੨ ਸਮੋਈਲ 9:3
ਪਾਤਸ਼ਾਹ ਨੇ ਕਿਹਾ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਕੋਈ ਜੀਅ ਅਜੇ ਬੱਚਿਆਂ ਰਹਿ ਗਿਆ ਹੈ? ਮੈਂ ਉਸ ਮਨੁੱਖ ਉੱਪਰ ਪਰਮੇਸ਼ੁਰ ਦੀ ਦਿਯਾਲਤਾ ਦਰਸਾਉਣਾ ਚਾਹੁੰਦਾ ਹਾਂ।” ਸੀਬਾ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਯੋਨਾਥਾਨ ਦਾ ਇੱਕ ਪੁੱਤਰ ਅਜੇ ਜਿਉਂਦਾ ਹੈ ਜੋ ਦੋਨੋ ਪੈਰੋ ਲੰਗੜਾ ਹੈ।”
And the king | וַיֹּ֣אמֶר | wayyōʾmer | va-YOH-mer |
said, | הַמֶּ֗לֶךְ | hammelek | ha-MEH-lek |
not there Is | הַאֶ֨פֶס | haʾepes | ha-EH-fes |
yet | ע֥וֹד | ʿôd | ode |
any | אִישׁ֙ | ʾîš | eesh |
house the of | לְבֵ֣ית | lĕbêt | leh-VATE |
of Saul, | שָׁא֔וּל | šāʾûl | sha-OOL |
shew may I that | וְאֶֽעֱשֶׂ֥ה | wĕʾeʿĕśe | veh-eh-ay-SEH |
the kindness | עִמּ֖וֹ | ʿimmô | EE-moh |
God of | חֶ֣סֶד | ḥesed | HEH-sed |
unto | אֱלֹהִ֑ים | ʾĕlōhîm | ay-loh-HEEM |
him? And Ziba | וַיֹּ֤אמֶר | wayyōʾmer | va-YOH-mer |
said | צִיבָא֙ | ṣîbāʾ | tsee-VA |
unto | אֶל | ʾel | el |
the king, | הַמֶּ֔לֶךְ | hammelek | ha-MEH-lek |
Jonathan | ע֛וֹד | ʿôd | ode |
yet hath | בֵּ֥ן | bēn | bane |
a son, | לִיהֽוֹנָתָ֖ן | lîhônātān | lee-hoh-na-TAHN |
which is lame | נְכֵ֥ה | nĕkē | neh-HAY |
on his feet. | רַגְלָֽיִם׃ | raglāyim | rahɡ-LA-yeem |
Cross Reference
੨ ਸਮੋਈਲ 4:4
ਸ਼ਾਊਲ ਦੇ ਪੁੱਤਰ, ਯੋਨਾਥਾਨ ਦਾ ਇੱਕ ਪੁੱਤਰ ਮਫ਼ੀਬੋਸ਼ਥ ਸੀ। ਮਫ਼ੀਬੋਸ਼ਥ ਉਦੋਂ ਪੰਜਾਂ ਵਰ੍ਹਿਆਂ ਦਾ ਸੀ ਜਦੋਂ ਕਿ ਯਿਜ਼ਰਾਏਲ ਤੋਂ ਇਹ ਖਬਰ ਆਈ ਕਿ ਸ਼ਾਊਲ ਅਤੇ ਯੋਨਾਥਾਨ ਮਾਰੇ ਗਏ ਹਨ। ਉਹ ਔਰਤ ਜੋ ਮਫ਼ੀਬੋਸ਼ਥ ਦੀ ਦੇਖਭਾਲ ਕਰਦੀ ਸੀ ਉਹ ਇੰਨੀ ਡਰੀ ਹੋਈ ਸੀ ਕਿ ਕਿਤੇ ਦੁਸ਼ਮਣ ਇੱਥੇ ਨਾ ਚੜ੍ਹ ਆਉਣ ਕਿ ਉਸ ਨੇ ਮਫ਼ੀਬੋਸ਼ਥ ਨੂੰ ਕੁੱਛੜ ਚੁੱਕਿਆ ਤੇ ਉੱਥੋਂ ਨੱਸ ਗਈ। ਜਦੋਂ ਉਹ ਨੱਸ ਰਹੀ ਸੀ ਤਾਂ ਉਹ ਉਸ ਦੇ ਹੱਥੋਂ ਡਿੱਗਿਆ ਤਾਂ ਉਹ ਦੋਨਾਂ ਲੱਤਾਂ ਤੋਂ ਲੰਗੜਾ ਹੋ ਗਿਆ।
ਅਸਤਸਨਾ 4:37
“ਯਹੋਵਾਹ ਤੁਹਾਡੇ ਪੁਰਖਿਆਂ ਨੂੰ ਪਿਆਰ ਕਰਦਾ ਸੀ! ਇਹੀ ਕਾਰਣ ਹੈ ਕਿ ਉਸ ਨੇ ਤੁਹਾਨੂੰ, ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਚੁਣਿਆ। ਅਤੇ ਇਹੀ ਕਾਰਣ ਹੈ ਕਿ ਯਹੋਵਾਹ ਤੁਹਾਨੂੰ, ਮਿਸਰ ਵਿੱਚੋਂ, ਬਾਹਰ ਲਿਆਇਆ। ਉਹ ਤੁਹਾਡੇ ਨਾਲ ਸੀ ਅਤੇ ਤੁਹਾਨੂੰ ਆਪਣੀ ਮਹਾਨ ਸ਼ਕਤੀ ਰਾਹੀਂ ਬਾਹਰ ਲੈ ਕੇ ਆਇਆ।
ਅਸਤਸਨਾ 10:15
ਯਹੋਵਾਹ ਤੁਹਾਡੇ ਪੁਰਖਿਆਂ ਨਾਲ ਬਹੁਤ ਪਿਆਰ ਕਰਦਾ ਸੀ। ਉਹ ਉਨ੍ਹਾਂ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਸ ਨੇ ਤੁਹਾਨੂੰ, ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ, ਆਪਣੇ ਬੰਦਿਆਂ ਵਜੋਂ ਚੁਣਿਆ। ਉਸ ਨੇ ਕਿਸੇ ਹੋਰ ਕੌਮ ਦੀ ਬਜਾਇ ਤੁਹਾਡੀ ਚੋਣ ਕੀਤੀ। ਅਤੇ ਤੁਸੀਂ ਅਜੇ ਵੀ ਉਸ ਦੇ ਚੁਣੇ ਹੋਏ ਬੰਦੇ ਹੋ।
੧ ਸਮੋਈਲ 20:14
ਜੇਕਰ ਹਾਲੇ ਵੀ ਮੈਂ ਜਿਉਂਦਾ ਹਾਂ ਤਾਂ ਮੈਨੂੰ ਯਹੋਵਾਹ ਦਾ ਸੱਚਾ ਪਿਆਰ ਦਰਸਾ ਤਾਂ ਜੋ ਮੈਂ ਨਾ ਮਰਾਂ।
੨ ਸਮੋਈਲ 19:26
ਮਫ਼ੀਬੋਸ਼ਥ ਨੇ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ! ਮੇਰੇ ਨੌਕਰ ਨੇ ਮੇਰੇ ਨਾਲ ਚਾਲ ਖੇਡੀ। ਜਿਵੇਂ ਤੁਸੀਂ ਜਾਣਦੇ ਹੋ ਕਿ ਮੈਂ ਲੰਗਾ ਹਾਂ ਸੋ ਮੈਂ ਆਪਣੇ ਸੇਵਕ ਸੀਬਾ ਨੂੰ ਕਿਹਾ ਕਿ ‘ਜਾ ਤੇ ਖੋਤੇ ਤੇ ਕਾਠੀ ਚੜ੍ਹਾ ਤਾਂ ਜੋ ਮੈਂ ਇਸ ਤੇ ਸਵਾਰ ਹੋਕੇ ਪਾਤਸ਼ਾਹ ਨਾਲ ਜਾਵਾਂ।’
ਮੱਤੀ 5:44
ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੇ ਵੈਰੀਆਂ ਨਾਲ ਵੀ ਪਿਆਰ ਕਰੋ। ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ।
ਲੋਕਾ 6:36
ਦਿਆਲੂ ਹੋਵੋ ਜਿਵੇਂ ਕਿ ਤੁਹਾਡਾ ਪਿਤਾ ਵੀ ਦਿਆਲੂ ਹੈ।
ਤੀਤੁਸ 3:3
ਬੀਤੇ ਸਮੇਂ ਵਿੱਚ ਅਸੀਂ ਵੀ ਮੂਰਖ ਸਾਂ। ਅਸੀਂ ਆਖਾ ਨਹੀਂ ਮੰਨਦੇ ਸਾਂ ਅਸੀਂ ਗਲਤ ਸਾਂ ਅਤੇ ਅਸੀਂ ਬਹੁਤ ਅਜਿਹੀਆਂ ਗੱਲਾਂ ਦੇ ਗੁਲਾਮ ਸਾਂ ਜਿਹੜੀਆਂ ਸਾਡੇ ਸਰੀਰ ਕਰਨੀਆਂ ਅਤੇ ਮਾਨਣੀਆਂ ਚਾਹੁੰਦੇ ਸਨ। ਅਸੀਂ ਬਦੀ ਭਰਿਆ ਜੀਵਨ ਜੀ ਰਹੇ ਸਾਂ ਅਤੇ ਅਸੀਂ ਈਰਖਾਲੂ ਸਾਂ। ਲੋਕ ਸਾਨੂੰ ਨਫ਼ਰਤ ਕਰਦੇ ਸਨ ਅਤੇ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਸਾਂ।