Proverbs 22:23
ਕਿਉਂਕਿ ਯਹੋਵਾਹ ਉਨ੍ਹਾਂ ਦਾ ਮੁਕੱਦਮਾ ਲੜੇਗਾ ਅਤੇ ਉਨ੍ਹਾਂ ਨੂੰ ਲੁੱਟ ਲਵੇਗਾ ਜਿਨ੍ਹਾਂ ਨੇ ਗਰੀਬਾਂ ਨੂੰ ਲੁੱਟਿਆ।
Proverbs 22:23 in Other Translations
King James Version (KJV)
For the LORD will plead their cause, and spoil the soul of those that spoiled them.
American Standard Version (ASV)
For Jehovah will plead their cause, And despoil of life those that despoil them.
Bible in Basic English (BBE)
For the Lord will give support to their cause, and take the life of those who take their goods.
Darby English Bible (DBY)
for Jehovah will plead their cause, and despoil the soul of those that despoil them.
World English Bible (WEB)
For Yahweh will plead their case, And plunder the life of those who plunder them.
Young's Literal Translation (YLT)
For Jehovah pleadeth their cause, And hath spoiled the soul of their spoilers.
| For | כִּֽי | kî | kee |
| the Lord | יְ֭הוָה | yĕhwâ | YEH-va |
| will plead | יָרִ֣יב | yārîb | ya-REEV |
| their cause, | רִיבָ֑ם | rîbām | ree-VAHM |
| spoil and | וְקָבַ֖ע | wĕqābaʿ | veh-ka-VA |
| the soul | אֶת | ʾet | et |
| of | קֹבְעֵיהֶ֣ם | qōbĕʿêhem | koh-veh-ay-HEM |
| those that spoiled | נָֽפֶשׁ׃ | nāpeš | NA-fesh |
Cross Reference
ਜ਼ਬੂਰ 12:5
ਪਰ ਯਹੋਵਾਹ ਆਖਦਾ, “ਬੁਰੇ ਵਿਅਕਤੀ ਗਰੀਬੜਿਆਂ ਦੀ ਚੋਰੀ ਕਰ ਰਹੇ ਹਨ, ਉਹ ਬੇਸਹਾਰਿਆਂ ਦਾ ਮਾਲ ਲੁੱਟ ਰਹੇ ਹਨ। ਪਰ ਹੁਣ ਉਨ੍ਹਾਂ ਥੱਕਿਆਂ ਅਤੇ ਹਾਰਿਆਂ ਹੋਇਆਂ ਨਾਲ ਮੈਂ ਖਲੋਵਾਂਗਾ।”
੧ ਸਮੋਈਲ 25:39
ਦਾਊਦ ਨੂੰ ਪਤਾ ਚੱਲਿਆ ਕਿ ਨਾਬਾਲ ਮਰ ਗਿਆ ਸੀ ਅਤੇ ਕਿਹਾ, “ਯਹੋਵਾਹ ਦੀ ਉਸਤਤਿ ਹੋਵੇ। ਨਾਬਾਲ ਨੇ ਮੇਰੇ ਨਾਲ ਮੰਦਾ ਵਿਹਾਰ ਕੀਤਾ ਅਤੇ ਮੇਰੇ ਪਾਸੇ ਵੱਲ ਖਲੋਇਆ। ਯਹੋਵਾਹ ਨੇ ਮੈਨੂੰ, ਆਪਣੇ ਸੇਵਕ ਨੂੰ ਪਾਪ ਕਰਨ ਤੋਂ ਬਚਾ ਲਿਆ। ਅਤੇ ਨਾਬਾਲ ਦੇ ਭੈੜੇ ਕੰਮਾਂ ਕਾਰਣ ਯਹੋਵਾਹ ਨੇ ਉਸ ਨੂੰ ਮਾਰ ਮੁਕਾਇਆ।” ਤਦ ਦਾਊਦ ਨੇ ਅਬੀਗੈਲ ਨੂੰ ਆਪਣੀ ਪਤਨੀ ਬਨਾਉਣ ਵਜੋਂ ਉਸ ਨੂੰ ਇਹ ਪੁੱਛਦਿਆਂ ਹੋਇਆ ਸੁਨੇਹਾ ਭੇਜਿਆ।
ਅਮਸਾਲ 23:11
ਕਿਉਂਕਿ ਉਸਦਾ ਪਹਿਰੇਦਾਰ ਸ਼ਕਤੀਸ਼ਾਲੀ ਹੈ, ਉਹ ਤੁਹਾਡੇ ਨਾਲ ਆਪਣੇ ਲਈ ਯਤੀਮ ਦਾ ਮਾਮਲਾ ਲੜੇਗਾ।
ਜ਼ਬੂਰ 140:12
ਮੈਂ ਜਾਣਦਾ ਹਾਂ ਕਿ ਯਹੋਵਾਹ ਨਿਰਪੱਖ ਹੋਕੇ ਗਰੀਬ ਲੋਕਾਂ ਬਾਰੇ ਨਿਆਂ ਕਰੇਗਾ। ਪਰਮੇਸ਼ੁਰ ਬੇਸਹਾਰਿਆਂ ਦੀ ਮਦਦ ਕਰੇਗਾ।
ਯਰਮਿਆਹ 51:36
ਇਸ ਲਈ ਯਹੋਵਾਹ ਆਖਦਾ ਹੈ: ਯਹੂਦਾਹ, ਮੈਂ ਤੇਰੀ ਰੱਖਿਆ ਕਰਾਂਗਾ। ਮੈਂ ਇਸ ਗੱਲ ਨੂੰ ਪੱਕ ਕਰਾਂਗਾ ਕਿ ਬਾਬਲ ਨੂੰ ਸਜ਼ਾ ਮਿਲੇ। ਮੈਂ ਬਾਬਲ ਦਾ ਸਮੁੰਦਰ ਸੁਕਾ ਦਿਆਂਗਾ ਅਤੇ ਮੈਂ ਉਸ ਦੇ ਪਾਣੀ ਦੇਸ਼ਮਿਆਂ ਨੂੰ ਰੋਕ ਦਿਆਂਗਾ।
ਜ਼ਬੂਰ 35:10
ਫ਼ੇਰ ਮੇਰੀ ਪੂਰੀ ਹਸਤੀ ਆਖੇਗੀ; “ਯਹੋਵਾਹ, ਤੁਹਾਡੇ ਜਿਹਾ ਕੋਈ ਨਹੀਂ। ਤੁਸੀਂ ਗਰੀਬ ਲੋਕਾਂ ਨੂੰ ਉਨ੍ਹਾਂ ਤੋਂ ਬਚਾਉਂਦੇ ਹੋ ਜੋ ਡਾਢੇ ਹਨ। ਤੁਸੀਂ ਡਾਢਿਆਂ ਕੋਲੋਂ ਚੀਜ਼ਾਂ ਖੋਹ ਕੇ ਉਹ ਚੀਜ਼ਾਂ ਤੁਸੀਂ ਗਰੀਬ ਅਤੇ ਲਾਚਾਰਾਂ ਨੂੰ ਦਿੰਦੇ ਹੋ।”
ਮਲਾਕੀ 3:5
ਫ਼ਿਰ ਮੈਂ ਆਵਾਂਗਾ ਅਤੇ ਤੁਹਾਡੇ ਕੋਲ ਰਵਾਂਗਾ ਅਤੇ ਨਿਆਉਂ ਕਰਾਂਗਾ। ਮੈਂ ਕਿਸੇ ਉਸ ਵਾਂਗ ਹੋਵਾਂਗਾ ਜੋ ਨਿਆਂਕਾਰਾਂ ਦੇ ਕੋਲ ਲੋਕਾਂ ਦੇ ਚਸ਼ਮਦੀਦ ਗਵਾਹ ਵਾਂਗ ਆਉਂਦਾ ਹੈ, ਜੋ ਉਨ੍ਹਾਂ ਦੀਆਂ ਕਰਨੀਆਂ ਦਾ ਹਿਸਾਬ ਦੱਸੇਗਾ। ਕੁਝ ਲੋਕ, ਮਜਦੂਰਾਂ ਨੂੰ ਮਜਦੂਰੀ ਨਾ ਦੇਕੇ ਧੋਖਾ ਦਿੰਦੇ ਹਨ, ਕੁਝ ਲੋਕ ਯਾਤੀਮਾਂ ਅਤੇ ਵਿਧਵਾਵਾਂ ਨੂੰ ਸਤਾਉਂਦੇ ਹਨ ਅਤੇ ਕੁਝ ਲੋਕ ਵਿਦੇਸ਼ੀਆਂ ਨੂੰ ਨਿਆਂ ਤੋਂ ਵਾਂਝਾ ਰੱਖਦੇ ਹਨ। ਲੋਕ ਭੈ ਨਹੀਂ ਖਾਂਦੇ ਅਤੇ ਮੇਰਾ ਆਦਰ ਨਹੀਂ ਕਰਦੇ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਬਚਨ ਕਹੇ।
ਮੀਕਾਹ 7:9
ਯਹੋਵਾਹ ਦਾ ਖਿਮਾ ਕਰਨਾ ਮੈਂ ਯਹੋਵਾਹ ਨਾਲ ਧਰੋਹ ਕਮਾਇਆ ਇਸ ਲਈ ਉਸ ਮੇਰੇ ਤੇ ਕਰੋਧ ਕੀਤਾ। ਪਰ ਉਹ ਮੇਰਾ ਮੁਕੱਦਮਾ ਅਦਾਲਤ ਵਿੱਚ ਮੇਰੇ ਲਈ ਲੜੇਗਾ ਅਤੇ ਜੋ ਮੇਰੇ ਲਈ ਠੀਕ ਹੋਵੇਗਾ, ਉਹੀ ਕਰੇਗਾ। ਫ਼ਿਰ ਉਹ ਮੈਨੂੰ ਹਨੇਰੇ ਚੋ ਕੱਢ ਲਵੇਗਾ ਅਤੇ ਮੈਂ ਮੁੜ ਰੋਸ਼ਨੀ ਵੇਖ ਸੱਕਾਂਗਾ।
ਜ਼ਬੂਰ 68:5
ਆਪਣੇ ਪਵਿੱਤਰ ਮੰਦਰ ਵਿੱਚ ਯਤੀਮਾਂ ਲਈ ਪਰਮੇਸ਼ੁਰ ਇੱਕ ਪਿਤਾ ਵਾਂਗ ਹੈ। ਪਰਮੇਸ਼ੁਰ ਵਿਧਵਾਵਾਂ ਨੂੰ ਪਾਲਦਾ ਹੈ।
ਯਰਮਿਆਹ 50:34
ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਵੇਗਾ। ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ। ਉਹ ਬਹੁਤ ਤਾਕਤ ਨਾਲ ਉਨ੍ਹਾਂ ਲੋਕਾਂ ਦੀ ਰਾਖੀ ਕਰੇਗਾ। ਉਹ ਉਨ੍ਹਾਂ ਦੀ ਰਾਖੀ ਕਰੇਗਾ, ਤਾਂ ਜੋ ਉਹ ਧਰਤੀ ਅਰਾਮ ਕਰ ਸੱਕੇ। ਪਰ ਓੱਥੇ ਬਾਬਲ ਵਿੱਚ ਰਹਿਣ ਵਾਲੇ ਲੋਕਾਂ ਲਈ ਅਰਾਮ ਨਹੀਂ ਹੋਵੇਗਾ।”
ਯਸਈਆਹ 33:1
ਬਦੀ ਸਿਰਫ਼ ਹੋਰ ਬਦੀ ਪੈਦਾ ਕਰਦੀ ਹੈ ਦੇਖੋ, ਤੁਸੀਂ ਲੋਕ ਲੜਾਈਆਂ ਕਰਦੇ ਹੋ ਅਤੇ ਲੋਕਾਂ ਦੀਆਂ ਚੀਜ਼ਾਂ ਚੁਰਾਉਂਦੇ ਹੋ, ਅਤੇ ਉਨ੍ਹਾਂ ਲੋਕਾਂ ਨੇ ਕਦੇ ਵੀ ਤੁਹਾਡਾ ਕੁਝ ਨਹੀਂ ਚੁਰਾਇਆ। ਤੁਸੀਂ ਲੋਕਾਂ ਦੇ ਖਿਲਾਫ਼ ਹੋ ਜਾਂਦੇ ਹੋ, ਅਤੇ ਉਹ ਲੋਕ ਵੀ ਤੁਹਾਡੇ ਖਿਲਾਫ਼ ਨਹੀਂ ਹੋਏ। ਇਸ ਲਈ ਜਦੋਂ ਤੁਸੀਂ ਚੋਰੀ ਕਰਨੋ ਹਟ ਜਾਵੋਂਗੇ, ਹੋਰ ਲੋਕ ਤੁਹਾਡੀਆਂ ਚੀਜ਼ਾਂ ਦੀ ਚੋਰੀ ਕਰਨ ਲੱਗ ਪੈਣਗੇ। ਜਦੋਂ ਤੁਸੀਂ ਲੋਕਾਂ ਦੇ ਵਿਰੁੱਧ ਹੋਣੋ ਹਟ੍ਟ ਜਾਵੋਗੇ, ਤਾਂ ਹੋਰ ਲੋਕ ਤੁਹਾਡੇ ਵਿਰੁੱਧ ਹੋਣਾ ਸ਼ੁਰੂ ਕਰ ਦੇਣਗੇ।
ਜ਼ਬੂਰ 43:1
ਪਰਮੇਸ਼ੁਰ, ਇੱਕ ਬੰਦਾ ਹੈ, ਜਿਹੜਾ ਤੁਹਾਡਾ ਵਫ਼ਾਦਾਰ ਚੇਲਾ ਨਹੀਂ ਹੈ। ਉਹ ਕਪਟੀ ਹੈ ਅਤੇ ਉਹ ਝੂਠ ਬੋਲਦਾ ਹੈ। ਹੇ ਪਰਮੇਸ਼ੁਰ, ਮੈਨੂੰ ਉਸ ਬੰਦੇ ਤੋਂ ਬਚਾਵੀਂ। ਮੇਰੀ ਰੱਖਿਆ ਕਰੀਂ ਅਤੇ ਸਾਬਤ ਕਰ ਦੇਵੀਂ ਕਿ ਮੈਂ ਸਹੀ ਹਾਂ।
ਜ਼ਬੂਰ 35:1
ਦਾਊਦ ਦਾ ਇੱਕ ਗੀਤ। ਹੇ ਯਹੋਵਾਹ, ਮੇਰੇ ਵਿਰੋਧੀਆਂ ਦੇ ਖਿਲਾਫ਼ ਲੜੋ। ਮੇਰੇ ਯੁੱਧ ਲੜੋ।
੧ ਸਮੋਈਲ 24:15
ਇਸ ਦਾ ਨਿਆਂ ਯਹੋਵਾਹ ਨੂੰ ਹੀ ਕਰਨ ਦੇ। ਉਸ ਨੂੰ ਹੀ ਤੇਰੇ ਅਤੇ ਮੇਰੇ ਵਿੱਚਕਾਰ ਫ਼ੈਸਲਾ ਕਰਨ ਦੇ। ਯਹੋਵਾਹ ਮੇਰੀ ਮਦਦ ਕਰੇਗਾ ਅਤੇ ਇਹ ਸਾਬਿਤ ਕਰੇਗਾ ਕਿ ਮੈਂ ਠੀਕ ਹਾਂ। ਯਹੋਵਾਹ ਤੇਰੇ ਤੋਂ ਮੈਨੂੰ ਬਚਾਵੇਗਾ।”
੧ ਸਮੋਈਲ 24:12
ਚੱਲ ਯਹੋਵਾਹ ਨੂੰ ਇਸਦਾ ਨਿਆਂ ਕਰਨ ਦੇ। ਹੋ ਸੱਕਦਾ ਹੈ ਜੋ ਤੂੰ ਮੇਰੇ ਨਾਲ ਮਾੜਾ ਕੀਤਾ ਯਹੋਵਾਹ ਤੈਨੂੰ ਉਸਦਾ ਦੰਡ ਦੇਵੇ ਪਰ ਮੈਂ ਖੁਦ ਤੇਰੇ ਨਾਲ ਨਹੀਂ ਲੜਾਂਗਾ।
ਹਬਕੋਕ 2:8
ਤੂੰ ਬੜੇ ਰਾਜਾਂ ਦੀ ਦੌਲਤ ਲੁੱਟੀ ਹੈ ਅਤੇ ਇਸੇ ਲਈ ਉਹ ਲੋਕ ਤੈਥੋਂ ਅਨੇਕਾਂ ਚੀਜ਼ਾਂ ਲੈਣਗੇ। ਇਹ ਇਸ ਲਈ ਵਾਪਰੇਗਾ ਕਿਉਂ ਕਿ ਤੂੰ ਬਹੁਤ ਲੋਕਾਂ ਦੀ ਹਤਿਆ ਕੀਤੀ ਹੈ। ਤੂੰ ਧਰਤੀਆਂ ਅਤੇ ਸ਼ਹਿਰਾਂ ਨੂੰ ਤਬਾਹ ਕੀਤਾ ਤੇ ਉੱਥੋਂ ਦੇ ਸਾਰੇ ਲੋਕ ਮਾਰ ਦਿੱਤੇ।