ਆ ਸਤਰ 9:2
ਪਾਤਸ਼ਾਹ ਅਹਵੇਰੋਸ਼ ਦੇ ਰਾਜ ਦੇ ਸਾਰੇ ਪ੍ਰਾਂਤਾਂ ਵਿੱਚ ਸਾਰੇ ਯਹੂਦੀ ਆਪਣੇ ਸ਼ਹਿਰਾਂ ਵਿੱਚ ਇੱਕਤ੍ਰ ਹੋਏ। ਉਹ ਇਸ ਲਈ ਮਿਲੇ ਤਾਂ ਜੋ ਇਕੱਠੇ ਹੋਕੇ ਆਪਣੇ ਵੈਰੀਆਂ ਉੱਪਰ ਹਮਲਾ ਕਰ ਸੱਕਣ ਜਿਹੜੇ ਕਿ ਉਨ੍ਹਾਂ ਨੂੰ ਤਬਾਹ ਕਰਨਾ ਚਾਹੁੰਦੇ ਸਨ। ਸੋ ਹੁਣ ਕੋਈ ਵੀ ਉਨ੍ਹਾਂ ਦੀ ਤਾਕਤ ਦੇ ਨਾਲ ਮੱਥਾ ਲਾਉਣ ਦੇ ਸਮਰੱਥ ਨਹੀਂ ਸੀ। ਅਸਲ ਵਿੱਚ ਉਹ ਸਾਰੇ ਲੋਕ ਯਹੂਦੀਆਂ ਤੋਂ ਡਰਦੇ ਸਨ।
The Jews | נִקְהֲל֨וּ | niqhălû | neek-huh-LOO |
gathered themselves together | הַיְּהוּדִ֜ים | hayyĕhûdîm | ha-yeh-hoo-DEEM |
cities their in | בְּעָֽרֵיהֶ֗ם | bĕʿārêhem | beh-ah-ray-HEM |
throughout all | בְּכָל | bĕkāl | beh-HAHL |
provinces the | מְדִינוֹת֙ | mĕdînôt | meh-dee-NOTE |
of the king | הַמֶּ֣לֶךְ | hammelek | ha-MEH-lek |
Ahasuerus, | אֳחַשְׁוֵר֔וֹשׁ | ʾŏḥašwērôš | oh-hahsh-vay-ROHSH |
lay to | לִשְׁלֹ֣חַ | lišlōaḥ | leesh-LOH-ak |
hand | יָ֔ד | yād | yahd |
sought as such on | בִּמְבַקְשֵׁ֖י | bimbaqšê | beem-vahk-SHAY |
their hurt: | רָֽעָתָ֑ם | rāʿātām | ra-ah-TAHM |
and no | וְאִישׁ֙ | wĕʾîš | veh-EESH |
man | לֹֽא | lōʾ | loh |
could withstand | עָמַ֣ד | ʿāmad | ah-MAHD |
them; | לִפְנֵיהֶ֔ם | lipnêhem | leef-nay-HEM |
for | כִּֽי | kî | kee |
the fear | נָפַ֥ל | nāpal | na-FAHL |
of them fell | פַּחְדָּ֖ם | paḥdām | pahk-DAHM |
upon | עַל | ʿal | al |
all | כָּל | kāl | kahl |
people. | הָֽעַמִּֽים׃ | hāʿammîm | HA-ah-MEEM |
Cross Reference
ਆ ਸਤਰ 8:17
ਜਿੱਥੇ-ਕਿਤ੍ਤੇ ਵੀ ਪਾਤਸ਼ਾਹ ਦਾ ਆਦੇਸ਼ ਪਹੁੰਚਿਆ, ਸ਼ਹਿਰਾਂ ਤੇ ਸੂਬਿਆਂ ਵਿੱਚ ਯਹੂਦੀਆਂ ਦਰਮਿਆਨ ਖੁਸ਼ੀ ਦੀ ਲਹਿਰ ਦੌੜ ਗਈ। ਯਹੂਦੀ ਦਾਅਵਤਾਂ ਦੇਕੇ ਇਹ ਪਰਬ ਮਨਾ ਰਹੇ ਸਨ ਅਤੇ ਇਸ ਮੌਕੇ ਤੇ ਹੋਰਨਾਂ ਕੌਮਾਂ ਚੋ ਬਹੁਤ ਸਾਰੇ ਆਮ ਲੋਕ ਵੀ ਯਹੂਦੀ ਬਣੇ ਕਿਉਂ ਕਿ ਉਹ ਯਹੂਦੀਆਂ ਤੋਂ ਬਹੁਤ ਡਰਦੇ ਸਨ।
ਆ ਸਤਰ 8:11
ਹਰ ਇੱਕ ਸ਼ਹਿਰ ਦੇ ਯਹੂਦੀਆਂ ਨੂੰ ਆਪਣੇ ਆਪ ਨੂੰ ਬਚਾਉਣ ਲਈ ਇੱਕ ਬਾਵੇਂ ਇਕੱਠੇ ਹੋਣ ਦਾ ਹੱਕ ਹੈ। ਜੇਕਰ ਕਿਸੇ ਵੀ ਕੌਮ ਦੀ ਫ਼ੌਜ ਉਨ੍ਹਾਂ, ਦੀਆਂ ਔਰਤਾਂ ਜਾਂ ਉਨ੍ਹਾਂ ਦੇ ਬੱਚਿਆਂ ਉੱਤੇ ਹਮਲਾ ਕਰੇ, ਤਾਂ ਉਨ੍ਹਾਂ ਨੂੰ ਉਸ ਪੂਰੀ ਫ਼ੌਜ ਨੂੰ ਤਬਾਹ ਕਰਨ, ਮਾਰਨ ਅਤੇ ਨਸ਼ਟ ਕਰਨ ਦਾ ਪੂਰਾ ਹੱਕ ਹੈ। ਯਹੂਦੀਆਂ ਨੂੰ ਉਨ੍ਹਾਂ ਵੈਰੀਆਂ ਨੂੰ ਨਸ਼ਟ ਕਰਕੇ ਉਨ੍ਹਾਂ ਦੀ ਦੋਲਤ ਲੈਣ ਦਾ ਵੀ ਪੂਰਾ ਹੱਕ ਹੈ।
ਜ਼ਬੂਰ 71:24
ਮੇਰੀ ਜ਼ੁਬਾਨ ਸਦਾ ਤੁਹਾਡੀ ਚੰਗਿਆਈ ਬਾਰੇ ਗਾਵੇਗੀ ਅਤੇ ਉਹ ਲੋਕ ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ ਹਾਰ ਜਾਣਗੇ ਅਤੇ ਬੇਇੱਜ਼ਤ ਹੋਣਗੇ।
ਜ਼ਬੂਰ 71:13
ਮੇਰੇ ਵੈਰੀਆਂ ਨੂੰ ਹਰਾ ਦਿਉ, ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਉ। ਉਹ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਨੂੰ ਆਸ ਹੈ ਉਹ ਸ਼ਰਮ ਅਤੇ ਬੇਇੱਜ਼ਤੀ ਮਹਿਸੂਸ ਕਰਨਗੇ।
ਯਸਈਆਹ 8:9
ਤੁਸੀਂ ਸਾਰੀਆਂ ਕੌਮਾਂ ਦੇ ਲੋਕੋ, ਜੰਗ ਲਈ ਤਿਆਰ ਹੋ ਜਾਵੋ! ਤੁਸੀਂ ਹਾਰ ਜਾਵੋਂਗੇ। ਦੂਰ ਦੁਰਾਡੇ ਦੇ ਦੇਸੋ, ਤੁਸੀਂ ਸਾਰੇ ਸੁਣੋ! ਜੰਗ ਲਈ ਤਿਆਰੀ ਕਰੋ! ਤੁਸੀਂ ਹਾਰ ਜਾਵੋਗੇ!
ਆ ਸਤਰ 9:15
ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਅਦਾਰ ਦੇ ਮਹੀਨੇ ਦੇ ਚੌਦ੍ਹਵੇਂ ਦਿਨ ਫਿਰ ਸਾਰੇ ਯਹੂਦੀ ਇਕੱਠੇ ਹੋਏ। ਉਨ੍ਹਾਂ ਨੇ ਫਿਰ ਸ਼ੂਸ਼ਨ ਸ਼ਹਿਰ ਵਿੱਚ 300 ਮਨੁੱਖਾਂ ਨੂੰ ਮਾਰ ਦਿੱਤਾ ਪਰ ਉਨ੍ਹਾਂ ਦੀ ਕਿਸੇ ਵਸਤ ਨੂੰ ਹੱਥ ਨਾ ਲਾਇਆ।
ਆ ਸਤਰ 9:10
ਇਹ ਉਪਰੋਕਤ ਦੱਸੇ ਮਨੁੱਖ ਹਾਮਾਨ ਦੇ ਦਸ ਪੁੱਤਰ ਸਨ। ਹਮਦਾਬਾ ਦਾ ਪੁੱਤਰ ਹਾਮਾਨ ਯਹੂਦੀਆਂ ਦਾ ਵੈਰੀ ਸੀ। ਯਹੂਦੀਆਂ ਨੇ ਉਨ੍ਹਾਂ ਸਾਰੇ ਮਨੁੱਖਾਂ ਨੂੰ ਮਾਰ ਮੁਕਾਇਆ ਪਰ ਉਨ੍ਹਾਂ ਨੇ ਉਨ੍ਹਾਂ ਦੀਆਂ ਵਸਤਾਂ ਨੂੰ ਹੱਥ ਨਾ ਲਾਇਆ।
ਯਸ਼ਵਾ 11:20
ਯਹੋਵਾਹ ਨੇ ਕਨਾਨੀਆਂ ਨੂੰ ਜ਼ਿੱਦੀ ਬਣਾਇਆ ਅਤੇ ਇਸਰਾਏਲ ਦੇ ਖਿਲਾਫ਼ ਲੜਨ ਦਾ ਨਿਸ਼ਚਾ ਕਰਵਾਇਆ। ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਕਨਾਨੀ ਬਿਨਾ ਤਰਸ਼ ਪੂਰਨ ਤੌਰ ਤੇ ਤਬਾਹ ਹੋ ਜਾਣ ਜਿਵੇਂ ਕਿ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਯਸ਼ਵਾ 2:9
ਰਾਹਾਬ ਨੇ ਆਖਿਆ, “ਮੈਂ ਜਾਣਦੀ ਹਾਂ ਕਿ ਯਹੋਵਾਹ ਨੇ ਇਹ ਧਰਤੀ ਤੁਹਾਡੇ ਲੋਕਾਂ ਨੂੰ ਦੇ ਦਿੱਤੀ ਹੈ। ਤੁਸੀਂ ਸਾਨੂੰ ਭੈਭੀਤ ਕਰਦੇ ਹੋ। ਇਸ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕ ਤੁਹਾਡੇ ਕੋਲੋਂ ਭੈਭੀਤ ਹਨ।
ਅਸਤਸਨਾ 2:30
“ਪਰ ਸੀਹੋਨ, ਹਸ਼ਬੋਨ ਦਾ ਰਾਜਾ, ਸਾਨੂੰ ਆਪਣੀ ਧਰਤੀ ਰਾਹੀਂ ਨਹੀਂ ਲੰਘਣ ਦਿੰਦਾ ਸੀ। ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਉਸ ਨੂੰ ਬਹੁਤ ਜ਼ਿੱਦੀ ਬਣਾ ਦਿੱਤਾ ਸੀ। ਉਸ ਨੇ ਅਜਿਹਾ ਇਸ ਵਾਸਤੇ ਕੀਤਾ ਸੀ ਤਾਂ ਜੋ ਤੁਸੀਂ ਉਸ ਨੂੰ ਹਰਾ ਸੱਕੋ, ਜਿਵੇਂ ਕਿ ਤੁਸੀਂ ਹੁਣ ਕੀਤਾ ਹੈ।
ਖ਼ਰੋਜ 23:27
“ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਯੁੱਧ ਕਰੋਂਗੇ, ਤਾਂ ਮੈਂ ਆਪਣੀ ਮਹਾਨ ਸ਼ਕਤੀ ਤੁਹਾਡੇ ਅੱਗੇ ਭੇਜਾਂਗਾ। ਮੈਂ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਤੁਹਾਡੀ ਮਦਦ ਕਰਾਂਗਾ। ਜਿਹੜੇ ਲੋਕ ਤੁਹਾਡੇ ਵਿਰੁੱਧ ਹਨ ਉਹ ਯੁੱਧ ਵਿੱਚ ਘਬਰਾ ਜਾਣਗੇ ਅਤੇ ਭੱਜ ਜਾਣਗੇ।
ਪੈਦਾਇਸ਼ 35:5
ਯਾਕੂਬ ਅਤੇ ਉਸ ਦੇ ਪੁੱਤਰ ਉਸ ਥਾਂ ਤੋਂ ਚੱਲੇ ਗਏ। ਉਸ ਇਲਾਕੇ ਦੇ ਲੋਕ ਉਨ੍ਹਾਂ ਦਾ ਪਿੱਛਾ ਕਰਨ ਅਤੇ ਉਨ੍ਹਾਂ ਨੂੰ ਮਾਰ ਦੇਣ ਚਾਹੁੰਦੇ ਸਨ। ਪਰ ਉਹ ਬਹੁਤ ਡਰ ਗਏ ਅਤੇ ਉਨ੍ਹਾਂ ਨੇ ਯਾਕੂਬ ਦਾ ਪਿੱਛਾ ਨਹੀਂ ਕੀਤਾ।