Proverbs 2:14
ਜਿਹੜੇ ਲੋਕ ਗ਼ਲਤ ਕੰਮ ਕਰਕੇ ਖੁਸ਼ ਹੁੰਦੇ ਹਨ ਅਤੇ ਵਿਦ੍ਰੋਹ ਕਰਨ ਅਤੇ ਬਦੀ ਕਰਨ ਵਿੱਚ ਆਨੰਦ ਮਾਣਦੇ ਹਨ।
Proverbs 2:14 in Other Translations
King James Version (KJV)
Who rejoice to do evil, and delight in the frowardness of the wicked;
American Standard Version (ASV)
Who rejoice to do evil, And delight in the perverseness of evil;
Bible in Basic English (BBE)
Who take pleasure in wrongdoing, and have joy in the evil designs of the sinner;
Darby English Bible (DBY)
who rejoice to do evil, [and] delight in the frowardness of evil;
World English Bible (WEB)
Who rejoice to do evil, And delight in the perverseness of evil;
Young's Literal Translation (YLT)
Who are rejoicing to do evil, They delight in frowardness of the wicked,
| Who rejoice | הַ֭שְּׂמֵחִים | haśśĕmēḥîm | HA-seh-may-heem |
| to do | לַעֲשׂ֥וֹת | laʿăśôt | la-uh-SOTE |
| evil, | רָ֑ע | rāʿ | ra |
| in delight and | יָ֝גִ֗ילוּ | yāgîlû | YA-ɡEE-loo |
| the frowardness | בְּֽתַהְפֻּכ֥וֹת | bĕtahpukôt | beh-ta-poo-HOTE |
| of the wicked; | רָֽע׃ | rāʿ | ra |
Cross Reference
ਅਮਸਾਲ 10:23
ਮੂਰਖ ਬੰਦਾ ਗ਼ਲਤ ਕੰਮ ਕਰਕੇ ਖੁਸ਼ ਹੁੰਦਾ ਹੈ। ਪਰ ਸਮਝਦਾਰ ਆਦਮੀ ਸਿਆਣਪ ਤੋਂ ਪ੍ਰਸੰਨਤਾ ਪਾਉਂਦਾ ਹੈ।
ਯਰਮਿਆਹ 11:15
“ਮੇਰੀ ਮਹਿਬੂਬਾ (ਯਹੂਦਾਹ) ਮੇਰੇ ਘਰ (ਮੰਦਰ) ਅੰਦਰ ਕਿਉਂ ਹੈ? ਉਸ ਨੂੰ ਇੱਥੇ ਹੋਣ ਦਾ ਕੋਈ ਅਧਿਕਾਰ ਨਹੀਂ। ਉਸ ਨੇ ਬਹੁਤ ਮੰਦੀਆਂ ਗੱਲਾਂ ਕੀਤੀਆਂ ਨੇ। ਯਹੂਦਾਹ, ਕੀ ਤੂੰ ਸੋਚਦੀ ਹੈਂ ਕਿ ਖਾਸ ਇਕਰਾਰ ਅਤੇ ਪਸ਼ੂ ਬਲੀਆਂ ਤੈਨੂੰ ਤਬਾਹ ਹੋਣ ਤੋਂ ਰੋਕ ਲੈਣਗੀਆਂ? ਕੀ ਤੂੰ ਸੋਚਦੀ ਹੈਂ ਕਿ ਤੂੰ ਮੇਰੇ ਅੱਗੇ ਬਲੀਆਂ ਚੜ੍ਹਾਕੇ ਸਜ਼ਾ ਤੋਂ ਬਚ ਸੱਕਦੀ ਹੈਂ?”
ਰੋਮੀਆਂ 1:32
ਉਹ ਲੋਕ ਪਰਮੇਸ਼ੁਰ ਦੇ ਨੇਮ ਤੋਂ ਵਾਕਿਫ਼ ਹਨ। ਉਹ ਜਾਣਦੇ ਹਨ ਕਿ ਪਰਮੇਸ਼ੁਰ ਦਾ ਨੇਮ ਇਹ ਆਖਦਾ ਹੈ ਕਿ ਜਿਹੜੇ ਲੋਕ ਅਜਿਹਾ ਜੀਵਨ ਬਤੀਤ ਕਰਦੇ ਹਨ ਉਹ ਮਰ ਜਾਣੇ ਚਾਹੀਦੇ ਹਨ। ਫ਼ਿਰ ਵੀ ਉਹ ਉਹੀ ਬਦਕਰਨੀਆਂ ਕਰਨੀਆਂ ਜਾਰੀ ਰੱਖਦੇ ਹਨ, ਅਤੇ ਉਹ ਉਨ੍ਹਾਂ ਲੋਕਾਂ ਨੂੰ ਵੀ ਮਨਜ਼ੂਰੀ ਦਿੰਦੇ ਹਨ ਜਿਹੜੇ ਇਸ ਤਰ੍ਹਾਂ ਦੀਆਂ ਬਦਕਾਰੀਆਂ ਕਰਦੇ ਹਨ।
ਹੋ ਸੀਅ 7:3
ਉਹ ਆਪਣੀਆਂ ਬਦੀਆਂ ਨਾਲ ਪਾਤਸ਼ਾਹ ਨੂੰ ਖੁਸ਼ ਕਰਦੇ ਹਨ ਆਪਣੇ ਝੂਠਾਂ ਨਾਲ ਆਗੂਆਂ ਨੂੰ ਖੁਸ਼ ਕਰਦੇ ਹਨ।
ਹਬਕੋਕ 1:15
ਦੁਸ਼ਮਣ ਉਨ੍ਹਾਂ ਸਭਨਾਂ ਨੂੰ ਮੱਛੀਆਂ ਫ਼ੜਨ ਵਾਲੀ ਕੁੰਡੀ ਤੇ ਜਾਲ ਨਾਲ ਫ਼ੜ ਲਵੇਗਾ। ਵੈਰੀ ਉਨ੍ਹਾਂ ਸਾਰਿਆਂ ਨੂੰ ਆਪਣੇ ਜਾਲ ਵਿੱਚ ਇਕੱਠਾ ਕਰ ਲੈਂਦਾ ਅਤੇ ਜੋ ਕੁਝ ਉਸ ਨੇ ਫ਼ੜਿਆ ਉਸ ਨਾਲ ਬਹੁਤ ਖੁਸ਼ ਹੋ ਜਾਂਦਾ।
ਸਫ਼ਨਿਆਹ 3:11
“ਫ਼ਿਰ ਯਰੂਸ਼ਲਮ! ਉਸ ਦਿਨ ਤੂੰ ਆਪਣੇ ਸਾਰੇ ਮਾੜੇ ਕੀਤੇ ਕੰਮਾਂ ਲਈ ਸ਼ਰਮਿੰਦਾ ਨਾ ਹੋਵੇਂਗਾ ਕਿਉਂ ਕਿ ਉਸ ਦਿਨ ਯਰੂਸ਼ਲਮ ਵਿੱਚੋਂ ਮੈਂ ਉਨ੍ਹਾਂ ਸਾਰੇ ਬਦ ਲੋਕਾਂ ਨੂੰ ਇੱਥੋਂ ਬਾਹਰ ਕੱਢ ਸੁੱਟਾਂਗਾ। ਫ਼ਿਰ ਮੇਰੇ ਪਵਿੱਤਰ ਪਰਬਤ ਉੱਪਰ ਉਨ੍ਹਾਂ ਚੋ ਕੋਈ ਹੰਕਾਰੀ ਮਨੁੱਖ ਨਾ ਰਹੇਗਾ।
ਲੋਕਾ 22:4
ਯਹੂਦਾ ਨੇ ਜਾਕੇ ਪ੍ਰਧਾਨ ਜਾਜਕਾਂ ਅਤੇ ਸਿਪਾਹੀਆਂ ਨਾਲ, ਜਿਹੜੇ ਮੰਦਰ ਦੀ ਨਿਗਰਾਨੀ ਕਰਦੇ ਸਨ, ਇਸ ਬਾਰੇ ਵਿੱਚਾਰ ਕੀਤਾ ਕਿ ਉਹ ਕਿਵੇਂ ਯਿਸੂ ਨੂੰ ਉਨ੍ਹਾਂ ਦੇ ਹੱਥ ਫ਼ੜਵਾ ਸੱਕੇਗਾ।
੧ ਕੁਰਿੰਥੀਆਂ 13:6
ਪ੍ਰੇਮ ਬਦੀ ਨਾਲ ਪ੍ਰਸੰਨ ਨਹੀਂ ਹੁੰਦਾ ਪਰ ਪ੍ਰੇਮ ਸੱਚ ਨਾਲ ਪ੍ਰਸੰਨ ਹੁੰਦਾ ਹੈ।