Romans 11:27
ਅਤੇ ਮੈਂ ਇਹ ਇਕਰਾਰਨਾਮਾ ਉਨ੍ਹਾਂ ਲੋਕਾਂ ਨਾਲ ਬਣਾਵਾਂਗਾ, ਜਦੋਂ ਮੈਂ ਉਨ੍ਹਾਂ ਦੇ ਪਾਪ ਕੱਢ ਦੇਵਾਂਗਾ।”
Romans 11:27 in Other Translations
King James Version (KJV)
For this is my covenant unto them, when I shall take away their sins.
American Standard Version (ASV)
And this is my covenant unto them, When I shall take away their sins.
Bible in Basic English (BBE)
And this is my agreement with them, when I will take away their sins.
Darby English Bible (DBY)
And this is the covenant from me to them, when I shall have taken away their sins.
World English Bible (WEB)
This is my covenant to them, When I will take away their sins."
Young's Literal Translation (YLT)
and this to them `is' the covenant from Me, when I may take away their sins.'
| For | καὶ | kai | kay |
| this | αὕτη | hautē | AF-tay |
| is | αὐτοῖς | autois | af-TOOS |
| my | ἡ | hē | ay |
| covenant | παρ' | par | pahr |
| unto them, | ἐμοῦ | emou | ay-MOO |
| when | διαθήκη | diathēkē | thee-ah-THAY-kay |
| I shall take away | ὅταν | hotan | OH-tahn |
| their | ἀφέλωμαι | aphelōmai | ah-FAY-loh-may |
| τὰς | tas | tahs | |
| sins. | ἁμαρτίας | hamartias | a-mahr-TEE-as |
| αὐτῶν | autōn | af-TONE |
Cross Reference
ਯਸਈਆਹ 27:9
ਯਾਕੂਬ ਦਾ ਦੋਸ਼ ਕਿਵੇਂ ਬਖਸ਼ਿਆ ਜਾਵੇਗਾ? ਕੀ ਵਾਪਰੇਗਾ ਤਾਂ ਜੋ ਉਸ ਦੇ ਪਾਪ ਦੂਰ ਕੀਤੇ ਜਾ ਸੱਕਣ? ਇਹ ਗੱਲਾਂ ਵਾਪਰਨਗੀਆਂ: ਜਗਵੇਦੀ ਦੇ ਪੱਥਰ ਚੂਰ-ਚੂਰ ਹੋ ਜਾਣਗੇ, ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਵਾਲੇ ਸਾਰੇ ਬੁੱਤ ਅਤੇ ਜਗਵੇਦੀਆਂ ਤਬਾਹ ਕੀਤੇ ਜਾਣਗੇ।
ਹਿਜ਼ ਕੀ ਐਲ 36:25
ਫ਼ੇਰ ਮੈਂ ਤੁਹਾਡੇ ਉੱਤੇ ਸ਼ੁੱਧ ਪਾਣੀ ਛਿੜਕਾਂਗਾ ਅਤੇ ਤੁਹਾਨੂੰ ਸ਼ੁੱਧ ਕਰਾਂਗਾ। ਮੈਂ ਤੁਹਾਡੀ ਸਾਰੀ ਮੈਲ ਧੋ ਦਿਆਂਗਾ। ਮੈਂ ਉਨ੍ਹਾਂ ਘਿਰਣਿਤ ਬੁੱਤਾਂ ਦੀ ਸਾਰੀ ਮੈਲ ਧੋ ਦਿਆਂਗਾ ਅਤੇ ਤੁਹਾਨੂੰ ਪਵਿੱਤਰ ਬਣਾ ਦਿਆਂਗਾ।”
ਇਬਰਾਨੀਆਂ 8:8
ਪਰ ਪਰਮੇਸ਼ੁਰ ਨੇ ਲੋਕਾਂ ਵਿੱਚ ਕੁਝ ਗਲਤੀਆਂ ਦੇਖੀਆਂ। ਪਰਮੇਸ਼ੁਰ ਨੇ ਆਖਿਆ, “ਵਕਤ ਆ ਰਿਹਾ ਹੈ ਜਦੋਂ ਮੈਂ ਇਸਰਾਏਲ ਦੇ ਲੋਕਾਂ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਨਵਾਂ ਕਰਾਰ ਬਣਾਵਾਂਗਾ।
ਯਰਮਿਆਹ 50:20
ਯਹੋਵਾਹ ਆਖਦਾ ਹੈ, “ਓਸ ਵੇਲੇ ਬਹੁਤ ਲੋਕ ਇਸਰਾਏਲ ਦਾ ਗੁਨਾਹ ਲੱਭਣ ਲਈ ਕੋਸ਼ਿਸ਼ ਕਰਨਗੇ। ਪਰ ਓੱਥੇ ਕੋਈ ਪਾਪ ਨਹੀਂ ਹੋਵੇਗਾ। ਲੋਕ ਯਹੂਦਾਹ ਦੇ ਪਾਪ ਲੱਭਣ ਦੀ ਕੋਸ਼ਿਸ਼ ਕਰਨਗੇ ਪਰ ਉਨ੍ਹਾਂ ਨੂੰ ਕੋਈ ਵੀ ਨਹੀਂ ਮਿਲ ਸੱਕੇਗਾ। ਕਿਉਂ ਕਿ ਮੈਂ ਇਸਰਾਏਲ ਅਤੇ ਯਹੂਦਾਹ ਦੇ ਕੁਝ ਬਚੇ ਹੋਏ ਲੋਕਾਂ ਨੂੰ ਬਚਾ ਰਿਹਾ ਹਾਂ। ਅਤੇ ਮੈਂ ਉਨ੍ਹਾਂ ਦੇ ਸਾਰੇ ਪਾਪ ਬਖਸ਼ ਰਿਹਾ ਹਾਂ।”
ਯਰਮਿਆਹ 32:38
ਇਸਰਾਏਲ ਅਤੇ ਯਹੂਦਾਹ ਦੇ ਲੋਕ ਮੇਰੇ ਬੰਦੇ ਹੋਣਗੇ। ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।
ਯਰਮਿਆਹ 31:31
ਨਵਾਂ ਇਕਰਾਰਨਾਮਾ ਯਹੋਵਾਹ ਨੇ ਇਹ ਗੱਲਾਂ ਆਖੀਆਂ, “ਸਮਾਂ ਆ ਰਿਹਾ ਹੈ ਜਦੋਂ ਮੈਂ ਇਸਰਾਏਲ ਦੇ ਪਰਿਵਾਰ ਅਤੇ ਯਹੂਦਾਹ ਦੇ ਪਰਿਵਾਰ ਨਾਲ ਇੱਕ ਨਵਾਂ ਇਕਰਾਰਨਾਮਾ ਕਰਾਂਗਾ।
ਯਸਈਆਹ 59:21
ਯਹੋਵਾਹ ਆਖਦਾ ਹੈ, “ਮੈਂ ਉਨ੍ਹਾਂ ਲੋਕਾਂ ਨਾਲ ਇੱਕ ਇਕਰਾਰਨਾਮਾ ਕਰਾਂਗਾ। ਮੇਰਾ ਵਾਅਦਾ ਹੈ ਕਿ ਮੇਰੀ ਰੂਹ ਤੇ ਮੇਰੇ ਸ਼ਬਦ ਜਿਨ੍ਹਾਂ ਨੂੰ ਮੈਂ ਤੁਹਾਡੇ ਮੂੰਹ ਵਿੱਚ ਪਾਉਂਦਾ ਹਾਂ, ਤੁਹਾਨੂੰ ਕਦੇ ਨਹੀਂ ਛੱਡ ਕੇ ਜਾਣਗੇ। ਉਹ ਤੁਹਾਡੇ ਬੱਚਿਆਂ ਅਤੇ ਤੁਹਾਡੇ ਬੱਚਿਆਂ ਦੇ ਬੱਚਿਆਂ ਸਂਗ ਰਹਿਣਗੇ। ਉਹ ਤੁਹਾਡੇ ਨਾਲ ਹੁਣ ਅਤੇ ਸਦਾ ਲਈ ਰਹਿਣਗੇ।”
ਯਸਈਆਹ 43:25
“ਮੈਂ, ਮੈਂ ਹੀ ਹਾਂ ਉਹ ਜਿਹੜਾ ਤੇਰੇ ਸਾਰੇ ਪਾਪਾਂ ਨੂੰ ਸਾਫ਼ ਕਰਦਾ ਹੈ। ਇਹ ਗੱਲ ਮੈਂ ਆਪਣੇ-ਆਪ ਨੂੰ ਪ੍ਰਸੰਨ ਕਰਨ ਲਈ ਕਰਦਾ ਹਾਂ। ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਕਰਾਂਗਾ।
ਇਬਰਾਨੀਆਂ 10:16
“ਇਹੀ ਹੈ ਕਰਾਰ ਜਿਹੜਾ ਮੈਂ ਆਪਣੇ ਲੋਕਾਂ ਨਾਲ ਭਵਿੱਖ ਵਿੱਚ ਕਰਾਂਗਾ, ਪ੍ਰਭੂ ਆਖਦਾ ਹੈ। ਮੈਂ ਆਪਣੇ ਨੇਮ ਉਨ੍ਹਾਂ ਦੇ ਦਿਲਾਂ ਵਿੱਚ ਪਾਵਾਂਗਾ। ਮੈਂ ਇਨ੍ਹਾਂ ਨੂੰ ਉਨ੍ਹਾਂ ਦੇ ਮਨਾਂ ਵਿੱਚ ਲਿਖ ਦਿਆਂਗਾ।”
ਯੂਹੰਨਾ 1:29
ਯਿਸੂ ਪਰਮੇਸ਼ੁਰ ਦਾ ਲੇਲਾ ਅਗਲੇ ਦਿਨ ਯੂਹੰਨਾ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ। ਯੂਹੰਨਾ ਨੇ ਆਖਿਆ, “ਦੇਖੋ, ਪਰਮੇਸ਼ੁਰ ਦਾ ਲੇਲਾ, ਉਹ ਸੰਸਾਰ ਦੇ ਪਾਪ ਚੁੱਕ ਕੇ ਲੈ ਜਾਂਦਾ ਹੈ।
ਹੋ ਸੀਅ 14:2
ਸੋਚੋ ਕਿ ਤੁਸੀਂ ਕੀ ਆਖੋਂਗੇ ਅਤੇ ਯਹੋਵਾਹ ਵੱਲ ਵਾਪਸ ਪਰਤੋਂ। ਉਸ ਨੂੰ ਆਖੋ, “ਸਾਡੇ ਪਾਪਾਂ ਨੂੰ ਸਾਫ ਕਰ ਦੇ ਅਤੇ ਸਾਡੇ ਚੰਗੇ ਬਚਨਾਂ ਨੂੰ ਕਬੂਲ। ਅਸੀਂ ਆਪਣੇ ਬੁਲ੍ਹਾਂ ਨਾਲ ਤੇਰੀ ਉਸਤਤ ਕਰਾਂਗੇ।
ਯਸਈਆਹ 55:3
ਉਨ੍ਹਾਂ ਗੱਲਾਂ ਨੂੰ ਗੌਰ ਨਾਲ ਸੁਣੋ ਜੋ ਮੈਂ ਆਖਦਾ ਹਾਂ। ਮੇਰੀ ਗੱਲ ਸੁਣੋ ਤਾਂ ਜੋ ਤੁਹਾਡੀਆਂ ਰੂਹਾਂ ਜਿਉਂ ਸੱਕਣ। ਮੇਰੇ ਕੋਲ ਆਓ ਤੇ ਮੈਂ ਤੁਹਾਡੇ ਨਾਲ ਇੱਕ ਇਕਰਾਰਨਾਮਾ ਕਰਾਂਗਾ, ਜਿਹੜਾ ਸਦਾ-ਸਦਾ ਰਹੇਗਾ। ਇਹ ਉਹੋ ਜਿਹਾ ਇਕਰਾਰਨਾਮਾ ਹੋਵੇਗਾ ਜਿਹੜਾ ਮੈਂ ਦਾਊਦ ਨਾਲ ਕੀਤਾ ਸੀ। ਮੈਂ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਸ ਨੂੰ ਪਿਆਰ ਕਰਾਂਗਾ ਅਤੇ ਸਦਾ ਲਈ ਉਸਦਾ ਵਫ਼ਾਦਾਰ ਹੋਵਾਂਗਾ। ਤੇ ਤੁਸੀਂ ਉਸ ਇਕਰਾਰ ਉੱਤੇ ਯਕੀਨ ਕਰ ਸੱਕਦੇ ਹੋ।