Job 20:14
ਪਰ ਉਹ ਬਦੀ ਉਸ ਦੇ ਮਿਹਦੇ ਅੰਦਰ ਜ਼ਹਿਰ ਬਣ ਜਾਵੇਗੀ। ਇਹ ਉਸ ਦੇ ਅੰਦਰ ਕੌੜੇ ਜ਼ਹਿਰ ਵਾਂਗ ਹੋਵੇਗੀ, ਜਿਵੇਂ ਸੱਪ ਦਾ ਜ਼ਹਿਰ ਹੁੰਦਾ ਹੈ।
Job 20:14 in Other Translations
King James Version (KJV)
Yet his meat in his bowels is turned, it is the gall of asps within him.
American Standard Version (ASV)
Yet his food in his bowels is turned, It is the gall of asps within him.
Bible in Basic English (BBE)
His food becomes bitter in his stomach; the poison of snakes is inside him.
Darby English Bible (DBY)
His food is turned in his bowels; it is the gall of asps within him.
Webster's Bible (WBT)
Yet his food in his bowels is turned, it is the gall of asps within him.
World English Bible (WEB)
Yet his food in his bowels is turned. It is cobra venom within him.
Young's Literal Translation (YLT)
His food in his bowels is turned, The bitterness of asps `is' in his heart.
| Yet his meat | לַ֭חְמוֹ | laḥmô | LAHK-moh |
| bowels his in | בְּמֵעָ֣יו | bĕmēʿāyw | beh-may-AV |
| is turned, | נֶהְפָּ֑ךְ | nehpāk | neh-PAHK |
| gall the is it | מְרוֹרַ֖ת | mĕrôrat | meh-roh-RAHT |
| of asps | פְּתָנִ֣ים | pĕtānîm | peh-ta-NEEM |
| within | בְּקִרְבּֽוֹ׃ | bĕqirbô | beh-keer-BOH |
Cross Reference
ਅਸਤਸਨਾ 32:24
ਉਹ ਭੁੱਖ ਨਾਲ ਕਮਜ਼ੋਰ ਹੋ ਜਾਣਗੇ। ਭਿਆਨਕ ਬਿਮਾਰੀਆਂ ਉਨ੍ਹਾਂ ਨੂੰ ਤਬਾਹ ਕਰ ਦੇਣਗਿਆਂ। ਮੈਂ ਉਨ੍ਹਾਂ ਉੱਤੇ ਜੰਗਲੀ ਜਾਨਵਰ ਭੇਜ ਦਿਆਂਗਾ ਅਤੇ ਜ਼ਹਿਰੀਲੇ ਸੱਪ ਉਨ੍ਹਾਂ ਨੂੰ ਡੱਸਣਗੇ।
ਮਲਾਕੀ 2:2
ਜੇਕਰ ਤੁਸੀਂ ਮੇਰੇ ਨਾਉਂ ਦਾ ਆਦਰ ਨਹੀਂ ਕਰੋਂਗੇ ਤਾਂ ਮੈਂ ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦੇਵਾਂਗਾ। ਤੁਸੀਂ ਅਸੀਸ ਮੰਗੋਂਗੇ ਤੇ ਤੁਹਾਨੂੰ ਸਰਾਪ ਮਿਲੇਗਾ ਕਿਉਂ ਕਿ ਤੁਸੀਂ ਮੇਰੇ ਨਾਉਂ ਦੀ ਇੱਜ਼ਤ ਨਹੀਂ ਕੀਤੀ। ਜੇ ਤੁਸੀਂ ਪ੍ਰਸੰਸਾ ਨਾ ਕਰੋਂਗੇ ਤਾਂ ਮੈਂ ਤੁਹਾਡੇ ਤੇ ਕਰੋਪੀ ਲਿਆਵਾਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫੁਰਮਾਇਆ।
ਯਰਮਿਆਹ 2:19
ਤੁਸੀਂ ਮੰਦੀਆਂ ਗੱਲਾਂ ਕੀਤੀਆਂ, ਅਤੇ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਤੁਹਾਨੂੰ ਸਿਰਫ਼ ਸਜ਼ਾ ਹੀ ਮਿਲੇਗੀ। ਤੁਹਾਡੇ ਉੱਤੇ ਮੁਸੀਬਤ ਆਵੇਗੀ। ਅਤੇ ਉਹ ਮੁਸੀਬਤ ਤੁਹਾਨੂੰ ਸਬਕ ਸਿੱਖਾਵੇਗੀ। ਇਸ ਬਾਰੇ ਸੋਚੋ! ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਆਪਣੇ ਪਰਮੇਸ਼ੁਰ ਕੋਲ ਮੁਖ ਮੋੜਨਾ ਕਿੰਨਾ ਮੰਦਾ ਹੈ। ਭੈਭੀਤ ਨਾ ਹੋਣਾ ਅਤੇ ਮੇਰਾ ਆਦਰ ਨਾ ਕਰਨਾ ਗ਼ਲਤ ਹੈ।” ਇਹ ਸੰਦੇਸ਼ ਪ੍ਰਭੂ, ਸਰਬ-ਸ਼ਕਤੀਮਾਨ ਪਰਮੇਸ਼ੁਰ ਵੱਲੋਂ ਸੀ।
ਅਮਸਾਲ 23:29
-18- ਕੌਣ ਲੋਕ ਹਨ, ਜੋ ਮੁਸੀਬਤ ਵਿੱਚ ਹਨ? ਜੋ ਉਦਾਸ ਮਹਿਸੂਸ ਕਰ ਰਹੇ ਹਨ? ਜਿਹੜੇ ਝਗੜਿਆਂ ’ਚ ਪੈਂਦੇ ਹਨ? ਜਿਨ੍ਹਾਂ ਕੋਲ ਚਿੰਤਾਵਾਂ ਹਨ? ਜਿਨ੍ਹਾਂ ਦੇ ਝਰੀਟਾਂ ਵੱਜੀਆਂ ਹੋਈਆਂ ਹਨ? ਜਿਨ੍ਹਾਂ ਦੀਆਂ ਅੱਖਾਂ ਲਾਲ ਹਨ? ਉਹ ਜਿਹੜੇ ਬਹੁਤਾ ਸਮਾਂ ਮੈਅ ਦੀ ਬੋਤਲ ਤੇ ਬਰਬਾਦ ਕਰਦੇ ਹਨ, ਉਹ ਜਿਹੜੇ ਮਿਲੇ-ਜੁਲੇ ਜਾਮ ਪੀਂਦੇ ਹਨ।
ਅਮਸਾਲ 23:20
ਉਨ੍ਹਾਂ ਲੋਕਾਂ ਨਾਲ ਦੋਸਤੀ ਨਾ ਕਰੋ ਜਿਹੜੇ ਬਹੁਤ ਜਿਆਦਾ ਪੀਂਦੇ ਹਨ ਜਾਂ ਜਿਹੜੇ ਬਹੁਤਾ ਭੋਜਨ ਖਾਂਦੇ ਹਨ।
ਅਮਸਾਲ 1:31
ਉਹ ਆਪਣੇ ਰਾਹਾਂ ਦਾ ਫ਼ਲ ਖਾਣਗੇ, ਅਤੇ ਆਪਣੀਆਂ ਹੀ ਸੱਕੀਮਾਂ ਨਾਲ ਭਰ ਜਾਣਗੇ!
ਜ਼ਬੂਰ 51:8
ਮੈਨੂੰ ਖੁਸ਼ੀ ਪ੍ਰਦਾਨ ਕਰੋ। ਮੈਨੂੰ ਫ਼ੇਰ ਤੋਂ ਖੁਸ਼ ਹੋਣ ਦੀ ਜਾਂਚ ਦੱਸੋਂ ਉਨ੍ਹਾਂ ਹੱਡੀਆਂ ਨੂੰ ਖੁਸ਼ ਹੋਣ ਦਿਉ ਜਿਨ੍ਹਾਂ ਨੂੰ ਤੁਸਾਂ ਕੁਚੱਲਿਆ ਸੀ।
ਜ਼ਬੂਰ 38:1
ਦਾਊਦ ਦੇ ਗੀਤਾਂ ਵਿੱਚੋਂ ਇੱਕ ਯਾਦਗਿਰੀ ਦੇ ਦਿਨ ਲਈ। ਹੇ ਯਹੋਵਾਹ, ਮੈਨੂੰ ਕ੍ਰੋਧ ਵਿੱਚ ਨਾ ਨਿੰਦੋ, ਮੈਨੂੰ ਗੁੱਸੇ ਵਿੱਚ ਸੰਜਮ ਨਾ ਸਿੱਖਾਉ।
ਜ਼ਬੂਰ 32:3
ਹੇ ਪਰਮੇਸ਼ੁਰ, ਮੈਂ ਬਾਰ-ਬਾਰ ਤੁਹਾਨੂੰ ਪ੍ਰਾਰਥਨਾ ਕੀਤੀ, ਪਰ ਮੈਂ ਆਪਣੇ ਗੁਪਤ ਗੁਨਾਹਾਂ ਬਾਰੇ ਨਹੀਂ ਦੱਸਿਆ। ਮੈਂ ਹਰ ਸਮੇਂ ਕਮਜ਼ੋਰ ਬਣ ਗਿਆ ਜਦੋਂ ਵੀ ਮੈਂ ਪ੍ਰਾਰਥਨਾ ਕੀਤੀ।
ਅੱਯੂਬ 20:16
ਬਦ ਆਦਮੀ ਦਾ ਜਾਮ ਸੱਪ ਦੇ ਜ਼ਹਿਰ ਵਰਗਾ ਹੋਵੇਗਾ। ਸੱਪਾਂ ਦੇ ਜ਼ਹਿਰੀਲੇ ਦੰਦ ਉਸ ਨੂੰ ਮਾਰ ਦੇਣਗੇ।
੨ ਸਮੋਈਲ 12:10
ਇਸ ਲਈ, ਹਿੰਸਕ ਮੌਤ ਬਾਰ-ਬਾਰ ਤੇਰੇ ਪਰਿਵਾਰ ਨੂੰ ਮਾਰੇਗੀ। ਤੂੰ ਊਰਿੱਯਾਹ ਹਿੱਤੀ ਦੀ ਪਤਨੀ ਨੂੰ ਆਪਣੀ ਪਤਨੀ ਬਨਾਉਣ ਲਈ ਲੈ ਆਇਆ ਅਤੇ ਅਜਿਹਾ ਕਰਕੇ ਤੂੰ ਸਾਬਿਤ ਕਰ ਦਿੱਤਾ ਕਿ ਤੂੰ ਮੈਨੂੰ ਤਿਰਸਕਾਰਦਾ ਹੈਂ।’
੨ ਸਮੋਈਲ 11:2
ਸ਼ਾਮ ਨੂੰ ਦਾਊਦ ਆਪਣੇ ਬਿਸਤਰ ਤੋਂ ਉੱਠਿਆ ਅਤੇ ਸ਼ਾਹੀ ਮਹਿਲ ਦੀ ਛੱਤ ਉੱਪਰ ਫ਼ਿਰਨ ਲੱਗਾ ਅਤੇ ਉੱਥੋਂ ਉਸ ਨੇ ਇੱਕ ਔਰਤ ਨੂੰ ਇਸਨਾਨ ਕਰਦਿਆਂ ਵੇਖਿਆ। ਉਹ ਔਰਤ ਬਹੁਤ ਹੀ ਖੂਬਸੂਰਤ ਸੀ।
ਰੋਮੀਆਂ 3:13
“ਲੋਕਾਂ ਦੇ ਮੂੰਹ ਖੁੱਲੀ ਹੋਈ ਕਬਰ ਵਾਂਗ ਹਨ। ਉਹ ਆਪਣੀਆਂ ਜੀਭਾਂ ਨਾਲ ਝੂਠ ਬੋਲਦੇ ਹਨ।” “ਉਨ੍ਹਾਂ ਦੇ ਬੋਲ ਸਪਾਂ ਦੇ ਜ਼ਹਿਰ ਵਰਗੇ ਹਨ”