Genesis 1:22
ਪਰਮੇਸ਼ੁਰ ਨੇ ਇਨ੍ਹਾਂ ਜਾਨਵਰਾਂ ਨੂੰ ਅਸੀਸ ਦਿੱਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਸਾਰੇ ਬੱਚੇ ਪੈਦਾ ਕਰਨ ਅਤੇ ਸਮੁੰਦਰ ਨੂੰ ਭਰ ਦੇਣ ਲਈ ਆਖਿਆ ਅਤੇ ਪਰਮੇਸ਼ੁਰ ਨੇ ਧਰਤੀ ਉਤਲੇ ਪੰਛੀਆਂ ਨੂੰ ਹੋਰ ਅਨੇਕਾਂ ਪੰਛੀ ਪੈਦਾ ਕਰਨ ਲਈ ਆਖਿਆ।
Genesis 1:22 in Other Translations
King James Version (KJV)
And God blessed them, saying, Be fruitful, and multiply, and fill the waters in the seas, and let fowl multiply in the earth.
American Standard Version (ASV)
And God blessed them, saying, Be fruitful, and multiply, and fill the waters in the seas, and let birds multiply on the earth.
Bible in Basic English (BBE)
And God gave them his blessing, saying, Be fertile and have increase, making all the waters of the seas full, and let the birds be increased in the earth.
Darby English Bible (DBY)
And God blessed them, saying, Be fruitful and multiply, and fill the waters in the seas, and let fowl multiply on the earth.
Webster's Bible (WBT)
And God blessed them, saying, Be fruitful, and multiply, and fill the waters in the seas, and let fowl multiply in the earth.
World English Bible (WEB)
God blessed them, saying, "Be fruitful, and multiply, and fill the waters in the seas, and let birds multiply on the earth."
Young's Literal Translation (YLT)
And God blesseth them, saying, `Be fruitful, and multiply, and fill the waters in the seas, and the fowl let multiply in the earth:'
| And God | וַיְבָ֧רֶךְ | waybārek | vai-VA-rek |
| blessed | אֹתָ֛ם | ʾōtām | oh-TAHM |
| them, saying, | אֱלֹהִ֖ים | ʾĕlōhîm | ay-loh-HEEM |
| fruitful, Be | לֵאמֹ֑ר | lēʾmōr | lay-MORE |
| and multiply, | פְּר֣וּ | pĕrû | peh-ROO |
| and fill | וּרְב֗וּ | ûrĕbû | oo-reh-VOO |
| וּמִלְא֤וּ | ûmilʾû | oo-meel-OO | |
| waters the | אֶת | ʾet | et |
| in the seas, | הַמַּ֙יִם֙ | hammayim | ha-MA-YEEM |
| fowl let and | בַּיַּמִּ֔ים | bayyammîm | ba-ya-MEEM |
| multiply | וְהָע֖וֹף | wĕhāʿôp | veh-ha-OFE |
| in the earth. | יִ֥רֶב | yireb | YEE-rev |
| בָּאָֽרֶץ׃ | bāʾāreṣ | ba-AH-rets |
Cross Reference
ਪੈਦਾਇਸ਼ 8:17
ਕਿਸ਼ਤੀ ਵਿੱਚਲੇ ਆਪਣੇ ਨਾਲ ਦੇ ਸਮੂਹ ਜਿਉਂਦੇ ਜਾਨਵਰਾਂ ਨੂੰ ਬਾਹਰ ਲਿਆ-ਸਮੂਹ ਪੰਛੀਆਂ, ਜਾਨਵਰਾਂ ਅਤੇ ਧਰਤੀ ਉੱਤੇ ਰੀਂਗਣ ਵਾਲੀ ਹਰ ਸ਼ੈਅ ਨੂੰ। ਉਹ ਜਾਨਵਰ ਹੋਰ ਬਹੁਤ ਸਾਰੇ ਜਾਨਵਰ ਪੈਦਾ ਕਰਨਗੇ, ਅਤੇ ਇੱਕ ਵਾਰੀ ਫ਼ੇਰ ਉਹ ਧਰਤੀ ਨੂੰ ਭਰ ਦੇਣਗੇ।”
ਜ਼ਬੂਰ 107:38
ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਅਸੀਸ ਦਿੱਤੀ ਉਨ੍ਹਾਂ ਦੇ ਪਰਿਵਾਰ ਵੱਧਣ ਫ਼ੁਲਣ। ਉਨ੍ਹਾਂ ਕੋਲ ਬਹੁਤ ਸਾਰੇ ਪਸ਼ੂ ਸਨ।
ਅੱਯੂਬ 42:12
ਯਹੋਵਾਹ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਵੀ ਵੱਧੇਰੇ ਚੀਜ਼ਾਂ ਦੀ ਅਸੀਸ ਦਿੱਤੀ। ਅੱਯੂਬ ਨੂੰ 14,000 ਭੇਡਾਂ 6,000 ਊਠ 2,000 ਗਾਵਾਂ ਅਤੇ 1,000 ਗਧੀਆਂ ਮਿਲੀਆਂ।
ਪੈਦਾਇਸ਼ 9:1
ਨਵੀਂ ਸ਼ੁਰੂਆਤ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਅਸੀਸ ਦਿੱਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ, “ਬਹੁਤ ਸਾਰੇ ਬੱਚੇ ਪੈਦਾ ਕਰੋ। ਆਪਣੇ ਲੋਕਾਂ ਨਾਲ ਧਰਤੀ ਨੂੰ ਭਰ ਦਿਓ।
ਪੈਦਾਇਸ਼ 1:28
ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਆਖਿਆ, “ਬਹੁਤ ਸਾਰੇ ਬੱਚੇ ਪੈਦਾ ਕਰੋ। ਧਰਤੀ ਨੂੰ ਭਰ ਦਿਓ ਅਤੇ ਇਸ ਨੂੰ ਆਪਣੇ ਅਧਿਕਾਰ ਵਿੱਚ ਲੈ ਲਵੋ। ਸਮੁੰਦਰੀ ਜੀਵਾਂ ਅਤੇ ਹਵਾਈ ਪੰਛੀਆਂ ਉੱਤੇ ਰਾਜ ਕਰੋ। ਧਰਤੀ ਉੱਤੇ ਤੁਰਨ ਫ਼ਿਰਨ ਵਾਲੀ ਹਰ ਸ਼ੈਅ ਉੱਤੇ ਰਾਜ ਕਰੋ।”
ਅੱਯੂਬ 40:15
“ਅੱਯੂਬ ਜ਼ਰਾ ਬਹੇਮੋਬ ਵੱਲ ਵੇਖ। ਮੈਂ, ਪਰਮੇਸ਼ੁਰ ਨੇ ਬਹੇਮੋਬ ਨੂੰ ਬਣਾਇਆ ਸੀ ਤੇ ਮੈਂ ਤੈਨੂੰ ਸਾਜਿਆ ਸੀ। ਬਹੇਮੋਬ ਗਊ ਵਾਂਗ ਘਾਹ ਖਾਂਦਾ ਹੈ।
ਅਮਸਾਲ 10:22
ਯਹੋਵਾਹ ਦੀ ਅਸੀਸ, ਇਹੀ ਹੈ ਜੋ ਕਿਸੇ ਨੂੰ ਅਮੀਰ ਬਣਾਉਂਦੀ ਹੈ ਅਤੇ ਇਸ ਨਾਲ ਕੋਈ ਕਸ਼ਟ ਨਹੀਂ ਝੱਲਣਾ ਪੈਂਦਾ।
ਜ਼ਬੂਰ 144:13
ਸਾਡੇ ਅਨਾਜ ਦੇ ਕੋਠੇ ਸਭ ਤਰ੍ਹਾਂ ਦੀਆਂ ਫ਼ਸਲਾਂ ਨਾਲ ਭਰੇ ਹੋਏ ਹਨ। ਸਾਡੇ ਖੇਤਾਂ ਵਿੱਚ ਹਜ਼ਾਰਾਂ ਹੀ ਭੇਡਾਂ ਹਨ।
ਜ਼ਬੂਰ 128:3
ਘਰ ਵਿੱਚ, ਤੁਹਾਡੀ ਪਤਨੀ ਫ਼ਲਦਾਰ ਅੰਗੂਰੀ ਵੇਲ ਵਰਗੀ ਹੋਵੇਗੀ। ਤੁਹਾਡੇ ਬੱਚੇ ਜਿਹੜੇ ਮੇਜ਼ ਦੇ ਦੁਆਲੇ ਬਿਠਾਏ ਗਏ ਹਨ, ਤੁਹਾਡੇ ਲਈ ਹੋਏ ਜੈਤੂਨ ਦੇ ਰੁੱਖਾਂ ਵਰਗੇ ਹੋਣਗੇ।
ਜ਼ਬੂਰ 107:31
ਯਹੋਵਾਹ ਦਾ ਉਸ ਦੇ ਪਿਆਰ ਲਈ ਅਤੇ ਉਨ੍ਹਾਂ ਚਮਤਕਾਰਾਂ ਲਈ ਧੰਨਵਾਦ ਕਰੋ। ਜਿਹੜੇ ਉਸ ਨੇ ਲੋਕਾਂ ਲਈ ਕੀਤੇ।
ਅਹਬਾਰ 26:9
“ਫ਼ੇਰ ਮੈਂ ਤੁਹਾਡੇ ਵੱਲ ਮੁੜਾਂਗਾ। ਮੈਂ ਤੁਹਾਨੂੰ ਬਹੁਤ ਸਾਰੀ ਔਲਾਦ ਦਿਆਂਗਾ। ਮੈਂ ਤੁਹਾਡੇ ਨਾਲ ਆਪਣਾ ਇਕਰਾਰਨਾਮਾ ਨਿਭਾਵਾਂਗਾ।
ਪੈਦਾਇਸ਼ 35:11
ਪਰਮੇਸ਼ੁਰ ਨੇ ਉਸ ਨੂੰ ਆਖਿਆ, “ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ। ਹਾਂ। ਅਤੇ ਮੈਂ ਤੈਨੂੰ ਇਹ ਅਸੀਸ ਦਿੰਦਾ ਹਾਂ: ਬਹੁਤ ਔਲਾਦ ਪੈਦਾ ਕਰ ਅਤੇ ਮਹਾਨ ਕੌਮ ਦੀ ਸਾਜਨਾ ਕਰ। ਹੋਰ ਕੌਮਾਂ ਅਤੇ ਹੋਰ ਰਾਜੇ ਤੇਰੇ ਤੋਂ ਪੈਦਾ ਹੋਣਗੇ।
ਪੈਦਾਇਸ਼ 30:30
ਜਦੋਂ ਮੈਂ ਆਇਆ ਸਾਂ, ਤੇਰੇ ਕੋਲ ਬਹੁਤ ਥੋੜਾ ਸੀ। ਹੁਣ ਤੇਰੇ ਕੋਲ ਬਹੁਤ ਕੁਝ ਹੈ। ਜਦੋਂ ਵੀ ਮੈਂ ਤੇਰੇ ਲਈ ਕੁਝ ਕੀਤਾ ਪਰਮੇਸ਼ੁਰ ਨੇ ਤੈਨੂੰ ਅਸੀਸ ਦਿੱਤੀ। ਹੁਣ ਮੇਰੇ ਲਈ ਆਪਣਾ ਕੰਮ ਕਰਨ ਦਾ ਸਮਾਂ ਆ ਗਿਆ ਹੈ-ਇਹ ਸਮਾਂ ਮੇਰਾ ਆਪਣਾ ਘਰ ਬਨਾਉਣ ਦਾ ਹੈ।”
ਪੈਦਾਇਸ਼ 30:27
ਲਾਬਾਨ ਨੇ ਉਸ ਨੂੰ ਆਖਿਆ, “ਮੈਨੂੰ ਕੁਝ ਕਹਿਣ ਦੇ! ਮੈਂ ਭਵਿੱਖ ਕਥਨ ਤੋਂ ਸਿੱਖਿਆ ਹੈ ਕਿ ਯਹੋਵਾਹ ਨੇ ਤੇਰੇ ਸਦਕਾ ਮੈਨੂੰ ਅਸੀਸ ਦਿੱਤੀ ਹੈ।