John 8:43
ਤੁਹਾਨੂੰ ਜੋ ਮੈਂ ਕਹਿ ਰਿਹਾ ਹਾਂ ਕਿਉਂ ਸਮਝ ਨਹੀਂ ਆ ਰਿਹਾ? ਕਿਉਂ ਕਿ ਤੁਸੀਂ ਮੇਰੇ ਉਪਦੇਸ਼ਾਂ ਨੂੰ ਸੁਨਣ ਲਈ ਤਿਆਰ ਨਹੀਂ ਹੋ।
John 8:43 in Other Translations
King James Version (KJV)
Why do ye not understand my speech? even because ye cannot hear my word.
American Standard Version (ASV)
Why do ye not understand my speech? `Even' because ye cannot hear my word.
Bible in Basic English (BBE)
Why are my words not clear to you? It is because your ears are shut to my teaching.
Darby English Bible (DBY)
Why do ye not know my speech? Because ye cannot hear my word.
World English Bible (WEB)
Why don't you understand my speech? Because you can't hear my word.
Young's Literal Translation (YLT)
wherefore do ye not know my speech? because ye are not able to hear my word.
| Why | διατί | diati | thee-ah-TEE |
| do ye not | τὴν | tēn | tane |
| understand | λαλιὰν | lalian | la-lee-AN |
| τὴν | tēn | tane | |
| my | ἐμὴν | emēn | ay-MANE |
| speech? | οὐ | ou | oo |
| because even | γινώσκετε; | ginōskete | gee-NOH-skay-tay |
| ye cannot | ὅτι | hoti | OH-tee |
| οὐ | ou | oo | |
| hear | δύνασθε | dynasthe | THYOO-na-sthay |
| ἀκούειν | akouein | ah-KOO-een | |
| my | τὸν | ton | tone |
| word. | λόγον | logon | LOH-gone |
| τὸν | ton | tone | |
| ἐμόν. | emon | ay-MONE |
Cross Reference
ਯੂਹੰਨਾ 7:17
ਜੇਕਰ ਕੋਈ ਪਰਮੇਸ਼ੁਰ ਦੀ ਮਰਜੀ ਨੂੰ ਪੂਰਾ ਕਰਨਾ ਚਾਹੁੰਦਾ ਹੈ ਤਾਂ ਉਹ ਇਨ੍ਹਾਂ ਉਪਦੇਸ਼ਾਂ ਬਾਰੇ ਸਮਝੇਗਾ ਕਿ ਕੀ ਮੇਰੀਆਂ ਸਿੱਖਿਆਵਾਂ ਪਰਮੇਸ਼ੁਰ ਵੱਲੋਂ ਹਨ ਜਾਂ ਮੇਰੀਆਂ ਆਪਣੀਆਂ।
ਯਰਮਿਆਹ 6:10
ਮੈਂ ਕਿਸ ਨਾਲ ਗੱਲ ਕਰ ਸੱਕਦਾ ਹਾਂ? ਮੈਂ ਕਿਸ ਨੂੰ ਚਿਤਾਵਨੀ ਦੇ ਸੱਕਦਾ ਹਾਂ? ਮੇਰੀ ਗੱਲ ਕੌਣ ਸੁਣੇਗਾ? ਇਸਰਾਏਲ ਦੇ ਲੋਕਾਂ ਨੇ ਆਪਣੇ ਕੰਨ ਬੰਦ ਕਰ ਲੇ ਨੇ, ਇਸ ਲਈ ਉਹ ਮੇਰੀਆਂ ਚਿਤਾਵਨੀਆਂ ਨਹੀਂ ਸੁਣਦੇ। ਲੋਕ ਯਹੋਵਾਹ ਦੀਆਂ ਸਾਖੀਆਂ ਨੂੰ ਪਸੰਦ ਨਹੀਂ ਕਰਦੇ। ਉਹ ਉਸ ਦੇ ਸੰਦੇਸ਼ ਨੂੰ ਨਹੀਂ ਸੁਣਨਾ ਚਾਹੁੰਦੇ।
ਰੋਮੀਆਂ 8:7
ਇਹ ਕਿਵੇਂ ਸੱਚ ਹੈ? ਕਿਉਂਕਿ ਜੇਕਰ ਇੱਕ ਮਨੁੱਖ ਦੀ ਸੋਚ ਪਾਪੀ ਸੁਭਾਅ ਦੇ ਵੱਸ ਹੈ, ਉਹ ਮਨੁੱਖ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਕਰਨ ਤੋਂ ਇਨਕਾਰ ਕਰਦਾ ਹੈ। ਸੱਚ ਮੁੱਚ ਉਹ ਵਿਅਕਤੀ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਕਰਨ ਦੇ ਲਾਇੱਕ ਨਹੀਂ।
ਰੋਮੀਆਂ 3:11
ਇੱਥੇ ਕੋਈ ਨਹੀਂ ਜੋ ਸਮਝਦਾ ਹੈ। ਕੋਈ ਵੀ ਨਹੀਂ ਜੋ ਪਰਮੇਸ਼ੁਰ ਨੂੰ ਖੋਜਦਾ ਹੈ।
ਰਸੂਲਾਂ ਦੇ ਕਰਤੱਬ 7:51
ਤਦ ਇਸਤੀਫ਼ਾਨ ਨੇ ਕਿਹਾ, “ਹੇ ਹਠੀ ਯਹੂਦੀ ਆਗੂਓ। ਹੇ ਮਨ ਅਤੇ ਕੰਨ ਵੱਲੋਂ ਸੁੰਨ ਲੋਕੋ। ਤੁਸੀਂ ਹਮੇਸ਼ਾ ਪਵਿੱਤਰ ਆਤਮਾ ਦਾ ਵਿਰੋਧ ਕੀਤਾ। ਤੁਸੀਂ ਵੀ ਉਵੇਂ ਹੀ ਕਰ ਰਹੇ ਹੋ ਜਿਵੇਂ ਤੁਹਾਡੇ ਪੁਰਖਿਆਂ ਨੇ ਕੀਤਾ।
ਯੂਹੰਨਾ 12:39
ਕਿਸੇ ਕਾਰਣ ਲੋਕ ਵਿਸ਼ਵਾਸ ਨਾ ਕਰ ਸੱਕੇ। ਜਿਵੇਂ ਕਿ ਯਸਾਯਾਹ ਇੱਕ ਹੋਰ ਮਿਸਾਲ ਵਿੱਚ ਆਖਦਾ ਹੈ,
ਯੂਹੰਨਾ 8:27
ਲੋਕ ਉਹ ਨਾ ਸਮਝ ਸੱਕੇ ਕਿ ਯਿਸੂ ਉਨ੍ਹਾਂ ਨਾਲ ਪਿਤਾ ਬਾਰੇ ਗੱਲ ਕਰ ਰਿਹਾ ਸੀ।
ਯੂਹੰਨਾ 6:60
ਬਹੁਤ ਸਾਰੇ ਚੇਲਿਆਂ ਦਾ ਯਿਸੂ ਨੂੰ ਛੱਡ ਜਾਣਾ ਉਸ ਦੇ ਬਹੁਤ ਸਾਰੇ ਚੇਲਿਆਂ ਨੇ ਇਹ ਸੁਣੀਆ ਅਤੇ ਆਖਿਆ, “ਇਹ ਉਪਦੇਸ਼ ਇੰਨਾ ਮੁਸ਼ਕਿਲ ਹੈ। ਕੌਣ ਇਸ ਉਪਦੇਸ਼ ਨੂੰ ਕਬੂਲ ਕਰ ਸੱਕਦਾ ਹੈ?”
ਯੂਹੰਨਾ 5:43
ਮੈਂ ਆਪਣੇ ਪਿਤਾ ਦੇ ਨਾਮ ਤੋਂ ਆਇਆ ਹਾਂ। ਪਰ ਹਾਲੇ ਵੀ ਤੁਸੀਂ ਮੈਨੂੰ ਨਹੀਂ ਕਬੂਲਦੇ। ਜੇਕਰ ਦੂਸਰਾ ਵਿਅਕਤੀ ਆਪਣੇ ਖੁਦ ਦੇ ਨਾਮ ਵਿੱਚ ਆਉਂਦਾ ਹੈ, ਤੁਸੀਂ ਉਸ ਨੂੰ ਕਬੂਲ ਕਰ ਲਵੋਂਗੇ।
ਮੀਕਾਹ 4:12
ਇਨ੍ਹਾਂ ਲੋਕਾਂ ਨੇ ਮਤੇ ਪਕਾਏ ਹੋਏ ਹਨ, ਪਰ ਉਨ੍ਹਾਂ ਨੂੰ ਯਹੋਵਾਹ ਦੀ ਵਿਉਂਤ ਬਾਰੇ ਨਹੀਂ ਪਤਾ। ਯਹੋਵਾਹ ਨੇ ਉਨ੍ਹਾਂ ਨੂੰ ਖਾਸ ਮਕਸਦ ਲਈ ਇੱਥੇ ਬੁਲਾਇਆ ਹੈ। ਉਹ ਪਿੜ ਵਿੱਚਲੇ ਅਨਾਜ ਵਾਂਗ ਪੀਸੇ ਜਾਣਗੇ।
ਹੋ ਸੀਅ 14:9
ਅਖੀਰੀ ਸਲਾਹ ਇੱਕ ਸਿਆਣਾ ਵਿਅਕਤੀ ਇਹ ਗੱਲਾਂ ਸਮਝ ਸੱਕਦਾ ਹੈ ਇੱਕ ਸਮਝਦਾਰ ਮਨੁੱਖ ਨੂੰ ਇਨ੍ਹਾਂ ਗੱਲਾਂ ਤੋਂ ਸਿੱਖਣਾ ਚਾਹੀਦਾ ਹੈ ਯਹੋਵਾਹ ਦੇ ਰਾਹ ਧਰਮੀ ਹਨ ਚੰਗੇ ਲੋਕ ਉਨ੍ਹਾਂ ਅਨੁਸਾਰ ਜਿਉਣਗੇ ਅਤੇ ਪਾਪੀ ਉਨ੍ਹਾਂ ਦੁਆਰਾ ਮਰ ਜਾਣਗੇ।
ਯਸਈਆਹ 44:18
ਉਹ ਬੰਦੇ ਇਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ। ਉਹ ਸਮਝਦੇ ਹੀ ਨਹੀਂ! ਇਹ ਇਸ ਤਰ੍ਹਾਂ ਹੈ ਜਿਵੇਂ ਉਨ੍ਹਾਂ ਦੀਆਂ ਅੱਖਾਂ ਢੱਕੀਆਂ ਹੋਈਆਂ ਹੋਣ ਅਤੇ ਇਸ ਲਈ ਉਹ ਦੇਖ ਨਹੀਂ ਸੱਕਦੇ। ਉਨ੍ਹਾਂ ਦੇ ਦਿਲ (ਮਨ) ਸਮਝਣ ਦੀ ਚੇਸ਼ਟਾ ਨਹੀਂ ਕਰਦੇ।
ਯਸਈਆਹ 6:9
ਫ਼ੇਰ ਯਹੋਵਾਹ ਨੇ ਆਖਿਆ, “ਜਾਓ ਅਤੇ ਲੋਕਾਂ ਨੂੰ ਇਹ ਦੱਸੋ: ‘ਧਿਆਨ ਨਾਲ ਸੁਣੋ, ਪਰ ਸਮਝੋ ਨਾ! ਧਿਆਨ ਨਾਲ ਦੇਖੋ, ਪਰ ਸਿੱਖੋ ਨਾ!’
ਅਮਸਾਲ 28:5
ਬੁਰੇ ਬੰਦੇ ਨਿਰਪੱਖਤਾ ਨੂੰ ਨਹੀਂ ਸਮਝਦੇ। ਪਰ ਜਿਹੜੇ ਬੰਦੇ ਯਹੋਵਾਹ ਨੂੰ ਪਿਆਰ ਕਰਦੇ ਹਨ ਉਹ ਇਸ ਨੂੰ ਸਮਝਦੇ ਹਨ।