Leviticus 19:7
ਤੁਹਾਨੂੰ ਉਸ ਬਲੀ ਵਿੱਚੋਂ ਕੁਝ ਵੀ ਤੀਸਰੇ ਦਿਨ ਨਹੀਂ ਖਾਣਾ ਚਾਹੀਦਾ। ਇਹ ਨਿਰਾਦਰ ਹੋਵੇਗਾ ਅਤੇ ਪ੍ਰਵਾਨ ਨਹੀਂ ਹੋਵੇਗਾ।
Leviticus 19:7 in Other Translations
King James Version (KJV)
And if it be eaten at all on the third day, it is abominable; it shall not be accepted.
American Standard Version (ASV)
And if it be eaten at all on the third day, it is an abomination; it shall not be accepted:
Bible in Basic English (BBE)
If any of it is used for food on the third day, it is a disgusting thing and will not be pleasing to the Lord.
Darby English Bible (DBY)
And if it be eaten at all on the third day, it is an unclean thing: it shall not be accepted.
Webster's Bible (WBT)
And if it shall be eaten at all on the third day, it is abominable; it shall not be accepted.
World English Bible (WEB)
If it is eaten at all on the third day, it is an abomination. It will not be accepted;
Young's Literal Translation (YLT)
and if it be really eaten on the third day, it `is' an abomination, it is not pleasing,
| And if | וְאִ֛ם | wĕʾim | veh-EEM |
| it be eaten | הֵֽאָכֹ֥ל | hēʾākōl | hay-ah-HOLE |
| at all | יֵֽאָכֵ֖ל | yēʾākēl | yay-ah-HALE |
| third the on | בַּיּ֣וֹם | bayyôm | BA-yome |
| day, | הַשְּׁלִישִׁ֑י | haššĕlîšî | ha-sheh-lee-SHEE |
| it | פִּגּ֥וּל | piggûl | PEE-ɡool |
| is abominable; | ה֖וּא | hûʾ | hoo |
| not shall it | לֹ֥א | lōʾ | loh |
| be accepted. | יֵֽרָצֶֽה׃ | yērāṣe | YAY-ra-TSEH |
Cross Reference
ਅਹਬਾਰ 7:18
ਜੇ ਕੋਈ ਬੰਦਾ ਆਪਣੀ ਸੁੱਖ-ਸਾਂਦ ਦੀ ਭੇਟ ਦਾ ਬੱਚਿਆਂ ਹੋਇਆ ਮਾਸ ਤੀਸਰੇ ਦਿਨ ਖਾਂਦਾ ਹੈ, ਉਸਦੀ ਬਲੀ ਮੰਜੂਰਸ਼ੁਦਾ ਨਹੀਂ ਸਮਝੀ ਜਾਵੇਗੀ। ਇਹ ਇੱਕ ਘਿਨਾਉਣੀ ਗੱਲ ਹੈ। ਉਹ ਆਪਣੇ ਕੀਤੇ ਲਈ ਜਿੰਮੇਵਾਰ ਹੋਵੇਗਾ।
ਅਹਬਾਰ 22:23
“ਤੁਸੀਂ ਕੋਈ ਅਜਿਹਾ ਬਲਦ ਜਾਂ ਭੇਡ ਨਹੀਂ ਚੜ੍ਹਾਵੋਂਗੇ ਜੋ ਵਿਕਲਾਂਗ ਹੋਵੇ ਜਾਂ ਜੋ ਸਾਧਾਰਨ ਹੋਣ ਤੋਂ ਛੋਟੇ ਹੋਣ। ਤੁਸੀਂ ਇਨ੍ਹਾਂ ਨੂੰ ਖਾਸ ਸੁਗਾਤ ਵਜੋਂ ਯਹੋਵਾਹ ਨੂੰ ਚੜ੍ਹਾ ਸੱਕਦੇ ਹੋਂ, ਪਰ ਇਸ ਨੂੰ ਕਿਸੇ ਖਾਸ ਸੁੱਖਣਾ ਦੀ ਅਦਾਇਗੀ ਵਜੋਂ ਪ੍ਰਵਾਨ ਨਹੀਂ ਕੀਤਾ ਜਾਵੇਗਾ।
ਅਹਬਾਰ 22:25
“ਤੁਹਾਨੂੰ ਆਪਣੇ ਪਰਮੇਸ਼ੁਰ ਨੂੰ ਬਲੀ ਚੜ੍ਹਾਉਣ ਲਈ ਵਿਦੇਸ਼ੀਆਂ ਕੋਲੋਂ ਅਜਿਹੇ ਜਾਨਵਰ ਨਹੀਂ ਲੈਣੇ ਚਾਹੀਦੇ। ਕਿਉਂਕਿ ਉਨ੍ਹਾਂ ਵਿੱਚ ਸ਼ਰੀਰਕ ਖਰਾਬੀ ਹੈ ਅਤੇ ਪਰਮੇਸ਼ੁਰ ਦੁਆਰਾ ਪ੍ਰਵਾਨ ਨਹੀਂ ਕੀਤੇ ਜਾਣਗੇ।”
ਯਸਈਆਹ 1:13
“ਮੇਰੇ ਲਈ ਇਹ ਫ਼ਿਜ਼ੂਲ ਬਲੀਆਂ ਨਾ ਲਿਆਉਂਦੇ ਰਹੋ। ਮੈਨੂੰ ਨਫ਼ਰਤ ਹੈ ਉਸ ਧੂਫ਼ ਨਾਲ ਜਿਹੜੀ ਤੁਸੀਂ ਮੈਨੂੰ ਪੇਸ਼ ਕਰਦੇ ਹੋ। ਮੈਂ ਤੁਹਾਡੇ ਨਵੇਂ ਚੰਨ ਸਬਤ ਅਤੇ ਤੁਹਾਡੇ ਹੋਰ ਪਰਬਾਂ ਦੀਆਂ ਦਾਅਵਤਾਂ ਨੂੰ ਨਹੀਂ ਸਹਿਨ ਕਰ ਸੱਕਦਾ। ਮੈਂ ਉਸ ਬਦੀ ਨਾਲ ਨਫ਼ਰਤ ਕਰਦਾ ਹਾਂ ਜਿਹੜੀ ਤੁਸੀਂ ਆਪਣੀਆਂ ਪਵਿੱਤਰ ਮਿਲਣੀਆਂ ਵਿੱਚ ਕਮਾਉਂਦੇ ਹੋ।
ਯਸਈਆਹ 65:4
ਉਹ ਲੋਕ ਕਬਰਾਂ ਦੇ ਦਰਮਿਆਨ ਬੈਠਦੇ ਹਨ। ਉਹ ਮੁਰਦਾ ਲੋਕਾਂ ਪਾਸੋਂ ਸੰਦੇਸ਼ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਉਹ ਮੁਰਦਾ ਲਾਸ਼ਾਂ ਨਾਲ ਰਹਿੰਦੇ ਵੀ ਹਨ। ਉਹ ਸੂਰ ਦਾ ਮਾਸ ਖਾਂਦੇ ਹਨ। ਉਨ੍ਹਾਂ ਦੇ ਛੁਰੀ ਕਾਂਟੇ ਸੜੇ ਹੋਏ ਮਾਸ ਨਾਲ ਲਿਬੜੇ ਹੁੰਦੇ ਹਨ।
ਯਸਈਆਹ 66:3
ਕੁਝ ਲੋਕ ਬਲੀ ਲਈ ਬਲਦਾਂ ਨੂੰ ਮਾਰਦੇ ਨੇ ਪਰ ਉਹ ਲੋਕਾਂ ਨੂੰ ਵੀ ਕੱਟਦੇ ਨੇ। ਉਹ ਲੋਕ ਬਲੀ ਲਈ ਭੇਡਾਂ ਨੂੰ ਮਾਰਦੇ ਨੇ ਪਰ ਉਹ ਕੁਤਿਆਂ ਦ੍ਦੀਆਂ ਵੀ ਗਰਦਨਾਂ ਤੋਂੜਦੇ ਨੇ! ਉਹ ਲੋਕ ਅਨਾਜ ਦੀ ਭੇਟ ਚੜ੍ਹਾਉਂਦੇ ਨੇ ਪਰ ਉਹ ਸੂਰਾਂ ਦਾ ਖੂਨ ਵੀ ਚੜ੍ਹਾਉਂਦੇ ਨੇ। ਉਹ ਧੂਫ਼ ਧੁਖਾਉਂਦੇ ਨੇ, ਪਰ ਉਹ ਆਪਣੀਆਂ ਨਿਕੰਮੀਆਂ ਮੂਰਤੀਆਂ ਨੂੰ ਵੀ ਪਿਆਰ ਕਰਦੇ ਨੇ। ਉਹ ਲੋਕ ਆਪਣੇ ਰਸਤੇ ਚੁਣਦੇ ਨੇ। ਅਤੇ ਉਹ ਆਪਣੇ ਭਿਆਨਕ ਬੁੱਤਾਂ ਨੂੰ ਵੀ ਪਿਆਰ ਕਰਦੇ ਨੇ।
ਯਰਮਿਆਹ 16:18
ਮੈਂ ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਦਾ ਸਿਲਾ ਦਿਆਂਗਾ-ਮੈਂ ਉਨ੍ਹਾਂ ਦੇ ਹਰ ਪਾਪ ਦੀ ਦੋ ਵਾਰ ਸਜ਼ਾ ਦਿਆਂਗਾ। ਅਜਿਹਾ ਮੈਂ ਇਸ ਲਈ ਕਰਾਂਗਾ ਕਿਉਂ ਕਿ ਉਨ੍ਹਾਂ ਨੇ ਮੇਰੇ ਦੇਸ਼ ਨੂੰ ‘ਨਾਪਾਕ’ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਭਿਆਨਕ ਬੁੱਤਾਂ ਨਾਲ ਮੇਰੇ ਦੇਸ਼ ਨੂੰ ਨਾਪਾਕ ਬਣਾਇਆ ਹੈ। ਮੈਂ ਉਨ੍ਹਾਂ ਬੁੱਤਾਂ ਨੂੰ ਨਫ਼ਰਤ ਕਰਦਾ ਹਾਂ। ਪਰ ਉਨ੍ਹਾਂ ਨੇ ਮੇਰੇ ਦੇਸ਼ ਨੂੰ ਆਪਣੇ ਬੁੱਤਾਂ ਨਾਲ ਭਰ ਦਿੱਤਾ ਹੈ।”