੨ ਤਿਮੋਥਿਉਸ 1:16 in Punjabi

ਪੰਜਾਬੀ ਪੰਜਾਬੀ ਬਾਈਬਲ ੨ ਤਿਮੋਥਿਉਸ ੨ ਤਿਮੋਥਿਉਸ 1 ੨ ਤਿਮੋਥਿਉਸ 1:16

2 Timothy 1:16
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਉਨਸਿਫ਼ੁਰੁਸ ਦੇ ਪਰਿਵਾਰ ਉੱਤੇ ਮਿਹਰ ਦਰਸ਼ਾਵੇਗਾ। ਉਨਸਿਫ਼ੁਰੁਸ ਨੇ ਕਈ ਵਾਰੀ ਮੇਰੀ ਸਹਾਇਤਾ ਕੀਤੀ ਹੈ। ਉਹ ਇਸ ਗੱਲੋਂ ਸ਼ਰਮਸਾਰ ਨਹੀਂ ਕਿ ਮੈਂ ਕੈਦ ਵਿੱਚ ਹਾਂ।

2 Timothy 1:152 Timothy 12 Timothy 1:17

2 Timothy 1:16 in Other Translations

King James Version (KJV)
The Lord give mercy unto the house of Onesiphorus; for he oft refreshed me, and was not ashamed of my chain:

American Standard Version (ASV)
The Lord grant mercy unto the house of Onesiphorus: for he oft refreshed me, and was not ashamed of my chain;

Bible in Basic English (BBE)
May the Lord give mercy to the house of Onesiphorus because he frequently gave me help, and had no feeling of shame because I was in chains;

Darby English Bible (DBY)
The Lord grant mercy to the house of Onesiphorus, for he has often refreshed me, and has not been ashamed of my chain;

World English Bible (WEB)
May the Lord grant mercy to the house of Onesiphorus, for he often refreshed me, and was not ashamed of my chain,

Young's Literal Translation (YLT)
may the Lord give kindness to the house of Onesiphorus, because many times he did refresh me, and of my chain was not ashamed,

The
δῴηdōēTHOH-ay
Lord
ἔλεοςeleosA-lay-ose
give
hooh
mercy
κύριοςkyriosKYOO-ree-ose
the
unto
τῷtoh
house
Ὀνησιφόρουonēsiphorouoh-nay-see-FOH-roo
of
Onesiphorus;
οἴκῳoikōOO-koh
for
ὅτιhotiOH-tee
oft
he
πολλάκιςpollakispole-LA-kees
refreshed
μεmemay
me,
ἀνέψυξενanepsyxenah-NAY-psyoo-ksane
and
καὶkaikay
not
was
τὴνtēntane
ashamed
ἅλυσίνhalysinA-lyoo-SEEN
of
my
μουmoumoo

οὐκoukook
chain:
ἐπῆσχύνθη,epēschynthēape-A-SKYOON-thay

Cross Reference

੨ ਤਿਮੋਥਿਉਸ 4:19
ਆਖਰੀ ਸ਼ੁਭਕਾਮਨਾਵਾਂ ਪਰਿਸੱਕਾ ਅਤੇ ਅਕੂਲਾ ਅਤੇ ਉਨੇਸਿਫ਼ੁਰੁਸ ਦੇ ਪਰਿਵਾਰ ਨੂੰ ਮੇਰੀਆਂ ਸ਼ੁਭਕਾਮਨਾਵਾਂ।

ਫ਼ਿਲੇਮੋਨ 1:20
ਇਸ ਲਈ, ਮੇਰੇ ਭਰਾਵੋ, ਮੈਂ ਤੁਹਾਨੂੰ ਪ੍ਰਭੂ ਵਿੱਚ ਆਪਣੇ ਲਈ ਕੁਝ ਕਰਨ ਲਈ ਕਹਿੰਦਾ ਹਾਂ।

ਫ਼ਿਲੇਮੋਨ 1:7
ਮੇਰੇ ਭਰਾ, ਤੂੰ ਆਪਣਾ ਪਿਆਰ ਦਰਸ਼ਾਕੇ ਪਰਮੇਸ਼ੁਰ ਦੇ ਲੋਕਾਂ ਦੇ ਦਿਲਾਂ ਨੂੰ ਆਨੰਦਿਤ ਕਰ ਦਿੱਤਾ ਹੈ। ਇਸਨੇ ਮੈਨੂੰ ਬੜਾ ਆਨੰਦ ਅਤੇ ਦਿਲਾਸਾ ਦਿੱਤਾ ਹੈ।

ਅਫ਼ਸੀਆਂ 6:20
ਮੈਨੂੰ ਉਸ ਖੁਸ਼ਖਬਰੀ ਬਾਰੇ ਬੋਲਣ ਦਾ ਕੰਮ ਸੌਂਪਿਆ ਗਿਆ ਹੈ। ਇਹੀ ਗੱਲ ਮੈਂ ਹੁਣ ਇੱਥੇ ਇਸ ਕੈਦ ਵਿੱਚ ਕਰ ਰਿਹਾ ਹਾਂ। ਮੇਰੇ ਲਈ ਪ੍ਰਾਰਥਨਾ ਕਰੋ ਕਿ ਮੈਂ ਲੋਕਾਂ ਵਿੱਚ ਇਸ ਖੁਸ਼ਖਬਰੀ ਦਾ ਪ੍ਰਚਾਰ ਬਿਨਾ ਡਰ ਤੋਂ ਕਰ ਸੱਕਾਂ ਜਿਸ ਢੰਗ ਨਾਲ ਮੈਨੂੰ ਕਰਨਾ ਚਾਹੀਦਾ ਹੈ।

ਰਸੂਲਾਂ ਦੇ ਕਰਤੱਬ 28:20
ਇਸੇ ਕਾਰਣ ਮੈਂ ਤੁਹਾਡੇ ਨਾਲ ਮਿਲ ਕੇ ਗੱਲ ਕਰਨੀ ਚਾਹੁੰਦਾ ਸੀ। ਮੈਂ ਇਸ ਜੰਜ਼ੀਰ ਨਾਲ ਬੰਨ੍ਹਿਆ ਹੋਇਆ ਹਾਂ ਕਿਉਂਕਿ ਮੈਂ ਇਸਰਾਏਲ ਦੀ ਆਸ ਵਿੱਚ ਵਿਸ਼ਵਾਸ ਰੱਖਦਾ ਹਾਂ।”

੨ ਤਿਮੋਥਿਉਸ 1:8
ਇਸ ਲਈ ਲੋਕਾਂ ਨੂੰ ਸਾਡੇ ਪ੍ਰਭੂ ਯਿਸੂ ਬਾਰੇ ਦੱਸੱਦਿਆਂ ਸੰਗੋ ਨਾ। ਅਤੇ ਮੇਰੇ ਲਈ ਵੀ ਸ਼ਰਮਸਾਰ ਨਾ ਹੋਵੋ। ਕਿਉਂਕਿ ਮੈਂ ਪ੍ਰਭੂ ਦੇ ਨਮਿੱਤ ਕੈਦ ਵਿੱਚ ਹਾਂ। ਪਰ ਮੇਰੇ ਨਾਲ ਖੁਸ਼ਖਬਰੀ ਲਈ ਕਸ਼ਟ ਸਹਾਰੋ। ਪਰਮੇਸ਼ੁਰ ਸਾਨੂੰ ਅਜਿਹਾ ਕਰਨ ਲਈ ਬਲ ਬਖਸ਼ਦਾ ਹੈ।

੨ ਤਿਮੋਥਿਉਸ 1:18
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਉਨਿਸਫ਼ੁਰੁਸ ਤੇ ਨਿਆਂ ਦੇ ਦਿਹਾੜੇ ਮਿਹਰ ਦਰਸ਼ਾਵੇਗਾ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਨਿਸਫ਼ੁਰੁਸ ਨੇ ਅਫ਼ਸੁਸ ਵਿੱਚ ਕਿੰਨੇ ਢੰਗਾਂ ਰਾਹੀਂ ਮੇਰੀ ਤਰ੍ਹਾਂ ਸਹਾਇਤਾ ਕੀਤੀ ਸੀ।

ਇਬਰਾਨੀਆਂ 6:10
ਪਰਮੇਸ਼ੁਰ ਨਿਆਂਈ ਹੈ। ਪਰਮੇਸ਼ੁਰ ਉਸ ਸਾਰੇ ਕੰਮ ਨੂੰ ਚੇਤੇ ਰੱਖੇਗਾ ਜਿਹੜਾ ਤੁਸੀਂ ਕੀਤਾ ਹੈ। ਅਤੇ ਪਰਮੇਸ਼ੁਰ ਚੇਤੇ ਰੱਖੇਗਾ ਕਿ ਤੁਸੀਂ ਉਸ ਦੇ ਲੋਕਾਂ ਦੀ ਸਹਾਇਤਾ ਉਸ ਨਾਲ ਆਪਣਾ ਪਿਆਰ ਪ੍ਰਗਟ ਕਰਨ ਲਈ ਕੀਤੀ ਹੈ। ਅਤੇ ਪਰਮੇਸ਼ੁਰ ਚੇਤੇ ਰੱਖੇਗਾ ਕਿ ਤੁਸੀਂ ਉਸ ਦੇ ਲੋਕਾਂ ਦੀ ਸਹਾਇਤਾ ਲਗਾਤਾਰ ਕਰ ਰਹੇ ਹੋ।

ਇਬਰਾਨੀਆਂ 10:34
ਹਾਂ, ਤੁਸੀਂ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਹੈ ਜੋ ਕੈਦ ਕੀਤੇ ਗਏ ਸਨ ਅਤੇ ਤੁਸੀਂ ਉਨ੍ਹਾਂ ਦੇ ਦੁੱਖਾਂ ਨੂੰ ਸਾਂਝਾ ਕੀਤਾ ਹੈ। ਅਤੇ ਜਦੋਂ ਤੁਹਾਡੀਆਂ ਸਾਰੀਆਂ ਚੀਜ਼ਾਂ ਤੁਹਾਡੇ ਪਾਸੋਂ ਦੂਰ ਖੋਹ ਲਈਆਂ ਗਈਆਂ ਸਨ ਤਾਂ ਤੁਸੀਂ ਅਨੰਦ ਵਿੱਚ ਰਹੇ ਸੀ। ਤੁਸੀਂ ਇਸ ਲਈ ਅਨੰਦ ਵਿੱਚ ਰਹੇ ਕਿਉਂਕਿ ਤੁਸੀਂ ਜਾਣਦੇ ਸੀ ਕਿ ਤੁਹਾਡੇ ਕੋਲ ਕੁਝ ਬਿਹਤਰ ਸੀ ਜਿਹੜਾ ਸਦਾ ਰਹਿਣ ਵਾਲਾ ਸੀ।

੨ ਕੁਰਿੰਥੀਆਂ 9:12
ਜਿਹੜਾ ਚੰਦਾ ਤੁਸੀਂ ਇਸ ਸੇਵਾ ਲਈ ਦਿੰਦੇ ਹੋ ਉਹ ਪਰਮੇਸ਼ੁਰ ਦੇ ਲੋਕਾਂ ਦੀਆਂ ਲੋੜਾਂ ਵਿੱਚ ਮਦਦ ਕਰਦਾ ਹੈ। ਪਰ ਤੁਹਾਡੀ ਸੇਵਾ ਕੇਵਲ ਇੰਨੀ ਹੀ ਨਹੀਂ ਹੈ। ਇਹ ਪਰਮੇਸ਼ੁਰ ਲਈ ਹੋਰ ਵੱਧੇਰੇ ਧੰਨਵਾਦ ਲਿਆਉਂਦੀ ਹੈ।

੧ ਕੁਰਿੰਥੀਆਂ 16:18
ਉਨ੍ਹਾਂ ਨੇ ਮੇਰੇ ਅਤੇ ਤੁਹਾਡੇ ਆਤਮਾ ਨੂੰ ਰਾਹਤ ਦਿੱਤੀ ਹੈ। ਤੁਹਾਨੂੰ ਇਹੋ ਜਿਹੇ ਲੋਕਾਂ ਦੀ ਕਦਰ ਕਰਨੀ ਚਾਹੀਦੀ ਹੈ।

ਨਹਮਿਆਹ 13:14
ਹੇ ਪਰਮੇਸ਼ੁਰ, ਕਿਰਪਾ ਕਰਕੇ ਮੇਰੀ ਕਰਨੀ ਵਜੋਂ ਮੈਨੂੰ ਅਤੇ ਜੋ ਵੀ ਮੈਂ ਮੇਰੇ ਪਰਮੇਸ਼ੁਰ ਦੇ ਮੰਦਰ ਦੀ ਸੇਵਾ ਵਿੱਚ ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਕੀਤਾ ਹੈ ਉਸ ਨੂੰ ਯਾਦ ਰੱਖੀ।

ਨਹਮਿਆਹ 13:22
ਫ਼ਿਰ ਮੈਂ ਲੇਵੀਆਂ ਨੂੰ ਆਪਣੇ-ਆਪ ਨੂੰ ਸ਼ੁੱਧ ਕਰਨ ਦਾ ਅਤੇ ਫ਼ਾਟਕਾਂ ਦੀ ਪਹਿਰੇਦਾਰੀ ਕਰਨ ਦਾ ਹੁਕਮ ਦਿੱਤਾ। ਇਹ ਸਭ ਕੁਝ ਸਬਤ ਨੂੰ ਇੱਕ ਪਵਿੱਤਰ ਦਿਨ ਰੱਖਣ ਵਜੋਂ ਕੀਤਾ ਗਿਆ ਸੀ। ਹੇ ਪਰਮੇਸ਼ੁਰ! ਕਿਰਪਾ ਕਰਕੇ ਮੇਰੀ ਕਰਨੀ ਕਰਕੇ ਮੈਨੂੰ ਚੇਤੇ ਰੱਖ, ਮੇਰੇ ਤੇ ਦਯਾ ਕਰ ਤੇ ਮੇਰੇ ਤੇ ਆਪਣੀ ਮਹਾਨ ਵਫ਼ਾਦਾਰੀ ਵਰਸਾ।

ਨਹਮਿਆਹ 13:31
ਅਤੇ ਮੈਂ ਲੋਕਾਂ ਨੂੰ ਨਿਯਮਿਤ ਸਮੇਂ ਤੇ ਲੱਕੜ ਚੜ੍ਹਾਵਿਆਂ ਅਤੇ ਪਹਿਲੇ ਫ਼ਲਾਂ ਬਾਰੇ ਯਾਦ ਕਰਵਾਇਆ। ਹੇ ਮੇਰੇ ਪਰਮੇਸ਼ੁਰ, ਕਿਰਪਾ ਕਰਕੇ ਨੇਕੀ ਕਰਨ ਲਈ ਮੈਨੂੰ ਚੇਤੇ ਰੱਖੀਂ।

ਜ਼ਬੂਰ 18:25
ਯਹੋਵਾਹ, ਜੇ ਕੋਈ ਸੱਚਮੁੱਚ ਤੈਨੂੰ ਪਿਆਰ ਕਰਦਾ ਹੈ, ਤਾਂ ਤੂੰ ਵੀ ਉਸ ਉੱਪਰ ਆਪਣਾ ਸੱਚਾ ਪਿਆਰ ਛਿੜਕ। ਜੇ ਕੋਈ ਤੇਰੇ ਪ੍ਰਤਿ ਸੱਚਾ ਹੈ ਤਾਂ ਤੂੰ ਵੀ ਉਸ ਦੇ ਪ੍ਰਤਿ ਸੱਚਾ ਹੋਵੇਂਗਾ।

ਜ਼ਬੂਰ 37:26
ਇੱਕ ਚੰਗਾ ਆਦਮੀ ਹੋਰਾਂ ਨੂੰ ਖੁਲ੍ਹ ਦਿਲੀ ਨਾਲ ਦਾਨ ਕਰਦਾ ਹੈ ਅਤੇ ਉਸ ਦੇ ਬੱਚੇ ਇੱਕ ਅਸੀਸ ਹਨ।

ਮੱਤੀ 5:7
ਉਹ ਵਡਭਾਗੇ ਹਨ ਜਿਹੜੇ ਮਿਹਰਬਾਨ ਹਨ ਕਿਉਂਕਿ ਉਨ੍ਹਾਂ ਤੇ ਮਿਹਰ ਕੀਤੀ ਜਾਵੇਗੀ।

ਮੱਤੀ 10:41
ਜੇਕਰ ਕੋਈ ਕਿਸੇ ਨਬੀ ਨੂੰ ਇਸ ਕਰਕੇ ਕਬੂਲਦਾ ਹੈ ਕਿ ਉਹ ਨਬੀ ਹੈ ਤਾਂ, ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਨਬੀ ਦਾ ਹੁੰਦਾ ਹੈ। ਅਤੇ ਜੋ ਕੋਈ ਚੰਗੇ ਆਦਮੀ ਨੂੰ ਇਸ ਲਈ ਕਬੂਲਦਾ ਹੈ ਕਿਉਂਕਿ ਉਹ ਇੱਕ ਚੰਗਾ ਆਦਮੀ ਹੈ, ਤਾਂ ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਚੰਗੇ ਆਦਮੀ ਦਾ ਹੁੰਦਾ ਹੈ।

ਮੱਤੀ 25:35
ਤੁਸੀਂ ਇਹ ਰਾਜ ਪਾ ਸੱਕਦੇ ਹੋ ਕਿਉਂਕਿ ਜਦੋਂ ਮੈਂ ਭੁੱਖਾ ਸੀ ਤੁਸੀਂ ਮੈਨੂੰ ਖਾਣ ਨੂੰ ਦਿੱਤਾ ਅਤੇ ਜਦੋਂ ਮੈਂ ਪਿਆਸਾ ਸੀ, ਤੁਸੀਂ ਮੈਨੂੰ ਪੀਣ ਨੂੰ ਦਿੱਤਾ। ਜਦੋਂ ਮੈਂ ਘਰ ਤੋਂ ਦੂਰ ਅਤੇ ਇੱਕਲਾ ਸੀ ਤੁਸੀਂ ਆਪਣੇ ਘਰ ਨਿਓਤਾ ਦਿੱਤਾ।

ਨਹਮਿਆਹ 5:19
ਮੇਰੇ ਪਰਮੇਸ਼ੁਰ, ਮੇਰੇ ਫ਼ਾਇਦੇ ਲਈ ਇਨ੍ਹਾਂ ਲੋਕਾਂ ਲਈ ਕੀਤੀਆਂ ਮੇਰੀਆਂ ਸਾਰੀਆਂ ਗੱਲਾਂ ਨੂੰ ਯਾਦ ਰੱਖ।