John 4:20
ਸਾਡੇ ਪਿਉ-ਦਾਦੇ ਇਸ ਪਰਬਤ ਤੇ ਉਪਾਸਨਾ ਕਰਦੇ ਸਨ, ਪਰ ਤੁਸੀਂ ਯਹੂਦੀ ਇਹ ਆਖਦੇ ਹੋ ਕਿ ਯਰੂਸ਼ਲਮ ਹੀ ਉਹ ਥਾਂ ਹੈ ਜਿੱਥੇ ਲੋਕਾਂ ਨੂੰ ਉਪਾਸਨਾ ਕਰਨੀ ਚਾਹੀਦੀ ਹੈ।”
John 4:20 in Other Translations
King James Version (KJV)
Our fathers worshipped in this mountain; and ye say, that in Jerusalem is the place where men ought to worship.
American Standard Version (ASV)
Our fathers worshipped in this mountain; and ye say, that in Jerusalem is the place where men ought to worship.
Bible in Basic English (BBE)
Our fathers gave worship on this mountain, but you Jews say that the right place for worship is in Jerusalem.
Darby English Bible (DBY)
Our fathers worshipped in this mountain, and ye say that in Jerusalem is the place where one must worship.
World English Bible (WEB)
Our fathers worshiped in this mountain, and you Jews say that in Jerusalem is the place where people ought to worship."
Young's Literal Translation (YLT)
our fathers in this mountain did worship, and ye -- ye say that in Jerusalem is the place where it behoveth to worship.'
| Our | οἱ | hoi | oo |
| πατέρες | pateres | pa-TAY-rase | |
| fathers | ἡμῶν | hēmōn | ay-MONE |
| worshipped | ἐν | en | ane |
| in | τούτῳ | toutō | TOO-toh |
| this | τῷ | tō | toh |
| ὄρει | orei | OH-ree | |
| mountain; | προσεκύνησαν· | prosekynēsan | prose-ay-KYOO-nay-sahn |
| and | καὶ | kai | kay |
| ye | ὑμεῖς | hymeis | yoo-MEES |
| say, | λέγετε | legete | LAY-gay-tay |
| that | ὅτι | hoti | OH-tee |
| in | ἐν | en | ane |
| Jerusalem | Ἱεροσολύμοις | hierosolymois | ee-ay-rose-oh-LYOO-moos |
| is | ἐστὶν | estin | ay-STEEN |
| the | ὁ | ho | oh |
| place | τόπος | topos | TOH-pose |
| where | ὅπου | hopou | OH-poo |
| men ought | δεῖ | dei | thee |
| to worship. | προσκυνεῖν | proskynein | prose-kyoo-NEEN |
Cross Reference
ਅਸਤਸਨਾ 27:12
“ਜਦੋਂ ਤੁਸੀਂ ਯਰਦਨ ਨਦੀ ਪਾਰ ਕਰ ਜਾਉ, ਇਹ ਪਰਿਵਾਰ-ਸਮੂਹ ਗਰਿੱਜ਼ੀਮ ਪਰਬਤ ਉੱਤੇ ਖਲੋ ਕੇ ਲੋਕਾਂ ਨੂੰ ਅਸੀਂਸਾ ਪੜ੍ਹਕੇ ਸੁਣਾਉਣਗੇ: ਸਿਮਿਓਨ, ਲੇਵੀ, ਯੂਡਾ, ਯਿੱਸਾਕਾਰ, ਯੂਸੁਫ਼ ਅਤੇ ਬਿਨਯਾਮੀਨ।
ਅਸਤਸਨਾ 11:29
“ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੀ ਉਸ ਧਰਤੀ ਵੱਲ ਅਗਵਾਈ ਕਰੇਗਾ। ਤੁਸੀਂ ਛੇਤੀ ਹੀ ਉੱਥੇ ਜਾਵੋਂਗੇ ਅਤੇ ਉਸ ਧਰਤੀ ਨੂੰ ਹਾਸਿਲ ਕਰ ਲਵੋਂਗੇ। ਉਸ ਸਮੇਂ ਤੁਸੀਂ ਗੋਰੱਜ਼ੀਮ ਪਰਬਤ ਦੀ ਚੋਟੀ ਉੱਤੇ ਜ਼ਰੂਰ ਜਾਣਾ ਅਤੇ ਉੱਥੋਂ ਦੇ ਲੋਕਾਂ ਲਈ ਅਸੀਸਾਂ ਨੂੰ ਪੜ੍ਹਨਾ। ਅਤੇ ਫ਼ੇਰ ਤੁਸੀਂ ਏਬਾਲ ਪਰਬਤ ਦੀ ਚੋਟੀ ਉੱਤੇ ਜ਼ਰੂਰ ਜਾਣਾ ਅਤੇ ਉੱਥੋਂ ਦੇ ਲੋਕਾਂ ਲਈ ਸਰਾਪਾਂ ਨੂੰ ਪੜ੍ਹਨਾ।
ਪੈਦਾਇਸ਼ 12:6
ਅਬਰਾਮ ਕਨਾਨ ਦੀ ਧਰਤੀ ਵਿੱਚੋਂ ਲੰਘਦਾ ਹੋਇਆ ਸ਼ਕਮ ਦੇ ਸ਼ਹਿਰ ਤੀਕ ਚੱਲਿਆ ਗਿਆ ਅਤੇ ਫ਼ੇਰ ਮੋਹਰ ਵਿਖੇ ਵੱਡੇ ਰੁੱਖ ਕੋਲ ਚੱਲਾ ਗਿਆ। ਉਸ ਸਮੇਂ ਉਸ ਸਥਾਨ ਉੱਤੇ ਕਨਾਨੀ ਲੋਕ ਰਹਿੰਦੇ ਸਨ।
ਅਸਤਸਨਾ 12:5
ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਪਰਿਵਾਰ-ਸਮੂਹਾਂ ਦਰਮਿਆਨ ਇੱਕ ਖਾਸ ਥਾਂ ਦੀ ਚੋਣ ਕਰੇਗਾ। ਅਤੇ ਉੱਥੇ ਆਪਣਾ ਨਾਮ ਰੱਖੇਗਾ। ਇਹ ਉਸਦਾ ਖਾਸ ਸਥਾਨ ਹੋਵੇਗਾ ਅਤੇ ਤੁਹਾਨੂੰ ਉੱਥੇ ਉਸਦੀ ਉਪਾਸਨਾ ਕਰਨ ਲਈ ਜਾਣਾ ਚਾਹੀਦਾ ਹੈ।
ਪੈਦਾਇਸ਼ 33:18
ਯਾਕੂਬ ਨੇ ਪਦਮ ਅਰਾਮ ਤੋਂ ਆਪਣਾ ਸਫ਼ਰ ਸਫ਼ਲਤਾ ਨਾਲ ਪੂਰਾ ਕੀਤਾ ਜਦੋਂ ਉਹ ਕਨਾਨ ਦੇ ਸ਼ਹਿਰ ਸ਼ਕਮ ਪਹੁੰਚ ਗਿਆ ਯਾਕੂਬ ਨੇ ਸ਼ਹਿਰ ਦੇ ਨੇੜੇ ਇੱਕ ਮੈਦਾਨ ਵਿੱਚ ਆਪਣਾ ਡੇਰਾ ਲਾ ਲਿਆ।
ਲੋਕਾ 9:53
ਪਰ ਸਾਮਰਿਯਾ ਦੇ ਲੋਕਾਂ ਨੇ ਯਿਸੂ ਦਾ ਸੁਆਗਤ ਨਹੀਂ ਕੀਤਾ ਕਿਉਂਕਿ ਉਹ ਯਰੂਸ਼ਲਮ ਵੱਲ ਜਾ ਰਿਹਾ ਸੀ।
ਜ਼ਬੂਰ 132:13
ਯਹੋਵਾਹ ਨੇ ਸੀਯੋਨ ਨੂੰ ਆਪਣੇ ਮੰਦਰ ਸਥਾਨ ਵਜੋਂ ਚੁਣਿਆ। ਇਹ ਉਹੀ ਥਾਂ ਹੈ ਜਿਹੜੀ ਉਹ ਆਪਣੇ ਘਰ ਵਾਸਤੇ ਚਾਹੁੰਦਾ ਸੀ।
ਜ਼ਬੂਰ 87:1
ਕੋਰਹ ਪਰਿਵਾਰ ਦਾ ਇੱਕ ਉਸਤਤਿ ਗੀਤ। ਪਰਮੇਸ਼ੁਰ ਨੇ ਯਰੂਸ਼ਲਮ ਦੀਆਂ ਪਵਿੱਤਰ ਪਹਾੜੀਆਂ ਉੱਤੇ ਆਪਣਾ ਮੰਦਰ ਬਣਾਇਆ।
ਜ਼ਬੂਰ 78:68
ਨਹੀਂ, ਪਰਮੇਸ਼ੁਰ ਨੇ ਯਹੂਦਾਹ ਦੇ ਪਰਿਵਾਰ ਨੂੰ ਚੁਣਿਆ। ਪਰਮੇਸ਼ੁਰ ਨੇ ਸੀਯੋਨ ਪਰਬਤ ਨੂੰ ਚੁਣਿਆ ਜਿਸ ਨੂੰ ਉਹ ਪਿਆਰ ਕਰਦਾ ਹੈ।
੨ ਤਵਾਰੀਖ਼ 7:16
ਕਿਉਂ ਕਿ ਹੁਣ ਮੈਂ ਇਸ ਮੰਦਰ ਨੂੰ ਚੁਣਿਆਂ ਹੈ ਤੇ ਪਵਿੱਤਰ ਕੀਤਾ ਹੈ ਤਾਂ ਜੋ ਮੇਰਾ ਨਾਮ ਹੇਮਸ਼ਾ ਲਈ ਇੱਥੇ ਰਹੇਗਾ। ਹਾਂ, ਮੇਰਾ ਦਿਲ ਅਤੇ ਅੱਖਾਂ ਹਮੇਸ਼ਾ ਇਸ ਮੰਦਰ ਵੱਲ ਲੱਗੇ ਰਹਿਣਗੇ।
੨ ਤਵਾਰੀਖ਼ 7:12
ਤਾਂ ਰਾਤ ਨੂੰ ਯਹੋਵਾਹ ਨੇ ਉਸ ਨੂੰ ਦਰਸ਼ਨ ਦਿੱਤੇ ਅਤੇ ਉਸ ਨੂੰ ਆਖਿਆ, “ਸੁਲੇਮਾਨ! ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ, ਤੇ ਮੈਂ ਇਸ ਜਗ੍ਹਾ ਨੂੰ ਆਪਣੇ ਲਈ, ਬਲੀ ਵਾਸਤੇ ਘਰ ਵਾਂਗ ਚੁਣ ਲਿਆ ਹੈ।
੨ ਤਵਾਰੀਖ਼ 6:6
ਪਰ ਹੁਣ ਮੈਂ ਆਪਣੇ ਨਾਂ ਲਈ ਯਰੂਸ਼ਲਮ ਸਥਾਨ ਨੂੰ ਚੁਣਿਆ ਹੈ ਅਤੇ ਦਾਊਦ ਨੂੰ ਚੁਣਿਆ ਹੈ ਕਿ ਉਹ ਮੇਰੀ ਪਰਜਾ ਇਸਰਾਏਲ ਦਾ ਆਗੂ ਹੋਵੇ।’
੧ ਤਵਾਰੀਖ਼ 22:1
ਦਾਊਦ ਨੇ ਕਿਹਾ, “ਯਹੋਵਾਹ ਪਰਮੇਸ਼ੁਰ ਦਾ ‘ਮੰਦਰ’ ਅਤੇ ਹੋਮ ਦੀਆਂ ਬਲੀਆਂ ਦੀ ਜਗਵੇਦੀ ਜੋ ਕਿ ਇਸਰਾਏਲ ਦੇ ਲੋਕਾਂ ਲਈ ਹੋਵੇਗੀ, ਇਸ ਥਾਵੇਂ ਹੀ ਬਣੇਗੀ।”
੧ ਤਵਾਰੀਖ਼ 21:26
ਉੱਥੇ ਦਾਊਦ ਨੇ ਯਹੋਵਾਹ ਦੀ ਉਪਾਸਨਾ ਲਈ ਜਗਵੇਦੀ ਤਿਆਰ ਕੀਤੀ। ਦਾਊਦ ਨੇ ਉੱਥੇ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਤਾਂ ਜਵਾਬ ਵਿੱਚ ਯਹੋਵਾਹ ਨੇ ਅਕਾਸ਼ ਤੋਂ ਹੋਮ ਦੀਆਂ ਭੇਟਾਂ ਦੀ ਜਗਵੇਦੀ ਉੱਪਰ ਅੱਗ ਭੇਜੀ।
੨ ਸਲਾਤੀਨ 17:26
ਕੁੱਝ ਲੋਕਾਂ ਨੇ ਅੱਸ਼ੂਰ ਦੇ ਪਾਤਸ਼ਾਹ ਨੂੰ ਆਖਿਆ, “ਜਿਨ੍ਹਾਂ ਕੌਮਾਂ ਨੂੰ ਤੁਸੀਂ ਲੈ ਜਾਕੇ ਸਾਮਰਿਯਾ ਵਿੱਚ ਵਸਾਇਆ ਹੈ, ਉਹ ਉਸ ਦੇਸ ਦੇ ਪਰਮੇਸ਼ੁਰ ਦੀ ਰੀਤ ਨਹੀਂ ਜਾਣਦੀਆਂ ਇਸ ਲਈ ਦੇਵਤੇ ਨੇ ਉਨ੍ਹਾਂ ਲਈ ਸ਼ੇਰ ਭੇਜੇ ਹਨ ਅਤੇ ਵੇਖੋ ਉਹ ਉਨ੍ਹਾਂ ਨੂੰ ਪਾੜ ਰਹੇ ਹਨ ਕਿਉਂ ਕਿ ਉਹ ਲੋਕ ਉਸ ਦੇਸ਼ ਦੇ ਦੇਵਤੇ ਦੀ ਰੀਤ ਨੂੰ ਨਹੀਂ ਜਾਣਦੇ।”
੧ ਸਲਾਤੀਨ 9:3
ਯਹੋਵਾਹ ਨੇ ਉਸ ਨੂੰ ਕਿਹਾ, “ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਅਤੇ ਉਹ ਸਭ ਕੁਝ ਸੁਣਿਆ ਹੈ ਜਿਸ ਲਈ ਤੂੰ ਮੇਰੇ ਅੱਗੇ ਪ੍ਰਾਰਥਨਾ ਕੀਤੀ ਅਤੇ ਕਰਨ ਲਈ ਕਿਹਾ। ਤੂੰ ਇਹ ਮੰਦਰ ਬਣਾਇਆ ਅਤੇ ਮੈਂ ਇਸ ਨੂੰ ਪਵਿੱਤਰ ਅਸਥਾਨ ਘੋਸ਼ਿਤ ਕਰ ਦਿੱਤਾ ਹੈ। ਇਸ ਲਈ ਮੈਂ ਇੱਥੇ ਹਮੇਸ਼ਾ ਸਤਿਕਾਰਿਆ ਜਾਵਾਂਗਾ, ਅਤੇ ਮੈਂ ਇਸ ਉੱਤੇ ਹਮੇਸ਼ਾ ਨਿਗਾਹ ਰੱਖਾਂਗਾ।
ਕਜ਼ਾૃ 9:6
ਫ਼ੇਰ ਸ਼ਕਮ ਅਤੇ ਮਿੱਲੋ ਦੇ ਘਰ ਦੇ ਸਾਰੇ ਆਗੂ ਇਕੱਠੇ ਹੋਕੇ ਆਏ। ਉਹ ਸਾਰੇ ਲੋਕ ਸ਼ਕਮ ਵਿੱਚ ਵੱਡੇ ਰੁੱਖ ਵਾਲੇ ਥੰਮ ਲਾਗੇ ਇਕੱਠੇ ਹੋਏ ਅਤੇ ਅਬੀਮਲਕ ਨੂੰ ਆਪਣਾ ਰਾਜਾ ਬਣਾ ਲਿਆ।
ਯਸ਼ਵਾ 8:33
ਬਜ਼ੁਰਗ, ਅਧਿਕਾਰੀ, ਜੱਜ ਅਤੇ ਇਸਰਾਏਲ ਦੇ ਸਾਰੇ ਲੋਕ ਪਵਿੱਤਰ ਸੰਦੂਕ ਦੇ ਆਲੇ-ਦੁਆਲੇ ਖੜ੍ਹੇ ਸਨ। ਉਹ ਉਨ੍ਹਾਂ ਲੇਵੀ ਜਾਜਕਾਂ ਦੇ ਸਾਹਮਣੇ ਖੜ੍ਹੇ ਸਨ ਜਿਹੜੇ ਯਹੋਵਾਹ ਦੇ ਇਕਰਾਰਨਾਮੇ ਵਾਲਾ ਪਵਿੱਤਰ ਸੰਦੂਕ ਚੁੱਕ ਕੇ ਲਿਆਏ ਸਨ। ਇਸਰਾਏਲ ਦੇ ਲੋਕ ਅਤੇ ਉਨ੍ਹਾਂ ਦੇ ਨਾਲ ਦੇ ਹੋਰ ਲੋਕ ਉੱਥੇ ਖੜੋਤੇ ਸਨ। ਅੱਧੇ ਲੋਕ ਏਬਾਲ ਪਹਾੜ ਦੇ ਸਾਹਮਣੇ ਖੜੋਤੇ ਸਨ ਅਤੇ ਦੂਸਰੇ ਅੱਧੇ ਲੋਕ ਗਰਿਜ਼ੀਮ ਪਹਾੜ ਦੇ ਸਾਹਮਣੇ ਖੜੋਤੇ ਸਨ। ਯਹੋਵਾਹ ਦੇ ਸੇਵਕ ਮੂਸਾ ਨੇ ਲੋਕਾਂ ਨੂੰ ਅਜਿਹਾ ਕਰਨ ਲਈ ਆਖਿਆ ਸੀ। ਮੂਸਾ ਨੇ ਉਨ੍ਹਾਂ ਨੂੰ ਅਜਿਹਾ ਉਹ ਅਸੀਸ ਲੈਣ ਲਈ ਕਰਨ ਨੂੰ ਆਖਿਆ ਸੀ।