Genesis 48:22
“ਮੈਂ ਤੈਨੂੰ ਤੇਰੇ ਭਰਾਵਾਂ ਨੂੰ ਦਿੱਤੇ ਨਾਲੋਂ, ਇੱਕ ਭਾਗ ਵੱਧ ਦਿੱਤਾ ਹੈ। ਮੈਂ ਤੈਨੂੰ ਉਹ ਪਰਬਤ ਦਿੱਤਾ ਜਿਹੜਾ ਮੈਂ ਅਮੋਰੀ ਲੋਕਾਂ ਤੋਂ ਮੇਰੀ ਤਲਵਾਰ ਅਤੇ ਮੇਰੇ ਧਨੁੱਖ ਨਾਲ ਲਿਆ ਸੀ। ਮੈਂ ਧਰਤੀ ਦੇ ਉਸ ਭਾਗ ਲਈ ਲੜਨ ਦੀ ਖਾਤਰ ਆਪਣੀ ਤਲਵਾਰ ਆਪਣੇ ਧਨੁਖ ਦੀ ਵਰਤੋਂ ਕੀਤੀ ਸੀ ਅਤੇ ਮੈਂ ਜਿੱਤ ਗਿਆ ਸੀ।”
Genesis 48:22 in Other Translations
King James Version (KJV)
Moreover I have given to thee one portion above thy brethren, which I took out of the hand of the Amorite with my sword and with my bow.
American Standard Version (ASV)
Moreover I have given to thee one portion above thy brethren, which I took out of the hand of the Amorite with my sword and with my bow.
Bible in Basic English (BBE)
And I have given you more than your brothers, even Shechem as your heritage, which I took from the Amorites with my sword and my bow.
Darby English Bible (DBY)
And *I* have given to thee one tract [of land] above thy brethren, which I took out of the hand of the Amorite with my sword and with my bow.
Webster's Bible (WBT)
Moreover I have given to thee one portion above thy brethren, which I took out of the hand of the Amorite with my sword and with my bow.
World English Bible (WEB)
Moreover I have given to you one portion above your brothers, which I took out of the hand of the Amorite with my sword and with my bow."
Young's Literal Translation (YLT)
and I -- I have given to thee one portion above thy brethren, which I have taken out of the hand of the Amorite by my sword and by my bow.'
| Moreover I | וַֽאֲנִ֞י | waʾănî | va-uh-NEE |
| have given | נָתַ֧תִּֽי | nātattî | na-TA-tee |
| to thee one | לְךָ֛ | lĕkā | leh-HA |
| portion | שְׁכֶ֥ם | šĕkem | sheh-HEM |
| above | אַחַ֖ד | ʾaḥad | ah-HAHD |
| thy brethren, | עַל | ʿal | al |
| which | אַחֶ֑יךָ | ʾaḥêkā | ah-HAY-ha |
| I took | אֲשֶׁ֤ר | ʾăšer | uh-SHER |
| hand the of out | לָקַ֙חְתִּי֙ | lāqaḥtiy | la-KAHK-TEE |
| of the Amorite | מִיַּ֣ד | miyyad | mee-YAHD |
| sword my with | הָֽאֱמֹרִ֔י | hāʾĕmōrî | ha-ay-moh-REE |
| and with my bow. | בְּחַרְבִּ֖י | bĕḥarbî | beh-hahr-BEE |
| וּבְקַשְׁתִּֽי׃ | ûbĕqaštî | oo-veh-kahsh-TEE |
Cross Reference
ਯੂਹੰਨਾ 4:5
ਸਾਮਰਿਯਾ ਵਿੱਚ ਯਿਸੂ ਸੁਖਾਰ ਨਗਰ ਵਿੱਚ ਆਇਆ। ਇਹ ਨਗਰ ਉਸ ਜ਼ਮੀਨ ਦੇ ਨੇੜੇ ਸੀ ਜੋ ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਦਿੱਤੀ ਸੀ।
ਯਸ਼ਵਾ 24:32
ਯੂਸੁਫ਼ ਦੀ ਘਰ ਵਾਪਸੀ ਜਦੋਂ ਇਸਰਾਏਲ ਦੇ ਲੋਕਾਂ ਨੇ ਮਿਸਰ ਛੱਡਿਆ, ਉਹ ਆਪਣੇ ਨਾਲ ਯੂਸੁਫ਼ ਦੀਆਂ ਅਸਥੀਆਂ ਲੈ ਆਏ। ਇਸ ਲਈ ਲੋਕਾਂ ਨੇ ਯੂਸੁਫ਼ ਦੀਆਂ ਅਸਥੀਆਂ ਨੂੰ ਸ਼ਕਮ ਵਿਖੇ ਦਫ਼ਨਾ ਦਿੱਤਾ। ਉਨ੍ਹਾਂ ਨੇ ਉਨ੍ਹਾਂ ਅਸਥੀਆਂ ਨੂੰ ਉਸ ਜ਼ਮੀਨ ਵਿੱਚ ਦਫ਼ਨਾਇਆ ਜਿਹੜੀ ਯਾਕੂਬ ਨੇ ਹਮੋਰ ਦੇ ਪੁੱਤਰਾਂ ਪਾਸੋਂ ਖਰੀਦੀ ਸੀ ਜਿਹੜਾ ਸ਼ਕਮ ਨਾਮ ਦੇ ਬੰਦੇ ਦਾ ਪਿਤਾ ਸੀ। ਯਾਕੂਬ ਨੇ ਇਹ ਧਰਤੀ ਚਾਂਦੀ ਦੇ 100 ਸਿੱਕਿਆਂ ਬਦਲੇ ਖਰੀਦੀ ਸੀ। ਇਹ ਧਰਤੀ ਯੂਸੁਫ਼ ਦੀ ਸੰਤਾਨ ਦੀ ਮਾਲਕੀ ਹੇਠਾਂ ਸੀ।
ਆਮੋਸ 2:9
“ਪਰ ਇਹ ਮੈਂ ਹੀ ਸੀ ਜਿਸਨੇ ਅਮੋਰੀਆਂ ਨੂੰ ਉਨ੍ਹਾਂ ਦੇ ਅਗਿਓ ਬਰਬਾਦ ਕੀਤਾ ਜਿਹੜੇ ਕਿ ਦਿਆਰ ਦੇ ਦ੍ਰੱਖਤਾਂ ਵਾਂਗ ਲੰਬੇ ਸਨ ਅਤੇ ਬਲੂਤ ਦੇ ਰੁੱਖਾਂ ਵਰਗੇ ਤਕੜੇ। ਪਰ ਮੈਂ ਉਨ੍ਹਾਂ ਦੇ ਉੱਪਰ ਫ਼ਲਾਂ ਅਤੇ ਹੇਠਲੀਆਂ ਜੜਾਂ ਨੂੰ ਨਾਸ ਕੀਤਾ।
ਹਿਜ਼ ਕੀ ਐਲ 47:13
ਪਰਿਵਾਰ-ਸਮੂਹਾਂ ਲਈ ਜ਼ਮੀਨ ਦੀ ਵੰਡ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਇਸਰਾਏਲ ਦੇ ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚ ਜ਼ਮੀਨ ਵੰਡਣ ਲਈ ਇਹ ਹੱਦਾਂ ਹਨ। ਯੂਸੁਫ਼ ਕੋਲ ਦੋ ਹਿੱਸੇ ਹੋਣਗੇ।
ਕਜ਼ਾૃ 11:23
“ਇਹ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਹੀ ਸੀ ਜਿਸਨੇ ਅਮੋਰੀ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਕੀਤਾ। ਅਤੇ ਯਹੋਵਾਹ ਨੇ ਇਹ ਧਰਤੀ ਇਸਰਾਏਲ ਦੇ ਲੋਕਾਂ ਨੂੰ ਦੇ ਦਿੱਤੀ। ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਇਸਰਾਏਲ ਦੇ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਸੱਕਦੇ ਹੋ?
ਯਸ਼ਵਾ 17:14
ਯੂਸੁਫ਼ ਦੇ ਪਰਿਵਾਰ-ਸਮੂਹ ਨੇ ਯਹੋਸ਼ੁਆ ਨਾਲ ਗੱਲ ਕੀਤੀ ਅਤੇ ਆਖਿਆ, “ਤੁਸੀਂ ਸਾਨੂੰ ਧਰਤੀ ਦਾ ਸਿਰਫ਼ ਇੱਕ ਇਲਾਕਾ ਹੀ ਦਿੱਤਾ ਹੈ। ਪਰ ਅਸੀਂ ਬਹੁਤ ਲੋਕ ਹਾਂ। ਤੁਸੀਂ ਸਾਨੂੰ ਉਸ ਸਾਰੀ ਧਰਤੀ ਦਾ ਸਿਰਫ਼ ਇੱਕ ਹਿੱਸਾ ਹੀ ਦਿੱਤਾ ਜਿਹੜੀ ਯਹੋਵਾਹ ਨੇ ਆਪਣੇ ਲੋਕਾਂ ਨੂੰ ਦਿੱਤੀ ਸੀ?”
ਅਸਤਸਨਾ 21:17
ਉਸ ਨੂੰ ਆਪਣੀ ਪਤਨੀ ਦੇ ਪਹਿਲੋਠੇ ਪੁੱਤਰ ਨੂੰ ਪਰਵਾਨ ਕਰ ਲੈਣਾ ਚਾਹੀਦਾ, ਜਿਸ ਨੂੰ ਉਹ ਪਿਆਰ ਨਹੀਂ ਕਰਦਾ ਅਤੇ ਉਸ ਨੂੰ ਆਪਣੀਆਂ ਸਾਰੀਆਂ ਚੀਜ਼ਾਂ ਦਾ ਦੂਹਰਾ ਹਿੱਸਾ ਦੇਣਾ ਚਾਹੀਦਾ ਹੈ ਕਿਉਂਕਿ ਉਹ ਉਸਦਾ ਪਹਿਲੋਠਾ ਹੈ ਅਤੇ ਪਹਿਲੋਠੇ ਦੇ ਹੱਕ ਸਿਰਫ਼ ਉਸ ਇੱਕਲੇ ਦੇ ਹਨ।
ਪੈਦਾਇਸ਼ 34:28
ਇਸ ਲਈ ਭਰਾਵਾਂ ਨੇ ਉਨ੍ਹਾਂ ਦੇ ਸਾਰੇ ਜਾਨਵਰਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਉਨ੍ਹਾਂ ਨੇ ਉਨ੍ਹਾਂ ਦੇ ਸਾਰੇ ਖੋਤੇ ਅਤੇ ਸ਼ਹਿਰ ਦੇ ਖੇਤਾਂ ਦੀ ਹਰ ਸ਼ੈਅ ਲੁੱਟ ਲਈ।
ਪੈਦਾਇਸ਼ 33:19
ਜਿਸ ਮੈਦਾਨ ਵਿੱਚ ਯਾਕੂਬ ਨੇ ਡੇਰਾ ਲਾਇਆ ਸੀ ਉਹ ਉਸ ਨੇ ਸ਼ਕਮ ਦੇ ਪਿਤਾ ਹਮੋਰ ਦੇ ਪਰਿਵਾਰ ਤੋਂ ਖਰੀਦਿਆ ਹੋਇਆ ਸੀ। ਯਾਕੂਬ ਨੇ ਇਸ ਲਈ 100 ਚਾਂਦੀ ਦੇ ਸਿੱਕੇ ਦਿੱਤੇ ਸਨ।
ਪੈਦਾਇਸ਼ 15:16
ਚਾਰ ਪੀੜੀਆਂ ਬਾਦ ਤੇਰੇ ਲੋਕ ਇਸ ਧਰਤੀ ਉੱਤੇ ਫ਼ੇਰ ਆਉਣਗੇ। ਉਸ ਸਮੇਂ, ਤੇਰੇ ਲੋਕ ਅਮੋਰੀਆਂ ਨੂੰ ਹਰਾ ਦੇਣਗੇ। ਮੈਂ ਤੁਹਾਡੇ ਲੋਕਾਂ ਦੇ ਰਾਹੀਂ ਇੱਥੇ ਰਹਿਣ ਵਾਲੇ ਅਮੋਰੀਆਂ ਨੂੰ ਸਜ਼ਾ ਦੇਵਾਂਗਾ। ਇਹ ਗੱਲ ਭਵਿੱਖ ਵਿੱਚ ਹੋਵੇਗੀ, ਕਿਉਂਕਿ ਅਮੋਰੀ ਲੋਕ ਹਾਲੇ ਇਨੇ ਪਾਪੀ ਨਹੀਂ ਕਿ ਸਜ਼ਾ ਦੇ ਭਾਗੀ ਹੋਣ।”