Jeremiah 13:24
“ਮੈਂ ਤੈਨੂੰ ਆਪਣੇ ਘਰੋ ਬਾਹਰ ਜਾਣ ਲਈ ਮਜ਼ਬੂਰ ਕਰ ਦਿਆਂਗਾ। ਤੂੰ ਚਾਰ-ਚੁਫ਼ੇਰੇ ਭੱਜੇਂਗਾ। ਤੂੰ ਮਾਰੂਬਲ ਦੀ ਹਵਾ ਦੇ ਉਡਾਏ ਤਿਨਕਿਆਂ ਵਾਂਗ ਹੋਵੇਂਗਾ।
Jeremiah 13:24 in Other Translations
King James Version (KJV)
Therefore will I scatter them as the stubble that passeth away by the wind of the wilderness.
American Standard Version (ASV)
Therefore will I scatter them, as the stubble that passeth away, by the wind of the wilderness.
Bible in Basic English (BBE)
So I will send them in all directions, as dry grass is taken away by the wind of the waste land.
Darby English Bible (DBY)
And I will scatter them as stubble that passeth away by the wind of the wilderness.
World English Bible (WEB)
Therefore will I scatter them, as the stubble that passes away, by the wind of the wilderness.
Young's Literal Translation (YLT)
And I scatter them as stubble, Passing away, by a wind of the wilderness.
| Therefore will I scatter | וַאֲפִיצֵ֖ם | waʾăpîṣēm | va-uh-fee-TSAME |
| them as the stubble | כְּקַשׁ | kĕqaš | keh-KAHSH |
| away passeth that | עוֹבֵ֑ר | ʿôbēr | oh-VARE |
| by the wind | לְר֖וּחַ | lĕrûaḥ | leh-ROO-ak |
| of the wilderness. | מִדְבָּֽר׃ | midbār | meed-BAHR |
Cross Reference
ਜ਼ਬੂਰ 1:4
ਪਰ ਬੁਰੇ ਵਿਅਕਤੀ ਇਸ ਤਰ੍ਹਾਂ ਨਹੀਂ ਹਨ। ਬੁਰੇ ਵਿਅਕਤੀ ਉਸ ਤੂੜੀ ਵਰਗੇ ਹਨ ਜਿਹੜੀ ਹਵਾ ਦੇ ਨਾਲ ਉੱਡ ਜਾਂਦੀ ਹੈ।
ਅਹਬਾਰ 26:33
ਮੈਂ ਤੁਹਾਨੂੰ ਕੌਮਾਂ ਦਰਮਿਆਨ ਖਿੰਡਾ ਦਿਆਂਗਾ। ਮੈਂ ਆਪਣੀ ਤਲਵਾਰ ਨੂੰ ਮਿਆਨੋ ਖਿੱਚਾਂਗਾ ਅਤੇ ਤੁਹਾਨੂੰ ਨਸ਼ਟ ਕਰ ਦਿਆਂਗਾ। ਤੁਹਾਡੀ ਧਰਤੀ ਖਾਲੀ ਹੋ ਜਾਵੇਗੀ ਅਤੇ ਤੁਹਾਡੇ ਸ਼ਹਿਰ ਬਰਬਾਦ ਹੋ ਜਾਣਗੇ।
ਹੋ ਸੀਅ 13:3
ਇਹੀ ਕਾਰਣ ਹੈ ਕਿ ਉਹ ਲੋਕ ਜਲਦੀ ਹੀ ਅਲੋਪ ਹੋ ਜਾਣਗੇ। ਉਹ ਸੁਵਖਤੇ ਦੀ ਧੁੰਦ ਵਰਗੇ ਅਤੇ ਤਰੇਲ ਵਰਗੇ ਹੋਣਗੇ, ਜੋ ਸੂਰਜ ਚਢ਼ਨ ਤੋਂ ਪਹਿਲਾਂ ਹੀ ਅਲੋਪ ਹੋ ਜਾਂਦੀ ਹੈ। ਉਹ ਉਸ ਤੂੜੀ ਵਾਂਗ ਹਨ ਜਿਸ ਨੂੰ ਹਵਾ ਪਿੜ ਵਿੱਚੋਂ ਉਡਾ ਕੇ ਲੈ ਜਾਂਦੀ ਹੈ। ਉਹ ਉਸ ਧੂੰਏਁ ਵਾਂਗ ਹਨ ਜੋ ਚਿਮਨੀ ਵਿੱਚੋਂ ਨਿਕਲ ਕੇ ਅਲੋਪ ਹੋ ਜਾਂਦਾ ਹੈ।
ਹਿਜ਼ ਕੀ ਐਲ 5:12
ਤੇਰੇ ਲੋਕਾਂ ਵਿੱਚੋਂ ਤੀਜਾ ਹਿੱਸਾ ਲੋਕ ਸ਼ਹਿਰ ਅੰਦਰ ਬੀਮਾਰੀ ਅਤੇ ਭੁੱਖ ਨਾਲ ਮਰ ਜਾਣਗੇ। ਤੇਰੇ ਲੋਕਾਂ ਵਿੱਚੋਂ ਤੀਜਾ ਹਿੱਸਾ ਲੋਕ ਸ਼ਹਿਰ ਦੇ ਬਾਹਰ ਜੰਗ ਵਿੱਚ ਮਰ ਜਾਣਗੇ ਅਤੇ ਫ਼ੇਰ ਮੈਂ ਆਪਣੀ ਤਲਵਾਰ ਸੂਤ ਲਵਾਂਗਾ ਅਤੇ ਤੇਰੇ ਲੋਕਾਂ ਦੇ ਤੀਜੇ ਹਿੱਸੇ ਨੂੰ ਦੂਰ ਦੁਰਾਡੇ ਦੇਸਾਂ ਵਿੱਚ ਭਜਾ ਦਿਆਂਗਾ।
ਲੋਕਾ 21:24
ਇਨ੍ਹਾਂ ਵਿੱਚੋਂ ਕੁਝ ਲੋਕ ਸਿਪਾਹੀਆਂ ਹੱਥੋਂ ਮਾਰੇ ਜਾਣਗੇ, ਕੁਝ ਲੋਕ ਕੈਦੀ ਬਣਾ ਕੇ ਸਭ ਕੌਮਾਂ ਅਤੇ ਦੇਸ਼ਾਂ ਵਿੱਚ ਪਹੁੰਚਾਏ ਜਾਣਗੇ। ਗੈਰ-ਯਹੂਦੀ ਯਰੂਸ਼ਲਮ ਤੇ ਕਬਜ਼ਾ ਕਰਨਗੇ ਅਤੇ ਜਦੋਂ ਤੱਕ ਉਨ੍ਹਾਂ ਦਾ ਸਮਾਂ ਪੂਰਾ ਨਹੀਂ ਹੁੰਦਾ ਉਹ ਇਸ ਨੂੰ ਪੈਰਾਂ ਥੱਲੇ ਮਿੱਧਣਗੇ।
ਸਫ਼ਨਿਆਹ 2:2
ਇਸਤੋਂ ਪਹਿਲਾਂ ਕਿ ਤੁਸੀਂ ਸੁੱਕੇ ਤੇ ਮੁਰਝਾਏ ਹੋਏ ਫੁੱਲਾਂ ਵਾਂਗ ਹੋ ਜਾਵੋ, ਦਿਨ ਦੀ ਤਿਖ੍ਖੜ ਧੁੱਪ ਵਿੱਚ ਫ਼ੁੱਲ ਕੁਮਲਾਹ ਕੇ ਸੜ ਜਾਵੇ, ਇਸ ਤੋਂ ਪਹਿਲਾਂ ਕਿ ਤੁਸੀਂ ਵੀ ਉਸਦੀ ਜੂਨ ਨੂੰ ਭੋਗੋਁ, ਜਦੋਂ ਯਹੋਵਾਹ ਆਪਣਾ ਕਰੋਧ ਦਰਸਾਵੇ, ਚੰਗਾ ਹੋਵੇ ਜੇਕਰ ਤੁਸੀਂ ਸੰਭਲ ਜਾਵੋ ਅਤੇ ਆਪਣਾ-ਆਪ ਬਦਲ ਲਵੋ।
ਹਿਜ਼ ਕੀ ਐਲ 17:21
ਅਤੇ ਮੈਂ ਉਸਦੀ ਫ਼ੌਜ ਨੂੰ ਨਸ਼ਟ ਕਰ ਦਿਆਂਗਾ। ਮੈਂ ਉਸ ਦੇ ਬਿਹਤਰੀਨ ਸੈਨਿਕਾਂ ਨੂੰ ਤਬਾਹ ਕਰ ਦਿਆਂਗਾ। ਅਤੇ ਮੈਂ ਬਚੇ ਹੋਇਆਂ ਨੂੰ ਹਵਾ ਵਿੱਚ ਖਿਲਾਰ ਦਿਆਂਗਾ। ਫ਼ੇਰ ਤੈਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਅਤੇ ਮੈਂ ਤੈਨੂੰ ਇਹ ਗੱਲਾਂ ਦੱਸੀਆਂ ਹਨ।”
ਹਿਜ਼ ਕੀ ਐਲ 6:8
ਪਰਮੇਸ਼ੁਰ ਨੇ ਆਖਿਆ, “ਪਰ ਮੈਂ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਬਚ ਕੇ ਨਿਕਲ ਜਾਣ ਦਿਆਂਗਾ। ਉਹ ਕੁਝ ਸਮੇਂ ਲਈ ਹੋਰਨਾਂ ਦੇਸਾਂ ਅੰਦਰ ਰਹਿਣਗੇ। ਮੈਂ ਉਨ੍ਹਾਂ ਨੂੰ ਖਿੰਡਾ ਦੇਵਾਂਗਾ ਅਤੇ ਉਨ੍ਹਾਂ ਨੂੰ ਹੋਰਨਾਂ ਦੇਸਾਂ ਅੰਦਰ ਰਹਿਣ ਲਈ ਮਜ਼ਬੂਰ ਕਰ ਦਿਆਂਗਾ।
ਯਰਮਿਆਹ 4:11
ਉਸ ਸਮੇਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਜਾਵੇਗਾ, “ਨੰਗੀਆਂ ਪਹਾੜੀਆਂ ਤੋਂ ਇੱਕ ਹਵਾ ਵਗ ਰਹੀ ਹੈ। ਇਹ ਮਾਰੂਬਲ ਵਿੱਚੋਂ ਮੇਰੇ ਲੋਕਾਂ ਲਈ ਆਉਂਦੀ ਹੈ। ਇਹ ਕੋਮਲ ਹਵਾ ਨਹੀਂ ਜਿਸਦਾ ਇਸਤੇਮਾਲ ਕਿਸਾਨ ਤੂੜੀ ਉਡਾਉਣ ਲਈ ਕਰਦੇ ਹਨ।
ਯਸਈਆਹ 41:16
ਤੁਸੀਂ ਉਨ੍ਹਾਂ ਨੂੰ ਹਵਾ ਵਿੱਚ ਸੁੱਟ ਦਿਓਁਗੇ, ਤੇ ਹਵਾ ਉਨ੍ਹਾਂ ਨੂੰ ਉਡਾ ਕੇ ਖਿੰਡਾ ਦੇਵੇਗੀ। ਫ਼ੇਰ ਤੁਸੀਂ ਯਹੋਵਾਹ ਦੇ ਨਮਿੱਤ ਖੁਸ਼ ਹੋਵੋਂਗੇ। ਤੁਸੀਂ ਇਸਰਾਏਲ ਦੇ ਉਸ ਪਵਿੱਤਰ ਪੁਰੱਖ ਦਾ ਬਹੁਤ ਮਾਣ ਕਰੋਂਗੇ।”
ਯਸਈਆਹ 17:13
ਅਤੇ ਲੋਕ ਉਨ੍ਹਾਂ ਲਹਿਰਾਂ ਵਾਂਗ ਹੋਣਗੇ। ਪਰਮੇਸ਼ੁਰ ਲੋਕਾਂ ਨਾਲ ਕੁਰੱਖਤ ਆਵਾਜ਼ ਵਿੱਚ ਬੋਲੇਗਾ, ਤੇ ਉਹ ਭੱਜ ਜਾਣਗੇ। ਲੋਕ ਹੋਣਗੇ ਤੂੜੀ ਦੇ ਤਿਣਕਿਆਂ ਵਾਂਗ ਹਵਾ ਵਿੱਚ ਉਡਦੇ ਹੋਏ। ਖੁਦਰੌ ਪੌਦਿਆਂ ਵਰਗੇ ਹੋਣਗੇ ਲੋਕ ਜਿਨ੍ਹਾਂ ਦਾ ਤੂਫ਼ਾਨ ਪਿੱਛਾ ਕਰਦਾ ਹੈ। ਹਵਾ ਵਗਦੀ ਹੈ ਅਤੇ ਖੁਦਰੌ ਪੌਦੇ ਦੂਰ ਚੱਲੇ ਜਾਂਦੇ ਹਨ।
ਜ਼ਬੂਰ 83:13
ਉਨ੍ਹਾਂ ਲੋਕਾਂ ਨੂੰ ਅੱਕ ਦੀ ਫ਼ੰਬੀ ਵਾਂਗ ਬਣਾ ਦਿਉ। ਜੋ ਹਵਾ ਨਾਲ ਉੱਡ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਇਵੇਂ ਖਿੰਡਾ ਦਿਉ ਜਿਵੇਂ ਹਵਾ ਤਿਨਕਿਆਂ ਨੂੰ ਖਿੰਡਾ ਦਿੰਦੀ ਹੈ।
ਅਸਤਸਨਾ 32:26
“‘ਮੈਂ ਇਸਰਾਏਲੀਆਂ ਨੂੰ ਤਬਾਹ ਕਰਨ ਬਾਰੇ ਸੋਚਿਆ ਸੀ ਤਾਂ ਜੋ ਲੋਕ ਉਨ੍ਹਾਂ ਬਾਰੇ ਪੂਰੀ ਤਰ੍ਹਾਂ ਭੁੱਲ ਜਾਣ!
ਅਸਤਸਨਾ 28:64
ਯਹੋਵਾਹ ਤੁਹਾਨੂੰ ਦੁਨੀਆਂ ਦੇ ਸਾਰੇ ਲੋਕਾਂ ਦਰਮਿਆਨ ਖਿੰਡਾ ਦੇਵੇਗਾ। ਉਹ ਤੁਹਾਨੂੰ ਦੁਨੀਆਂ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਖਿੰਡਾ ਦੇਵੇਗਾ। ਉੱਥੇ ਤੁਸੀਂ ਲੱਕੜ ਅਤੇ ਪੱਥਰ ਦੇ ਬਣੇ ਹੋਰਨਾ ਦੇਵਤਿਆਂ ਦੀ ਸੇਵਾ ਕਰੋਂਗੇ ਜਿਨ੍ਹਾਂ ਦੀ ਤੁਸੀਂ ਜਾਂ ਤੁਹਾਡੇ ਪੁਰਖਿਆਂ ਨੇ ਕਦੇ ਵੀ ਉਪਾਸਨਾ ਨਹੀਂ ਕੀਤੀ।
ਅਸਤਸਨਾ 4:27
ਯਹੋਵਾਹ ਤੁਹਾਨੂੰ ਹੋਰਨਾਂ ਕੌਮਾਂ ਵਿੱਚ ਖਿੰਡਾ ਦੇਵੇਗਾ। ਅਤੇ ਤੁਹਾਡੇ ਵਿੱਚ ਸਿਰਫ਼ ਥੋੜੇ ਜਿਹੇ ਹੀ ਉਨ੍ਹਾਂ ਦੇਸ਼ ਵਿੱਚ ਜਾਣ ਲਈ ਬਚਨਗੇ ਜਿੱਥੇ ਤੁਹਾਨੂੰ ਯਹੋਵਾਹ ਭੇਜੇਗਾ।