Micah 6:15
ਤੁਸੀਂ ਬੀਜੋਂਗੇ ਪਰ ਵੱਢੇਂਗੇ ਨਹੀਂ ਤੁਸੀਂ ਆਪਣੇ ਜੈਤੂਨਾਂ ਨੂੰ ਮਿੱਧੋਂਗੇ-ਨਿਚੋੜੋਂਗੇ ਪਰ ਤੇਲ ਨਾ ਕੱਢ ਪਾਵੋਂਗੇ। ਤੁਸੀਂ ਆਪਣੇ ਅੰਗੂਰਾਂ ਨੂੰ ਮਿੱਧੋਂਗੇ ਪਰ ਪੀਣ ਜੋਗੀ ਸ਼ਰਾਬ ਨਾ ਕੱਢ ਸੱਕੇਂਗੇ।
Micah 6:15 in Other Translations
King James Version (KJV)
Thou shalt sow, but thou shalt not reap; thou shalt tread the olives, but thou shalt not anoint thee with oil; and sweet wine, but shalt not drink wine.
American Standard Version (ASV)
Thou shalt sow, but shalt not reap; thou shalt tread the olives, but shalt not anoint thee with oil; and the vintage, but shalt not drink the wine.
Bible in Basic English (BBE)
You will put in seed, but you will not get in the grain; you will be crushing olives, but your bodies will not be rubbed with the oil; and you will get in the grapes, but you will have no wine.
Darby English Bible (DBY)
Thou shalt sow, but thou shalt not reap; thou shalt tread the olives, but thou shalt not anoint thee with oil; and new wine, but shalt not drink wine.
World English Bible (WEB)
You will sow, but won't reap. You will tread the olives, but won't anoint yourself with oil; And crush grapes, but won't drink the wine.
Young's Literal Translation (YLT)
Thou -- thou sowest, and thou dost not reap, Thou -- thou treadest the olive, And thou pourest not out oil, And new wine -- and thou drinkest not wine.
| Thou | אַתָּ֥ה | ʾattâ | ah-TA |
| shalt sow, | תִזְרַ֖ע | tizraʿ | teez-RA |
| but thou shalt not | וְלֹ֣א | wĕlōʾ | veh-LOH |
| reap; | תִקְצ֑וֹר | tiqṣôr | teek-TSORE |
| thou | אַתָּ֤ה | ʾattâ | ah-TA |
| shalt tread | תִדְרֹֽךְ | tidrōk | teed-ROKE |
| the olives, | זַ֙יִת֙ | zayit | ZA-YEET |
| not shalt thou but | וְלֹא | wĕlōʾ | veh-LOH |
| anoint | תָס֣וּךְ | tāsûk | ta-SOOK |
| thee with oil; | שֶׁ֔מֶן | šemen | SHEH-men |
| wine, sweet and | וְתִיר֖וֹשׁ | wĕtîrôš | veh-tee-ROHSH |
| but shalt not | וְלֹ֥א | wĕlōʾ | veh-LOH |
| drink | תִשְׁתֶּה | tište | teesh-TEH |
| wine. | יָּֽיִן׃ | yāyin | YA-yeen |
Cross Reference
ਸਫ਼ਨਿਆਹ 1:13
ਤਦ ਓਪਰੇ ਲੋਕ ਉਨ੍ਹਾਂ ਦਾ ਧਨ ਲੁੱਟ ਕੇ ਉਨ੍ਹਾਂ ਦੇ ਘਰ ਤਬਾਹ ਕਰ ਦੇਣਗੇ। ਉਸ ਵਕਤ ਜਿਹੜੇ ਮਨੁੱਖਾਂ ਨੇ ਆਪਣੇ ਘਰ ਉਸਾਰੇ ਹੋਣਗੇ ਉਹ ਆਪ ਉਨ੍ਹਾਂ ਘਰਾਂ ਵਿੱਚ ਨਾ ਰਹਿ ਸੱਕਣਗੇ ਅਤੇ ਆਪੇ ਅੰਗੂਰੀ ਬੀਜ ਕੇ ਮਨੁੱਖ ਉਨ੍ਹਾਂ ਅੰਗੂਰਾਂ ਦੀ ਮੈਅ ਨਾ ਪੀ ਸੱਕਣਗੇ-ਉਨ੍ਹਾਂ ਉੱਪਰ ਦੂਜਿਆਂ ਦੀ ਮਲਕੀਅਤ ਹੋਵੇਗੀ।”
ਯਰਮਿਆਹ 12:13
ਲੋਕ ਕਣਕ ਬੀਜਣਗੇ ਪਰ ਉਹ ਸਿਰਫ ਕੰਢਿਆਂ ਦੀ ਵਾਢੀ ਕਰਨਗੇ। ਉਹ ਹੱਡ ਭੰਨਵੀਂ ਮਿਹਨਤ ਕਰਨਗੇ, ਪਰ ਉਨ੍ਹਾਂ ਨੂੰ ਆਪਣੀ ਸਾਰੀ ਮਿਹਨਤ ਤੋਂ ਕੁਝ ਵੀ ਹਾਸਿਲ ਨਹੀਂ ਹੋਵੇਗਾ। ਉਹ ਆਪਣੀ ਖੇਤੀ ਤੋਂ ਸ਼ਰਮਸਾਰ ਹੋਣਗੇ। ਯਹੋਵਾਹ ਦੇ ਕਹਿਰ ਨੇ ਇਹ ਗੱਲਾਂ ਕੀਤੀਆਂ।”
ਆਮੋਸ 5:11
ਤੁਸੀਂ ਗਰੀਬਾਂ ਤੋਂ ਨਾਜਾਇਜ਼ ਕਰ ਲੈਂਦੇ ਅਤੇ ਉਨ੍ਹਾਂ ਤੋਂ ਵਾਧੂ ਕਣਕ ਲੈਂਦੇ ਅਤੇ ਆਪਣੇ ਘਰਾਂ ਨੂੰ ਕੀਮਤੀ ਪੱਥਰ ਨਾਲ ਸਜਾਉਂਦੇ ਤੇ ਘੜਦੇ ਪਰ ਤੁਸੀਂ ਉਨ੍ਹਾਂ ਘਰਾਂ ਵਿੱਚ ਰਹਿ ਨਾ ਪਾਵੋਂਗੇ ਤੁਸੀਂ ਅੱਤ ਸੁੰਦਰ ਅੰਗੂਰਾਂ ਦੇ ਬਾਗ਼ ਲਗਵਾਏ ਪਰ ਤੁਸੀਂ ਉਨ੍ਹਾਂ ਦੀ ਮੈਅ ਨਾ ਪੀ ਸੱਕੇਂਗੇ।
ਅਹਬਾਰ 26:20
ਤੁਸੀਂ ਸਖਤ ਮਿਹਨਤ ਕਰੋਂਗੇ ਪਰ ਇਸਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਤੁਹਾਡੀ ਜ਼ਮੀਨ ਕੋਈ ਫ਼ਸਲ ਨਹੀਂ ਦੇਵੇਗੀ ਅਤੇ ਤੁਹਾਡੇ ਰੁੱਖ ਆਪਣੇ ਫ਼ਲ ਨਹੀਂ ਉਗਾਉਣਗੇ।
ਅਸਤਸਨਾ 28:38
ਅਸਫ਼ਲਤਾ ਦਾ ਸਰਾਪ “ਤੁਸੀਂ ਆਪਣੇ ਖੇਤਾਂ ਵਿੱਚ ਕਿੰਨੇ ਹੀ ਬੀਜ ਬੀਜੋਂਗੇ, ਪਰ ਤੁਹਾਡੀ ਫ਼ਸਲ ਬਹੁਤ ਥੋੜੀ ਜਿਹੀ ਹੋਵੇਗੀ। ਕਿਉਂਕਿ ਕੀੜੇ ਤੁਹਾਡੀਆਂ ਫ਼ਸਲਾਂ ਨੂੰ ਖਾ ਜਾਣਗੇ।
ਹਜਿ 1:6
ਤੁਸੀਂ ਬਹੁਤ ਬੀਜ਼ ਬੀਜੇ ਪਰ ਬੋੜੀ ਜਿਹੀ ਫ਼ਸਲ ਪ੍ਰਾਪਤ ਕੀਤੀ ਤੁਹਾਨੂੰ ਖਾਣ ਲਈ ਭੋਜਨ ਮਿਲਿਆ ਪਰ ਢਿੱਡ ਭਰਵਾਂ ਨਾ ਮਿਲਿਆ। ਤੁਸੀਂ ਪੀਂਦੇ ਹੋ ਪਰ ਤੁਹਾਡੀ ਪਿਆਸ ਨਹੀਂ ਬੁਝਦੀ। ਤੁਸੀ ਆਪਣੇ ਆਪ ਨੂੰ ਕੱਜਦੇ ਹੋ ਪਰ ਤੁਹਾਡੇ ਵਿੱਚੋਂ ਕੋਈ ਵੀ ਨਿੱਘਾ ਨਹੀਂ ਹੈ। ਤੁਸੀਂ ਪੈਸੇ ਕੁਮਾਉਂਦੇ ਹੋ ਪਰ ਨਹੀਂ ਜਾਣਦੇ ਇਹ ਕਿੱਥੋ ਚੱਲੇ ਜਾਦੇ ਹਨ। ਇਹ ਇੰਝ ਹੈ ਜਿਵੇਂ ਤੁਹਾਡੀ ਜੇਬ ਵਿੱਚ ਸੁਰਾਖ ਹੋਵੇ।’”
ਯਸਈਆਹ 62:8
ਯਹੋਵਾਹ ਨੇ ਇਕਰਾਰ ਕੀਤਾ। ਯਹੋਵਾਹ ਨੇ ਪ੍ਰਮਾਣ ਵਜੋਂ ਆਪਣੀ ਸ਼ਕਤੀ ਦਾ ਇਸਤੇਮਾਲ ਕੀਤਾ। ਅਤੇ ਯਹੋਵਾਹ ਆਪਣੀ ਸ਼ਕਤੀ ਦਾ ਇਸਤੇਮਾਲ ਇਸ ਇਕਰਾਰ ਨੂੰ ਪੂਰਾ ਕਰਨ ਵਿੱਚ ਕਰੇਗਾ। ਯਹੋਵਾਹ ਨੇ ਆਖਿਆ, “ਮੈਂ ਇਕਰਾਰ ਕਰਦਾ ਹਾਂ ਕਿ ਫ਼ੇਰ ਕਦੇ ਵੀ ਤੁਹਾਡਾ ਭੋਜਨ ਤੁਹਾਡੇ ਦੁਸ਼ਮਣਾਂ ਨੂੰ ਨਹੀਂ ਦੇਵਾਂਗਾ। ਮੈਂ ਇਕਰਾਰ ਕਰਦਾ ਹਾਂ ਕਿ ਤੁਹਾਡੇ ਦੁਸ਼ਮਣ ਫ਼ੇਰ ਕਦੇ ਵੀ ਉਹ ਮੈਅ ਨਹੀਂ ਖੋਣਗੇ ਜਿਹੜੀ ਤੁਸੀਂ ਬਣਾਉਂਦੇ ਹੋ।
ਯਸਈਆਹ 65:21
“ਉਸ ਸ਼ਹਿਰ ਅੰਦਰ, ਜੇ ਕੋਈ ਬੰਦਾ ਘਰ ਉਸਾਰਦਾ ਹੈ ਉਹੀ ਬੰਦਾ ਓੱਥੇ ਰਹੇਗਾ। ਜੇ ਕੋਈ ਬੰਦਾ ਅੰਗੂਰਾਂ ਦਾ ਬਾਗ਼ ਲਗਾਉਂਦਾ ਹੈ, ਉਹੀ ਬੰਦਾ ਉਸ ਬਾਗ਼ ਦੇ ਅੰਗੂਰ ਖਾਵੇਗਾ।
ਯਵਾਐਲ 1:10
ਸਾਰੇ ਖੇਤ ਉੱਜੜ ਗਏ ਹਨ ਅਤੇ ਧਰਤੀ ਵੀ ਰੋ ਰਹੀ ਹੈ ਕਿਉਂ ਕਿ ਫ਼ਸਲਾਂ ਨਸ਼ਟ ਹੋ ਗਈਆਂ ਹਨ। ਨਵੀਂ ਮੈਅ ਮੁੱਕ ਚੁੱਕੀ ਹੈ ਤੇ ਜੈਤੂਨ ਦਾ ਤੇਲ ਖਤਮ ਹੋ ਗਿਆ ਹੈ।