Job 9:10
ਪਰਮੇਸ਼ੁਰ ਮਹਾਨ ਗੱਲਾਂ ਕਰਦਾ ਹੈ ਜਿਹੜੀਆਂ ਲੋਕ ਨਹੀਂ ਸਮਝ ਸੱਕਦੇ। ਪਰਮੇਸ਼ੁਰ ਦੇ ਕਰਿਸ਼ਮੇ ਕਿਸੇ ਦੇ ਗਿਣਤੀ ਕੀਤੇ ਜਾਣ ਨਾਲੋਂ ਵੱਧੇਰੇ ਹੈ।
Job 9:10 in Other Translations
King James Version (KJV)
Which doeth great things past finding out; yea, and wonders without number.
American Standard Version (ASV)
That doeth great things past finding out, Yea, marvellous things without number.
Bible in Basic English (BBE)
Who does great things not to be searched out; yes, wonders without number.
Darby English Bible (DBY)
Who doeth great things past finding out, and wonders without number.
Webster's Bible (WBT)
Who doeth great things past finding out; yes, and wonders without number.
World English Bible (WEB)
Who does great things past finding out, Yes, marvelous things without number.
Young's Literal Translation (YLT)
Doing great things till there is no searching, And wonderful, till there is no numbering.
| Which doeth | עֹשֶׂ֣ה | ʿōśe | oh-SEH |
| great things | גְ֭דֹלוֹת | gĕdōlôt | ɡEH-doh-lote |
| past | עַד | ʿad | ad |
| אֵ֣ין | ʾên | ane | |
| out; finding | חֵ֑קֶר | ḥēqer | HAY-ker |
| yea, and wonders | וְנִפְלָא֗וֹת | wĕniplāʾôt | veh-neef-la-OTE |
| without | עַד | ʿad | ad |
| אֵ֥ין | ʾên | ane | |
| number. | מִסְפָּֽר׃ | mispār | mees-PAHR |
Cross Reference
ਅੱਯੂਬ 5:9
ਲੋਕੀਂ ਮਹਾਨ ਗੱਲਾਂ ਨੂੰ ਨਹੀਂ ਸਮਝ ਸੱਕਦੇ ਜਿਹੜੀਆਂ ਪਰਮੇਸ਼ੁਰ ਕਰਦਾ ਹੈ। ਪਰਮੇਸ਼ੁਰ ਦੇ ਕਰਿਸ਼ਮਿਆਂ ਦਾ ਕੋਈ ਅੰਤ ਨਹੀਂ।
ਜ਼ਬੂਰ 72:18
ਯਹੋਵਾਹ ਪਰਮੇਸ਼ੁਰ ਦੀ ਉਸਤਤਿ ਕਰੋ, ਇਸਰਾਏਲ ਦੇ ਪਰਮੇਸ਼ੁਰ ਦੀ। ਸਿਰਫ਼ ਪਰਮੇਸ਼ੁਰ ਹੀ ਅਜਿਹੀਆਂ ਅਦਭੁਤ ਗੱਲਾਂ ਕਰ ਸੱਕਦਾ ਹੈ।
ਜ਼ਬੂਰ 71:15
ਮੈਂ ਲੋਕਾਂ ਨੂੰ ਦੱਸਾਂਗਾ ਕਿ ਤੁਸੀਂ ਕਿੰਨੇ ਚੰਗੇ ਹੋ। ਮੈਂ ਲੋਕਾਂ ਨੂੰ ਦੱਸਾਂਗਾ ਕਿ ਤੁਸੀਂ ਮੈਨੂੰ ਕਿੰਨੀ ਵਾਰੀ ਬਚਾਇਆ। ਇਹ ਅਣਗਿਣਤ ਵਾਰੀ ਵਾਪਰਿਆ।
ਅਫ਼ਸੀਆਂ 3:20
ਪਰਮੇਸ਼ੁਰ ਆਪਣੀ ਸ਼ਕਤੀ ਨਾਲ, ਜੋ ਸਾਡੇ ਵਿੱਚ ਕੰਮ ਕਰਦੀ ਹੈ ਨਾਲੋਂ ਕਿਤੇ ਵੱਧੇਰੇ ਜ਼ਿਆਦਾ ਕਰ ਸੱਕਦਾ ਹੈ ਜੋ ਕਿ ਅਸੀਂ ਉਸ ਪਾਸੋਂ ਮੰਗ ਸੱਕਦੇ ਹਾਂ ਜਾਂ ਉਸ ਬਾਰੇ ਸੋਚ ਸੱਕਦੇ ਹਾਂ।
ਰੋਮੀਆਂ 11:33
ਪਰਮੇਸ਼ੁਰ ਦੀ ਉਸਤਤਿ ਕਰੋ ਹਾਂ, ਪਰਮੇਸ਼ੁਰ ਦੀਆਂ ਦਾਤਾਂ ਕਿੰਨੀਆਂ ਮਹਾਨ ਹਨ। ਉਸਦੀ ਬੁਧਤਾ ਅਤੇ ਗਿਆਨ ਦਾ ਕੋਈ ਅੰਤ ਨਹੀਂ। ਕੋਈ ਵੀ ਵਿਅਕਤੀ ਉਸ ਦੇ ਨਿਆਂ ਦੀ ਵਿਆਖਿਆ ਨਹੀਂ ਕਰ ਸੱਕਦਾ ਨਾ ਹੀ ਕੋਈ ਉਸ ਦਾ ਢੰਗ ਸਮਝ ਸੱਕਦਾ ਹੈ।
ਦਾਨੀ ਐਲ 4:2
ਮੈਂ ਉਨ੍ਹਾਂ ਕਰਿਸ਼ਮਿਆਂ ਅਤੇ ਅਦਭੁਤ ਗੱਲਾਂ ਬਾਰੇ ਤੁਹਾਨੂੰ ਦਸੱਦਿਆਂ ਬਹੁਤ ਖੁਸ਼ ਹਾਂ ਜਿਹੜੀਆਂ ਅੱਤ ਮਹਾਨ ਪਰਮੇਸ਼ੁਰ ਨੇ ਮੇਰੇ ਲਈ ਕੀਤੀਆਂ ਹਨ।
ਯਸਈਆਹ 40:26
ਦੇਖੋ ਅਕਾਸ਼ ਵੱਲ। ਕਿਸਨੇ ਸਾਜਿਆ ਉਨ੍ਹਾਂ ਸਮੂਹ ਤਾਰਿਆਂ ਨੂੰ? ਕਿਸਨੇ ਸਾਜਿਆ ਉਨ੍ਹਾਂ ਸਮੂਹ “ਫ਼ੌਜਾਂ” ਨੂੰ ਅਕਾਸ਼ ਅੰਦਰ? ਕੌਣ ਜਾਣਦਾ ਹੈ ਹਰ ਤਾਰੇ ਨੂੰ ਉਸ ਦੇ ਨਾਮ ਨਾਲ? ਸੱਚਾ ਪਰਮੇਸ਼ੁਰ ਹੈ ਬਹੁਤ ਮਜ਼ਬੂਤ ਅਤੇ ਸ਼ਕਤੀਵਾਨ। ਇਸ ਲਈ ਕੋਈ ਵੀ ਤਾਰਾ ਇਨ੍ਹਾਂ ਵਿੱਚ ਨਹੀਂ ਗੁੰਮ ਹੁੰਦਾ।
ਵਾਈਜ਼ 3:11
ਉਹ ਆਪਣੇ ਸਮੇਂ ਵਿੱਚ ਸਭ ਕੁਝ ਖੂਬਸੂਰਤੀ ਨਾਲ ਕਰਦਾ, ਅਤੇ ਉਸ ਨੇ ਸੰਸਾਰ ਦਾ ਗਿਆਨ ਵੀ ਇਨਸਾਨਾਂ ਦੇ ਦਿਮਾਗ਼ ਵਿੱਚ ਪਾਇਆ। ਪਰ ਫ਼ੇਰ ਵੀ ਇਨਸਾਨਾਂ ਨੂੰ ਪਤਾ ਨਹੀਂ ਲੱਗ ਸੱਕਦਾ ਕਿ ਪਰਮੇਸ਼ੁਰ, ਸ਼ੁਰੂਆਤ ਤੋਂ ਅੰਤ ਤੀਕ ਕੀ ਕਰ ਰਿਹਾ ਹੈ।
ਜ਼ਬੂਰ 136:4
ਪਰਮੇਸ਼ੁਰ ਦੀ ਉਸਤਤਿ ਕਰੋ ਸਿਰਫ਼ ਉਹੀ ਹੈ ਜਿਹੜਾ ਚਮਤਕਾਰ ਕਰਦਾ ਹੈ। ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਅੱਯੂਬ 37:23
ਸਰਬ ਸ਼ਕਤੀਮਾਨ ਪਰਮੇਸ਼ੁਰ ਮਹਾਨ ਹੈ। ਅਸੀਂ ਪਰਮੇਸ਼ੁਰ ਨੂੰ ਨਹੀਂ ਸਮਝ ਸੱਕਦੇ। ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ, ਪਰ ਉਹ ਸਾਡੇ ਲਈ ਚੰਗਾ ਅਤੇ ਨਿਆਂਈ ਵੀ ਹੈ। ਪਰਮੇਸ਼ੁਰ ਸਾਨੂੰ ਦੁੱਖ ਨਹੀਂ ਦੇਣਾ ਚਾਹੁੰਦਾ।
ਅੱਯੂਬ 26:12
ਪਰਮੇਸ਼ੁਰ ਦੀ ਸ਼ਕਤੀ ਸਮੁੰਦਰ ਨੂੰ ਸ਼ਾਂਤ ਕਰ ਦਿੰਦੀ ਹੈ। ਪਰਮੇਸ਼ੁਰ ਦੀ ਸਿਆਣਪ ਨੇ ਰਾਹਬ ਦੇ ਸਹਾਇਕਾਂ ਨੂੰ ਤਬਾਹ ਕਰ ਦਿੱਤਾ।
ਖ਼ਰੋਜ 15:11
“ਕੀ ਯਹੋਵਾਹ ਵਰਗੇ ਕੋਈ ਦੇਵਤੇ ਹਨ? ਨਹੀਂ। ਤੇਰੇ ਵਰਗੇ ਕੋਈ ਦੇਵਤੇ ਨਹੀਂ ਤੂੰ ਅਦਭੁਤ ਪਵਿੱਤਰ ਹੈਂ ਤੂੰ ਅਦਭੁਤ ਤਾਕਤਵਰ ਹੈਂ। ਤੂੰ ਮਹਾਨ ਕਰਿਸ਼ਮੇ ਕਰਦਾ ਹੈਂ।