Isaiah 18:3
ਉਨ੍ਹਾਂ ਲੋਕਾਂ ਨੂੰ ਚੇਤਾਨਵੀ ਦਿਓ ਕਿ ਉਨ੍ਹਾਂ ਨਾਲ ਕੁਝ ਮੰਦਾ ਵਾਪਰੇਗਾ। ਦੁਨੀਆਂ ਦੇ ਸਾਰੇ ਲੋਕ ਉਸ ਕੌਮ ਨਾਲ ਵਾਪਰਨ ਵਾਲੀ ਇਸ ਗੱਲ ਨੂੰ ਦੇਖਣਗੇ। ਇਸ ਨੂੰ ਲੋਕ ਪਹਾੜ ਉੱਤੇ ਲਹਿਰਾਏ ਝੰਡੇ ਵਾਂਗ ਸਾਫ਼-ਸਾਫ਼ ਦੇਖ ਲੈਣਗੇ। ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕ ਉਨ੍ਹਾਂ ਲੰਮੇ ਲੋਕਾਂ ਨਾਲ ਵਾਪਰਨ ਵਾਲੀ ਹਰ ਗੱਲ ਨੂੰ ਸੁਣਨਗੇ। ਉਹ ਇਸ ਨੂੰ ਜੰਗ ਸ਼ੁਰੂ ਹੋਣ ਵੇਲੇ ਬਿਗਲ ਦੇ ਸ਼ੋਰ ਵਾਂਗ ਸਾਫ਼ ਸੁਣਨਗੇ।
Isaiah 18:3 in Other Translations
King James Version (KJV)
All ye inhabitants of the world, and dwellers on the earth, see ye, when he lifteth up an ensign on the mountains; and when he bloweth a trumpet, hear ye.
American Standard Version (ASV)
All ye inhabitants of the world, and ye dwellers on the earth, when an ensign is lifted up on the mountains, see ye; and when the trumpet is blown, hear ye.
Bible in Basic English (BBE)
All you peoples of the world, and you who are living on the earth, when a flag is lifted up on the mountains, give attention; and when the horn is sounded, give ear.
Darby English Bible (DBY)
All ye inhabitants of the world, and dwellers on the earth, when a banner is lifted up on the mountains, see ye, and when a trumpet is blown, hear ye!
World English Bible (WEB)
All you inhabitants of the world, and you dwellers on the earth, when an ensign is lifted up on the mountains, look; and when the trumpet is blown, listen.
Young's Literal Translation (YLT)
All ye inhabitants of the world, And ye dwellers of earth, At the lifting up of an ensign on hills ye look, And at the blowing of a trumpet ye hear.
| All | כָּל | kāl | kahl |
| ye inhabitants | יֹשְׁבֵ֥י | yōšĕbê | yoh-sheh-VAY |
| of the world, | תֵבֵ֖ל | tēbēl | tay-VALE |
| dwellers and | וְשֹׁ֣כְנֵי | wĕšōkĕnê | veh-SHOH-heh-nay |
| on the earth, | אָ֑רֶץ | ʾāreṣ | AH-rets |
| see | כִּנְשֹׂא | kinśōʾ | keen-SOH |
| up lifteth he when ye, | נֵ֤ס | nēs | nase |
| an ensign | הָרִים֙ | hārîm | ha-REEM |
| on the mountains; | תִּרְא֔וּ | tirʾû | teer-OO |
| bloweth he when and | וְכִתְקֹ֥עַ | wĕkitqōaʿ | veh-heet-KOH-ah |
| a trumpet, | שׁוֹפָ֖ר | šôpār | shoh-FAHR |
| hear | תִּשְׁמָֽעוּ׃ | tišmāʿû | teesh-ma-OO |
Cross Reference
ਯਸਈਆਹ 5:26
ਪਰਮੇਸ਼ੁਰ ਇਜ਼ਰਾੇਲ ਨੂੰ ਸਜ਼ਾ ਦੇਣ ਲਈ ਫ਼ੌਜਾਂ ਘੱਲੇਗਾ ਦੇਖੋ! ਪਰਮੇਸ਼ੁਰ ਦੂਰ ਦੁਰਾਡੇ ਦੇਸ਼ ਦੀਆਂ ਕੌਮਾਂ ਨੂੰ ਸੰਕੇਤ ਦੇ ਰਿਹਾ ਹੈ। ਪਰਮੇਸ਼ੁਰ ਝੰਡਾ ਲਹਿਰਾ ਰਿਹਾ ਹੈ, ਅਤੇ ਉਹ ਉਨ੍ਹਾਂ ਲੋਕਾਂ ਨੂੰ ਸੀਟੀ ਮਾਰ ਕੇ ਬੁਲਾ ਰਿਹਾ ਹੈ। ਦੂਰ ਦੇਸੋਂ ਦੁਸ਼ਮਣ ਆ ਰਿਹਾ ਹੈ। ਦੁਸ਼ਮਣ ਛੇਤੀ ਹੀ ਦੇਸ਼ ਵਿੱਚ ਦਾਖਲ ਹੋ ਜਾਵੇਗਾ। ਉਹ ਬਹੁਤ ਤੇਜ਼ੀ ਨਾਲ ਆ ਰਿਹਾ ਹੈ।
ਯਸਈਆਹ 26:11
ਪਰ ਹੇ ਯਹੋਵਾਹ ਤੂੰ ਇਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈਂ, ਪਰ ਉਹ ਇਹ ਨਹੀ ਵੇਖਦੇ। ਹੇ ਯਹੋਵਾਹ, ਉਨ੍ਹਾਂ ਬਦ ਲੋਕਾਂ ਨੂੰ ਆਪਣਾ ਤਕੜਾ ਪਿਆਰ ਦਰਸਾ ਜਿਹੜਾ ਤੈਨੂੰ ਤੇਰੇ ਲੋਕਾਂ ਨਾਲ ਹੈ। ਅਵੱਸ਼ ਹੀ ਮੰਦੇ ਲੋਕ ਸ਼ਰਮਿੰਦਾ ਹੋਣਗੇ। ਅਵੱਸ਼ ਹੀ ਤੁਹਾਡੇ ਦੁਸ਼ਮਣ ਉਨ੍ਹਾਂ ਦੀ ਆਪਣੀ ਅੱਗ (ਬਦੀ) ਅੰਦਰ ਸਾੜੇ ਜਾਣਗੇ।
ਮੱਤੀ 13:16
ਪਰ ਤੁਹਾਡੀਆਂ ਅੱਖੀਆਂ ਧੰਨ ਹਨ, ਕਿਉਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਧੰਨ ਹਨ ਕਿਉਂ ਜੋ ਉਹ ਸੁਣਦੇ ਹਨ।
ਮੱਤੀ 13:9
ਤੁਸੀਂ ਜੋ ਲੋਕ ਮੈਨੂੰ ਸੁਣਦੇ ਹੋ, ਸੁਣੋ।”
ਜ਼ਿਕਰ ਯਾਹ 9:14
ਯਹੋਵਾਹ ਉਨ੍ਹਾਂ ਨੂੰ ਵਿਖਾਈ ਦੇਵੇਗਾ ਅਤੇ ਉਹ ਆਪਣੇ ਤੀਰ ਬਿਜਲੀ ਵਾਂਗ ਛੱਡੇਗਾ। ਯਹੋਵਾਹ ਮੇਰਾ ਪ੍ਰਭੂ ਤੁਰ੍ਹੀ ਫ਼ੂਕੇਗਾ ਤਾਂ ਫ਼ੌਜਾਂ ਉਜਾੜ ਦੀ ਹਨੇਰੀ ਵਾਂਗ ਅਗਾਂਹ ਨੂੰ ਵੱਧਣਗੀਆਂ।
ਮੀਕਾਹ 6:9
ਇਸਰਾਏਲੀ ਕੀ ਕਰ ਰਹੇ ਸਨ? ਯਹੋਵਾਹ ਦੀ ਆਵਾਜ਼ ਸ਼ਹਿਰ ਨੂੰ ਪੁਕਾਰਦੀ ਹੈ। ਸਿਆਣੇ ਲੋਕੋ ਉਸ ਦੇ ਨਾਉਂ ਦਾ ਆਦਰ ਕਰੋ। ਦੰਡ ਦਿੰਦੀ ਛੜ ਅਤੇ ਇਸ ਨੂੰ ਨਿਯੁਕਤ ਕਰਨ ਵਾਲੇ ਵੱਲ ਧਿਆਨ ਦਿਓ।
ਮੀਕਾਹ 6:2
ਯਹੋਵਾਹ ਨੂੰ ਆਪਣੇ ਲੋਕਾਂ ਦੇ ਵਿਰੁੱਧ ਸ਼ਿਕਾਇਤ ਹੈ। ਪਰਬਤੋਂ! ਯਹੋਵਾਹ ਦੀ ਸਿਕਾਇਤ ਨੂੰ ਸੁਣੋ। ਧਰਤੀ ਦੀ ਨੀਹੋਂ, ਯਹੋਵਾਹ ਦੀ ਸ਼ਿਕਾਈਤ ਨੂੰ ਸੁਣੋ। ਉਹ ਸਾਬਿਤ ਕਰ ਦੇਵੇਗਾ ਕਿ ਇਸਰਾਏਲ ਗ਼ਲਤ ਹੈ।
ਆਮੋਸ 3:6
ਜੇਕਰ ਤੁਰ੍ਹੀ ਸ਼ਹਿਰ ਵਿੱਚ ਚੇਤਾਵਨੀ ਦੇਵੇ ਜ਼ਰੂਰ ਹੀ ਲੋਕ ਡਰ ਨਾਲ ਕੰਬ ਉੱਠਣਗੇ। ਜੇਕਰ ਸਹਿਰ ਵਿੱਚ ਕੋਈ ਦੁਰਘਟਨਾ ਘਟ ਜਾਵੇ ਤਾਂ ਅਵੱਸ਼ ਇਹ ਯਹੋਵਾਹ ਹੀ ਕਰਦਾ ਹੈ।
ਯਰਮਿਆਹ 22:29
ਯਹੂਦਾਹ ਦੀਏ ਧਰਤੀਏ, ਧਰਤੀਏ, ਧਰਤੀਏ! ਯਹੋਵਾਹ ਦੇ ਸੰਦੇਸ਼ ਨੂੰ ਸੁਣ!
ਯਸਈਆਹ 13:4
“ਪਰਬਤਾਂ ਅੰਦਰ ਉੱਚਾ ਸ਼ੋਰ ਹੈ। ਇਸ ਸ਼ੋਰ ਨੂੰ ਸੁਣੋ! ਇਹ ਬਹੁਤ ਸਾਰੇ ਲੋਕਾਂ ਦੇ ਸ਼ੋਰ ਵਾਂਗ ਜਾਪਦਾ ਹੈ। ਅਨੇਕਾਂ ਰਾਜਾਂ ਦੇ ਲੋਕ ਇਕੱਠੇ ਹੋ ਰਹੇ ਹਨ। ਸਰਬ ਸ਼ਕਤੀਮਾਨ ਯਹੋਵਾਹ ਆਪਣੀ ਫ਼ੌਜ ਨੂੰ ਇਕੱਠਾ ਕਰਨ ਲਈ ਹੋਕਾ ਦੇ ਰਿਹਾ ਹੈ।
ਯਸਈਆਹ 13:2
“ਉਸ ਪਰਬਤ ਉੱਤੇ ਝੰਡਾ ਉੱਚਾ ਕਰੋ ਜਿੱਥੇ ਕੁਝ ਵੀ ਨਹੀਂ ਉੱਗਦਾ। ਲੋਕਾਂ ਨੂੰ ਸੱਦੋ। ਆਪਣੀਆਂ ਬਾਹਵਾਂ ਲਹਿਰਾਵੋ। ਉਨ੍ਹਾਂ ਨੂੰ ਉਨ੍ਹਾਂ ਫ਼ਾਟਕਾਂ ਰਾਹੀਂ ਦਾਖਲ ਹੋਣ ਲਈ ਆਖੋ ਜਿਹੜੇ ਮਹੱਤਵਪੂਰਣ ਲੋਕਾਂ ਲਈ ਹਨ।”
ਯਸਈਆਹ 7:18
“ਉਸ ਵੇਲੇ ਯਹੋਵਾਹ ‘ਮੱਖੀ’ ਨੂੰ ਸੱਦੇਗਾ। (ਮੱਖੀ ਹੁਣ ਮਿਸਰ ਦੀਆਂ ਨਦੀਆਂ ਦੇ ਨੇੜੇ ਹੈ) ਅਤੇ ਯਹੋਵਾਹ ‘ਮਧੂਮੱਖੀ’ ਨੂੰ ਸੱਦੇਗਾ। (ਮਧੂਮੱਖੀ ਹੁਣ ਅੱਸ਼ੂਰ ਦੇ ਦੇਸ਼ ਵਿੱਚ ਹੈ।) ਇਹ ਦੁਸ਼ਮਣ ਤੁਹਾਡੇ ਦੇਸ਼ ਵੱਲ ਆਉਣਗੇ।
ਯਸਈਆਹ 1:2
ਪਰਮੇਸ਼ੁਰ ਦਾ ਆਪਣੇ ਲੋਕਾਂ ਦੇ ਖਿਲਾਫ਼ ਰੋਸ ਹੇ ਅਕਾਸ਼ ਤੇ ਧਰਤੀ, ਯਹੋਵਾਹ ਦੀ ਗੱਲ ਧਿਆਨ ਨਾਲ ਸੁਣੋ! ਯਹੋਵਾਹ ਆਖਦਾ ਹੈ, “ਮੈਂ ਆਪਣੇ ਬੱਚਿਆਂ ਨੂੰ ਪਾਲਿਆ ਮੈਂ ਉਨ੍ਹਾਂ ਦੀ ਵੱਧਣ ਫ਼ੁੱਲਣ ਵਿੱਚ ਸਹਾਇਤਾ ਕੀਤੀ। ਪਰ ਮੇਰੇ ਬੱਚੇ ਮੇਰੇ ਹੀ ਖਿਲਾਫ਼ ਹੋ ਗਏ।
ਜ਼ਬੂਰ 50:1
ਆਸਾਫ਼ ਦਾ ਇੱਕ ਗੀਤ। ਪਰਮੇਸ਼ੁਰਾਂ ਦਾ ਪਰਮੇਸ਼ੁਰ, ਯਹੋਵਾਹ ਬੋਲਿਆ ਹੈ। ਉਹ ਧਰਤੀ ਦੇ ਸਾਰੇ ਲੋਕਾਂ ਨੂੰ ਸਵੇਰ ਤੋਂ ਸ਼ਾਮ ਤੱਕ ਬੁਲਾਉਂਦਾ ਹੈ।
ਜ਼ਬੂਰ 49:1
ਨਿਰਦੇਸ਼ਕ ਲਈ: ਕੋਰਹ ਪਰਿਵਾਰ ਦਾ ਇੱਕ ਗੀਤ। ਤੁਸੀਂ ਸਮੂਹ ਕੌਮੋ ਇਸ ਨੂੰ ਸੁਣੋ। ਧਰਤੀ ਦੇ ਸਮੂਹ ਲੋਕੋ ਇਸ ਸਭ ਕਾਸੇ ਨੂੰ ਧਿਆਨ ਨਾਲ ਸੁਣੋ।