Index
Full Screen ?
 

੨ ਸਮੋਈਲ 20:13

2 Samuel 20:13 ਪੰਜਾਬੀ ਬਾਈਬਲ ੨ ਸਮੋਈਲ ੨ ਸਮੋਈਲ 20

੨ ਸਮੋਈਲ 20:13
ਜਦੋਂ ਅਮਾਸਾ ਦੀ ਲੋਥ ਉੱਥੋਂ ਚੁੱਕੀ ਗਈ ਤਾਂ ਸਾਰੇ ਲੋਕ ਯੋਆਬ ਦੇ ਨਾਲ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਨੂੰ ਤੁਰ ਪਏ।

When
כַּֽאֲשֶׁ֥רkaʾăšerka-uh-SHER
he
was
removed
הֹגָ֖הhōgâhoh-ɡA
out
of
מִןminmeen
highway,
the
הַֽמְסִלָּ֑הhamsillâhahm-see-LA
all
עָבַ֤רʿābarah-VAHR
the
people
כָּלkālkahl
on
went
אִישׁ֙ʾîšeesh
after
אַֽחֲרֵ֣יʾaḥărêah-huh-RAY
Joab,
יוֹאָ֔בyôʾābyoh-AV
to
pursue
לִרְדֹּ֕ףlirdōpleer-DOFE
after
אַֽחֲרֵ֖יʾaḥărêah-huh-RAY
Sheba
שֶׁ֥בַעšebaʿSHEH-va
the
son
בֶּןbenben
of
Bichri.
בִּכְרִֽי׃bikrîbeek-REE

Cross Reference

ਗਿਣਤੀ 20:19
ਇਸਰਾਏਲ ਦੇ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਮੁੱਖ ਸੜਕ ਉੱਤੋਂ ਦੀ ਲੰਘਾਗੇ। ਜੇਕਰ ਅਸੀਂ ਜਾਂ ਸਾਡੇ ਪਸ਼ੂ ਤੁਹਾਡਾ ਪਾਣੀ ਪੀਣਗੇ ਤਾਂ ਅਸੀਂ ਇਸਦਾ ਮੁੱਲ ਤਾਰਾਂਗੇ। ਅਸੀਂ ਸਿਰਫ਼ ਤੁਹਾਡੇ ਦੇਸ਼ ਵਿੱਚੋਂ ਲੰਘਣਾ ਚਾਹੁੰਦੇ ਹਾਂ ਅਤੇ ਇਸ ਨੂੰ ਆਪਣੇ ਲਈ ਜਿੱਤਣਾ ਨਹੀਂ ਚਾਹੁੰਦੇ।”

ਯਰਮਿਆਹ 31:21
“ਇਸਰਾਏਲ ਦੇ ਲੋਕੋ, ਸੜਕਾਂ ਦੇ ਨਿਸ਼ਾਨ ਲਗਾ ਦੇਵੋ। ਅਜਿਹੇ ਸੰਕੇਤ ਰੱਖ ਦਿਓ ਜਿਹੜੇ ਘਰ ਦਾ ਰਸਤਾ ਦਰਸਾਉਣ। ਰਸਤੇ ਦੀ ਨਿਗਰਾਨੀ ਕਰੋ। ਉਸ ਰਾਹ ਨੂੰ ਚੇਤੇ ਰੱਖੋ, ਜਿਸ ਉੱਤੇ ਤੁਸੀਂ ਤੁਰਦੇ ਜਾ ਰਹੇ ਹੋ। ਇਸਰਾਏਲ, ਮੇਰੀ ਵਹੁਟੀਏ, ਘਰ ਆ ਜਾ। ਆਪਣੇ ਕਸਬਿਆਂ ਨੂੰ ਵਾਪਸ ਆ ਜਾ।

ਯਸਈਆਹ 62:10
ਦਰਾਂ ਬਾਣੀਂ ਲੰਘ ਜਾਓ! ਲੋਕਾਂ ਨੂੰ ਰਸਤਾ ਦਿਓ! ਸੜਕ ਨੂੰ ਤਿਆਰ ਕਰੋ! ਸੜਕ ਤੋਂ ਸਾਰੇ ਕਂਕਰ-ਪੱਥਰ ਚੁੱਕ ਦਿਓ! ਲੋਕਾਂ ਨੂੰ ਸੰਕੇਤ ਲਈ ਝੰਡਾ ਉੱਚਾ ਕਰੋ!

ਯਸਈਆਹ 36:2
ਸਨਹੇਰੀਬ ਨੇ ਯਰੂਸ਼ਲਮ ਦੇ ਰਾਜੇ ਹਿਜ਼ਕੀਯਾਹ ਵੱਲ ਇੱਕ ਵੱਡੀ ਫ਼ੌਜ ਦੇ ਨਾਲ ਆਪਣੇ ਕਮਾਂਡਰ ਨੂੰ ਭੇਜਿਆ। ਕਮਾਂਡਰ ਅਤੇ ਉਸਦੀ ਫ਼ੌਜ ਲਾਕੀਸ਼ ਤੋਂ ਯਰੂਸ਼ਲਮ ਨੂੰ ਰਵਾਨਾ ਹੋ ਗਈ। ਉਹ ਪਾਣੀ ਵਾਲੀ ਇੱਕ ਖਾਈ ਨੇੜੇ ਉੱਪਰ ਤਲਾਅ ਉੱਤੇ ਰੁਕ ਗਏ। ਉੱਪਰਲਾ ਤਲਾਅ ਧੋਬੀਘਾਟ ਵਾਲੀ ਸੜਕ ਉੱਤੇ ਹੈ।

ਯਸਈਆਹ 7:3
ਫ਼ੇਰ ਯਹੋਵਾਹ ਨੇ ਯਸਾਯਾਹ ਨੂੰ ਆਖਿਆ, “ਤੈਨੂੰ ਅਤੇ ਤੇਰੇ ਪੁੱਤਰ ਸ਼ਆਰ ਯਾਸ਼ੂਬ ਨੂੰ ਬਾਹਰ ਜਾ ਕੇ ਆਹਾਜ਼ ਨਾਲ ਗੱਲ ਕਰਨੀ ਚਾਹੀਦੀ ਹੈ। ਉਸ ਥਾਂ ਵੱਲ ਜਾਓ ਜਿੱਥੇ ਪਾਣੀ ਉੱਪਰ ਤਲਾ ਵਿੱਚ ਵਗਦਾ ਹੈ। ਇਹ ਧੋਬੀਘਾਟ ਵੱਲ ਜਾਂਦੀ ਗਲੀ ਉੱਤੇ ਹੈ।

ਅਮਸਾਲ 16:17
ਇਮਾਨਦਾਰ ਲੋਕਾਂ ਦਾ ਰਸਤਾ ਬਦੀ ਤੋਂ ਕਿਨਾਰਾ ਕਰਦਾ ਹੈ। ਜਿਹੜਾ ਬੰਦਾ ਆਪਣੇ ਜੀਵਨ ਬਾਰੇ ਸਾਵੱਧਾਨ ਹੈ ਉਹ ਆਪਣੀ ਰੂਹ ਦੀ ਰਾਖੀ ਕਰ ਰਿਹਾ ਹੈ।

੨ ਸਲਾਤੀਨ 18:17
ਅੱਸ਼ੂਰ ਦੇ ਪਾਤਸ਼ਾਹ ਦਾ ਯਰੂਸ਼ਲਮ ਵਿੱਚ ਆਦਮੀਆਂ ਨੂੰ ਭੇਜਣਾ ਤਦ ਅੱਸ਼ੂਰ ਦੇ ਪਾਤਸ਼ਾਹ ਨੇ ਆਪਣੇ ਤਿੰਨ ਖਾਸ ਕਮਾਂਡਰਾਂ ਤਰਤਾਨ, ਰਬਸਾਰੀਸ ਅਤੇ ਰਬਸ਼ਾਕੇਹ ਨੂੰ ਲਾਕੀਸ਼ ਤੋਂ ਵੱਡੀ ਫ਼ੌਜ ਦੇ ਨਾਲ ਭੇਜਿਆ। ਉਹ ਵੱਡੇ ਕਪਤਾਨ ਲਾਕੀਸ਼ ਤੋਂ ਯਰੂਸ਼ਲਮ ਨੂੰ ਗਏ ਤੇ ਉਹ ਵੱਡੇ ਤਲਾਬ ਦੀ ਪਾਣੀ ਦੀ ਟੈਂਕੀ ਕੋਲ ਖੜ੍ਹੇ ਹੋ ਗਏ। ਜੋ ਕਿ ਧੋਬੀਆਂ ਦੇ ਮਦਾਨ ਦੇ ਰਾਹ ਵਿੱਚ ਹੈ।

੨ ਸਮੋਈਲ 20:12
ਅਮਾਸਾ ਸੜਕ ਦੇ ਵਿੱਚਕਾਰ ਖੂਨ ਨਾਲ ਲੱਥਪੱਥ ਪਿਆ ਸੀ। ਉਸ ਜੁਆਨ ਨੇ ਵੇਖਿਆ ਕਿ ਸਾਰੇ ਰਾਹਗੀਰ ਉਸ ਲੋਥ ਵੇਖਕੇ ਖਲੋਂਦੇ ਜਾਂਦੇ ਹਨ ਤਾਂ ਉਸ ਨੇ ਉਸ ਲੋਥ ਨੂੰ ਸੜਕ ਤੋਂ ਰੇੜ ਕੇ ਪੈਲੀ ਵਿੱਚ ਸੁੱਟ ਦਿੱਤਾ ਅਤੇ ਉਸ ਲੋਥ ਨੂੰ ਇੱਕ ਕੱਪੜੇ ਨਾਲ ਢੱਕ ਦਿੱਤਾ।

੧ ਸਮੋਈਲ 6:12
ਗਊਆਂ ਸਿੱਧੀਆਂ ਬੈਤਸ਼ਮਸ਼ ਨੂੰ ਗਈਆਂ। ਉਹ ਸੜਕ ਤੇ ਤੁਰਦੀਆਂ ਜਾਂਦੀਆਂ, ਰਾਹ ’ਚ ਅੜਾਉਂਦੀਆਂ ਗਈਆਂ। ਉਹ ਕਿਤੇ ਵੀ ਖੱਬੇ ਜਾਂ ਸੱਜੇ ਨਾ ਮੁੜੀਆਂ। ਫ਼ਲਿਸਤੀਨੀ ਸ਼ਾਸਕ ਉਨ੍ਹਾਂ ਦੇ ਪਿੱਛੇ-ਪਿੱਛੇ ਬੈਤਸ਼ਮਸ਼ ਦੀ ਹੱਦ ਤੱਕ ਗਏ।

ਕਜ਼ਾૃ 21:19
ਸਾਨੂੰ ਇੱਕ ਵਿੱਚਾਰ ਸੁਝਿਆ ਹੈ! ਸ਼ੀਲੋਹ ਦੇ ਸ਼ਹਿਰ ਵਿਖੇ ਇਹ ਸਮਾਂ ਯਹੋਵਾਹ ਦੇ ਪਰਬ ਦਾ ਹੈ। ਇਹ ਪਰਬ ਉੱਥੇ ਹਰ ਸਾਲ ਮਨਾਇਆ ਜਾਂਦਾ ਹੈ।” ਸ਼ੀਲੋਹ ਦਾ ਸ਼ਹਿਰ ਬੈਤੇਲ ਸ਼ਹਿਰ ਦੇ ਉੱਤਰ ਵੱਲ ਹੈ, ਅਤੇ ਉਸ ਸੜਕ ਦੇ ਪੂਰਬ ਵੱਲ ਹੈ ਜਿਹੜੀ ਬੈਤੇਲ ਤੋਂ ਸ਼ਕਮ ਨੂੰ ਅਤੇ ਲਬੋਨਾਹ ਦੇ ਦੱਖਣ ਵੱਲ ਜਾਂਦੀ ਹੈ।

ਮਰਕੁਸ 10:46
ਯਿਸੂ ਦਾ ਇੱਕ ਅੰਨ੍ਹੇ ਨੂੰ ਠੀਕ ਕਰਨਾ ਤਦ ਉਹ ਯਰੀਹੋ ਵਿੱਚ ਆਏ। ਜਦ ਉਹ, ਉਸ ਦੇ ਚੇਲੇ ਅਤੇ ਹੋਰ ਬਹੁਤ ਸਾਰੇ ਲੋਕ ਯਰੀਹੋ ਨੂੰ ਛੱਡ ਕੇ ਜਾ ਰਹੇ ਸਨ ਇੱਕ ਅੰਨ੍ਹਾ ਆਦਮੀ (ਤਮਈ ਦਾ ਪੁੱਤਰ) ਬਰਤਿਮਈ ਸੜਕ ਦੇ ਕਿਨਾਰੇ ਬੈਠਾ ਸੀ। ਇਹ ਆਦਮੀ ਸੜਕ ਕੰਢੇ ਬੈਠ ਭੀਖ ਮੰਗ ਰਿਹਾ ਸੀ।

Chords Index for Keyboard Guitar