Job 9:7
ਪਰਮੇਸ਼ੁਰ ਸੂਰਜ ਨਾਲ ਗੱਲ ਕਰ ਸੱਕਦਾ ਹੈ ਤੇ ਇਸ ਨੂੰ ਉਦੈ ਹੋਣ ਤੋਂ ਰੋਕ ਸੱਕਦਾ ਹੈ। ਉਹ ਤਾਰਿਆਂ ਨੂੰ ਸਬਿਰ ਕਰ ਸੱਕਦਾ ਹੈ ਇਸ ਲਈ ਉਹ ਨਹੀਂ ਚਮਕਦੇ।
Job 9:7 in Other Translations
King James Version (KJV)
Which commandeth the sun, and it riseth not; and sealeth up the stars.
American Standard Version (ASV)
That commandeth the sun, and it riseth not, And sealeth up the stars;
Bible in Basic English (BBE)
Who gives orders to the sun, and it does not give its light; and who keeps the stars from shining.
Darby English Bible (DBY)
Who commandeth the sun, and it riseth not, and he sealeth up the stars;
Webster's Bible (WBT)
Who commandeth the sun, and it riseth not; and sealeth up the stars.
World English Bible (WEB)
Who commands the sun, and it doesn't rise, And seals up the stars;
Young's Literal Translation (YLT)
Who is speaking to the sun, and it riseth not, And the stars He sealeth up.
| Which commandeth | הָאֹמֵ֣ר | hāʾōmēr | ha-oh-MARE |
| the sun, | לַ֭חֶרֶס | laḥeres | LA-heh-res |
| riseth it and | וְלֹ֣א | wĕlōʾ | veh-LOH |
| not; | יִזְרָ֑ח | yizrāḥ | yeez-RAHK |
| and sealeth up | וּבְעַ֖ד | ûbĕʿad | oo-veh-AD |
| the stars. | כּוֹכָבִ֣ים | kôkābîm | koh-ha-VEEM |
| יַחְתֹּֽם׃ | yaḥtōm | yahk-TOME |
Cross Reference
ਯਸਈਆਹ 13:10
ਅਕਾਸ਼ ਹਨੇਰਾ ਹੋਵੇਗਾ। ਸੂਰਜ, ਚੰਨ ਅਤੇ ਤਾਰੇ ਨਹੀਂ ਚਮਕਣਗੇ।
ਲੋਕਾ 21:25
ਘਬਰਾਉਣਾ ਨਹੀਂ “ਸੂਰਜ-ਚੰਦ ਅਤੇ ਤਾਰਿਆਂ ਵਿੱਚ ਹੈਰਾਨੀਜਨਕ ਨਿਸ਼ਾਨ ਦਿਖਾਈ ਦੇਣਗੇ। ਜਦੋਂ ਧਰਤੀ ਦੀਆਂ ਕੌਮਾਂ ਸਮੁੰਦਰ ਦਾ ਉੱਛਲਨਾ ਅਤੇ ਗਰਜਨਾ ਵੇਖਣਗੀਆਂ ਤਾਂ ਡਰ ਅਤੇ ਵਿਆਕੁਲਤਾ ਮਹਿਸੂਸ ਕਰਨਗੀਆਂ।
ਆਮੋਸ 8:9
ਯਹੋਵਾਹ ਮੇਰੇ ਸੁਆਮੀ ਨੇ ਇਹ ਸ਼ਬਦ ਆਖੇ, “ਉਸ ਵਕਤ, ਮੈਂ ਸੂਰਜ ਨੂੰ ਦੁਪਿਹਰ ਵੇਲੇ ਹੀ ਲਾਅ ਦੇਵਾਂਗਾ ਅਤੇ ਸਾਫ਼ ਦਿਨੇ ਹੀ ਧਰਤੀ ਨੂੰ ਹਨੇਰੇ ਨਾਲ ਢੱਕੱ ਦੇਵਾਂਗਾ।
ਮੱਤੀ 24:29
“ਉਨ੍ਹਾਂ ਦਿਨਾਂ ਦੀਆਂ ਤਕਲੀਫ਼ਾਂ ਤੋਂ ਤੁਰੰਤ ਬਾਦ, ਇਹ ਵਾਪਰੇਗਾ: ‘ਝੱਟ ਹੀ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਨ ਆਪਣੀ ਚਾਨਣੀ ਨਹੀਂ ਦੇਵੇਗਾ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ਾਂ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।’
ਆਮੋਸ 4:13
ਮੈਂ ਕੌਣ ਹਾਂ? ਮੈਂ ਹੀ ਪਹਾੜਾਂ ਦਾ ਸਿਰਜਣਹਾਰਾ ਹਾਂ, ਅਤੇ ਮੈਂ ਹੀ ਤੁਹਾਡੇ ਜੀਵਨ ਦਾ ਸਿਰਜਣਹਾਰਾ ਹਾਂ। ਮੈਂ ਇੱਕਲੇ ਨੇ ਹੀ ਲੋਕਾਂ ਨੂੰ ਬੋਲਣਾ ਸਿੱਖਾਇਆ ਅਤੇ ਮੈਂ ਹਨੇਰੇ ਨੂੰ ਦਿਨ ਵਿੱਚ ਬਦਲਿਆ। ਮੈਂ ਹੀ ਹਾਂ, ਜੋ ਧਰਤੀ ਦੇ ਪਰਬਤਾਂ ਉੱਪਰ ਚਲਦਾ ਹੈ। ਕੌਣ ਹਾਂ ਮੈਂ? ਮੇਰਾ ਨਾਉਂ ਯਾਹਵੇਹ, ਸੈਨਾ ਦਾ ਪਰਮੇਸਰ।
ਦਾਨੀ ਐਲ 4:35
ਮਹੱਤਵਪੂਰਣ ਨਹੀਂ ਹਨ, ਸੱਚਮੁੱਚ ਲੋਕ ਧਰਤ ਦੇ। ਕਰਦਾ ਹੈ ਪਰਮੇਸ਼ੁਰ ਓਹੀ ਜੋ ਉਸਦੀ ਰਜ਼ਾ ਹੈ ਅਕਾਸ਼ ਦੀਆਂ ਸ਼ਕਤੀਆਂ ਅਤੇ ਧਰਤ ਦੇ ਲੋਕਾਂ ਨਾਲ। ਰੋਕ ਸੱਕਦਾ ਨਹੀਂ ਕੋਈ ਉਸ ਦੇ ਸ਼ਕਤੀਸ਼ਾਲੀ ਹੱਥ ਨੂੰ। ਕਿਂਤੂ ਕੋਈ ਨਹੀਂ ਆਖ ਸੱਕਦਾ, “ਤੂੰ ਕੀ ਕਰ ਰਿਹਾ ਹੈਂ?”
ਹਿਜ਼ ਕੀ ਐਲ 32:7
ਅਲੋਪ ਤੈਨੂੰ ਕਰ ਦਿਆਂਗਾ ਮੈਂ। ਆਕਾਸ਼ ਨੂੰ ਮੈਂ ਢੱਕ ਦਿਆਂਗਾ ਅਤੇ ਬੁਝਾ ਦਿਆਂਗਾ ਤਾਰਿਆਂ ਦੀ ਰੋਸ਼ਨੀ ਨੂੰ। ਸੂਰਜ ਨੂੰ ਮੈਂ ਕੱਜ ਲਵਾਂਗਾ ਬੱਦਲ ਨਾਲ, ਅਤੇ ਚਮਕੇਗਾ ਨਹੀਂ ਚੰਦਰਮਾ।
ਅੱਯੂਬ 38:19
“ਅੱਯੂਬ, ਰੌਸ਼ਨੀ ਕਿੱਥੋਂ ਆਉਂਦੀ ਹੈ? ਹਨੇਰਾ ਕਿੱਥੋਂ ਆਉਂਦਾ ਹੈ?
ਅੱਯੂਬ 38:12
“ਅੱਯੂਬ, ਕੀ ਤੂੰ ਜੀਵਨ ਵਿੱਚ ਕਦੇ ਵੀ ਸਵੇਰੇ ਦੇ ਤਾਰੇ ਨੂੰ ਚਢ਼ਣ ਦਾ ਜਾਂ ਦਿਨ ਨੂੰ ਸ਼ੁਰੂ ਹੋਣ ਦਾ ਆਦੇਸ਼ ਦਿੱਤਾ ਹੈ?
ਅੱਯੂਬ 37:7
ਪਰਮੇਸ਼ੁਰ ਇਹ ਸਾਰੀਆਂ ਗੱਲਾਂ ਕਰਦਾ ਹੈ ਤਾਂ ਜੋ ਸਾਰੇ ਲੋਕ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ, ਜਾਣ ਲੈਣ ਕਿ ਉਹ ਕੀ ਕਰ ਸੱਕਦਾ ਹੈ। ਇਹੀ ਉਸਦਾ ਪ੍ਰਮਾਣ ਹੈ।
ਯਸ਼ਵਾ 10:12
ਉਸ ਦਿਨ ਯਹੋਵਾਹ ਨੇ ਇਸਰਾਏਲ ਨੂੰ ਅਮੋਰੀ ਲੋਕਾਂ ਨੂੰ ਹਰਾਉਣ ਦੀ ਇਜਾਜ਼ਤ ਦਿੱਤੀ। ਅਤੇ ਉਸ ਦਿਨ ਯਹੋਸ਼ੁਆ ਇਸਰਾਏਲ ਦੇ ਸਾਰੇ ਲੋਕਾਂ ਸਾਹਮਣੇ ਖਲੋ ਗਿਆ ਅਤੇ ਯਹੋਵਾਹ ਨੂੰ ਆਖਿਆ: “ਸੂਰਜ, ਰੁਕ ਜਾ ਗਿਬਓਨ ਉੱਤੇ। ਚੰਦਰਮਾ ਖਲੋ ਜਾ ਚੁੱਪ ਕਰਕੇ ਅੱਯਾਲੋਨ ਦੀ ਵਾਦੀ ਉੱਤੇ।”
ਖ਼ਰੋਜ 10:21
ਹਨੇਰਾ ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣਾ ਹੱਥ ਹਵਾ ਵਿੱਚ ਉੱਠਾ ਅਤੇ ਮਿਸਰ ਵਿੱਚ ਹਨੇਰਾ ਛਾ ਜਾਵੇਗਾ। ਇਹ ਇੰਨਾ ਘੁੱਪ ਹਨੇਰਾ ਹੋਵੇਗਾ ਕਿ ਤੁਸੀਂ ਇਸ ਨੂੰ ਮਹਿਸੂਸ ਕਰ ਸੱਕੋਂਗੇ।”