Genesis 37:5
ਇੱਕ ਸਮੇਂ ਯੂਸੁਫ਼ ਨੂੰ ਇੱਕ ਖਾਸ ਸੁਪਨਾ ਆਇਆ। ਬਾਦ ਵਿੱਚ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਇਸ ਸੁਪਨੇ ਬਾਰੇ ਦੱਸਿਆ। ਇਸਤੋਂ ਮਗਰੋਂ ਉਸ ਦੇ ਭਰਾ ਉਸ ਨੂੰ ਹੋਰ ਵੀ ਵੱਧੇਰੇ ਨਫ਼ਰਤ ਕਰਨ ਲੱਗੇ।
Genesis 37:5 in Other Translations
King James Version (KJV)
And Joseph dreamed a dream, and he told it his brethren: and they hated him yet the more.
American Standard Version (ASV)
And Joseph dreamed a dream, and he told it to his brethren: and they hated him yet the more.
Bible in Basic English (BBE)
Now Joseph had a dream, and he gave his brothers an account of it, which made their hate greater than ever.
Darby English Bible (DBY)
And Joseph dreamed a dream, and told [it] to his brethren, and they hated him yet the more.
Webster's Bible (WBT)
And Joseph dreamed a dream, and he told it to his brethren: and they hated him yet the more.
World English Bible (WEB)
Joseph dreamed a dream, and he told it to his brothers, and they hated him all the more.
Young's Literal Translation (YLT)
And Joseph dreameth a dream, and declareth to his brethren, and they add still more to hate him.
| And Joseph | וַיַּֽחֲלֹ֤ם | wayyaḥălōm | va-ya-huh-LOME |
| dreamed | יוֹסֵף֙ | yôsēp | yoh-SAFE |
| a dream, | חֲל֔וֹם | ḥălôm | huh-LOME |
| and he told | וַיַּגֵּ֖ד | wayyaggēd | va-ya-ɡADE |
| brethren: his it | לְאֶחָ֑יו | lĕʾeḥāyw | leh-eh-HAV |
| and they hated | וַיּוֹסִ֥פוּ | wayyôsipû | va-yoh-SEE-foo |
| him yet | ע֖וֹד | ʿôd | ode |
| the more. | שְׂנֹ֥א | śĕnōʾ | seh-NOH |
| אֹתֽוֹ׃ | ʾōtô | oh-TOH |
Cross Reference
ਪੈਦਾਇਸ਼ 28:12
ਯਾਕੂਬ ਨੂੰ ਇੱਕ ਸੁਪਨਾ ਆਇਆ। ਉਸ ਨੂੰ ਸੁਪਨਾ ਆਇਆ ਕਿ ਇੱਕ ਪੌੜੀ ਸੀ ਜਿਹੜੀ ਧਰਤੀ ਉੱਤੇ ਲਗੀ ਹੋਈ ਸੀ ਅਤੇ ਆਕਾਸ਼ ਤੱਕ ਜਾਂਦੀ ਸੀ। ਯਾਕੂਬ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਇਸ ਪੌੜੀ ਉੱਤੇ ਚਢ਼ਦਿਆਂ ਉੱਤਰਦਿਆਂ ਦੇਖਿਆ।
ਦਾਨੀ ਐਲ 4:5
ਮੈਨੂੰ ਇੱਕ ਸੁਪਨਾ ਆਇਆ ਜਿਸਨੇ ਮੈਨੂੰ ਭੈਭੀਤ ਕਰ ਦਿੱਤਾ ਸੀ। ਮੈਂ ਆਪਣੇ ਬਿਸਤਰੇ ਉੱਤੇ ਲੇਟਿਆ ਹੋਇਆ ਸਾਂ, ਅਤੇ ਮੇਰੀਆਂ ਸੋਚਾਂ ਅਤੇ ਦਰਸ਼ਨਾਂ ਨੇ ਮੈਨੂੰ ਬਹੁਤ ਡਰਾ ਦਿੱਤਾ।
ਯੂਹੰਨਾ 17:14
ਮੈਂ ਉਨ੍ਹਾਂ ਨੂੰ ਤੇਰਾ ਉਪਦੇਸ਼ ਦਿੱਤਾ ਹੈ ਅਤੇ ਦੁਨੀਆਂ ਨੇ ਇਨ੍ਹਾਂ ਆਦਮੀਆਂ ਨੂੰ ਨਫ਼ਰਤ ਕੀਤੀ ਹੈ। ਜਿਵੇਂ ਕਿ ਮੈਂ ਇਸ ਦੁਨੀਆਂ ਦਾ ਨਹੀਂ ਹਾਂ, ਉਹ ਵੀ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਨ।
ਆਮੋਸ 3:7
ਪ੍ਰਭੂ ਮੇਰਾ ਯਹੋਵਾਹ ਭਾਵੇਂ ਕੋਈ ਫ਼ੈਸਲਾ ਲੈ ਲਵੇ ਪਰ ਕੁਝ ਵੀ ਕਰਨ ਤੋਂ ਪਹਿਲਾਂ ਉਹ ਆਪਣੀ ਯੋਜਨਾ ਆਪਣੇ ਸੇਵਕਾਂ, ਨਬੀਆਂ ਨੂੰ ਜ਼ਰੂਰ ਪ੍ਰਗਟਾਵੇਗਾ।
ਯਵਾਐਲ 2:28
ਪਰਮੇਸ਼ੁਰ ਸਭ ਨੂੰ ਆਪਣਾ ਆਤਮਾ ਦੇਵੇਗਾ “ਇਸ ਉਪਰੰਤ, ਮੈਂ ਸਾਰੇ ਲੋਕਾਂ ਉੱਪਰ ਆਪਣਾ ਆਤਮਾ ਵਹਾਵਾਂਗਾ। ਤੁਹਾਡੇ ਪੁੱਤਰ ਅਤੇ ਧੀਆਂ ਅਗੰਮੀ ਵਾਕ ਕਰਣਗੇ ਤੁਹਾਡੇ ਬੁੱਢੇ ਆਦਮੀ ਸੁਪਨੇ ਵੇਖਣਗੇ ਅਤੇ ਤੁਹਾਡੇ ਨੌਜੁਆਨਾਂ ਨੂੰ ਦਰਸ਼ਨ ਹੋਣਗੇ।
ਪੈਦਾਇਸ਼ 42:9
ਅਤੇ ਯੂਸੁਫ਼ ਨੂੰ ਉਹ ਸੁਪਨੇ ਚੇਤੇ ਆ ਗਏ ਜਿਹੜੇ ਉਸ ਨੇ ਆਪਣੇ ਭਰਾਵਾਂ ਬਾਰੇ ਲਈ ਸਨ। ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਤੁਸੀਂ ਅਨਾਜ ਖਰੀਦਣ ਨਹੀਂ ਆਏ! ਤੁਸੀਂ ਜਾਸੂਸ ਹੋ। ਤੁਸੀਂ ਸਾਡੀਆਂ ਕਮਜ਼ੋਰੀਆਂ ਦਾ ਪਤਾ ਲਾਉਣ ਆਏ ਹੋ।”
ਜ਼ਬੂਰ 25:14
ਯਹੋਵਾਹ ਆਪਣੇ ਭੇਤ ਆਪਣੇ ਚੇਲਿਆਂ ਨੂੰ ਦੱਸਦਾ ਹੈ। ਉਹ ਉਨ੍ਹਾਂ ਨੂੰ ਆਪਣੇ ਕਰਾਰ ਦੀ ਸਿੱਖਿਆ ਦਿੰਦਾ ਹੈ।
੧ ਸਲਾਤੀਨ 3:5
ਜਦੋਂ ਸੁਲੇਮਾਨ ਅਜੇ ਗਿਬਓਨ ਵਿੱਚ ਹੀ ਸੀ, ਰਾਤ ਦੇ ਵਕਤ ਯਹੋਵਾਹ ਸੁਲੇਮਾਨ ਨੂੰ ਇੱਕ ਸੁਪਨੇ ਵਿੱਚ ਪ੍ਰਗਟ ਹੋਇਆ ਅਤੇ ਆਖਿਆ, “ਜੋ ਤੂੰ ਚਾਹੇਂ ਮੰਗ ਲੈ ਅਤੇ ਮੈਂ ਤੈਨੂੰ ਦੇਵਾਂਗਾ।”
ਕਜ਼ਾૃ 7:13
ਗਿਦਾਊਨ ਦੁਸ਼ਮਣ ਦੇ ਡੇਰੇ ਕੋਲ ਆਇਆ, ਅਤੇ ਉਸ ਨੇ ਇੱਕ ਬੰਦੇ ਨੂੰ ਗੱਲ ਕਰਦਿਆਂ ਸੁਣਿਆ। ਉਹ ਬੰਦਾ ਆਪਣੇ ਦੋਸਤ ਨੂੰ ਆਪਣੇ ਕਿਸੇ ਸੁਪਨੇ ਬਾਰੇ ਦੱਸ ਰਿਹਾ ਸੀ। ਉਹ ਬੰਦਾ ਆਖ ਰਿਹਾ ਸੀ, “ਮੈਨੂੰ ਸੁਪਨਾ ਆਇਆ ਕਿ ਗੋਲ ਰੋਟੀ ਦਾ ਇੱਕ ਟੁਕੜਾ ਮਿਦਯਾਨ ਦੇ ਡੇਰੇ ਵੱਲ ਰੁੜ੍ਹਦਾ ਹੋਇਆ ਆਇਆ। ਉਹ ਰੋਟੀ ਦਾ ਟੁਕੜਾ ਤੰਬੂ ਨਾਲ ਇੰਨੀ ਜ਼ੋਰ ਦੀ ਵੱਜਿਆ ਕਿ ਤੰਬੂ ਟੇਢਾ ਹੋ ਗਿਆ ਅਤੇ ਚੌਫ਼ਾਲ ਢਹਿ ਪਿਆ।”
ਗਿਣਤੀ 12:6
ਪਰਮੇਸ਼ੁਰ ਨੇ ਆਖਿਆ, “ਮੇਰੀ ਗੱਲ ਸੁਣੋ! ਜੇਕਰ ਤੁਹਾਡੇ ਦਰਮਿਆਨ ਕੋਈ ਵੀ ਨਬੀ ਹੈ, ਮੈਂ, ਯਹੋਵਾਹ, ਉਸ ਨੂੰ ਦਰਸ਼ਨ ਵਿੱਚ ਆਪਣੇ-ਆਪ ਨੂੰ ਦਿਖਾਵਾਂਗਾ। ਮੈਂ ਉਸ ਨਾਲ ਸੁਪਨਿਆਂ ਵਿੱਚ ਗੱਲਾਂ ਕਰਾਂਗਾ।
ਪੈਦਾਇਸ਼ 49:23
ਬਹੁਤ ਸਾਰੇ ਲੋਕੀਂ ਉਸ ਦੇ ਖਿਲਾਫ਼ ਬਹੁਤ ਜ਼ਿਆਦਾ ਲੜੇ। ਤੀਰਾਂ ਵਾਲੇ ਲੋਕ ਉਸੇ ਵੈਰੀ ਹੋ ਗਏ।
ਪੈਦਾਇਸ਼ 41:1
ਫ਼ਿਰਊਨ ਦੇ ਸੁਪਨੇ ਦੋ ਸਾਲਾਂ ਬਾਦ, ਫ਼ਿਰਊਨ ਨੂੰ ਇੱਕ ਸੁਪਨਾ ਆਇਆ। ਉਸ ਨੇ ਸੁਪਨਾ ਦੇਖਿਆ ਕਿ ਉਹ ਨੀਲ ਨਦੀ ਦੇ ਕੰਢੇ ਖੜ੍ਹਾ ਹੋਇਆ ਸੀ।
ਪੈਦਾਇਸ਼ 40:5
ਇੱਕ ਰਾਤ, ਦੋਹਾਂ ਕੈਦੀਆਂ ਨੂੰ ਇੱਕ ਸੁਪਨਾ ਆਇਆ। ਇਹ ਦੋ ਕੈਦੀ ਨਾਨਬਾਈ ਅਤੇ ਸਾਕੀ ਮਿਸਰ ਦੇ ਰਾਜੇ ਦੇ ਨੌਕਰ ਸਨ। ਹਰ ਕੈਦੀ ਨੂੰ ਆਪੋ-ਆਪਣਾ ਸੁਪਣਾ ਆਇਆ ਅਤੇ ਹਰ ਸੁਪਨੇ ਦਾ ਆਪੋ-ਆਪਣਾ ਅਰਥ ਸੀ।
ਪੈਦਾਇਸ਼ 37:8
ਉਸ ਦੇ ਭਰਾਵਾਂ ਨੇ ਆਖਿਆ, “ਕੀ ਤੂੰ ਸੋਚਦਾ ਹੈਂ ਕਿ ਇਸ ਦਾ ਅਰਥ ਇਹ ਹੈ ਕਿ ਤੂੰ ਰਾਜਾ ਬਣੇਂਗਾ ਅਤੇ ਸਾਡੇ ਉੱਤੇ ਰਾਜ ਕਰੇਂਗਾ?” ਉਸ ਦੇ ਭਰਾ ਯੂਸੁਫ਼ ਨੂੰ ਹੁਣ ਹੋਰ ਵੀ ਨਫ਼ਰਤ ਕਰਦੇ ਸਨ ਕਿਉਂਕਿ ਉਹ ਉਨ੍ਹਾਂ ਬਾਰੇ ਇਹੋ ਜਿਹੇ ਸੁਪਨੇ ਲੈਂਦਾ ਸੀ।
ਪੈਦਾਇਸ਼ 37:4
ਯੂਸੁਫ਼ ਦੇ ਭਰਾਵਾਂ ਨੇ ਦੇਖਿਆ ਕਿ ਉਨ੍ਹਾਂ ਦਾ ਪਿਤਾ ਯੂਸੁਫ਼ ਨੂੰ ਉਨ੍ਹਾਂ ਨਾਲੋਂ ਵੱਧੇਰੇ ਪਿਆਰ ਕਰਦਾ ਸੀ, ਉਹ ਆਪਣੇ ਭਰਾ ਨਾਲ ਇੰਨੀ ਨਫ਼ਰਤ ਕਰਦੇ ਸਨ ਉਹ ਉਸ ਨੂੰ ਨਮਸੱਕਾਰ ਵੀ ਨਹੀਂ ਬੁਲਾਉਂਦੇ ਸਨ।
ਦਾਨੀ ਐਲ 2:1
ਨਬੂਕਦਨੱਸਰ ਦਾ ਸੁਪਨਾ ਨਬੂਕਦਨੱਸਰ ਦੇ ਰਾਜ ਦੇ ਦੂਸਰੇ ਵਰ੍ਹੇ ਦੌਰਾਨ ਉਸ ਨੂੰ ਕੁਝ ਸੁਪਨੇ ਆਏ। ਉਹ ਉਨ੍ਹਾਂ ਸੁਪਨਿਆਂ ਕਾਰਣ ਪਰੇਸ਼ਾਨ ਸੀ ਅਤੇ ਸੌਂ ਨਹੀਂ ਸੀ ਸੱਕਦਾ।