Isaiah 1:17
ਨੇਕੀ ਕਰਨੀ ਸਿਖੋ। ਹੋਰਾਂ ਲੋਕਾਂ ਨਾਲ ਇਨਸਾਫ਼ ਕਰੋ। ਜਿਹੜੇ ਦੂਸਰਿਆਂ ਨੂੰ ਦੁੱਖ ਦਿੰਦੇ ਹਨ ਉਨ੍ਹਾਂ ਨੂੰ ਸਜ਼ਾ ਦਿਓ। ਯਤੀਮ ਬੱਚਿਆਂ ਦੀ ਸਹਾਇਤਾ ਕਰੋ। ਵਿਧਵਾਵਾਂ ਦੀ ਸਹਾਇਤਾ ਕਰੋ।”
Isaiah 1:17 in Other Translations
King James Version (KJV)
Learn to do well; seek judgment, relieve the oppressed, judge the fatherless, plead for the widow.
American Standard Version (ASV)
learn to do well; seek justice, relieve the oppressed, judge the fatherless, plead for the widow.
Bible in Basic English (BBE)
Take pleasure in well-doing; let your ways be upright, keep down the cruel, give a right decision for the child who has no father, see to the cause of the widow.
Darby English Bible (DBY)
learn to do well: seek judgment, gladden the oppressed, do justice to the fatherless, plead for the widow.
World English Bible (WEB)
Learn to do well. Seek justice, Relieve the oppressed, Judge the fatherless, Plead for the widow."
Young's Literal Translation (YLT)
Seek judgment, make happy the oppressed, Judge the fatherless, strive `for' the widow.
| Learn | לִמְד֥וּ | limdû | leem-DOO |
| to do well; | הֵיטֵ֛ב | hêṭēb | hay-TAVE |
| seek | דִּרְשׁ֥וּ | diršû | deer-SHOO |
| judgment, | מִשְׁפָּ֖ט | mišpāṭ | meesh-PAHT |
| relieve | אַשְּׁר֣וּ | ʾaššĕrû | ah-sheh-ROO |
| oppressed, the | חָמ֑וֹץ | ḥāmôṣ | ha-MOHTS |
| judge | שִׁפְט֣וּ | šipṭû | sheef-TOO |
| the fatherless, | יָת֔וֹם | yātôm | ya-TOME |
| plead | רִ֖יבוּ | rîbû | REE-voo |
| for the widow. | אַלְמָנָֽה׃ | ʾalmānâ | al-ma-NA |
Cross Reference
ਯਰਮਿਆਹ 22:3
ਯਹੋਵਾਹ ਆਖਦਾ ਹੈ: ਓਹੀ ਗੱਲਾਂ ਕਰੋ ਜਿਹੜੀਆਂ ਨਿਰਪੱਖ ਅਤੇ ਸਹੀ ਹਨ। ਉਸ ਬੰਦੇ ਨੂੰ ਲੁਟੇਰੇ ਕੋਲੋਂ ਬਚਾਓ ਜਿਹੜਾ ਲੁਟੇਰੇ ਪਾਸੋਂ ਲੁੱਟਿਆ ਗਿਆ ਹੈ। ਯਤੀਮਾਂ ਅਤੇ ਵਿਧਵਾਵਾਂ ਨੂੰ ਦੁੱਖ ਨਾ ਦਿਓ ਅਤੇ ਨਾ ਕੋਈ ਗ਼ਲਤ ਗੱਲ ਕਰੋ ਉਨ੍ਹਾਂ ਨਾਲ। ਮਾਸੂਮ ਲੋਕਾਂ ਦਾ ਕਤਲ ਨਾ ਕਰੋ।
ਸਫ਼ਨਿਆਹ 2:3
ਸਾਰੇ ਮਸੱਕੀਨ ਮਨੁੱਖੋ, ਯਹੋਵਾਹ ਨੂੰ ਭਾਲੋ! ਉਸਦੀ ਬਿਵਸਬਾ ਦਾ ਪਾਲਣ ਕਰੋ। ਚੰਗੇ ਕੰਮ ਕਰੋ ਅਤੇ ਨੇਕ ਤੇ ਨਿਮਰ ਹੋਣਾ ਸਿੱਖੋ। ਹੋ ਸੱਕਦਾ ਹੈ ਕਿ ਫੇਰ ਤੁਸੀਂ ਯਹੋਵਾਹ ਦੇ ਕਰੋਧ ਦੇ ਦਿਨ ਸੁਰੱਖਿਅਤ ਹੋਵੋ।
ਯਸਈਆਹ 1:23
ਤੁਹਾਡੇ ਹਾਕਮ ਬਾਗ਼ੀ ਹਨ ਅਤੇ ਚੋਰਾਂ ਦੇ ਯਾਰ ਹਨ। ਤੁਹਾਡੇ ਸਾਰੇ ਹਾਕਮ ਵਢ੍ਢੀ ਮੰਗਦੇ ਹਨ-ਉਹ ਗ਼ਲਤ ਕੰਮ ਕਰਨ ਲਈ ਪੈਸਾ ਲੈਂਦੇ ਹਨ। ਤੁਹਾਡੇ ਸਾਰੇ ਹਾਕਮ ਲੋਕਾਂ ਨੂੰ ਧੋਖਾ ਦੇਣ ਦੀ ਤਨਖਾਹ ਲੈਂਦੇ ਹਨ। ਤੁਹਾਡੇ ਹਾਕਮ ਯਤੀਮਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਤੁਹਾਡੇ ਹਾਕਮ ਵਿਧਵਾਵਾਂ ਦੀਆਂ ਲੋੜਾਂ ਬਾਰੇ ਧਿਆਨ ਨਹੀਂ ਦਿੰਦੇ।”
ਜ਼ਬੂਰ 82:3
“ਗਰੀਬਾਂ ਅਤੇ ਯਤੀਮਾਂ ਦੀ ਰੱਖਿਆ ਕਰੋ, ਅਤੇ ਉਨ੍ਹਾਂ ਗਰੀਬ ਲੋਕਾਂ ਦੇ ਹਕਾਂ ਦੀ ਰੱਖਿਆ ਕਰੋ।
ਜ਼ਿਕਰ ਯਾਹ 8:16
ਪਰ ਤੁਸੀਂ ਇਹ ਕੰਮ ਅਵੱਸ਼ ਕਰੋ! ਆਪਣੇ ਗੁਆਂਢੀਆਂ ਨਾਲ ਸੱਚੇ ਰਹੋ। ਜਦੋਂ ਵੀ ਤੁਸੀਂ ਆਪਣੇ ਨਗਰ ’ਚ ਕੋਈ ਫ਼ੈਸਲਾ ਲਵੋ ਤਾਂ ਉਹ ਕੰਮ ਕਰੋ ਜਿਹੜੇ ਤੁਹਾਡੇ ਨਗਰ ਦੇ ਹਿਤ੍ਤ ਵਿੱਚ ਅਤੇ ਅਮਨ ਬਹਾਲ ਕਰਨ ਵਾਲੇ ਹੋਣ।
ਜ਼ਿਕਰ ਯਾਹ 7:9
ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ। “ਤੁਹਾਨੂੰ ਸੱਚੇ ਨਿਆਂ ਉੱਤੇ ਨਿਯੰਤਰਨ ਰੱਖਣਾ ਚਾਹੀਦਾ ਅਤੇ ਇੱਕ-ਦੂਜੇ ਨਾਲ ਮਿਹਰ ਅਤੇ ਦਇਆ ਨਾਲ ਵਿਹਾਰ ਕਰਨਾ ਚਾਹੀਦਾ ਹੈ।
ਮੀਕਾਹ 6:8
ਹੇ ਆਦਮੀ, ਉਸ ਨੇ ਤੈਨੂੰ ਦੱਸਿਆ ਕਿ ਕੀ ਨੇਕ ਹੈ? ਯਹੋਵਾਹ ਨੇ ਤੈਨੂੰ ਪਹਿਲਾਂ ਹੀ ਦੱਸਿਆ ਕਿ ਉੱਸਨੂੰ ਤੈਥੋਂ ਕੀ ਚਾਹੀਦਾ: ਦੂਜੇ ਲੋਕਾਂ ਨਾਲ ਇਨਸਾਫ਼ ਕਰ, ਉਨ੍ਹਾਂ ਪਿਆਰ, ਦਯਾ ਤੇ ਨਿਮਰਤਾ ਦਰਸਾ। ਆਪਣੇ ਪਰਮੇਸ਼ੁਰ ਨਾਲ ਨਿਮਰਤਾ ਸਹਿਤ ਰਹਿ।
ਯਰਮਿਆਹ 22:15
“ਯਹੋਯਾਕੀਮ, ਆਪਣੇ ਘਰ ਵਿੱਚ ਵੱਡੀ ਮਾਤਰਾ ਵਿੱਚ ਦਿਆਰ ਰੱਖਣ ਨਾਲ ਤੂੰ ਮਹਾਨ ਰਾਜਾ ਨਹੀਂ ਬਣਦਾ। ਤੇਰਾ ਪਿਤਾ ਭੋਜਨ ਅਤੇ ਪਾਣੀ ਨਾਲ ਹੀ ਸੰਤੁਸ਼ਟ ਸੀ। ਉਸ ਨੇ ਉਹੀ ਕੀਤਾ ਜੋ ਜਾਇਜ਼ ਅਤੇ ਧਰਮੀ ਸੀ। ਇਸ ਲਈ ਉਸ ਨਾਲ ਸਭ ਕੁਝ ਠੀਕ-ਠਾਕ ਹੋਇਆ।
ਅਮਸਾਲ 31:9
ਜਦੋਂ ਤੁਸੀਂ ਬੋਲੋ, ਉਹੀ ਕਹੋ ਜੋ ਧਰਮੀ ਹੋਵੇ, ਗਰੀਬਾਂ ਅਤੇ ਜ਼ਰੂਰਤਮੰਦਾ ਲਈ ਨਿਆਂ ਸੁਰੱਖਿਤ ਰੱਖੋ।
ਦਾਨੀ ਐਲ 4:27
ਇਸ ਲਈ, ਹੇ ਰਾਜਨ, ਕਿਰਪਾ ਕਰਕੇ ਮੇਰੀ ਸਲਾਹ ਨੂੰ ਪ੍ਰਵਾਨ ਕਰੋ। ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਪਾਪ ਕਰਨ ਤੋਂ ਹਟ ਜਾਵੋ ਅਤੇ ਉਹੀ ਕੁਝ ਕਰੋ ਜੋ ਸਹੀ ਹੈ। ਮੰਦੇ ਅਮਲ ਛੱਡ ਦਿਓ। ਅਤੇ ਗਰੀਬ ਲੋਕਾਂ ਉੱਤੇ ਮਿਹਰਬਾਨ ਹੋਵੋ। ਫ਼ੇਰ ਸ਼ਾਇਦ ਤੁਸੀਂ ਸਫ਼ਲ ਬਣੇ ਰਹੋ।”