Genesis 24:26
ਨੌਕਰ ਨੇ ਝੁਕ ਕੇ ਯਹੋਵਾਹ ਦੀ ਉਪਾਸਨਾ ਕੀਤੀ।
Genesis 24:26 in Other Translations
King James Version (KJV)
And the man bowed down his head, and worshipped the LORD.
American Standard Version (ASV)
And the man bowed his head, and worshipped Jehovah.
Bible in Basic English (BBE)
And with bent head the man gave worship to the Lord;
Darby English Bible (DBY)
And the man stooped, and bowed down before Jehovah,
Webster's Bible (WBT)
And the man bowed his head, and worshipped the LORD.
World English Bible (WEB)
The man bowed his head, and worshiped Yahweh.
Young's Literal Translation (YLT)
And the man boweth, and doth obeisance to Jehovah,
| And the man | וַיִּקֹּ֣ד | wayyiqqōd | va-yee-KODE |
| head, his down bowed | הָאִ֔ישׁ | hāʾîš | ha-EESH |
| and worshipped | וַיִּשְׁתַּ֖חוּ | wayyištaḥû | va-yeesh-TA-hoo |
| the Lord. | לַֽיהוָֽה׃ | layhwâ | LAI-VA |
Cross Reference
ਖ਼ਰੋਜ 4:31
ਲੋਕਾਂ ਨੇ ਵਿਸ਼ਵਾਸ ਕਰ ਲਿਆ ਕਿ ਪਰਮੇਸ਼ੁਰ ਨੇ ਹੀ ਮੂਸਾ ਨੂੰ ਭੇਜਿਆ ਸੀ। ਇਸਰਾਏਲ ਦੇ ਲੋਕ ਜਾਣਦੇ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਮੁਸੀਬਤਾਂ ਦੇਖ ਲਈਆਂ ਸਨ ਅਤੇ ਉਹ ਉਨ੍ਹਾਂ ਦੀ ਮਦਦ ਕਰਨ ਲਈ ਆ ਗਿਆ ਸੀ। ਇਸ ਲਈ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ।
ਪੈਦਾਇਸ਼ 24:52
ਜਦੋਂ ਅਬਰਾਹਾਮ ਦੇ ਨੌਕਰ ਨੇ ਇਹ ਗੱਲ ਸੁਣੀ ਤਾਂ ਉਸ ਨੇ ਧਰਤੀ ਉੱਤੇ ਝੁਕ ਕੇ ਯਹੋਵਾਹ ਨੂੰ ਸਿਜਦਾ ਕੀਤਾ।
ਪੈਦਾਇਸ਼ 24:48
ਮੈਂ ਆਪਣਾ ਸੀਸ ਝੁਕਾ ਕੇ ਯਹੋਵਾਹ ਦਾ ਧੰਨਵਾਦ ਕੀਤਾ। ਮੈਂ ਯਹੋਵਾਹ ਆਪਣੇ ਸੁਆਮੀ ਅਬਰਾਹਾਮ ਦੇ ਪਰਮੇਸ਼ੁਰ ਨੂੰ ਅਸੀਸ ਦਿੱਤੀ। ਮੈਂ ਉਸਦਾ ਧੰਨਵਾਦ ਕੀਤਾ ਕਿ ਉਸ ਨੇ ਮੇਰੇ ਸੁਆਮੀ ਦੇ ਭਰਾ ਦੀ ਪੋਤੀ ਨੂੰ ਉਸ ਦੇ ਪੁੱਤਰ ਦੀ ਵਹੁਟੀ ਬਨਾਉਣ ਲਈ ਮੇਰੀ ਅਗਵਾਈ ਕੀਤੀ।
ਫ਼ਿਲਿੱਪੀਆਂ 2:10
ਇਸ ਲਈ, ਯਿਸੂ ਦੇ ਨਾਂ ਵਾਸਤੇ ਸਵਰਗ ਵਿੱਚ, ਧਰਤੀ ਉੱਤੇ ਜਾਂ ਧਰਤੀ ਦੇ ਅੰਦਰ ਹਰ ਗੋਡਾ ਝੁਕੇਗਾ।
ਮੀਕਾਹ 6:6
ਪਰਮੇਸ਼ੁਰ ਸਾਡੇ ਤੋਂ ਕੀ ਚਾਹੁੰਦਾ ਹੈ? ਜਦੋਂ ਮੈਂ ਯਹੋਵਾਹ ਨੂੰ ਮਿਲਣ ਲਈ ਆਵਾਂ ਤਾਂ ਮੈਂ ਉਸ ਦੇ ਹਜ਼ੂਰ ਕੀ ਲੈ ਕੇ ਹਾਜ਼ਰ ਹੋਵਾਂ? ਜਦੋਂ ਉੱਚੇ ਬੈਠੇ ਪਰਮੇਸ਼ੁਰ ਅੱਗੇ ਸੀਸ ਝੁਕਾਵਾਂ ਉਸ ਵਕਤ ਮੈਨੂੰ ਕੀ ਕਰਨਾ ਚਾਹੀਦਾ ਹੈ? ਕੀ ਮੈਂ ਪਰਮੇਸ਼ੁਰ ਅੱਗੇ ਹੋਮ ਦੀਆਂ ਭੇਟਾਂ ਅਤੇ ਇੱਕ ਵਰ੍ਹੇ ਦਾ ਵੱਛਾ ਲੈ ਕੇ 1,000 ਹੋਵਾਂ?
ਜ਼ਬੂਰ 95:6
ਆਉ, ਨੀਵੇਂ ਝੁਕੀਏ ਅਤੇ ਉਸਦੀ ਉਪਾਸਨਾ ਕਰੀਏ। ਆਉ ਉਸ ਪਰਮੇਸ਼ੁਰ ਦੀ ਉਸਤਤਿ ਕਰੀਏ ਜਿਸਨੇ ਸਾਨੂੰ ਬਣਾਇਆ।
ਜ਼ਬੂਰ 72:9
ਮਾਰੂਥਲ ਦੇ ਸਾਰੇ ਵਿਰਸੇ ਉਸ ਨੂੰ ਝੁਕਣ। ਉਸ ਦੇ ਸਾਰੇ ਦੁਸ਼ਮਣ ਗੰਦਗੀ ਵਿੱਚ ਉਨ੍ਹਾਂ ਦੇ ਮੂੰਹਾਂ ਨਾਲ ਉਸ ਦੇ ਅੱਗੇ ਝੁਕਣ।
ਜ਼ਬੂਰ 66:4
ਸਾਰੀ ਦੁਨੀਆਂ ਤੁਹਾਡੀ ਉਪਾਸਨਾ ਕਰੇ, ਹਰ ਕੋਈ ਤੁਹਾਡੇ ਨਾਮ ਦੀ ਉਸਤਤਿ ਗਾਵੇ।”
ਜ਼ਬੂਰ 22:29
ਤਕੜੇ, ਨਿਰੋਗ ਬੰਦਿਆਂ ਨੇ ਭੋਜਨ ਕੀਤਾ ਹੈ ਅਤੇ ਪਰਮੇਸ਼ੁਰ ਅੱਗੇ ਸ਼ੀਸ਼ ਨਿਵਾਇਆ। ਅਸਲ ਵਿੱਚ, ਸਮੂਹ ਲੋਕ, ਉਹ ਜਿਹੜੇ ਮਰ ਜਾਣਗੇ ਅਤੇ ਉਹ ਜਿਹੜੇ ਪਹਿਲਾਂ ਹੀ ਮਰ ਚੁੱਕੇ ਹਨ, ਪਰਮੇਸ਼ੁਰ ਅੱਗੇ ਸ਼ੀਸ਼ ਨਿਵਾਉਣਗੇ।
ਨਹਮਿਆਹ 8:6
ਅਜ਼ਰਾ ਨੇ ਯਹੋਵਾਹ, ਮਹਾਨ ਪਰਮੇਸ਼ੁਰ ਦਾ ਧੰਨਵਾਦ ਕੀਤਾ ਤੇ ਉਸ ਦੀ ਉਸਤਤ ਕੀਤੀ। ਸਾਰੇ ਲੋਕਾਂ ਨੇ ਆਪਣੇ ਹੱਥ ਉਤਾਂਹ ਨੂੰ ਚੁੱਕ ਕੇ ਕਿਹਾ “ਆਮੀਨ! ਆਮੀਨ!” ਫ਼ੇਰ ਸਾਰੇ ਲੋਕਾਂ ਨੇ ਧਰਤੀ ਉੱਪਰ ਸਿਰ ਝੁਕਾ ਕੇ ਯਹੋਵਾਹ ਦੀ ਉਪਾਸਨਾ ਕੀਤੀ।
੨ ਤਵਾਰੀਖ਼ 29:30
ਪਾਤਸ਼ਾਹ ਅਤੇ ਸਰਦਾਰਾਂ ਨੇ ਲੇਵੀਆਂ ਨੂੰ ਯਹੋਵਾਹ ਦੀ ਉਸਤਤ ਗਾਨ ਕਰਨ ਦਾ ਹੁਕਮ ਦਿੱਤਾ, ਉਹ ਗੀਤ ਜਿਹੜੇ ਦਾਊਦ ਅਤੇ ਆਸਾਫ਼ ਸੰਤ ਦੇ ਲਿਖੇ ਸਨ। ਉਨ੍ਹਾਂ ਨੇ ਪਰਮੇਸ਼ੁਰ ਦਾ ਜਸ ਗਾਇਆ ਅਤੇ ਆਨੰਦ ਮਾਣਿਆ। ਉਨ੍ਹਾਂ ਸਭਨਾਂ ਨੇ ਪਰਮੇਸ਼ੁਰ ਦੀ ਉਪਾਸਨਾ ਕੀਤੀ।
੨ ਤਵਾਰੀਖ਼ 20:18
ਯਹੋਸ਼ਾਫ਼ਾਟ ਨੇ ਸਿਰ ਝੁਕਾਇਆ ਤੇ ਉਸਨੇ ਸ਼ੀਸ਼ ਧਰਤੀ ਤੇ ਨਿਵਾਇਆ। ਸਾਰੇ ਯਹੂਦਾਹ ਅਤੇ ਯਰੂਸਲਮ ਦੇ ਵਸਨੀਕਾਂ ਨੇ ਵੀ ਯਹੋਵਾਹ ਨੂੰ ਝੁਕ ਕੇ ਪ੍ਰਣਾਮ ਕੀਤਾ।
੧ ਤਵਾਰੀਖ਼ 29:20
ਉਪਰੰਤ ਦਾਊਦ ਨੇ ਸਾਰੇ ਇਕੱਠੇ ਹੋਏ ਲੋਕਾਂ ਨੂੰ ਉਸ ਭੀੜ ਨੂੰ ਆਖਿਆ, “ਹੁਣ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰੋ।” ਤਾਂ ਸਭ ਲੋਕਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਉਸਤਤਿ ਕੀਤੀ। ਅਤੇ ਆਪਣੇ ਸਿਰ ਝੁਕਾਅ ਕੇ ਯਹੋਵਾਹ ਅਤੇ ਪਾਤਸ਼ਾਹ ਨੂੰ ਆਪਣਾ ਆਦਰ ਦਰਸਾਇਆ।
ਖ਼ਰੋਜ 34:8
ਤਾਂ ਮੂਸਾ ਨੇ ਛੇਤੀ ਨਾਲ ਧਰਤੀ ਵੱਲ ਝੁਕ ਕੇ ਮੱਥਾ ਟੇਕਿਆ ਅਤੇ ਯਹੋਵਾਹ ਦੀ ਉਪਾਸਨਾ ਕੀਤੀ। ਮੂਸਾ ਨੇ ਆਖਿਆ,
ਖ਼ਰੋਜ 12:27
ਤਾਂ ਤੁਸੀਂ ਆਖੋਂਗੇ, ‘ਇਹ ਪਸਾਹ ਯਹੋਵਾਹ ਦੇ ਆਦਰ ਲਈ ਹੈ। ਕਿਉਂਕਿ ਜਦੋਂ ਅਸੀਂ ਮਿਸਰ ਵਿੱਚ ਸਾਂ, ਯਹੋਵਾਹ ਇਸਰਾਏਲ ਦੇ ਘਰਾਂ ਨੂੰ ਲੰਘ ਰਿਹਾ ਸੀ। ਯਹੋਵਾਹ ਨੇ ਮਿਸਰੀਆਂ ਨੂੰ ਮਾਰ ਦਿੱਤਾ, ਪਰ ਉਸ ਨੇ ਸਾਡੇ ਘਰਾਂ ਦੇ ਲੋਕਾਂ ਨੂੰ ਬਚਾ ਲਿਆ।’” ਇਸ ਲਈ ਹੁਣ ਲੋਕ ਯਹੋਵਾਹ ਨੂੰ ਮੱਥਾ ਟੇਕਦੇ ਹਨ ਤੇ ਉਪਾਸਨਾ ਕਰਦੇ ਹਨ।
ਪੈਦਾਇਸ਼ 22:5
ਫ਼ੇਰ ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਆਖਿਆ, “ਖੋਤੇ ਨਾਲ ਇੱਥੇ ਹੀ ਠਹਿਰੋ। ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਉਸ ਉਪਾਸਨਾ ਵਾਲੀ ਥਾਂ ਉੱਤੇ ਜਾਵਾਂਗਾ। ਫ਼ੇਰ ਅਸੀਂ ਤੁਹਾਡੇ ਕੋਲ ਵਾਪਸ ਆ ਜਾਵਾਂਗੇ।”