੋਹੇ ਵਾਂਗਰਾਂ, ਕਿਸਾਨਾਂ ਦੁਆਰਾ ਮੈਦਾਨਾਂ ਉੱਤੇ ਵੱਢੇ ਹੋਏ ਛੱਡੇ ਗਏ ਅਨਾਜ ਵਾਂਗ ਪਈਆਂ ਹੋਣਗੀਆਂ। ਪਰ ਓੱਥੇ ਉਨ੍ਹਾਂ ਨੂੰ ਕੋਈ ਸਮੇਟਣ ਵਾਲਾ ਨਹੀਂ ਹੋਵੇਗਾ।’”
ਯਰਮਿਆਹ 8:1
ਇਹ ਸੰਦੇਸ਼ ਯਹੋਵਾਹ ਵੱਲੋਂ ਹੈ: “ਉਸ ਸਮੇਂ, ਲੋਕ ਯਹੂਦਾਹ ਦੇ ਰਾਜਿਆਂ ਦੀਆਂ ਹੱਡੀਆਂ, ਮਹੱਤਵਪੂਰਣ ਲੋਕਾਂ ਦੀਆਂ ਹੱਡੀਆਂ, ਜਾਜਕਾਂ ਦੀਆਂ ਅਤੇ ਨਬੀਆਂ ਦੀਆਂ ਹੱਡੀਆਂ ਅਤੇ ਯਰੂਸ਼ਲਮ ਦੇ ਸਾਰੇ ਲੋਕਾਂ ਦੀਆਂ ਹੱਡੀਆਂ ਕੱਢ ਲੈਣਗੇ।
ਜ਼ਬੂਰ 79:2
ਵੈਰੀਆਂ ਨੇ ਤੁਹਾਡੇ ਸੇਵਕਾਂ ਦੀਆਂ ਲਾਸ਼ਾਂ ਨੂੰ ਗਿਲਝਾਂ ਅੱਗੇ ਖਾਣ ਲਈ ਸੁੱਟ ਦਿੱਤਾ। ਉਨ੍ਹਾਂ ਨੇ ਤੁਹਾਡੇ ਪੈਰੋਕਾਰਾਂ ਦੀਆਂ ਲਾਸ਼ਾਂ ਨੂੰ ਜਾਨਵਰਾਂ ਅੱਗੇ ਖਾਣ ਲਈ ਸੁੱਟ ਦਿੱਤਾ।