੨ ਤਿਮੋਥਿਉਸ 3:4 in Punjabi

ਪੰਜਾਬੀ ਪੰਜਾਬੀ ਬਾਈਬਲ ੨ ਤਿਮੋਥਿਉਸ ੨ ਤਿਮੋਥਿਉਸ 3 ੨ ਤਿਮੋਥਿਉਸ 3:4

2 Timothy 3:4
ਆਖਰੀ ਦਿਨਾਂ ਵਿੱਚ ਲੋਕ ਆਪਣੇ ਦੋਸਤਾਂ ਦੇ ਖਿਲਾਫ਼ ਹੋ ਜਾਣਗੇ। ਉਹ ਬਿਨਾ ਸੋਚੇ ਸਮਝੇ ਗਲਤ ਕੰਮ ਕਰਨਗੇ। ਉਹ ਹੰਕਾਰੀ ਅਤੇ ਗੁਮਾਨੀ ਹੋਣਗੇ। ਲੋਕ ਭੋਗ ਬਿਲਾਸ ਨੂੰ ਪਿਆਰ ਕਰਨਗੇ ਅਤੇ ਉਹ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਨਗੇ।

2 Timothy 3:32 Timothy 32 Timothy 3:5

2 Timothy 3:4 in Other Translations

King James Version (KJV)
Traitors, heady, highminded, lovers of pleasures more than lovers of God;

American Standard Version (ASV)
traitors, headstrong, puffed up, lovers of pleasure rather than lovers of God;

Bible in Basic English (BBE)
False to their friends, acting without thought, lifted up in mind, loving pleasure more than God;

Darby English Bible (DBY)
traitors, headlong, of vain pretensions, lovers of pleasure rather than lovers of God;

World English Bible (WEB)
traitors, headstrong, conceited, lovers of pleasure rather than lovers of God;

Young's Literal Translation (YLT)
traitors, heady, lofty, lovers of pleasure more than lovers of God,

Traitors,
προδόταιprodotaiproh-THOH-tay
heady,
προπετεῖςpropeteisproh-pay-TEES
highminded,
τετυφωμένοιtetyphōmenoitay-tyoo-foh-MAY-noo
pleasures
of
lovers
φιλήδονοιphilēdonoifeel-A-thoh-noo
more
μᾶλλονmallonMAHL-lone
than
ēay
lovers
of
God;
φιλόθεοιphilotheoifeel-OH-thay-oo

Cross Reference

੧ ਤਿਮੋਥਿਉਸ 3:6
ਪਰ ਇੱਕ ਬਜ਼ੁਰਗ ਨੂੰ ਨਵਾਂ ਨਿਹਚਾਵਾਨ ਨਹੀਂ ਹੋਣ ਚਾਹੀਦਾ। ਕਿਉਂਕਿ ਜਿਹੜਾ ਇਨਸਾਨ ਨਵਾਂ ਨਿਹਚਾਵਾਨ ਹੈ। ਤਾਂ ਉਹ ਆਪਣੇ ਆਪ ਉੱਪਰ ਗੁਮਾਨ ਕਰ ਸੱਕਦਾ ਹੈ। ਫ਼ੇਰ ਉਹ ਆਪਣੇ ਹੰਕਾਰ ਲਈ ਉਸੇ ਤਰ੍ਹਾਂ ਨਿੰਦਿਆ ਜਾਵੇਗਾ ਜਿਵੇਂ ਸ਼ੈਤਾਨ ਨਿੰਦਿਆ ਗਿਆ ਸੀ।

ਫ਼ਿਲਿੱਪੀਆਂ 3:18
ਬਹੁਤ ਸਾਰੇ ਲੋਕ ਮਸੀਹ ਦੀ ਸਲੀਬ ਦੇ ਦੁਸ਼ਮਣਾਂ ਵਾਂਗ ਜਿਉਂਦੇ ਹਨ। ਮੈਂ ਕਈ ਵਾਰੀ ਅਜਿਹੇ ਲੋਕਾਂ ਬਾਰੇ ਤੁਹਾਨੂੰ ਦੱਸਿਆ ਹੈ। ਅਤੇ ਹੁਣ ਉਨ੍ਹਾਂ ਬਾਰੇ ਦੱਸਣ ਲੱਗਿਆਂ ਮੈਨੂੰ ਰੋਣਾ ਆਉਂਦਾ ਹੈ।

ਯਹੂ ਦਾਹ 1:19
ਇਹੀ ਲੋਕ ਹਨ ਜਿਹੜੇ ਤੁਹਾਡੇ ਵਿੱਚ ਫ਼ੁੱਟ ਪਾਉਂਦੇ ਹਨ। ਇਹ ਲੋਕ ਆਪਣੇ ਪਾਪੀ ਆਪੇ ਦੀ ਇੱਛਾ ਅਨੁਸਾਰ ਹੀ ਕਰਦੇ ਹਨ। ਉਨ੍ਹਾਂ ਕੋਲ ਆਤਮਾ ਨਹੀਂ ਹੈ।

ਯਹੂ ਦਾਹ 1:8
ਜਿਹੜੇ ਤੁਹਾਡੀ ਸੰਗਤ ਵਿੱਚ ਆਏ ਹਨ ਇਨ੍ਹਾਂ ਬਾਰੇ ਵੀ ਇਵੇਂ ਹੀ ਹੈ। ਉਹ ਸੁਪਨਿਆਂ ਦੇ ਪਿੱਛੇ ਲੱਗੇ ਹੋਏ ਹਨ। ਉਹ ਆਪਣੇ ਆਪ ਨੂੰ ਪਾਪ ਰਾਹੀਂ ਪਲੀਤ ਕਰਦੇ ਹਨ। ਉਹ ਪਰਮੇਸ਼ੁਰ ਦੇ ਅਧਿਕਾਰ ਨੂੰ ਰੱਦ ਕਰਦੇ ਹਨ। ਅਤੇ ਸੁਰਗੀ ਦੂਤਾਂ ਬਾਰੇ ਮੰਦਾ ਬੋਲਦੇ ਹਨ।

ਯਹੂ ਦਾਹ 1:4
ਕੁਝ ਲੋਕ ਚੋਰੀ ਛਿਪੇ ਤੁਹਾਡੀ ਸੰਗਤ ਵਿੱਚ ਆ ਵੜੇ ਹਨ। ਇਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਆਪਣੇ ਮੰਦੇ ਕਾਰਿਆਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ। ਬਹੁਤ ਸਮਾਂ ਪਹਿਲਾਂ, ਉਨ੍ਹਾਂ ਬਾਰੇ ਪੋਥੀਆਂ ਵਿੱਚ ਇਹ ਲਿਖਿਆ ਗਿਆ ਹੈ। ਇਹ ਲੋਕ ਪਰਮੇਸ਼ੁਰ ਦੇ ਖਿਲਾਫ਼ ਹਨ। ਉਨ੍ਹਾਂ ਨੇ ਸਾਡੇ ਪਰਮੇਸ਼ੁਰ ਦੀ ਕਿਰਪਾ ਦੀ ਭਰਿਸ਼ਟ ਕਰਨੀਆਂ ਕਰਨ ਲਈ ਕੁਵਰਤੋਂ ਕੀਤੀ ਹੈ। ਇਹ ਲੋਕ ਯਿਸੂ ਮਸੀਹ, ਸਾਡੇ ਇੱਕੋ ਮਾਲਕ ਅਤੇ ਪ੍ਰਭੂ ਨੂੰ ਕਬੂਲਣ ਤੋਂ ਇਨਕਾਰ ਕਰਦੇ ਹਨ।

੨ ਪਤਰਸ 2:10
ਸਜ਼ਾ ਖਾਸ ਤੌਰ ਤੇ ਉਨ੍ਹਾਂ ਲੋਕਾਂ ਲਈ ਬਣੀ ਹੈ ਜਿਹੜੇ ਆਪਣੇ ਪਾਪੀ ਆਪਿਆਂ ਦੀਆਂ ਭਰਿਸ਼ਟ ਕਾਮਨਾਵਾਂ ਦੇ ਅਨੁਸਾਰ ਦੁਸ਼ਟ ਗੱਲਾਂ ਕਰਦੇ ਹਨ ਅਤੇ ਪ੍ਰਭੂ ਦੇ ਅਧਿਕਾਰ ਨੂੰ ਨਫ਼ਰਤ ਕਰਦੇ ਹਨ। ਉਹ ਬੇਪਰਵਾਹ ਹਨ ਅਤੇ ਆਪਣੀ ਮਨ ਮਰਜ਼ੀ ਕਰਦੇ ਹਨ। ਉਹ ਪ੍ਰਤਾਪੀ ਦੂਤਾਂ ਦੀ ਬੇਇੱਜ਼ਤੀ ਕਰਨ ਤੋਂ ਵੀ ਨਹੀਂ ਡਰਦੇ।

੧ ਤਿਮੋਥਿਉਸ 6:17
ਇਹ ਆਦੇਸ਼ ਉਨ੍ਹਾਂ ਲੋਕਾਂ ਨੂੰ ਦਿਉ ਜਿਹੜੇ ਇਸ ਦੁਨੀਆਂ ਦੀ ਦੌਲਤ ਨਾਲ ਮਾਲਾ ਮਾਲ ਹਨ। ਉਨ੍ਹਾਂ ਨੂੰ ਆਖੋ ਕਿ ਗੁਮਾਨ ਨਾ ਕਰਨ। ਉਨ੍ਹਾਂ ਅਮੀਰ ਲੋਕਾਂ ਨੂੰ ਆਖੋ ਕਿ ਪਰਮੇਸ਼ੁਰ ਵਿੱਚ ਆਸ ਰੱਖਣ, ਅਪਣੀ ਦੌਲਤ ਵਿੱਚ ਨਹੀਂ। ਦੌਲਤ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸੱਕਦਾ। ਪਰ ਪਰਮੇਸ਼ੁਰ ਅਮੀਰੀ ਨਾਲ ਸਾਡਾ ਧਿਆਨ ਰੱਖਦਾ ਹੈ। ਉਹ ਸਾਨੂੰ ਭੋਗਣ ਲਈ ਹਰ ਸ਼ੈਅ ਦਿੰਦਾ ਹੈ।

੧ ਤਿਮੋਥਿਉਸ 5:6
ਪਰ ਜਿਹੜੀ ਵਿਧਵਾ ਆਪਣੇ ਜੀਵਨ ਨੂੰ ਕੇਵਲ ਆਪਣੀ ਖੁਸ਼ੀ ਲਈ ਬਿਤਾਉਂਦੀ ਹੈ ਉਹ ਜਿਉਂਦੀ ਹੋਈ ਵੀ ਮੁਰਦਾ ਹੈ।

ਰੋਮੀਆਂ 16:18
ਕਿਉਂਕਿ ਅਜਿਹੇ ਲੋਕ ਸਾਡੇ ਪ੍ਰਭੂ ਮਸੀਹ ਦੀ ਸੇਵਾ ਨਹੀਂ ਕਰਦੇ, ਉਹ ਤਾਂ ਸਿਰਫ਼ ਆਪਣੇ ਆਪ ਨੂੰ ਖੁਸ਼ ਰੱਖਣ ਦੇ ਕੰਮ ਕਰਦੇ ਹਨ। ਉਹ ਭੋਲੇ ਲੋਕਾਂ ਨੂੰ ਆਪਣੀਆਂ ਭਰਮੀ ਗੱਲਾਂ ਅਤੇ ਖੁਸ਼ਾਮਦ ਭਰੇ ਸ਼ਬਦਾਂ ਨਾਲ ਗੁਮਰਾਹ ਕਰਦੇ ਹਨ।

ਰੋਮੀਆਂ 11:20
ਇਹ ਸੱਚ ਹੈ ਕਿ ਉਹ ਉਨ੍ਹਾਂ ਦੀ ਬੇਪਰਤੀਤੀ ਕਾਰਣ ਤੋੜਿਆਂ ਗਈਆਂ ਸਨ। ਜਿਵੇਂ ਤੇਰੇ ਲਈ, ਤੂੰ ਉਸ ਰੁੱਖ ਤੇ ਅਪਣੀ ਵਿਸ਼ਵਾਸ ਕਾਰਣ ਠਹਿਰਿਆ ਹੈਂ। ਘਮੰਡ ਨਾ ਕਰ ਸਗੋਂ ਡਰ ਕੇ ਰਹਿ।