Genesis 18:15
ਪਰ ਸਾਰਾਹ ਨੇ ਆਖਿਆ, “ਮੈਂ ਨਹੀਂ ਹਸੀ!” (ਉਸ ਨੇ ਇਹ ਗੱਲ ਇਸ ਵਾਸਤੇ ਆਖੀ ਕਿਉਂਕਿ ਉਹ ਡਰ ਗਈ ਸੀ।) ਪਰ ਯਹੋਵਾਹ ਨੇ ਆਖਿਆ, “ਨਹੀਂ! ਮੈਂ ਜਾਣਦਾ ਹਾਂ ਕਿ ਇਹ ਸੱਚ ਨਹੀਂ ਹੈ। ਤੂੰ ਜ਼ਰੂਰ ਹਸੀ ਸੀ।”
Genesis 18:15 in Other Translations
King James Version (KJV)
Then Sarah denied, saying, I laughed not; for she was afraid. And he said, Nay; but thou didst laugh.
American Standard Version (ASV)
Then Sarah denied, saying, I laughed not; for she was afraid. And he said, Nay; but thou didst laugh.
Bible in Basic English (BBE)
Then Sarah said, I was not laughing; for she was full of fear. And he said, No, but you were laughing.
Darby English Bible (DBY)
And Sarah denied, saying, I did not laugh; for she was afraid. And he said, No; but thou didst laugh.
Webster's Bible (WBT)
Then Sarah denied, saying, I laughed not; for she was afraid. And he said, Nay; but thou didst laugh.
World English Bible (WEB)
Then Sarah denied, saying, "I didn't laugh," for she was afraid." He said, "No, but you did laugh."
Young's Literal Translation (YLT)
And Sarah denieth, saying, `I did not laugh;' for she hath been afraid; and He saith, `Nay, but thou didst laugh.'
| Then Sarah | וַתְּכַחֵ֨שׁ | wattĕkaḥēš | va-teh-ha-HAYSH |
| denied, | שָׂרָ֧ה׀ | śārâ | sa-RA |
| saying, | לֵאמֹ֛ר | lēʾmōr | lay-MORE |
| I laughed | לֹ֥א | lōʾ | loh |
| not; | צָחַ֖קְתִּי | ṣāḥaqtî | tsa-HAHK-tee |
| for | כִּ֣י׀ | kî | kee |
| afraid. was she | יָרֵ֑אָה | yārēʾâ | ya-RAY-ah |
| And he said, | וַיֹּ֥אמֶר׀ | wayyōʾmer | va-YOH-mer |
| Nay; | לֹ֖א | lōʾ | loh |
| but | כִּ֥י | kî | kee |
| thou didst laugh. | צָחָֽקְתְּ׃ | ṣāḥāqĕt | tsa-HA-ket |
Cross Reference
ਪੈਦਾਇਸ਼ 4:9
ਬਾਅਦ ਵਿੱਚ, ਯਹੋਵਾਹ ਨੇ ਕਇਨ ਨੂੰ ਪੁੱਛਿਆ, “ਤੇਰਾ ਭਰਾ, ਹਾਬਲ, ਕਿੱਥੇ ਹੈ?” ਕਇਨ ਨੇ ਜਵਾਬ ਦਿੱਤਾ, “ਮੈਨੂੰ ਨਹੀਂ ਪਤਾ। ਕੀ ਮੇਰਾ ਕੰਮ ਆਪਣੇ ਭਰਾ ਦੀ ਦੇਖ-ਭਾਲ ਕਰਨਾ ਹੈ?”
ਕੁਲੁੱਸੀਆਂ 3:9
ਇੱਕ ਦੂਸਰੇ ਨਾਲ ਝੂਠ ਨਾ ਬੋਲੋ। ਕਿਉਂ? ਕਿਉਂਕਿ ਤੁਸੀਂ ਆਪਣਾ ਪੁਰਾਣਾ ਪਾਪੀ ਜੀਵਨ ਛੱਡ ਚੁੱਕੇ ਹੋ ਅਤੇ ਉਹ ਗੱਲਾਂ ਛੱਡ ਚੁੱਕੇ ਹੋ ਜੋ ਤੁਸੀਂ ਪਹਿਲਾਂ ਕਰਦੇ ਸੀ।
ਅਫ਼ਸੀਆਂ 4:23
ਪਰ ਤੁਹਾਨੂੰ ਆਪਣੇ ਦਿਲਾਂ ਵਿੱਚ ਅਤੇ ਮਨਾਂ ਵਿੱਚ ਨਵੇਂ ਬਣਨ ਲਈ ਸਿੱਖਾਇਆ ਗਿਆ ਹੈ।
ਰੋਮੀਆਂ 3:19
ਹੁਣ ਅਸੀਂ ਜਾਣਦੇ ਹਾਂ ਕਿ ਇਹ ਗੱਲਾਂ ਜੋ ਸ਼ਰ੍ਹਾ ਆਖਦੀ ਹੈ ਉਨ੍ਹਾਂ ਲਈ ਹਨ ਜੋ ਸ਼ਰ੍ਹਾ ਦੇ ਅਧੀਨ ਹਨ। ਅਤੇ ਇਹ, ਉਹ ਗੱਲਾਂ ਇਸ ਲਈ ਆਖਦੀ ਹੈ ਤਾਂ ਜੋ ਹਰ ਇੱਕ ਦਾ ਮੂੰਹ ਬੰਦ ਹੋ ਸੱਕੇ ਅਤੇ ਸੰਸਾਰ ਪਰਮੇਸ਼ੁਰ ਦੇ ਨਿਆਂ ਹੇਠ ਆ ਜਾਵੇ।
ਯੂਹੰਨਾ 18:25
ਪਤਰਸ ਦਾ ਫ਼ੇਰ ਝੂਠ ਬੋਲਣਾ ਸ਼ਮਊਨ ਪਤਰਸ ਅੱਗ ਕੋਲ ਖੜ੍ਹਾ ਸੀ ਅਤੇ ਆਪਣੇ-ਆਪ ਨੂੰ ਨਿਘਾ ਕਰ ਰਿਹਾ ਸੀ। ਦੂਜੇ ਆਦਮੀਆਂ ਨੇ ਪਤਰਸ ਨੂੰ ਕਿਹਾ, “ਕੀ ਤੂੰ ਵੀ ਉਸ ਦੇ ਚੇਲਿਆਂ ਵਿੱਚੋਂ ਇੱਕ ਹੈਂ?” ਪਰ ਪਤਰਸ ਨੇ ਹਾਮੀ ਨਾ ਭਰੀ। ਉਸ ਨੇ ਕਿਹਾ, “ਨਹੀਂ, ਮੈਂ ਨਹੀਂ ਹਾਂ।”
ਯੂਹੰਨਾ 18:17
ਉਸ ਨੌਕਰਾਨੀ ਨੇ ਦਰਵਾਜ਼ੇ ਤੇ ਪਤਰਸ ਨੂੰ ਕਿਹਾ, “ਕੀ ਤੂੰ ਉਸ ਆਦਮੀ ਦੇ ਚੇਲਿਆਂ ਵਿੱਚੋਂ ਇੱਕ ਹੈਂ?” ਪਤਰਸ ਨੇ ਜਵਾਬ ਦਿੱਤਾ, “ਨਹੀਂ, ਮੈਂ ਨਹੀਂ ਹਾਂ।”
ਯੂਹੰਨਾ 2:25
ਯਿਸੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਹੋਰ ਬੰਦਾ ਉਨ੍ਹਾਂ ਨੂੰ ਉਨ੍ਹਾਂ ਬਾਰੇ ਦੱਸਦਾ ਕਿਉਂਕਿ ਉਹ ਲੋਕਾਂ ਦੇ ਦਿਲਾਂ ਬਾਰੇ ਜਾਣਦਾ ਸੀ।
ਮਰਕੁਸ 2:8
ਯਿਸੂ ਜਾਣਦਾ ਸੀ ਕਿ ਇਹ ਨੇਮ ਦੇ ਉਪਦੇਸ਼ਕ ਉਸ ਬਾਰੇ ਇਉਂ ਸੋਚ ਰਹੇ ਹਨ। ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਸ ਲਈ ਆਪਣੇ ਮਨਾਂ ਵਿੱਚ ਇੰਝ ਦੇ ਵਿੱਚਾਰ ਪਏ ਕਰਦੇ ਹੋ?
ਅਮਸਾਲ 28:13
ਜਿਹੜਾ ਬੰਦਾ ਆਪਣੇ ਪਾਪਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰੇ, ਉੱਨਤੀ ਨਹੀਂ ਕਰਦਾ, ਪਰ ਜਿਹੜਾ ਆਪਣੇ ਪਾਪਾਂ ਨੂੰ ਕਬੂਲਦਾ ਅਤੇ ਤਿਆਗਦਾ ਹੈ ਮਿਹਰ ਪ੍ਰਾਪਤ ਕਰਦਾ ਹੈ।
ਅਮਸਾਲ 12:19
ਜਿਹੜੇ ਬੁਲ੍ਹ ਸੱਚ ਬੋਲਦੇ ਹਨ ਸਦਾ ਰਹਿਣਗੇ, ਪਰ ਜਿਹੜੀ ਜ਼ੁਬਾਨ ਝੂਠ ਬੋਲਦੀ ਹੈ ਸਿਰਫ਼ ਬੋੜੇ ਹੀ ਪਲਾਂ ਲਈ ਰਹਿੰਦੀ ਹੈ।
ਜ਼ਬੂਰ 44:21
ਅਵਸ਼ ਹੀ, ਪਰਮੇਸ਼ੁਰ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ। ਉਹ ਸਾਡੇ ਡੂੰਘੇ ਭੇਤਾਂ ਨੂੰ ਵੀ ਜਾਣਦਾ ਹੈ।
ਅੱਯੂਬ 2:10
ਅੱਯੂਬ ਨੇ ਆਪਣੀ ਪਤਨੀ ਨੂੰ ਜਵਾਬ ਦਿੱਤਾ, “ਤੂੰ ਤਾਂ ਮੂਰਖ ਔਰਤ ਵਾਂਗ ਗੱਲ ਕਰ ਰਹੀਁ ਹੈ। ਪਰਮੇਸ਼ੁਰ ਸਾਨੂੰ ਚੰਗੀਆਂ ਚੀਜ਼ਾਂ ਦਿੰਦਾ ਹੈ ਤੇ ਅਸੀਂ ਉਨ੍ਹਾਂ ਨੂੰ ਪ੍ਰਵਾਨ ਕਰ ਲੈਂਦੇ ਹਾਂ। ਇਸ ਲਈ ਸਾਨੂੰ ਮੁਸੀਬਤ ਨੂੰ ਵੀ ਪ੍ਰਵਾਨ ਕਰਨਾ ਚਾਹੀਦਾ ਹੈ। ਤੇ ਸ਼ਿਕਾਇਤ ਨਹੀਂ ਕਰਨੀ ਚਾਹੀਦੀ।” ਇਹ ਸਾਰੀਆਂ ਗੱਲਾਂ ਵਾਪਰੀਆਂ। ਪਰ ਅੱਯੂਬ ਨੇ ਪਾਪ ਨਹੀਂ ਕੀਤਾ। ਉਹ ਪਰਮੇਸ਼ੁਰ ਦੇ ਖਿਲਾਫ ਨਹੀਂ ਬੋਲਿਆ।
ਪੈਦਾਇਸ਼ 12:13
ਇਸ ਲਈ ਲੋਕਾਂ ਨੂੰ ਇਹ ਆਖੀਂ ਕਿ ਤੂੰ ਮੇਰੀ ਭੈਣ ਹੈਂ। ਫ਼ੇਰ ਉਹ ਮੈਂਨੂੰ ਨਹੀਂ ਮਾਰਨਗੇ। ਉਹ ਇਹ ਸੋਚਣਗੇ ਕਿ ਮੈਂ ਤੇਰਾ ਭਰਾ ਹਾਂ, ਅਤੇ ਉਹ ਮੇਰੇ ਨਾਲ ਚੰਗਾ ਸਲੂਕ ਕਰਨਗੇ। ਇਸ ਤਰ੍ਹਾਂ ਕਰਨ ਨਾਲ ਤੂੰ ਮੇਰੀ ਜ਼ਿੰਦਗੀ ਬਚਾ ਸੱਕੇਂਗੀ।”
੧ ਯੂਹੰਨਾ 1:8
ਜੇ ਅਸੀਂ ਆਖਦੇ ਹਾਂ ਕਿ ਸਾਡੇ ਵਿੱਚ ਕੋਈ ਪਾਪ ਨਹੀਂ ਹੈ, ਤਾਂ ਅਸੀਂ ਆਪਣੇ ਆਪ ਨੂੰ ਗੁਮਰਾਹ ਕਰ ਲੈਂਦੇ ਹਾਂ, ਅਤੇ ਸੱਚ ਸਾਡੇ ਵਿੱਚ ਨਹੀਂ ਹੈ।