2 Samuel 3:25
ਤੂੰ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦਾ ਹੈਂ, ਜੋ ਤੇਰੇ ਨਾਲ ਧੋਖਾ ਕਰਨ ਅਤੇ ਤੂੰ ਕੀ ਕੁਝ ਕਰਦਾ ਹੈਂ, ਇਸ ਸਭ ਦੀ ਸੂਹ ਲੈਣ ਲਈ, ਉਹ ਤੇਰੇ ਕੋਲ ਆਇਆ ਸੀ?”
2 Samuel 3:25 in Other Translations
King James Version (KJV)
Thou knowest Abner the son of Ner, that he came to deceive thee, and to know thy going out and thy coming in, and to know all that thou doest.
American Standard Version (ASV)
Thou knowest Abner the son of Ner, that he came to deceive thee, and to know thy going out and thy coming in, and to know all that thou doest.
Bible in Basic English (BBE)
Is it not clear to you that Abner, the son of Ner, came with deceit to get knowledge of your going out and your coming in and of all you are doing?
Darby English Bible (DBY)
Thou knowest Abner the son of Ner, that he came to deceive thee, to know thy going out and thy coming in, and to know all that thou doest.
Webster's Bible (WBT)
Thou knowest Abner the son of Ner, that he came to deceive thee, and to know thy going-out and thy coming-in, and to know all that thou doest.
World English Bible (WEB)
You know Abner the son of Ner, that he came to deceive you, and to know your going out and your coming in, and to know all that you do.
Young's Literal Translation (YLT)
Thou hast known Abner son of Ner, that to deceive thee he came, and to know thy going out and thy coming in, and to know all that thou art doing.'
| Thou knowest | יָדַ֙עְתָּ֙ | yādaʿtā | ya-DA-TA |
| אֶת | ʾet | et | |
| Abner | אַבְנֵ֣ר | ʾabnēr | av-NARE |
| the son | בֶּן | ben | ben |
| Ner, of | נֵ֔ר | nēr | nare |
| that | כִּ֥י | kî | kee |
| he came | לְפַתֹּֽתְךָ֖ | lĕpattōtĕkā | leh-fa-toh-teh-HA |
| to deceive | בָּ֑א | bāʾ | ba |
| know to and thee, | וְלָדַ֜עַת | wĕlādaʿat | veh-la-DA-at |
| אֶת | ʾet | et | |
| thy going out | מוֹצָֽאֲךָ֙ | môṣāʾăkā | moh-tsa-uh-HA |
| in, coming thy and | וְאֶת | wĕʾet | veh-ET |
| and to know | מ֣בָוֹאֶ֔ךָ | mbāwōʾekā | MVA-oh-EH-ha |
| וְלָדַ֕עַת | wĕlādaʿat | veh-la-DA-at | |
| all | אֵ֛ת | ʾēt | ate |
| that | כָּל | kāl | kahl |
| thou | אֲשֶׁ֥ר | ʾăšer | uh-SHER |
| doest. | אַתָּ֖ה | ʾattâ | ah-TA |
| עֹשֶֽׂה׃ | ʿōśe | oh-SEH |
Cross Reference
ਯਸਈਆਹ 37:28
ਮੈਨੂੰ ਤੇਰੀਆਂ ਸਾਰੀਆਂ ਲੜਾਈਆਂ ਦਾ ਪਤਾ ਹੈ। ਮੈਂ ਜਾਣਦਾ ਤੂੰ ਕਦੋਂ ਅਰਾਮ ਕਰਦਾ ਸੈਂ। ਮੈਂ ਜਾਣਦਾ ਜਦੋਂ ਤੂੰ ਜੰਗ ਕਰਨ ਜਾਂਦਾ ਸੀ। ਮੈਂ ਜਾਣਦਾ ਜਦੋਂ ਤੂੰ ਯੁੱਧ ਤੋਂ ਮਗਰੋਂ, ਘਰ ਪਰਤਦਾ ਸੀ। ਮੈਂ ਇਹ ਵੀ ਜਾਣਦਾ ਤੂੰ ਕਦੋਂ ਮੇਰੇ ਕੋਲੋਂ ਉਪਰਾਮ ਹੁੰਦਾ ਸੈਂ।
ਅਸਤਸਨਾ 28:6
ਤੁਸੀਂ ਅਸੀਸਮਈ ਹੋਵੋਂਗੇ ਜਦੋਂ ਤੁਸੀਂ ਜੰਗ ਲਈ ਜਾਵੋਂਗੇ ਅਤੇ ਜੇਤੂ ਬਣਕੇ ਵਾਪਸ ਪਰਤੋਂਗੇ।
ਰੋਮੀਆਂ 2:1
ਤੁਸੀਂ ਯਹੂਦੀ ਵੀ ਪਾਪੀ ਹੋ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਦੁਨੀਆਂ ਦਾ ਨਿਆਂ ਕਰ ਸੱਕਦੇ ਹੋ, ਤੁਸੀਂ ਗਲਤ ਕਰ ਰਹੇ ਹੋ। ਤੁਸੀਂ ਖੁਦ ਵੀ ਪਾਪ ਕਰਨ ਦੇ ਕਸੂਰਵਾਰ ਹੋ ਅਰ ਤੁਸੀਂ ਉਨ੍ਹਾਂ ਲੋਕਾਂ ਨੂੰ ਕਸੂਰਵਾਰ ਠਹਿਰਾਉਂਦੇ ਹੋ, ਪਰ ਖੁਦ ਵੀ ਉਹੀ ਕਰਦੇ ਹੋ, ਜੋ ਉਹ ਕਰਦੇ ਹਨ। ਇਸ ਲਈ ਜਦੋਂ ਤੁਸੀਂ ਦੂਜਿਆਂ ਦਾ ਦੋਸ਼ੀ ਹੋਣ ਦਾ ਨਿਆਂ ਕਰਦੇ ਹੋ ਅਸਲ ਵਿੱਚ ਤੁਸੀਂ ਆਪਣੇ ਆਪ ਦਾ ਦੋਸ਼ੀ ਹੋਣ ਦਾ ਨਿਆਂ ਕਰਦੇ ਹੋ।
ਯੂਹੰਨਾ 7:47
ਫ਼ੇਰ ਫ਼ਰੀਸੀਆਂ ਨੇ ਆਖਿਆ, “ਕੀ ਇਸ ਦਾ ਭਾਵ ਇਹ ਹੈ ਕਿ ਉਸ ਨੇ ਤੁਹਾਨੂੰ ਵੀ ਮੂਰਖ ਬਣਾਇਆ ਹੈ।
ਯੂਹੰਨਾ 7:12
ਉੱਥੇ ਬੜੀ ਭੀੜ ਇੱਕਤਰ ਸੀ, ਕੁਝ ਲੋਕ ਆਪਸ ਵਿੱਚ ਗੁਪਤ ਤੌਰ ਤੇ ਯਿਸੂ ਦੇ ਬਾਰੇ ਗੱਲਾਂ ਕਰ ਰਹੇ ਸਨ ਅਤੇ ਕੁਝ ਆਖ ਰਹੇ ਸਨ, “ਉਹ ਇੱਕ ਚੰਗਾ ਮਨੁੱਖ ਹੈ।” ਕੁਝ ਨੇ ਕਿਹਾ, “ਨਹੀਂ, ਉਹ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।”
ਜ਼ਬੂਰ 121:8
ਆਉਣ ਜਾਣ ਵੇਲੇ ਯਹੋਵਾਹ ਤੁਹਾਡੀ ਮਦਦ ਕਰੇਗਾ। ਯਹੋਵਾਹ ਹੁਣ ਅਤੇ ਸਦਾ ਹੀ ਤੁਹਾਡੀ ਮਦਦ ਕਰੇਗਾ।
੨ ਸਲਾਤੀਨ 18:32
ਜਦੋਂ ਤੀਕ ਮੈਂ ਆਕੇ ਤੁਹਾਨੂੰ ਇੱਕ ਅਜਿਹੇ ਦੇਸ਼ ਵਿੱਚ ਨਾ ਲੈ ਜਾਵਾਂ ਜੋ ਤੁਹਾਡੇ ਦੇਸ਼ ਵਾਂਗ ਅਨਾਜ ਅਤੇ ਨਵੀਂ ਸ਼ਰਾਬ ਦਾ ਦੇਸ਼, ਰੋਟੀ ਅਤੇ ਅੰਗੂਰੀ ਬਾਗ਼ਾਂ ਦੀ ਭੂਮੀ ਜ਼ੈਤੂਨ ਅਤੇ ਸ਼ਹਿਦ ਦਾ ਦੇਸ ਹੋਵੇ ਤਦ ਤੀਕ ਤੁਸੀਂ ਇਵੇਂ ਕਰ ਸੱਕਦੇ ਹੋ, ਫ਼ਿਰ ਤੁਸੀਂ ਜਿਉਂਦੇ ਰਹੋਂਗੇ ਮਰੋਗੇ ਨਹੀਂ ਜਦੋਂ ਮੈਂ ਤੁਹਾਨੂੰ ਅਜਿਹੇ ਦੇਸ ਲੈ ਜਾਵਾਂਗਾ। ਪਰ ਤੁਸੀਂ ਹਿਜ਼ਕੀਯਾਹ ਦੀਆਂ ਗੱਲਾਂ ਵਿੱਚ ਨਾ ਆਉਣਾ ਕਿਉਂ ਕਿ ਉਹ ਤੁਹਾਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਆਖਦਾ ਹੈ, “ਯਹੋਵਾਹ ਸਾਡੀ ਰੱਖਿਆ ਕਰੇਗਾ।”
੨ ਸਮੋਈਲ 10:3
ਪਰ ਅੰਮੋਨੀਆਂ ਦੇ ਆਗੂਆਂ ਨੇ ਹਾਨੂਨ ਨੂੰ ਆਪਣੇ ਮਾਲਕ ਨੂੰ ਆਖਿਆ, “ਤੁਸੀਂ ਕੀ ਸੋਚਦੇ ਹੋ ਭਲਾ ਦਾਊਦ ਨੇ ਤੁਹਾਡੇ ਪਿਤਾ ਦੀ ਮੌਤ ਦੇ ਸੋਗ ਵਜੋਂ ਮੁਕਾਣੇ ਵਿੱਚ ਆਪਣੇ ਸੇਵਕ ਭੇਜੇ ਹਨ? ਨਹੀਂ! ਸਗੋਂ ਦਾਊਦ ਨੇ ਆਪਣੇ ਨੁਮਾਇੰਦੇ ਇਸ ਦੇਸ਼ ਦਾ ਹਾਲ ਜਾਣ ਕੇ ਭੇਤ ਲੈਣ ਲਈ ਭੇਜੇ ਹਨ ਤਾਂ ਜੋ ਉਸ ਨੂੰ ਇਸ ਬਾਰੇ ਪੂਰਾ ਪਤਾ ਲੱਗ ਜਾਵੇ। ਉਹ ਤੇਰੇ ਵਿਰੁੱਧ ਲੜਾਈ ਕਰਨਾ ਚਾਹੁੰਦੇ ਹਨ।”
੨ ਸਮੋਈਲ 3:27
ਜਦੋਂ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਹੌਲੀ ਜਿਹੀ ਇੱਕ ਗੱਲ ਕਰਨ ਲਈ ਉਸ ਨੂੰ ਡਿਓੜੀ ਦੀ ਇੱਕ ਨੁਕਰ ਵਿੱਚ ਇੱਕ ਪਾਸੇ ਵੱਲ ਲੈ ਗਿਆ ਅਤੇ ਉੱਥੇ ਉਸਦੀ ਪੰਜਵੀਂ ਪਸਲੀ ਦੇ ਹੇਠ, ਆਪਣੇ ਭਰਾ ਅਸਾਹੇਲ ਦੇ ਖੂਨ ਦੇ ਬਦਲੇ ਅਜਿਹਾ ਮਾਰਿਆ ਕਿ ਉਹ ਉੱਥੇ ਹੀ ਮਰ ਗਿਆ। ਇਉਂ ਯੋਆਬ ਨੇ ਅਬਨੇਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
੧ ਸਮੋਈਲ 29:4
ਪਰ ਫ਼ਲਿਸਤੀ ਕਪਤਾਨ ਆਕੀਸ਼ ਨਾਲ ਬੜੇ ਨਾਰਾਜ਼ ਹੋਏ ਅਤੇ ਉਨ੍ਹਾਂ ਕਿਹਾ, “ਦਾਊਦ ਨੂੰ ਵਾਪਸ ਭੇਜੋ। ਜਿਹੜਾ ਸ਼ਹਿਰ ਤੁਸੀਂ ਇਸ ਨੂੰ ਦਿੱਤਾ ਸੀ ਇਸ ਨੂੰ ਆਖੋ ਕਿ ਉੱਥੇ ਜਾਵੇ, ਜੰਗ ਵਿੱਚ ਇਸਦਾ ਕੋਈ ਕੰਮ ਨਹੀਂ। ਇਹ ਲੜਾਈ ਵਿੱਚ ਸਾਡੇ ਨਾਲ ਨਹੀਂ ਜਾ ਸੱਕਦਾ। ਜੇਕਰ ਇਹ ਇੱਥੇ ਹੈ ਤਾਂ ਇਸਦਾ ਮਤਲਬ ਅਸੀਂ ਖੁਦ ਹੀ ਆਪਣੇ ਡੇਰੇ ਵਿੱਚ ਇੱਕ ਦੁਸ਼ਮਣ ਨੂੰ ਪਨਾਹ ਦੇ ਰਹੇ ਹਾਂ। ਇਹ ਆਪਣੇ ਪਾਤਸ਼ਾਹ (ਸ਼ਾਊਲ) ਨੂੰ ਖੁਸ਼ ਕਰਨ ਲਈ ਸਾਡੇ ਹੀ ਬੰਦਿਆਂ ਨੂੰ ਮਾਰ ਸੁੱਟੇਗਾ।
ਗਿਣਤੀ 27:17
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਅਜਿਹਾ ਆਗੂ ਚੁਣੇ ਜਿਹੜਾ ਇਨ੍ਹਾਂ ਲੋਕਾਂ ਦੀ ਯੁੱਧ ਵਿੱਚ ਅਗਵਾਈ ਕਰੇਗਾ। ਫ਼ੇਰ ਯਹੋਵਾਹ ਦੇ ਲੋਕ ਬਿਨ ਅਯਾਲੀ ਦੀਆਂ ਭੇਡਾਂ ਵਰਗੇ ਨਹੀਂ ਹੋਣਗੇ।”
ਪੈਦਾਇਸ਼ 42:16
ਮੈਂ ਤੁਹਾਡੇ ਵਿੱਚੋਂ ਇੱਕ ਨੂੰ ਵਾਪਸ ਜਾਣ ਦੇਵਾਂਗਾ ਅਤੇ ਤੁਹਾਡੇ ਸਭ ਤੋਂ ਛੋਟੇ ਭਰਾ ਨੂੰ ਇੱਥੇ ਲਿਆਉਣ ਦਿਆਂਗਾ, ਜਦ ਕਿ ਹੋਰ ਸਾਰੇ ਕੈਦਖਾਨੇ ਵਿੱਚ ਰਹਿਣਗੇ। ਅਸੀਂ ਦੇਖਾਂਗੇ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਨਹੀਂ। ਪਰ ਜੇ ਤੁਸੀਂ ਅਜਿਹਾ ਨਹੀਂ ਕਰੋਂਗੇ, ਮੈਂ ਫ਼ਿਰਊਨ ਦੀ ਜਾਨ ਦੀ ਸੌਂਹ ਖਾਂਦਾ ਹਾਂ ਕਿ ਮੈਂ ਜਾਣ ਜਾਵਾਂਗਾ ਕਿ ਤੁਸੀਂ ਜਾਸੂਸ ਹੋ।”
ਪੈਦਾਇਸ਼ 42:12
ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ: “ਨਹੀਂ! ਤੁਸੀਂ ਸਾਡੀਆਂ ਕਮਜ਼ੋਰੀਆਂ ਲੱਭਣ ਆਏ ਹੋਂ।”
ਪੈਦਾਇਸ਼ 42:9
ਅਤੇ ਯੂਸੁਫ਼ ਨੂੰ ਉਹ ਸੁਪਨੇ ਚੇਤੇ ਆ ਗਏ ਜਿਹੜੇ ਉਸ ਨੇ ਆਪਣੇ ਭਰਾਵਾਂ ਬਾਰੇ ਲਈ ਸਨ। ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਤੁਸੀਂ ਅਨਾਜ ਖਰੀਦਣ ਨਹੀਂ ਆਏ! ਤੁਸੀਂ ਜਾਸੂਸ ਹੋ। ਤੁਸੀਂ ਸਾਡੀਆਂ ਕਮਜ਼ੋਰੀਆਂ ਦਾ ਪਤਾ ਲਾਉਣ ਆਏ ਹੋ।”