Daniel 8:3
ਮੈਂ ਉੱਪਰ ਦੇਖਿਆ, ਅਤੇ ਮੈਂ ਊਲਾਈ ਨਦੀ ਦੇ ਕੰਢੇ ਖਲੋਤੇ ਹੋਏ ਇੱਕ ਮੇਢੇ ਨੂੰ ਦੇਖਿਆ। ਮੇਢੇ ਦੇ ਦੋ ਲੰਮੇ ਸਿੰਗ ਸਨ। ਦੋਵੇਂ ਸਿੰਗ ਲੰਮੇ ਸਨ ਪਰ ਇੱਕ ਸਿੰਗ ਦੂਸਰੇ ਨਾਲੋਂ ਲਂਮੇਰਾ ਸੀ। ਲੰਮਾ ਸਿੰਗ ਪਹਿਲੇ ਸਿੰਗ ਤੋਂ ਮਗਰੋਂ ਆਇਆ।
Daniel 8:3 in Other Translations
King James Version (KJV)
Then I lifted up mine eyes, and saw, and, behold, there stood before the river a ram which had two horns: and the two horns were high; but one was higher than the other, and the higher came up last.
American Standard Version (ASV)
Then I lifted up mine eyes, and saw, and, behold, there stood before the river a ram which had two horns: and the two horns were high; but one was higher than the other, and the higher came up last.
Bible in Basic English (BBE)
And lifting up my eyes, I saw, there before the stream, a male sheep with two horns: and the two horns were high, but one was higher than the other, the higher one coming up last.
Darby English Bible (DBY)
And I lifted up mine eyes and saw, and behold, there stood before the river a ram which had two horns; and the two horns were high; and one was higher than the other, and the higher came up last.
World English Bible (WEB)
Then I lifted up my eyes, and saw, and, behold, there stood before the river a ram which had two horns: and the two horns were high; but one was higher than the other, and the higher came up last.
Young's Literal Translation (YLT)
And I lift up mine eyes, and look, and lo, a certain ram is standing before the stream, and it hath two horns, and the two horns `are' high; and the one `is' higher than the other, and the high one is coming up last.
| Then I lifted up | וָאֶשָּׂ֤א | wāʾeśśāʾ | va-eh-SA |
| mine eyes, | עֵינַי֙ | ʿênay | ay-NA |
| and saw, | וָאֶרְאֶ֔ה | wāʾerʾe | va-er-EH |
| behold, and, | וְהִנֵּ֣ה׀ | wĕhinnē | veh-hee-NAY |
| there stood | אַ֣יִל | ʾayil | AH-yeel |
| before | אֶחָ֗ד | ʾeḥād | eh-HAHD |
| river the | עֹמֵ֛ד | ʿōmēd | oh-MADE |
| a | לִפְנֵ֥י | lipnê | leef-NAY |
| ram | הָאֻבָ֖ל | hāʾubāl | ha-oo-VAHL |
| horns: two had which | וְל֣וֹ | wĕlô | veh-LOH |
| horns two the and | קְרָנָ֑יִם | qĕrānāyim | keh-ra-NA-yeem |
| were high; | וְהַקְּרָנַ֣יִם | wĕhaqqĕrānayim | veh-ha-keh-ra-NA-yeem |
| but one | גְּבֹה֗וֹת | gĕbōhôt | ɡeh-voh-HOTE |
| higher was | וְהָאַחַת֙ | wĕhāʾaḥat | veh-ha-ah-HAHT |
| than | גְּבֹהָ֣ה | gĕbōhâ | ɡeh-voh-HA |
| the other, | מִן | min | meen |
| higher the and | הַשֵּׁנִ֔ית | haššēnît | ha-shay-NEET |
| came up | וְהַ֨גְּבֹהָ֔ה | wĕhaggĕbōhâ | veh-HA-ɡeh-voh-HA |
| last. | עֹלָ֖ה | ʿōlâ | oh-LA |
| בָּאַחֲרֹנָֽה׃ | bāʾaḥărōnâ | ba-ah-huh-roh-NA |
Cross Reference
ਦਾਨੀ ਐਲ 8:20
“ਤੂੰ ਦੋ ਸਿੰਗਾਂ ਵਾਲਾ ਇੱਕ ਮੇਢਾ ਦੇਖਿਆ ਸੀ। ਉਹ ਸਿੰਗ ਮਾਦੀਆ ਅਤੇ ਫ਼ਾਰਸ ਦੇ ਦੇਸ ਹਨ।
ਦਾਨੀ ਐਲ 10:5
ਜਦੋਂ ਮੈਂ ਓੱਥੇ ਖਲੋਤਾ ਹੋਇਆ ਸਾਂ, ਮੈਂ ਉੱਪਰ ਵੱਲ ਵੇਖਿਆ। ਅਤੇ ਮੈਂ ਇੱਕ ਆਦਮੀ ਨੂੰ ਆਪਣੇ ਸਾਹਮਣੇ ਖਲੋਤਿਆ ਦੇਖਿਆ। ਉਸ ਨੇ ਸੂਤੀ ਕੱਪੜੇ ਪਾਏ ਹੋਏ ਸਨ। ਉਸ ਦੇ ਲੱਕ ਦੁਆਲੇ ਸ਼ੁੱਧ ਸੋਨੇ ਦੀ ਪੇਟੀ ਬੰਨ੍ਹ ਹੋਈ ਸੀ।
ਦਾਨੀ ਐਲ 6:28
ਇਸ ਲਈ ਦਾਨੀਏਲ, ਦਾਰਾ ਮਾਦੀ ਦੇ ਰਾਜ ਵੇਲੇ ਅਤੇ ਉਸ ਵੇਲੇ ਜਦੋਂ ਫਾਰਸੀ ਖੋਰਸ ਰਾਜਾ ਸੀ, ਸਫ਼ਲ ਹੋਇਆ ਸੀ।
ਦਾਨੀ ਐਲ 7:5
“ਅਤੇ ਫ਼ੇਰ ਮੈਂ ਓੱਥੇ ਆਪਣੇ ਸਾਹਮਣੇ ਇੱਕ ਦੂਸਰਾ ਜਾਨਵਰ ਦੇਖਿਆ। ਇਹ ਜਾਨਵਰ ਰਿੱਛ ਵਰਗਾ ਦਿਖਾਈ ਦਿੰਦਾ ਸੀ। ਇਹ ਆਪਣੇ ਇੱਕ ਪਾਸੇ ਵੱਲੋਂ ਉੱਠਿਆ ਹੋਇਆ ਸੀ ਅਤੇ ਮੈਂ ਇਸਦੇ ਮੂੰਹ ਅੰਦਰ ਦੰਦਾਂ ਵਿੱਚਕਾਰ ਤਿੰਨ ਪਸਲੀਆਂ ਵੇਖੀਆਂ। ਇਸ ਨੂੰ ਆਖਿਆ ਗਿਆ, ‘ਉੱਠ ਅਤੇ ਕਾਫ਼ੀ ਸਾਰਾ ਮਾਸ ਖਾ ਜਾ।’
ਜ਼ਿਕਰ ਯਾਹ 1:18
ਚਾਰ ਸਿੰਗ ਅਤੇ ਚਾਰ ਕਾਮੇ ਤਦ ਮੈਂ ਉੱਪਰ ਵੱਲ ਵੇਖਿਆ ਤਾਂ ਮੈਨੂੰ ਚਾਰ ਸਿੰਗਾਂ ਦੇ ਦਰਸ਼ਨ ਹੋਏ।
ਜ਼ਿਕਰ ਯਾਹ 2:1
ਯਰੂਸ਼ਲਮ ਨੂੰ ਮਾਪਣਾ ਤਦ ਮੈਂ ਉੱਪਰ ਨੂੰ ਵੇਖਿਆ, ਤਾਂ ਮੈਂ ਇੱਕ ਮਨੁੱਖ ਨੂੰ ਰਸੀ ਨਾਲ ਵਸਤਾਂ ਨੂੰ ਨਾਪਦਿਆਂ ਵੇਖਿਆ।
ਜ਼ਿਕਰ ਯਾਹ 5:1
ਉੱਡਣੀ ਪੱਤਰੀ ਮੈਂ ਮੁੜ ਵੇਖਿਆ ਤਾਂ ਮੈਨੂੰ ਇੱਕ ਉੱਡਣੀ ਲਿਖਤ ਦੇ ਦਰਸ਼ਨ ਹੋਏ।
ਜ਼ਿਕਰ ਯਾਹ 5:5
ਇੱਕ ਔਰਤ ਅਤੇ ਬਾਲਟੀ ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਬਾਹਰ ਚੱਲਾ ਗਿਆ। ਉਸ ਕਿਹਾ, “ਉਹ ਵੇਖ! ਉਹ ਬਾਹਰ ਨੂੰ ਕੀ ਨਿਕਲ ਕੇ ਆ ਰਿਹਾ ਹੈ?”
ਜ਼ਿਕਰ ਯਾਹ 5:9
ਉਪਰੰਤ ਮੈਂ ਉੱਪਰ ਵੱਲ ਤੱਕਿਆ ਅਤੇ ਖੰਭਾਂ ਨਾਲ ਦੋ ਔਰਤਾਂ ਬਾਹਰ ਨਿਕਲਦੀਆਂ ਵੇਖੀਆਂ, ਉਨ੍ਹਾਂ ਦੇ ਖੰਭ ਸਾਰਸ ਵਰਗੇ ਸਨ ਅਤੇ ਉਨ੍ਹਾਂ ਨੂੰ ਹਵਾ ਰਾਹੀਂ ਚੁੱਕਿਆ ਹੋਇਆ ਸੀ। ਉਹ ਆਪਣੇ ਪਰਾਂ ਵਿੱਚ ਹਵਾ ਭਰਕੇ ਉਡੀਆਂ ਅਤੇ ਉਸ ਬਾਲਟੀ ਨੂੰ ਉਤਾਹਾਂ ਹਵਾ ਵਿੱਚ ਚੁੱਕ ਲਿਆ।
ਜ਼ਿਕਰ ਯਾਹ 6:1
ਚਾਰ ਰੱਥ ਫ਼ਿਰ ਮੈਂ ਘੁੰਮ ਕੇ ਉੱਪਰ ਵੱਲ ਵੇਖਿਆ ਅਤੇ ਮੈਨੂੰ ਪਿੱਤਲ ਦੇ ਪਹਾੜਾਂ ਵਿੱਚੋਂ ਚਾਰ ਰੱਥ ਜਾਂਦੇ ਹੋਏ ਨਜ਼ਰ ਆਏ।
ਦਾਨੀ ਐਲ 5:31
ਮੀਡ ਦਾ ਇੱਕ ਦਾਰਾ ਮਾਦੀ ਨਾਮ ਦਾ ਬੰਦਾ ਨਵਾਂ ਰਾਜਾ ਬਣ ਗਿਆ। ਦਾਰਾ ਮਾਦੀ ਤਕਰੀਬਨ 62 ਵਰ੍ਹਿਆਂ ਦਾ ਸੀ।
ਦਾਨੀ ਐਲ 2:39
“ਇੱਕ ਹੋਰ ਰਾਜ ਤੁਹਾਡੇ ਮਗਰੋਂ ਆਵੇਗਾ-ਇਹ ਚਾਂਦੀ ਦਾ ਹਿੱਸਾ ਹੈ। ਪਰ ਇਹ ਰਾਜ ਤੁਹਾਡੇ ਰਾਜ ਜਿੰਨਾ ਮਹਾਨ ਨਹੀਂ ਹੋਵੇਗਾ। ਫ਼ਿਰ ਤੀਸਰਾ ਰਾਜ ਧਰਤੀ ਉੱਤੇ ਹਕੂਮਤ ਕਰੇਗਾ-ਇਹ ਕਾਂਸੀ ਦਾ ਹਿੱਸਾ ਹੈ।
ਯਸ਼ਵਾ 5:13
ਯਹੋਵਾਹ ਦੀ ਫ਼ੌਜ ਦਾ ਕਮਾਂਡਰ ਜਦੋਂ ਯਹੋਸ਼ੁਆ ਯਰੀਹੋ ਦੇ ਨੇੜੇ ਸੀ ਤਾਂ ਉਸ ਨੇ ਉੱਪਰ ਵੱਲ ਨਜ਼ਰ ਮਾਰੀ ਅਤੇ ਆਪਣੇ ਸਾਹਮਣੇ ਇੱਕ ਆਦਮੀ ਨੂੰ ਖਲੋਤਿਆ ਵੇਖਿਆ। ਆਦਮੀ ਦੇ ਹੱਥ ਵਿੱਚ ਤਲਵਾਰ ਸੀ। ਯਹੋਸ਼ੁਆ ਉਸ ਆਦਮੀ ਕੋਲ ਗਿਆ ਅਤੇ ਪੁੱਛਿਆ, “ਕੀ ਤੂੰ ਸਾਡੇ ਲੋਕਾਂ ਦਾ ਮਿੱਤਰ ਹੈ ਜਾਂ ਸਾਡੇ ਦੁਸ਼ਮਣਾ ਵਿੱਚੋਂ ਹੈ?”
੧ ਤਵਾਰੀਖ਼ 21:16
ਤਾਂ ਦਾਊਦ ਨੇ ਆਪਣੀਆਂ ਅੱਖਾਂ ਉੱਪਰ ਨੂੰ ਕਰਕੇ ਅਸਮਾਨ ਵਿੱਚ ਯਹੋਵਾਹ ਦੇ ਦੂਤ ਨੂੰ ਵੇਖਿਆ। ਦੂਤ ਦੀ ਤਲਵਾਰ ਯਰੂਸ਼ਲਮ ਸ਼ਹਿਰ ਵੱਲ ਨਿਕਲੀ ਹੋਈ ਸੀ। ਤਦ ਦਾਊਦ ਅਤੇ ਬਜ਼ੁਰਗਾਂ ਨੇ ਧਰਤੀ ਉੱਤੇ ਸਿਰ ਨਿਵਾਂ ਕੇ ਮੱਥਾ ਟੇਕਿਆ। ਦਾਊਦ ਅਤੇ ਬਜ਼ੁਰਗਾਂ ਨੇ ਆਪਣਾ ਦੁੱਖ ਪ੍ਰਗਟ ਕਰਨ ਲਈ ਖਾਸ ਤੱਪੜ ਪਾਇਆ ਹੋਇਆ ਸੀ।
ਅਜ਼ਰਾ 1:2
ਫਾਰਸ ਦਾ ਪਾਤਸ਼ਾਹ ਕੋਰਸ਼ ਇਉਂ ਫੁਰਮਾਉਂਦਾ ਹੈ: ਯਹੋਵਾਹ ਅਕਾਸ਼ ਦੇ ਪਰਮੇਸ਼ੁਰ ਨੇ ਦੁਨੀਆਂ ਦੇ ਸਾਰੇ ਰਾਜ ਮੈਨੂੰ ਦੇ ਦਿੱਤੇ ਅਤੇ ਯਹੋਵਾਹ ਨੇ ਯਹੂਦਾਹ ਦੇ ਯਰੂਸ਼ਲਮ ਵਿੱਚ ਉਸ ਦੇ ਲਈ ਇੱਕ ਮੰਦਰ ਬਨਾਉਣ ਲਈ ਮੈਨੂੰ ਚੁਣਿਆ ਹੈ।
ਅਜ਼ਰਾ 4:5
ਉਨ੍ਹਾਂ ਨੇ ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਦਿਨਾਂ ਤੋਂ ਲੈ ਕੇ ਦਾਰਾ ਦੇ ਫਾਰਸ ਦਾ ਪਾਤਸ਼ਾਹ ਬਨਣ ਤੀਕ ਉਨ੍ਹਾਂ ਦੀਆਂ ਵਿਉਂਤਾਂ ਨੂੰ ਤਬਾਹ ਕਰਨ ਲਈ ਸਰਕਾਰੀ ਸਲਾਹਕਾਰਾਂ ਨੂੰ ਉਨ੍ਹਾਂ ਦੇ ਖਿਲਾਫ਼ ਕੰਮ ਕਰਨ ਲਈ ਭਾੜੇ ਤੇ ਲਿਆ।
ਆ ਸਤਰ 1:3
ਉਸ ਦੇ ਰਾਜ ਦੇ ਤੀਜੇ ਵਰ੍ਹੇ, ਉਸ ਨੇ ਆਪਣੇ ਆਗੂਆਂ ਅਤੇ ਹਾਕਮਾਂ ਨੂੰ ਇੱਕ ਦਾਅਵਤ ਦਿੱਤੀ ਜਿਸ ਵਿੱਚ ਫਾਰਸ ਅਤੇ ਮਾਦਾ ਦੇ ਸੇਨਾਪਤੀ ਅਤੇ ਮੁੱਖ ਆਗੂ ਵੀ ਸ਼ਾਮਿਲ ਸਨ।
ਯਸਈਆਹ 13:17
ਪਰਮੇਸ਼ੁਰ ਆਖਦਾ ਹੈ, “ਦੇਖੋ, ਮੈਂ ਮਿਦੀਆਂ ਦੀਆਂ ਫ਼ੌਜਾਂ ਤੋਂ ਬਾਬਲ ਉੱਤੇ ਹਮਲਾ ਕਰਾਵਾਂਗਾ। ਮਿਦੀਆਂ ਦੀਆਂ ਫ਼ੌਜਾਂ ਹਮਲੇ ਕਰਨ ਤੋਂ ਨਹੀਂ ਹਟਣਗੀਆਂ। ਭਾਵੇਂ ਉਨ੍ਹਾਂ ਨੂੰ ਚਾਂਦੀ ਅਤੇ ਸੋਨਾ ਹੀ ਕਿਉਂ ਨਾ ਅਦਾ ਕਰ ਦਿੱਤਾ ਜਾਵੇ।
ਯਸਈਆਹ 21:2
ਮੈਂ ਕੁਝ ਬਹੁਤ ਭਿਆਨਕ ਦੇਖਿਆ ਹੈ, ਜਿਹੜਾ ਕਿ ਹੋ ਕੇ ਰਹੇਗਾ। ਮੈਂ ਦੇਸ਼ ਧ੍ਰੋਹੀਆਂ ਨੂੰ ਤੁਹਾਡੇ ਵਿਰੁੱਧ ਹੋ ਰਹੇ ਦੇਖ ਰਿਹਾ ਹਾਂ। ਮੈਂ ਲੋਕਾਂ ਨੂੰ ਤੁਹਾਡੀ ਦੌਲਤ ਲੁੱਟਦੇ ਦੇਖ ਰਿਹਾ ਹਾਂ। ਏਲਾਮ, ਜਾਓ ਅਤੇ ਲੋਕਾਂ ਦੇ ਵਿਰੁੱਧ ਲੜੋ! ਮਦਾਈ, ਆਪਣੀਆਂ ਫ਼ੌਜਾਂ ਨਾਲ ਸ਼ਹਿਰ ਨੂੰ ਘੇਰਾ ਪਾ ਲਵੋ ਅਤੇ ਉਸ ਨੂੰ ਹਰਾ ਦਿਓ! ਮੈਂ ਸਾਰੀਆਂ ਬਦੀਆਂ ਉਸ ਸ਼ਹਿਰ ਵਿੱਚੋਂ ਮੁਕਾ ਦਿਆਂਗਾ।
ਯਸਈਆਹ 44:28
ਯਹੋਵਾਹ ਖੋਰੁਸ ਨੂੰ ਆਖਦਾ ਹੈ, “ਤੂੰ ਮੇਰਾ ਆਜੜੀ ਹੈਂ, ਤੂੰ ਓਹੀ ਗੱਲਾਂ ਕਰੇਂਗਾ ਜੋ ਮੈਂ ਚਾਹੁੰਦਾ ਹਾਂ। ਤੂੰ ਯਰੂਸ਼ਲਮ ਨੂੰ ਆਖੇਂਗਾ, ‘ਤੂੰ ਫ਼ੇਰ ਉਸਾਰਿਆ ਜਾਵੇਂਗਾ!’ ਤੂੰ ਮੰਦਰ ਨੂੰ ਆਖੇਂਗਾ, ‘ਇੱਕ ਵਾਰੀ ਫ਼ੇਰ ਤੇਰੀਆਂ ਬੁਨਿਆਦਾਂ ਉਸਾਰੀਆਂ ਜਾਣਗੀਆਂ!’”
ਯਰਮਿਆਹ 51:11
ਆਪਣੇ ਤੀਰਾਂ ਨੂੰ ਤਿੱਖੇ ਕਰੋ, ਅਤੇ ਆਪਣੇ ਤਸ਼ਕਰਾਂ ਨੂੰ ਭਰ ਲਵੋ! ਯਹੋਵਾਹ ਨੇ ਮਾਦੀ ਦੇ ਰਾਜਿਆਂ ਨੂੰ ਹਲੂਣਾ ਦੇ ਦਿੱਤਾ ਹੈ। ਉਸ ਨੇ ਉਨ੍ਹ ਨੂੰ ਹਲੂਣਾ ਦੇ ਦਿੱਤਾ ਹੈ ਕਿਉਂ ਕਿ ਉਹ ਬਾਬਲ ਨੂੰ ਤਬਾਹ ਕਰਨਾ ਲੋਚਦਾ ਹੈ। ਯਹੋਵਾਹ ਬਾਬਲ ਦੇ ਲੋਕਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਹਨ। ਬਾਬਲ ਦੀ ਫ਼ੌਜ ਨੇ ਯਰੂਸ਼ਲਮ ਅੰਦਰ ਯਹੋਵਾਹ ਦਾ ਮੰਦਰ ਤਬਾਹ ਕੀਤਾ ਸੀ। ਇਸ ਲਈ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਹਨ।
ਗਿਣਤੀ 24:2
ਬਿਲਆਮ ਨੇ ਮਾਰੂਥਲ ਵੱਲ ਤੱਕਿਆ ਅਤੇ ਇਸਰਾਏਲ ਦੇ ਲੋਕਾਂ ਨੂੰ ਵੇਖਿਆ। ਉਨ੍ਹਾਂ ਨੇ ਆਪਣੇ ਪਰਿਵਾਰ-ਸਮੂਹ ਨਾਲ ਵੱਖ-ਵੱਖ ਥਾਵਾਂ ਤੇ ਡੇਰਾ ਲਾਇਆ ਹੋਇਆ ਸੀ। ਫ਼ੇਰ ਪਰਮੇਸ਼ੁਰ ਦਾ ਆਤਮਾ ਬਿਲਆਮ ਕੋਲ ਆਇਆ।