Ecclesiastes 2:4
ਕੀ ਸਖਤ ਮਿਹਨਤ ਖੁਸ਼ੀ ਦਿੰਦੀ ਹੈ? ਫੇਰ ਮੈਂ ਮਹਾਨ ਗੱਲਾਂ ਕਰਨੀਆਂ ਆਰੰਭ ਕਰ ਦਿੱਤੀਆਂ। ਮੈਂ ਆਪਣੇ ਲਈ ਇੱਕ ਘਰ ਬਣਾਇਆ ਅਤੇ ਅੰਗੂਰਾਂ ਦਾ ਇੱਕ ਖੇਤ ਉਗਾਇਆ।
Ecclesiastes 2:4 in Other Translations
King James Version (KJV)
I made me great works; I builded me houses; I planted me vineyards:
American Standard Version (ASV)
I made me great works; I builded me houses; I planted me vineyards;
Bible in Basic English (BBE)
I undertook great works, building myself houses and planting vine-gardens.
Darby English Bible (DBY)
I made me great works; I builded me houses; I planted me vineyards;
World English Bible (WEB)
I made myself great works. I built myself houses. I planted myself vineyards.
Young's Literal Translation (YLT)
I made great my works, I builded for me houses, I planted for me vineyards.
| I made me great | הִגְדַּ֖לְתִּי | higdaltî | heeɡ-DAHL-tee |
| works; | מַעֲשָׂ֑י | maʿăśāy | ma-uh-SAI |
| builded I | בָּנִ֤יתִי | bānîtî | ba-NEE-tee |
| me houses; | לִי֙ | liy | lee |
| I planted | בָּתִּ֔ים | bottîm | boh-TEEM |
| me vineyards: | נָטַ֥עְתִּי | nāṭaʿtî | na-TA-tee |
| לִ֖י | lî | lee | |
| כְּרָמִֽים׃ | kĕrāmîm | keh-ra-MEEM |
Cross Reference
੧ ਸਲਾਤੀਨ 7:1
ਸੁਲੇਮਾਨ ਦਾ ਮਹਿਲ ਸੁਲੇਮਾਨ ਪਾਤਸ਼ਾਹ ਨੇ ਆਪਣੇ ਲਈ ਵੀ ਇੱਕ ਮਹਿਲ ਬਣਵਾਇਆ। ਉਸ ਦੇ ਮਹਿਲ ਨੂੰ ਪੂਰੇ ਹੋਣ ਵਿੱਚ ਤੇਰ੍ਹਾਂ ਵਰ੍ਹੇ ਲੱਗੇ।
ਯਸਈਆਹ 5:1
ਇਸਰਾਏਲ, ਪਰਮੇਸ਼ੁਰ ਦਾ ਖਾਸ ਬਾਗ਼ ਹੁਣ, ਮੈਂ ਆਪਣੇ ਮਿੱਤਰ (ਪਰਮੇਸ਼ੁਰ) ਵਾਸਤੇ ਇੱਕ ਗੀਤ ਗਾਵਾਂਗਾ। ਇਹ ਗੀਤ ਉਸ ਪਿਆਰ ਲਈ ਹੈ ਜਿਹੜਾ ਮੇਰਾ ਮਿੱਤਰ ਆਪਣੇ ਅੰਗੂਰਾਂ ਦੇ ਬਾਗ਼ (ਇਸਰਾਏਲ) ਲਈ ਰੱਖਦਾ ਹੈ। ਬਹੁਤ ਉਪਜਾਉ ਖੇਤ ਅੰਦਰ ਮੇਰੇ ਮਿੱਤਰ ਦਾ ਇੱਕ ਅੰਗੂਰਾਂ ਦਾ ਬਾਗ਼ ਹੈ।
ਗ਼ਜ਼ਲ ਅਲਗ਼ਜ਼ਲਾਤ 8:11
ਉਹ ਬੋਲਦਾ ਹੈ ਬਆਲ-ਹਮੋਨ ਵਿੱਚ ਅੰਗੂਰਾਂ ਦਾ ਇੱਕ ਬਾਗ਼ ਸੀ ਜੋ ਸੁਲੇਮਾਨ ਦਾ ਸੀ। ਉਸ ਨੇ ਬਾਗ਼ ਨੂੰ ਰਾਖਿਆਂ ਨੂੰ ਕਿਰਾਏ ਤੇ ਦੇ ਦਿੱਤਾ। ਅਤੇ ਹਰ ਆਦਮੀ ਨੇ ਇਸਦੇ ਫ਼ਲ ਲਈ 1,000 ਚਾਂਦੀ ਦੇ ਸਿੱਕੇ ਲਿਆਉਣੇ ਸੀ।
ਗ਼ਜ਼ਲ ਅਲਗ਼ਜ਼ਲਾਤ 7:12
ਉੱਠੀਏ ਅਸੀਂ ਸਰਘੀ ਵੇਲੇ ਅਤੇ ਜਾਈਏ ਅੰਗੂਰਾਂ ਦੇ ਬਾਗ਼ਾਂ ਨੂੰ ਆਓ ਦੇਖੀਏ ਕਿ ਕੀ ਵੇਲਾਂ ਵਿੱਚ ਬਹਾਰ ਆਈ ਹੈ। ਦੇਖੀਏ ਕੀ ਫੁੱਲ ਖਿਲੇ ਹਨ। ਅਤੇ ਕੀ ਅਨਾਰਾਂ ਤੇ ਆਈ ਬਹਾਰ ਹੈ। ਉਬੇ ਅਰਪਣ ਕਰਾਂਗੀ ਮੈਂ ਤੈਨੂੰ ਪਿਆਰ ਆਪਣਾ।
ਗ਼ਜ਼ਲ ਅਲਗ਼ਜ਼ਲਾਤ 1:14
ਪ੍ਰੀਤਮ ਮੇਰਾ ਹੈ ਹਿਨਾ ਦੇ ਫੁੱਲਾਂ ਦੇ ਗੁਛਿਆਂ ਵਰਗਾ ਉਗਦੇ ਨੇ ਜਿਹੜੇ ਏਨ-ਗਦੀ ਦੇ ਬਗੀਚਿਆਂ ਅੰਦਰ।
ਜ਼ਬੂਰ 49:11
ਉਨ੍ਹਾਂ ਦੀਆਂ ਕਬਰਾਂ ਹੀ ਸਦਾ-ਸਦਾ ਲਈ ਉਨਾਂ ਦਾ ਨਵਾਂ ਘਰ ਹੋਣਗੀਆਂ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਉਹ ਕਿੰਨੀ ਵੀ ਜ਼ਮੀਨ ਦੇ ਮਾਲਕ ਹੋਣ।
੨ ਤਵਾਰੀਖ਼ 26:10
ਉਸ ਨੇ ਉਜਾੜ ਵਿੱਚ ਵੀ ਬੁਰਜ ਬਣਵਾਏ। ਉਸ ਨੇ ਬਹੁਤ ਸਾਰੇ ਖੂਹ ਪੁਟਵਾਏ ਕਿਉਂ ਕਿ ਪਹਾੜੀਆਂ ਅਤੇ ਉਪਜਾਊ ਜ਼ਮੀਨਾਂ ਵਿੱਚ ਉਹ ਬਹੁਤ ਸਾਰੇ ਜਾਨਵਰਾਂ ਦਾ ਮਾਲਕ ਸੀ। ਅੰਗੂਰਾਂ ਦੇ ਬਾਗ਼ਾਂ ਦਾ ਧਿਆਨ ਰੱਖਣ ਲਈ ਉਸ ਕੋਲ ਬਹੁਤ ਸਾਰੇ ਕਾਮੇ ਸਨ ਅਤੇ ਉਹ ਖੁਦ ਖੇਤੀ-ਬਾੜੀ ਨੂੰ ਪਿਆਰ ਕਰਦਾ ਸੀ।
੨ ਤਵਾਰੀਖ਼ 8:11
ਸੁਲੇਮਾਨ ਫ਼ਿਰਊਨ ਦੀ ਧੀ ਨੂੰ ਦਾਊਦ ਦੇ ਸ਼ਹਿਰ ਵਿੱਚੋਂ ਉਸ ਮਹਿਲ ਵਿੱਚ ਲੈ ਆਇਆ ਜੋ ਉਸ ਨੇ ਉਸ ਲਈ ਬਣਵਾਇਆ ਸੀ ਕਿਉਂ ਕਿ ਸੁਲੇਮਾਨ ਨੇ ਆਖਿਆ ਸੀ, “ਮੇਰੀ ਪਤਨੀ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਮਹਿਲ ਵਿੱਚ ਨਹੀਂ ਰਹੇਗੀ ਕਿਉਂ ਕਿ ਉਹ ਅਸਥਾਨ ਪਵਿੱਤਰ ਹੈ ਜਿੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਆ ਗਿਆ ਹੈ।”
੨ ਤਵਾਰੀਖ਼ 8:1
ਸੁਲੇਮਾਨ ਨੇ ਜਿਹੜੇ ਸ਼ਹਿਰ ਉਸਾਰੇ ਸੁਲੇਮਾਨ ਨੂੰ ਯਹੋਵਾਹ ਦਾ ਮੰਦਰ ਅਤੇ ਆਪਣਾ ਮਹਿਲ ਉਸਾਰਣ ਵਿੱਚ ਵੀਹ ਵਰ੍ਹੇ ਲੱਗੇ।
੧ ਤਵਾਰੀਖ਼ 27:27
ਦਾਖ ਦੇ ਬਾਗ਼ਾਂ ਉੱਪਰ ਸ਼ਿਮਈ ਰਾਮਾਥੀ ਸੀ। ਅਤੇ ਜਿਹੜਾ ਦਾਖ ਰਸ ਅੰਗੂਰਾਂ ਦੇ ਬਾਗ਼ਾਂ ਚੋ ਆਉਂਦਾ ਸੀ ਉਸ ਮੈਅ ਨੂੰ ਸੰਭਾਲਣ ਦਾ ਮੁਖੀ ਸ਼ਿਫ਼ਮ ਦਾ ਜ਼ਬਦੀ ਸੀ।
੧ ਸਲਾਤੀਨ 15:19
ਆਸਾ ਨੇ ਇਹ ਸੰਦੇਸ਼ ਭੇਜਿਆ, “ਮੇਰੇ ਪਿਤਾ ਅਤੇ ਤੇਰੇ ਪਿਤਾ ਵਿੱਚਕਾਰ ਇੱਕ ਸ਼ਾਂਤੀ ਦਾ ਇਕਰਾਰਨਾਮਾ ਸੀ। ਹੁਣ ਆਪਾਂ ਆਪਣੇ ਵਿੱਚਕਾਰ ਸ਼ਾਂਤੀ ਦਾ ਇਕਰਾਰਨਾਮਾ ਬਣਾਈੇਏ। ਮੈਂ ਤੈਨੂੰ ਸੋਨੇ ਚਾਂਦੀ ਤੇ ਤੋਹਫ਼ੇ ਭੇਜ ਰਿਹਾ ਹਾਂ, ਇਸ ਲਈ ਆਪਣਾ ਇਕਰਾਰਨਾਮਾ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲ ਤੋੜ ਲੈ ਤਾਂ ਜੋ ਉਹ ਮੇਰੇ ਦੇਸ਼ ਕੋਲੋਂ ਦੂਰ ਚੱਲਿਆ ਜਾਵੇਗਾ ਅਤੇ ਸਾਨੂੰ ਇਕੱਲਿਆਂ ਛੱਡ ਦੇਵੇ।”
੧ ਸਲਾਤੀਨ 10:19
ਉਸ ਰਾਜ ਗੱਦੀ ਤੇ ਬੈਠਣ ਲਈ ਛੇ ਕਦਮਾਂ ਦੀ ਪੌੜੀ ਸੀ ਅਤੇ ਪਿੱਛਲੇ ਪਾਸਿਓ ਉਸ ਸਿੰਘਾਸਣ ਦੀ ਚੋਟੀ ਗੋਲ ਅਕਾਰ ਦੀ ਸੀ ਅਤੇ ਉਸ ਰਾਜ ਕੁਰਸੀ ਦੇ ਦੋਨੋ ਪਾਸੇ ਬਾਹੀਆਂ ਅਰਾਮ ਨਾਲ ਬੈਠਣ ਵਾਸਤੇ ਬਣੀਆਂ ਹੋਈਆਂ ਸਨ ਅਤੇ ਉਸ ਰਾਜ ਕੁਰਸੀ ਦੀਆਂ ਬਾਹੀਆਂ ਦੇ ਥੱਲੇ ਦੋ ਸ਼ੇਰਾਂ ਦੀਆਂ ਤਸਵੀਰਾਂ ਸਨ।
੧ ਸਲਾਤੀਨ 9:1
ਪਰਮੇਸ਼ੁਰ ਦਾ ਸੁਲੇਮਾਨ ਕੋਲ ਦੁਬਾਰਾ ਆਉਣਾ ਇਉਂ ਸੁਲੇਮਾਨ ਨੇ ਯਹੋਵਾਹ ਦਾ ਮੰਦਰ ਅਤੇ ਆਪਣਾ ਸ਼ਾਹੀ ਮਹਿਲ ਬਣਾਕੇ ਮੁਕੰਮਲ ਕੀਤਾ। ਉਸ ਨੇ ਉਹ ਸਭ ਕੁਝ ਬਣਾਇਆ ਜੋ ਕੁਝ ਉਹ ਬਨਾਉਣਾ ਚਾਹੁੰਦਾ ਸੀ।
੨ ਸਮੋਈਲ 18:18
ਜਦੋਂ ਅਬਸ਼ਾਲੋਮ ਅਜੇ ਜਿਉਂਦਾ ਸੀ ਤਦ ਉਸ ਨੇ ਧਰਤੀ ਲੈ ਕੇ, ਆਪਣੇ ਲਈ ਪਾਤਸ਼ਾਹੀ, ਖੱਡ ਵਿੱਚ ਇੱਕ ਥੰਮ ਬਣਾਇਆ ਸੀ ਕਿਉਂ ਜੋ ਉਸ ਨੇ ਆਖਿਆ ਕਿ, “ਮੇਰੇ ਕੋਈ ਪੁੱਤਰ ਨਹੀਂ ਹੈ ਜਿਸ ਨਾਲ ਮੇਰੇ ਨਾਂ ਦੀ ਯਾਦ ਰਹੇ।” ਇਸ ਲਈ ਉਸ ਨੇ ਆਪਣਾ ਉਸ ਥੰਮ ਦਾ ਨਾਮ ਆਪਣੇ ਉੱਪਰ ਰੱਖਿਆ ਸੀ। ਅੱਜ ਤੀਕ ਉਹ ਥੰਮ ਵਾਲੀ ਥਾਂ “ਅਬਸ਼ਾਲੋਮ ਦੀ ਮੜ੍ਹੀ” ਅਖਵਾਉਂਦੀ ਹੈ।
ਅਸਤਸਨਾ 8:12
ਫ਼ੇਰ ਤੁਹਾਡੇ ਕੋਲ ਖਾਣ ਲਈ ਕਾਫ਼ੀ ਕੁਝ ਹੋਵੇਗਾ, ਅਤੇ ਤੁਸੀਂ ਆਪਣੇ ਰਹਿਣ ਵਾਸਤੇ ਚੰਗੇ ਮਕਾਨ ਬਣਾ ਲਵੋਂਗੇ।
ਪੈਦਾਇਸ਼ 11:4
ਫ਼ੇਰ ਲੋਕਾਂ ਨੇ ਆਖਿਆ, “ਸਾਨੂੰ ਆਪਣੇ ਲਈ ਸ਼ਹਿਰ ਉਸਾਰਨਾ ਚਾਹੀਦਾ ਹੈ। ਅਤੇ ਸਾਨੂੰ ਇੱਕ ਅਜਿਹਾ ਬੁਰਜ ਉਸਾਰਨਾ ਚਾਹੀਦਾ ਹੈ ਜਿਹੜਾ ਅਕਾਸ਼ ਨੂੰ ਛੁੰਹਦਾ ਹੋਵੇ। ਅਸੀਂ ਮਸ਼ਹੂਰ ਹੋ ਜਾਵਾਂਗੇ। ਅਤੇ ਇਹ ਸਾਨੂੰ ਇਕੱਠਿਆਂ ਰੱਖੇਗਾ। ਅਸੀਂ ਸਾਰੀ ਧਰਤੀ ਉੱਤੇ ਨਹੀਂ ਖਿੱਲਰਾਂਗੇ।”