Genesis 48:5
ਅਤੇ ਹੁਣ ਤੇਰੇ ਦੋ ਪੁੱਤਰ ਹਨ। ਇਨ੍ਹਾਂ ਪੁੱਤਰਾਂ ਦਾ ਜਨਮ ਮੇਰੇ ਆਉਣ ਤੋਂ ਪਹਿਲਾਂ ਇੱਥੇ ਮਿਸਰ ਦੇਸ਼ ਵਿੱਚ ਹੋਇਆ ਸੀ। ਤੇਰੇ ਦੋਵੇਂ ਪੁੱਤਰ, ਇਫ਼ਰਾਈਮ ਅਤੇ ਮਨੱਸ਼ਹ ਮੇਰੇ ਆਪਣੇ ਪੁੱਤਰਾਂ ਵਰਗੇ ਹੋਣਗੇ। ਉਹ ਮੇਰੇ ਲਈ ਰਊਬੇਨ ਅਤੇ ਸਿਮਓਨ ਵਰਗੇ ਹੋਣਗੇ।
Genesis 48:5 in Other Translations
King James Version (KJV)
And now thy two sons, Ephraim and Manasseh, which were born unto thee in the land of Egypt before I came unto thee into Egypt, are mine; as Reuben and Simeon, they shall be mine.
American Standard Version (ASV)
And now thy two sons, who were born unto thee in the land of Egypt before I came unto thee into Egypt, are mine; Ephraim and Manasseh, even as Reuben and Simeon, shall be mine.
Bible in Basic English (BBE)
And now your two sons who came to birth in Egypt before I came to you here, are mine; Ephraim and Manasseh will be mine, in the same way as Reuben and Simeon are.
Darby English Bible (DBY)
And now thy two sons, who were born to thee in the land of Egypt before I came to thee into Egypt, shall be mine: Ephraim and Manasseh shall be mine, as Reuben and Simeon.
Webster's Bible (WBT)
And now, thy two sons, Ephraim and Manasseh, who were born to thee in the land of Egypt, before I came to thee into Egypt, are mine; as Reuben and Simeon, they shall be mine.
World English Bible (WEB)
Now your two sons, who were born to you in the land of Egypt before I came to you into Egypt, are mine; Ephraim and Manasseh, even as Reuben and Simeon, will be mine.
Young's Literal Translation (YLT)
`And now, thy two sons, who are born to thee in the land of Egypt, before my coming unto thee to Egypt, mine they `are'; Ephraim and Manasseh, as Reuben and Simeon they are mine;
| And now | וְעַתָּ֡ה | wĕʿattâ | veh-ah-TA |
| thy two | שְׁנֵֽי | šĕnê | sheh-NAY |
| sons, | בָנֶיךָ֩ | bānêkā | va-nay-HA |
| Ephraim | הַנּֽוֹלָדִ֨ים | hannôlādîm | ha-noh-la-DEEM |
| and Manasseh, | לְךָ֜ | lĕkā | leh-HA |
| born were which | בְּאֶ֣רֶץ | bĕʾereṣ | beh-EH-rets |
| unto thee in the land | מִצְרַ֗יִם | miṣrayim | meets-RA-yeem |
| Egypt of | עַד | ʿad | ad |
| before | בֹּאִ֥י | bōʾî | boh-EE |
| I came | אֵלֶ֛יךָ | ʾēlêkā | ay-LAY-ha |
| unto | מִצְרַ֖יְמָה | miṣraymâ | meets-RA-ma |
| Egypt, into thee | לִי | lî | lee |
| Reuben as mine; are | הֵ֑ם | hēm | hame |
| and Simeon, | אֶפְרַ֙יִם֙ | ʾeprayim | ef-RA-YEEM |
| they shall be | וּמְנַשֶּׁ֔ה | ûmĕnašše | oo-meh-na-SHEH |
| mine. | כִּרְאוּבֵ֥ן | kirʾûbēn | keer-oo-VANE |
| וְשִׁמְע֖וֹן | wĕšimʿôn | veh-sheem-ONE | |
| יִֽהְיוּ | yihĕyû | YEE-heh-yoo | |
| לִֽי׃ | lî | lee |
Cross Reference
ਯਸ਼ਵਾ 14:4
ਬਾਰਾਂ ਪਰਿਵਾਰ-ਸਮੂਹਾਂ ਨੂੰ ਆਪੋ-ਆਪਣੀ ਧਰਤੀ ਦੇ ਦਿੱਤੀ ਗਈ ਸੀ। ਯੂਸੁਫ਼ ਦੇ ਪੁੱਤਰ ਦੋ ਪਰਿਵਾਰ-ਸਮੂਹਾਂ ਵਿੱਚ ਵੰਡੇ ਗਏ ਸਨ-ਮਨੱਸ਼ਹ ਅਤੇ ਅਫ਼ਰਾਈਮ। ਅਤੇ ਹਰ ਪਰਿਵਾਰ-ਸਮੂਹ ਨੂੰ ਕੁਝ ਧਰਤੀ ਮਿਲੀ। ਪਰ ਲੇਵੀ ਦੇ ਪਰਿਵਾਰ-ਸਮੂਹ ਦੇ ਲੋਕਾਂ ਨੂੰ ਕੋਈ ਧਰਤੀ ਨਹੀਂ ਮਿਲੀ। ਉਨ੍ਹਾਂ ਨੂੰ ਰਹਿਣ ਲਈ ਸਿਰਫ਼ ਕੁਝ ਕਸਬੇ ਦਿੱਤੇ ਗਏ। ਅਤੇ ਇਹ ਕਸਬੇ ਹਰੇਕ ਪਰਿਵਾਰ-ਸਮੂਹ ਦੀ ਧਰਤੀ ਉੱਤੇ ਸਨ। ਉਨ੍ਹਾਂ ਨੂੰ ਆਪਣੇ ਪਸ਼ੂਆਂ ਲਈ ਖੇਤ ਵੀ ਦਿੱਤੇ ਗਏ।
ਪੈਦਾਇਸ਼ 46:20
ਮਿਸਰ ਵਿੱਚ, ਯੂਸੁਫ਼ ਦੇ ਦੋ ਪੁੱਤਰ ਸਨ, ਮਨੱਸ਼ਹ ਅਤੇ ਇਫ਼ਰਾਈਮ। (ਯੂਸੁਫ਼ ਦੀ ਪਤਨੀ ਓਨ ਸ਼ਹਿਰ ਦੇ ਜਾਜਕ ਪੋਟੀਫ਼ਰਾ ਦੀ ਧੀ, ਆਸਨਥ ਸੀ।)
ਪੈਦਾਇਸ਼ 41:50
ਯੂਸੁਫ਼ ਦੀ ਪਤਨੀ ਆਸਨਥ ਸੀ। ਉਹ ਉਸ ਸ਼ਹਿਰ ਦੇ ਜਾਜਕ ਪੋਟੀਫ਼ਰਾ ਦੀ ਧੀ ਸੀ। ਅਕਾਲ ਦਾ ਪਹਿਲਾ ਵਰ੍ਹਾ ਆਉਣ ਤੋਂ ਪਹਿਲਾਂ ਯੂਸੁਫ਼ ਅਤੇ ਆਸਨਥ ਦੇ ਦੋ ਪੁੱਤਰ ਹੋਏ।
੧ ਤਵਾਰੀਖ਼ 5:1
ਰਊਬੇਨ ਦੇ ਉੱਤਰਾਧਿਕਾਰੀ ਇਸਰਾਏਲ ਦਾ ਪਹਿਲੋਠਾ ਪੁੱਤਰ ਰਊਬੇਨ ਸੀ। ਰਊਬੇਨ ਨੂੰ ਪਹਿਲੋਠਾ ਪੁੱਤਰ ਹੋਣ ਕਰਕੇ ਵਿਸੇਸ ਅਧਿਕਾਰ ਮਿਲਣੇ ਚਾਹੀਦੇ ਸਨ ਪਰ ਉਸ ਨੇ ਆਪਣੇ ਪਿਤਾ ਦੀ ਬੀਵੀ ਨਾਲ ਸੰਭੋਗ ਕੀਤਾ ਇਸ ਲਈ ਉਸ ਨੂੰ ਉਸ ਦੇ ਹੱਕ ਤੋਂ ਵਾਂਝਾ ਕਰਕੇ ਉਹ ਹੱਕ ਯੂਸੁਫ਼ ਦੇ ਪੁੱਤਰਾਂ ਨੂੰ ਦਿੱਤੇ ਗਏ। ਰਊਬੇਨ ਦਾ ਨਾਂ ਇਉਂ ਕੁਲ ਪੱਤ੍ਰੀ ਵਿੱਚ ਪਹਿਲੋਠੇ ਕਰਕੇ ਨਹੀਂ ਗਿਣਿਆ ਜਾਂਦਾ। ਯਹੂਦਾਹ ਆਪਣੇ ਭਰਾਵਾਂ ਤੋਂ ਵੱਧ ਸ਼ਕਤੀਸ਼ਾਲੀ ਹੋਇਆ। ਇਸ ਕਰਕੇ ਉਸ ਦੇ ਘਰਾਣੇ ਦੇ ਲੋਕ ਆਗੂ ਬਣੇ। ਪਰ ਯੂਸੁਫ਼ ਦੇ ਘਰਾਣੇ ਨੂੰ ਹੋਰ ਹੱਕ ਪ੍ਰਾਪਤ ਸਨ ਜਿਹੜੇ ਕਿ ਸਭ ਤੋਂ ਵੱਡੇ ਪੁੱਤਰ ਨੂੰ ਪ੍ਰਾਪਤ ਸਨ। ਰਊਬੇਨ ਦੇ ਪੁੱਤਰਾਂ ਦੇ ਨਾਂ ਹਨੋਕ, ਫ਼ੱਲੂ, ਹਸਰੋਨ ਅਤੇ ਕਰਮੀ ਸਨ।
ਯਸ਼ਵਾ 13:7
ਹੁਣ ਧਰਤੀ ਨੂੰ ਨੌ ਪਰਿਵਾਰ-ਸਮੂਹਾਂ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਵਿੱਚਕਾਰ ਵੰਡੇ।”
ਪਰਕਾਸ਼ ਦੀ ਪੋਥੀ 7:6
ਆਸ਼ੇਰ ਦੇ ਪਰਿਵਾਰ ਸਮੂਹ ਵਿੱਚੋਂ 12,000 ਨਫ਼ਤਾਲੀ ਦੇ ਪਰਿਵਾਰ ਸਮੂਹ ਵਿੱਚੋਂ 12,000 ਮਨੱਸ਼ਹ ਦੇ ਪਰਿਵਾਰ ਸਮੂਹ ਵਿੱਚੋਂ 12,000
ਅਫ਼ਸੀਆਂ 1:5
ਅਤੇ ਦੁਨੀਆਂ ਦੀ ਸਾਜਨਾ ਕਰਨ ਤੋਂ ਪਹਿਲਾਂ ਹੀ ਪਰਮੇਸ਼ੁਰ ਨੇ ਯਿਸੂ ਮਸੀਹ ਰਾਹੀਂ ਸਾਨੂੰ ਆਪਣੇ ਬੱਚੇ ਬਨਾਉਣ ਦਾ ਫੈਸਲਾ ਕੀਤਾ। ਇਹ ਪਰਮੇਸ਼ੁਰ ਦੀ ਰਜ਼ਾ ਸੀ। ਇਸਨੇ ਉਸ ਨੂੰ ਪ੍ਰਸੰਨ ਕੀਤਾ ਹੈ।
੨ ਕੁਰਿੰਥੀਆਂ 6:18
“ਮੈਂ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਂਗੇ, ਇਹ ਸਰਬ-ਸ਼ਕਤੀਮਾਨ ਪ੍ਰਭੂ ਆਖਦਾ ਹੈ।”
ਮਲਾਕੀ 3:17
ਯਹੋਵਾਹ ਨੇ ਆਖਿਆ, “ਉਹ ਮੇਰੇ ਮਨੁੱਖ ਹੋਣਗੇ ਅਤੇ ਮੈਂ ਉਨ੍ਹਾਂ ਤੇ ਮਿਹਰਬਾਨ ਹੋਵਾਂਗਾ। ਉਹ ਮਨੁੱਖ ਜਿਸਦੇ ਬੱਚੇ ਬੜੇ ਆਗਿਆਕਾਰੀ ਹੋਣ ਉਹ ਉਨ੍ਹਾਂ ਤੇ ਬੜਾ ਦਯਾਲੂ ਹੁੰਦਾ ਹੈ ਇਵੇਂ ਹੀ ਮੈਂ ਆਪਣੇ ਚੇਲਿਆਂ ਤੇ ਕਿਰਪਾਲੂ ਹੋਵਾਂਗਾ।
ਹਿਜ਼ ਕੀ ਐਲ 16:8
ਮੈਂ ਤੇਰੇ ਵੱਲ ਦੇਖਿਆ। ਮੈਂ ਦੇਖਿਆ ਕਿ ਤੂੰ ਪਿਆਰ ਲਈ ਤਿਆਰ ਸੈਂ। ਇਸ ਲਈ ਮੈਂ ਆਪਣੇ ਕੱਪੜੇ ਤੇਰੇ ਉੱਤੇ ਪਾ ਦਿੱਤੇ ਅਤੇ ਤੇਰਾ ਨੰਗੇਜ਼ ਢੱਕ ਦਿੱਤਾ। ਮੈਂ ਤੇਰੇ ਨਾਲ ਵਿਆਹ ਕਰਨ ਦਾ ਇਕਰਾਰ ਕੀਤਾ। ਮੈਂ ਤੇਰੇ ਨਾਲ ਇਕਰਾਰਨਾਮਾ ਕੀਤਾ। ਅਤੇ ਤੂੰ ਮੇਰੀ ਬਣ ਗਈ।’” ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ।
ਯਸਈਆਹ 43:1
ਪਰਮੇਸ਼ੁਰ ਹਮੇਸ਼ਾ ਆਪਣੇ ਬੰਦਿਆਂ ਦੇ ਅੰਗ-ਸੰਗ ਹੁੰਦਾ ਹੈ ਯਾਕੂਬ, ਤੈੈਨੂੰ ਯਹੋਵਾਹ ਨੇ ਸਾਜਿਆ ਸੀ। ਇਸਰਾਏਲ, ਯਹੋਵਾਹ ਨੇ ਤੈਨੂੰ ਬਣਾਇਆ ਸੀ। ਅਤੇ ਹੁਣ ਯਹੋਵਾਹ ਆਖਦਾ ਹੈ, “ਭੈਭੀਤ ਨਾ ਹੋਵੋ! ਮੈਂ ਤੈਨੂੰ ਬਚਾਇਆ। ਮੈਂ ਤੈਨੂੰ ਨਾਮ ਦਿੱਤਾ। ਤੂੰ ਮੇਰਾ ਹੈਂ।
ਯਸ਼ਵਾ 16:1
ਅਫ਼ਰਾਈਮ ਅਤੇ ਮਨੱਸ਼ਹ ਲਈ ਧਰਤੀ ਇਹ ਉਹ ਧਰਤੀ ਹੈ ਜਿਹੜੀ ਯੂਸੁਫ਼ ਦੇ ਪਰਿਵਾਰ ਨੂੰ ਮਿਲੀ। ਇਹ ਧਰਤੀ ਯਰੀਹੋ ਨੇੜੇ ਯਰਦਨ ਨਦੀ ਤੋਂ ਸ਼ੁਰੂ ਹੁੰਦੀ ਸੀ ਅਤੇ ਯਰੀਹੋ ਦੇ ਪਾਣੀਆਂ ਤੱਕ ਜਾਂਦੀ ਸੀ। (ਇਹ ਯਰੀਹੋ ਦੇ ਬਿਲਕੁਲ ਪੂਰਬ ਵੱਲ ਸੀ।) ਸਰਹੱਦ ਯਰੀਹੋ ਤੋਂ ਬੈਤਏਲ ਦੇ ਪਹਾੜੀ ਪ੍ਰਦੇਸ਼ ਤੱਕ ਜਾਂਦੀ ਸੀ।
ਗਿਣਤੀ 26:28
ਯੂਸੁਫ਼ ਦੇ ਦੋ ਪੁੱਤਰ ਸਨ ਮਨੱਸ਼ਹ ਅਤੇ ਅਫ਼ਰਾਈਮ ਹਰ ਪੁੱਤਰ ਆਪੋ-ਆਪਣੇ ਪਰਿਵਾਰ ਨਾਲ ਇੱਕ ਪਰਿਵਾਰ-ਸਮੂਹ ਬਣ ਗਿਆ।
ਗਿਣਤੀ 1:32
ਉਨ੍ਹਾਂ ਨੇ ਅਫ਼ਰਾਈਮ ਦੇ ਪਰਿਵਾਰ-ਸਮੂਹ ਦੀ ਗਿਣਤੀ ਕੀਤੀ। (ਅਫ਼ਰਾਈਮ ਯੂਸੁਫ਼ ਦਾ ਪੁੱਤਰ ਸੀ।) ਉਨ੍ਹਾਂ ਸਾਰਿਆ ਆਦਮੀਆਂ ਦੇ ਨਾਮਾਂ ਦੀ ਸੂਚੀ ਬਣਾਈ ਗਈ, ਜਿਹੜੇ 20 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਨ ਅਤੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ। ਉਨ੍ਹਾਂ ਦੀ ਸੂਚੀ ਉਨ੍ਹਾਂ ਦੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਸਮੇਤ ਬਣਾਈ ਗਈ।
ਗਿਣਤੀ 1:10
ਅਫ਼ਰਾਈਮ ਦੇ ਪਰਿਵਾਰ-ਸਮੂਹ ਵਿੱਚੋਂ ਯੂਸੁਫ਼ ਦੀ ਸੰਤਾਨ ਵਿੱਚੋਂ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ; ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ ਪਦਾਹਸ਼ੂਰ ਦਾ ਪੁੱਤਰ ਗਮਲੀਏਲ;
ਅਹਬਾਰ 20:26
ਮੈਂ ਤੁਹਾਨੂੰ ਆਪਣੇ ਖਾਸ ਲੋਕ ਬਣਾਇਆ ਹੈ। ਇਸ ਲਈ ਤੁਹਾਨੂੰ ਮੇਰੇ ਲਈ ਪਵਿੱਤਰ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਮੈਂ ਯਹੋਵਾਹ ਹਾਂ, ਅਤੇ ਮੈਂ ਪਵਿੱਤਰ ਹਾਂ।