Zechariah 14:6
ਉਹ ਬੜਾ ਮਹੱਤਵਪੂਰਣ ਦਿਨ ਹੋਵੇਗਾ। ਉਸ ਖਾਸ ਦਿਨ ਨਾ ਕੋਈ ਰੌਸ਼ਨੀ, ਨਾ ਠੰਡ ਅਤੇ ਨਾ ਹੀ ਧੁੰਦ ਹੋਵੇਗੀ। ਇਹ ਤਾਂ ਯਹੋਵਾਹ ਹੀ ਜਾਣੇ ਕਿ ਕਿਵੇਂ, ਪਰ ਉਸ ਦਿਨ, ਨਾ ਦਿਨ ਹੋਵੇਗਾ ਤੇ ਨਾ ਰਾਤ ਅਤੇ ਜਿਵੇਂ ਅਕਸਰ ਸ਼ਾਮ ਵੇਲੇ ਹਨੇਰਾ ਛਾਉਂਦਾ ਹੈ ਉਸ ਵਕਤ ਵੀ ਹਨੇਰੇ ਦੀ ਬਜਾਇ ਰੌਸ਼ਨੀ ਰਹੇਗੀ।
Zechariah 14:6 in Other Translations
King James Version (KJV)
And it shall come to pass in that day, that the light shall not be clear, nor dark:
American Standard Version (ASV)
And it shall come to pass in that day, that there shall not be light; the bright ones shall withdraw themselves:
Bible in Basic English (BBE)
And in that day there will be no heat or cold or ice;
Darby English Bible (DBY)
And it shall come to pass in that day, [that] there shall not be light; the shining shall be obscured.
World English Bible (WEB)
It will happen in that day, that there will not be light, cold, or frost.
Young's Literal Translation (YLT)
And it hath come to pass, in that day, The precious light is not, it is dense darkness,
| And pass to come shall it | וְהָיָ֖ה | wĕhāyâ | veh-ha-YA |
| in that | בַּיּ֣וֹם | bayyôm | BA-yome |
| day, | הַה֑וּא | hahûʾ | ha-HOO |
| light the that | לֹֽא | lōʾ | loh |
| shall not | יִהְיֶ֣ה | yihye | yee-YEH |
| be | א֔וֹר | ʾôr | ore |
| clear, | יְקָר֖וֹת | yĕqārôt | yeh-ka-ROTE |
| nor dark: | יְקִפָּאֽוֹן׃ | yĕqippāʾôn | yeh-kee-pa-ONE |
Cross Reference
ਜ਼ਬੂਰ 97:10
ਜਿਹੜੇ ਬੰਦੇ ਯਹੋਵਾਹ ਨੂੰ ਨਫ਼ਰਤ ਕਰਦੇ ਹਨ ਉਹ ਬਦੀ ਨੂੰ ਨਫ਼ਰਤ ਕਰਦੇ ਹਨ। ਇਸ ਲਈ ਪਰਮੇਸ਼ੁਰ ਆਪਣੇ ਚੇਲਿਆਂ ਨੂੰ ਬਚਾਉਂਦਾ ਹੈ। ਪਰਮੇਸ਼ੁਰ ਆਪਣੇ ਚੇਲਿਆਂ ਨੂੰ ਬੁਰੇ ਵਿਅਕਤੀਆਂ ਤੋਂ ਬਚਾਉਂਦਾ ਹੈ।
ਪਰਕਾਸ਼ ਦੀ ਪੋਥੀ 11:3
ਮੈਂ ਆਪਣੇ ਦੋ ਗਵਾਹਾਂ ਨੂੰ ਸ਼ਕਤੀ ਦੇਵਾਂਗਾ ਅਤੇ ਉਹ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਲਈ ਅਗੰਮ ਵਾਕ ਕਰਨਗੇ। ਉਹ ਤੱਪੜ ਪਹਿਨੇ ਹੋਏ ਹੋਣਗੇ।”
੨ ਪਤਰਸ 1:19
ਇਹ ਗੱਲਾਂ ਸਾਨੂੰ ਹੋਰ ਵੱਧੇਰੇ ਪ੍ਰਪੱਕ ਕਰਦੀਆਂ ਹਨ ਕਿ ਜੋ ਗੱਲਾਂ ਨਬੀਆਂ ਨੇ ਆਖੀਆਂ ਉਹ ਸੱਚ ਹਨ। ਤੁਸੀਂ, ਜੋ ਨਬੀਆਂ ਨੇ ਆਖਿਆ ਉਸਦਾ ਸਖਤੀ ਨਾਲ ਅਨੁਸਰਣ ਕਰਨ ਕਾਰਣ, ਸਹੀ ਹੋਂ। ਉਨ੍ਹਾਂ ਦਾ ਸੰਦੇਸ਼ ਉਸ ਚਾਨਣ ਵਰਗਾ ਹੈ ਜੋ ਹਨੇਰੇ ਵਿੱਚ ਚਮਕਦਾ ਹੈ। ਇਹ ਚਾਨਣ ਸੂਰਜ ਚੜ੍ਹ੍ਹਨ ਤੱਕ ਅਤੇ ਸਵੇਰ ਦੇ ਤਾਰੇ ਦੇ ਤੁਹਾਡੇ ਦਿਲ ਵਿੱਚ ਚੜ੍ਹ੍ਹਨ ਤੱਕ ਰਹਿੰਦਾ ਹੈ।
ਕੁਲੁੱਸੀਆਂ 1:12
ਤੁਸੀਂ ਪਿਤਾ ਦਾ ਧੰਨਵਾਦ ਕਰੋਂਗ਼ੇ। ਉਸ ਨੇ ਤੁਹਾਨੂੰ ਉਹ ਚੀਜ਼ਾਂ ਹਾਸਿਲ ਕਰਨ ਦੇ ਸਮਰਥ ਬਣਾਇਆ ਹੈ ਜਿਹੜੀਆਂ ਉਸ ਨੇ ਤੁਹਾਡੇ ਲਈ ਤਿਆਰ ਕੀਤੀਆਂ ਹਨ। ਉਸ ਨੇ ਇਹ ਸਭ ਚੀਜ਼ਾਂ ਆਪਣੇ ਉਨ੍ਹਾਂ ਲੋਕਾਂ ਲਈ ਤਿਆਰ ਕੀਤੀਆਂ ਹਨ ਜਿਹੜੇ ਰੌਸ਼ਨੀ ਵਿੱਚ ਰਹਿੰਦੇ ਹਨ।
ਅਫ਼ਸੀਆਂ 5:8
ਅਤੀਤ ਵਿੱਚ, ਤੁਸੀਂ ਹਨੇਰੇ ਨਾਲ ਘਿਰੇ ਹੋਏ ਸੀ। ਪਰ ਹੁਣ ਤੁਸੀਂ ਪ੍ਰਭੂ ਵਿੱਚਲੀ ਰੋਸ਼ਨੀ ਨਾਲ ਭਰੇ ਹੋਏ ਹੋ। ਇਸ ਲਈ ਉਨ੍ਹਾਂ ਲੋਕਾਂ ਵਾਂਗ ਰਹੋ ਜਿਹੜੇ ਰੌਸ਼ਨੀ ਨਾਲ ਸੰਬੰਧ ਰੱਖਦੇ ਹਨ।
ਯੂਹੰਨਾ 12:46
ਮੈਂ ਚਾਨਣ ਹਾਂ ਅਤੇ ਮੈਂ ਇਸ ਦੁਨੀਆਂ ਉੱਤੇ ਆਇਆ ਤਾਂ ਜੋ ਉਹ ਵਿਅਕਤੀ ਜਿਹੜਾ ਮੇਰੇ ਵਿੱਚ ਨਿਹਚਾ ਰੱਖਦਾ, ਹਨੇਰੇ ਵਿੱਚ ਨਾ ਰਹੇ।
ਯੂਹੰਨਾ 1:5
ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ ਤੇ ਹਨੇਰੇ ਨੇ ਕਦੇ ਵੀ ਇਸ ਨੂੰ ਨਹੀਂ ਬੁਝਾਇਆ।
ਲੋਕਾ 1:78
“ਸਾਡੇ ਪਰਮੇਸ਼ੁਰ ਦੀ ਮਹਾਨ ਦਯਾ ਦੇ ਕਾਰਣ, ਇੱਕ ਨਵੀਂ ਸਵੇਰ ਸਾਡੇ ਉੱਪਰ ਆਵੇਗੀ।
ਹੋ ਸੀਅ 6:3
ਆਓ, ਆਪਾਂ ਯਹੋਵਾਹ ਨੂੰ ਜਾਣੀਏ। ਆਪਾਂ ਯਹੋਵਾਹ ਨੂੰ ਜਾਨਣ ਦੀ ਸਖਤ ਕੋਸ਼ਿਸ਼ ਕਰੀਏ। ਸਾਨੂੰ ਪਤਾ ਹੈ ਕਿ ਉਹ ਆ ਰਿਹਾ ਜਿੰਨੀ ਪ੍ਰਪਕੱਤਾ ਨਾਲ ਅਸੀਂ ਜਾਣਦੇ ਹਾਂ ਕਿ ਪਰਭਾਤ ਆ ਰਹੀ ਹੈ। ਯਹੋਵਾਹ ਸਾਡੇ ਕੋਲ ਮੀਂਹ ਵਾਂਗ ਆਵੇਗਾ, ਉਸ ਮੀਂਹ ਵਾਂਗ ਜੋ ਬਸੰਤ ਰੁੱਤ ਵਿੱਚ ਆਉਂਦਾ ਅਤੇ ਧਰਤੀ ਨੂੰ ਪਾਣੀ ਦਿੰਦਾ।”
ਯਰਮਿਆਹ 4:23
ਤਬਾਹੀ ਆ ਰਹੀ ਹੈ ਮੈਂ ਧਰਤੀ ਵੱਲ ਦੇਖਿਆ। ਧਰਤੀ ਖਾਲੀ ਸੀ, ਧਰਤੀ ਉੱਤੇ ਕੁਝ ਵੀ ਨਹੀਂ ਸੀ। ਮੈਂ ਅਕਾਸ਼ ਵੱਲ ਦੇਖਿਆ। ਅਤੇ ਇਸਦੀ ਰੌਸ਼ਨੀ ਚਲੀ ਗਈ ਸੀ।
ਯਸਈਆਹ 60:1
ਪਰਮੇਸ਼ੁਰ ਆ ਰਿਹਾ ਹੈ “ਹੇ ਯਰੂਸ਼ਲਮ, ਮੇਰੇ ਨੂਰ, ਉੱਠ। ਤੁਹਾਡਾ ਨੂਰ (ਯਹੋਵਾਹ) ਆ ਰਿਹਾ ਹੈ। ਯਹੋਵਾਹ ਦਾ ਪਰਤਾਪ ਤੁਹਾਡੇ ਉੱਤੇ ਚਮਕੇਗਾ।
ਯਸਈਆਹ 50:10
ਉਹ ਸਾਰੇ ਲੋਕ ਜਿਹੜੇ ਡਰਦੇ ਹਨ ਅਤੇ ਯਹੋਵਾਹ ਦਾ ਆਦਰ ਕਰਦੇ ਹਨ ਉਸ ਦੇ ਸੇਵਕ ਦੀ ਗੱਲ ਸੁਣੋ। ਉਸ ਦਾ ਸੇਵਕ ਪੂਰੀ ਤਰ੍ਹਾਂ ਉਸ ਵਿੱਚ ਭਰੋਸਾ ਕਰਕੇ ਜਿਉਂਦਾ ਹੈ ਇਹ ਜਾਣੇ ਬਗੈਰ ਕਿ ਅੱਗੋਂ ਕੀ ਵਾਪਰੇਗਾ। ਇਹ ਸੇਵਕ ਸੱਚਮੁੱਚ ਯਹੋਵਾਹ ਦੇ ਨਾਮ ਵਿੱਚ ਭਰੋਸਾ ਰੱਖਦਾ ਹੈ ਅਤੇ ਆਪਣੇ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਹੈ।
ਯਸਈਆਹ 13:10
ਅਕਾਸ਼ ਹਨੇਰਾ ਹੋਵੇਗਾ। ਸੂਰਜ, ਚੰਨ ਅਤੇ ਤਾਰੇ ਨਹੀਂ ਚਮਕਣਗੇ।
ਅਮਸਾਲ 4:18
ਪਰ ਧਰਮੀ ਲੋਕਾਂ ਦਾ ਰਾਹ ਪ੍ਰਭਾਤ ਦੀ ਰੋਸ਼ਨੀ ਵਰਗਾ ਹੈ ਜਿਹੜੀ ਪੂਰਾ ਦਿਨ ਚੜ੍ਹ੍ਹਨ ਤੀਕ ਉਜਵਲ ਹੁੰਦੀ ਜਾਂਦੀ ਹੈ।
ਜ਼ਬੂਰ 112:4
ਚੰਗੇ ਲੋਕਾਂ ਲਈ, ਪਰਮੇਸ਼ੁਰ ਹਨੇਰੇ ਵਿੱਚ ਚਮਕਦੀ ਹੋਈ ਰੌਸ਼ਨੀ ਵਾਂਗ ਹੈ। ਪਰਮੇਸ਼ੁਰ ਸ਼ੁਭ, ਮਿਹਰਬਾਨ ਅਤੇ ਦਿਆਲੂ ਹੈ।
ਪਰਕਾਸ਼ ਦੀ ਪੋਥੀ 11:15
ਸੱਤਵਾਂ ਬਿਗੁਲ ਸੱਤਵੇਂ ਦੂਤ ਨੇ ਆਪਣਾ ਬਿਗੁਲ ਵਜਾਇਆ। ਉੱਥੇ ਸਵਰਗਾਂ ਵਿੱਚ ਉੱਚੀਆਂ ਅਵਾਜ਼ਾਂ ਸਨ। ਅਵਾਜ਼ਾਂ ਨੇ ਆਖਿਆ: “ਦੁਨੀਆਂ ਦੀ ਸਲਤਨਤ ਹੁਣ ਸਾਡੇ ਪ੍ਰਭੂ ਅਤੇ ਉਸ ਦੇ ਮਸੀਹ ਦੀ ਬਣ ਗਈ ਹੈ। ਅਤੇ ਉਹ ਸਦਾ ਅਤੇ ਸਦਾ ਲਈ ਹਕੂਮਤ ਕਰੇਗਾ।”