Proverbs 10:7
ਇੱਕ ਧਰਮੀ ਵਿਅਕਤੀ ਹਮੇਸ਼ਾ ਪ੍ਰਸੰਨਤਾ ਨਾਲ ਯਾਦ ਕੀਤਾ ਜਾਵੇਗਾ ਪਰ ਇੱਕ ਦੁਸ਼ਟ ਵਿਅਕਤੀ ਦੇ ਨਾਮ ਦਾ ਜ਼ਿਕਰ ਕਰਨਾ ਸਿਰਫ਼ ਦੁਰਗੰਧ ਹੀ ਛੱਡੇਗਾ।
Proverbs 10:7 in Other Translations
King James Version (KJV)
The memory of the just is blessed: but the name of the wicked shall rot.
American Standard Version (ASV)
The memory of the righteous is blessed; But the name of the wicked shall rot.
Bible in Basic English (BBE)
The memory of the upright is a blessing, but the name of the evil-doer will be turned to dust.
Darby English Bible (DBY)
The memory of the righteous [man] shall be blessed; but the name of the wicked shall rot.
World English Bible (WEB)
The memory of the righteous is blessed, But the name of the wicked will rot.
Young's Literal Translation (YLT)
The remembrance of the righteous `is' for a blessing, And the name of the wicked doth rot.
| The memory | זֵ֣כֶר | zēker | ZAY-her |
| of the just | צַ֭דִּיק | ṣaddîq | TSA-deek |
| is blessed: | לִבְרָכָ֑ה | librākâ | leev-ra-HA |
| name the but | וְשֵׁ֖ם | wĕšēm | veh-SHAME |
| of the wicked | רְשָׁעִ֣ים | rĕšāʿîm | reh-sha-EEM |
| shall rot. | יִרְקָֽב׃ | yirqāb | yeer-KAHV |
Cross Reference
ਜ਼ਬੂਰ 112:6
ਉਸ ਬੰਦੇ ਦਾ ਕਦੀ ਵੀ ਪਤਨ ਨਹੀਂ ਹੋਵੇਗਾ। ਇੱਕ ਚੰਗਾ ਵਿਅਕਤੀ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ।
ਜ਼ਬੂਰ 109:13
ਮੇਰੇ ਦੁਸ਼ਮਣ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਉ। ਅਗਲੀ ਪੀੜੀ ਨੂੰ ਉਨ੍ਹਾਂ ਦਾ ਨਾਮ ਹਰ ਸ਼ੈਅ ਉੱਤੋਂ ਮਿਟਾ ਲੈਣ ਦਿਉ।
ਲੋਕਾ 1:48
ਉਸ ਨੇ ਆਪਣੀ ਦੀਨ ਦਾਸੀ ਵੱਲ ਆਪਣਾ ਧਿਆਨ ਦਿੱਤਾ ਹੈ। ਹਾਂ, ਹੁਣ ਤੋਂ ਸਭ ਮੈਨੂੰ ਧੰਨ ਆਖਣਗੇ,
ਮਰਕੁਸ 14:9
ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਸਾਰੀ ਦੁਨੀਆਂ ਵਿੱਚ ਜਿੱਥੇ ਕਿਤੇ ਖੁਸ਼ਖਬਰੀ ਦਾ ਪ੍ਰਚਾਰ ਹੋਵੇਗਾ, ਉੱਥੇ ਜੋ ਇਸਨੇ ਕੀਤਾ ਹੈ, ਉਹ ਵੀ ਕਿਹਾ ਜਾਵੇਗ਼ਾ। ਅਤੇ ਲੋਕ ਇਸ ਨੂੰ ਯਾਦ ਰੱਖਣਗੇ।”
ਜ਼ਬੂਰ 9:5
ਤੁਸਾਂ ਉਨ੍ਹਾਂ ਹੋਰ ਲੋਕਾਂ ਦੀ ਨਿੰਦਿਆ ਕੀਤੀ, ਯਹੋਵਾਹ ਤੁਸਾਂ ਉਨ੍ਹਾਂ ਮੰਦਿਆਂ ਲੋਕਾਂ ਨੂੰ ਖਤਮ ਕਰ ਦਿੱਤਾ ਹੈ। ਤੁਸਾਂ ਹਮੇਸ਼ਾ ਲਈ ਉਨ੍ਹਾਂ ਦਾ ਨਾਮ ਉਨ੍ਹਾਂ ਲੋਕਾਂ ਦੀ ਸੂਚੀ ਵਿੱਚੋਂ ਮਿਟਾ ਦਿੱਤਾ ਜਿਹੜੇ ਜਿਉਂਦੇ ਜਾਗਦੇ ਹਨ।
ਵਾਈਜ਼ 8:10
ਮੈਂ ਬਦ ਲੋਕਾਂ ਦੀਆਂ ਸ਼ਾਨਦਾਰ ਮਈਅਤਾਂ ਵੀ ਦੇਖੀਆਂ। ਜਦੋਂ ਲੋਕ ਕਿਰਿਆਕਰਮ ਦੀਆਂ ਰਸਮਾਂ ਤੋਂ ਬਾਦ ਘਰ ਪਰਤ ਰਹੇ ਸਨ, ਉਹ ਮਰ ਚੁੱਕੇ ਬੰਦੇ ਬਾਰੇ ਚੰਗੀਆਂ ਗੱਲਾਂ ਕਰ ਰਹੇ ਸਨ। ਇਹ ਉਨ੍ਹਾਂ ਸ਼ਹਿਰਾਂ ਵਿੱਚ ਵੀ ਵਾਪਰਿਆ ਜਿੱਥੇ ਇਨ੍ਹਾਂ ਬਦ ਲੋਕਾਂ ਨੇ ਅਨੇਕਾਂ ਮਾੜੇ ਕੰਮ ਕੀਤੇ ਸਨ। ਇਹ ਵੀ ਅਰਬਹੀਣ ਹੈ।
੧ ਸਲਾਤੀਨ 11:36
ਮੈਂ ਸੁਲੇਮਾਨ ਦੇ ਪੁੱਤਰ ਨੂੰ ਇੱਕ ਪਰਿਵਾਰ ਸਮੂਹ ਉੱਪਰ ਰਾਜ ਕਰਨ ਦੇਵਾਂਗਾ। ਮੈਂ ਅਜਿਹਾ ਇਸ ਲਈ ਕਰਾਂਗਾ ਤਾਂ ਜੋ ਮੇਰੇ ਸੇਵਕ ਦਾਊਦ ਦਾ ਇੱਕ ਉਤਰਾਧਿਕਾਰੀ ਹਮੇਸ਼ਾ ਮੇਰੇ ਸਾਹਮਣੇ ਯਰੂਸ਼ਲਮ ਵਿੱਚ ਰਾਜ ਕਰੇ, ਜਿਸ ਸ਼ਹਿਰ ਨੂੰ ਮੈਂ ਆਪਣੇ ਲਈ ਚੁਣਿਆ ਹੈ।
ਯਰਮਿਆਹ 17:13
ਹੇ ਯਹੋਵਾਹ, ਤੂੰ ਇਸਰਾਏਲ ਦੀ ਉਮੀਦ ਹੈਂ। ਜੋ ਬੰਦਾ ਤੈਨੂੰ ਛੱਡ ਦਿੰਦਾ ਹੈ, ਬਹੁਤ ਸ਼ਰਮਸਾਰ ਹੋ ਜਾਂਦਾ ਹੈ। ਹੇ ਯਹੋਵਾਹ, ਤੂੰ ਪਾਣੀ ਦੇ ਚਸ਼ਮੇ ਵਰਗਾ ਜੀਵਂਤ ਹੈਂ। ਜੇ ਕੋਈ ਬੰਦਾ ਯਹੋਵਾਹ ਦੇ ਰਾਹ ਨੂੰ ਛੱਡ ਦਿੰਦਾ ਹੈ, ਤਾਂ ਉਸ ਦਾ ਜੀਵਨ ਬਹੁਤ ਥੋੜਾ ਹੋਵੇਗਾ।
ਜ਼ਬੂਰ 109:15
ਮੈਨੂੰ ਆਸ ਹੈ ਕਿ ਯਹੋਵਾਹ ਉਨ੍ਹਾਂ ਗੁਨਾਹਾਂ ਨੂੰ ਸਦਾ ਲਈ ਯਾਦ ਰੱਖੇਗਾ। ਅਤੇ ਮੈਨੂੰ ਆਸ ਹੈ ਕਿ ਉਹ ਲੋਕਾਂ ਨੂੰ ਮੇਰੇ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਭੁੱਲਾਉਣ ਲਈ ਮਜ਼ਬੂਰ ਕਰੇਗਾ।
ਅੱਯੂਬ 27:23
ਝੱਖੜ ਆਪਣੇ ਹੱਥਾਂ ਨਾਲ ਬਦ ਬੰਦੇ ਉੱਤੇ ਤਾਲੀ ਮਾਰੇਗਾ। ਇਹ ਉਸ ਉੱਤੇ ਸੀਟੀ ਮਾਰੇਗਾ ਜਦੋਂ ਉਹ ਆਪਣੇ ਘਰੋ ਭੱਜੇਗਾ।
ਅੱਯੂਬ 18:17
ਧਰਤੀ ਉਤਲੇ ਲੋਕ ਉਸ ਨੂੰ ਚੇਤੇ ਨਹੀਂ ਕਰਨਗੇ ਕੋਈ ਵੀ ਬੰਦਾ ਹੁਣ ਉਸ ਨੂੰ ਯਾਦ ਨਹੀਂ ਕਰਦਾ।
੨ ਤਵਾਰੀਖ਼ 24:16
ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਜਿੱਥੇ ਪਾਤਸ਼ਾਹਾਂ ਨੂੰ ਦਫ਼ਨਾਇਆ ਜਾਂਦਾ ਸੀ, ਉੱਥੇ ਹੀ ਦਫ਼ਨਾਇਆ। ਲੋਕਾਂ ਨੇ ਉਸ ਨੂੰ ਉੱਥੇ ਇਸ ਲਈ ਦਫ਼ਨਾਇਆ ਕਿਉਂ ਕਿ ਉਸ ਨੇ ਆਪਣੇ ਜੀਵਨ ਕਾਲ ਵਿੱਚ ਯਹੋਵਾਹ ਅਤੇ ਉਸ ਦੇ ਮੰਦਰ ਅਤੇ ਇਸਰਾਏਲ ਦੇ ਲੋਕਾਂ ਲਈ ਬੜੇ ਚੰਗੇ ਭਲਾਈ ਦੇ ਕਾਰਜ ਕੀਤੇ।
੨ ਸਲਾਤੀਨ 19:34
ਮੈਂ ਇਸ ਸ਼ਹਿਰ ਦੀ ਰੱਖਿਆ ਕਰਾਂਗਾ ਤੇ ਇਸ ਨੂੰ ਜ਼ਰੂਰ ਬਚਾਵਾਂਗਾ, ਇਹ ਮੈਂ ਆਪਣੇ ਲਈ ਕਰਾਂਗਾ ਇਹ ਮੈਂ ਆਪਣੇ ਸੇਵਕ ਦਾਊਦ ਲਈ, ਕਰਾਂਗਾ।’”