੨ ਸਮੋਈਲ 15:26 in Punjabi

ਪੰਜਾਬੀ ਪੰਜਾਬੀ ਬਾਈਬਲ ੨ ਸਮੋਈਲ ੨ ਸਮੋਈਲ 15 ੨ ਸਮੋਈਲ 15:26

2 Samuel 15:26
ਪਰ ਜੇਕਰ ਯਹੋਵਾਹ ਨੇ ਕਿਹਾ ਕਿ ਉਹ ਮੇਰੇ ਤੇ ਪ੍ਰਸੰਨ ਨਹੀਂ ਹੈ ਤਾਂ ਉਹ ਜੋ ਚਾਹੇ ਮੇਰੇ ਨਾਲ ਸਲੂਕ ਕਰ ਸੱਕਦਾ ਹੈ।”

2 Samuel 15:252 Samuel 152 Samuel 15:27

2 Samuel 15:26 in Other Translations

King James Version (KJV)
But if he thus say, I have no delight in thee; behold, here am I, let him do to me as seemeth good unto him.

American Standard Version (ASV)
but if he say thus, I have no delight in thee; behold, here am I, let him do to me as seemeth good unto him.

Bible in Basic English (BBE)
But if he says, I have no delight in you: then, here I am; let him do to me what seems good to him.

Darby English Bible (DBY)
But if he thus say, I have no delight in thee; behold, [here am] I, let him do to me as seemeth good to him.

Webster's Bible (WBT)
But if he shall thus say, I have no delight in thee; behold, here am I, let him do to me as seemeth good to him.

World English Bible (WEB)
but if he say thus, I have no delight in you; behold, here am I, let him do to me as seems good to him.

Young's Literal Translation (YLT)
and if thus He say, I have not delighted in thee; here `am' I, He doth to me as `is' good in His eyes.'

But
if
וְאִם֙wĕʾimveh-EEM
he
thus
כֹּ֣הkoh
say,
יֹאמַ֔רyōʾmaryoh-MAHR
no
have
I
לֹ֥אlōʾloh
delight
חָפַ֖צְתִּיḥāpaṣtîha-FAHTS-tee
in
thee;
behold,
בָּ֑ךְbākbahk
do
him
let
I,
am
here
הִנְנִ֕יhinnîheen-NEE
as
me
to
יַֽעֲשֶׂהyaʿăśeYA-uh-seh
seemeth
לִּ֕יlee
good
כַּֽאֲשֶׁ֥רkaʾăšerka-uh-SHER
unto
him.
ט֖וֹבṭôbtove
בְּעֵינָֽיו׃bĕʿênāywbeh-ay-NAIV

Cross Reference

੧ ਸਮੋਈਲ 3:18
ਤਾਂ ਸਮੂਏਲ ਨੇ ਏਲੀ ਨੂੰ ਸਭ ਕੁਝ ਦੱਸ ਦਿੱਤਾ। ਸਮੂਏਲ ਨੇ ਏਲੀ ਤੋਂ ਕੁਝ ਨਾ ਲੁਕੋਇਆ। ਏਲੀ ਨੇ ਕਿਹਾ, “ਉਹ ਯਹੋਵਾਹ ਹੈ, ਉਹ ਜੋ ਚਾਹੇ ਕਰ ਸੱਕਦਾ ਹੈ, ਉਸ ਨੂੰ ਇਹ ਹੱਕ ਹੈ।”

੧ ਸਲਾਤੀਨ 10:9
ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਉਸਤਤ ਹੋਵੇ ਜਿਹੜਾ ਤੇਰੇ ਨਾਲ ਪ੍ਰਸੰਨ ਹੈ ਅਤੇ ਜਿਸਨੇ ਤੈਨੂੰ ਇਸਰਾਏਲ ਦੇ ਸਿੰਘਾਸਣ ਤੇ ਬਿਠਾਇਆ ਹੈ! ਯਹੋਵਾਹ ਪਰਮੇਸ਼ੁਰ ਹਮੇਸ਼ਾ ਇਸਰਾਏਲ ਨੂੰ ਪਿਆਰ ਕਰਦਾ, ਇਸ ਲਈ ਉਸ ਨੇ ਸਹੀ ਨਿਆਂ ਅਤੇ ਇਨਸਾਫ਼ ਨੂੰ ਕਾਇਮ ਰੱਖਣ ਲਈ ਤੈਨੂੰ ਇਸਰਾਏਲ ਦਾ ਰਾਜਾ ਬਣਾਇਆ।”

੨ ਸਮੋਈਲ 22:20
ਮੈਂ ਯਹੋਵਾਹ ਦਾ ਪਿਆਰਾ ਸੀ ਸੋ ਉਸ ਮੈਨੂੰ ਬਚਾਇਆ ਤੇ ਮੈਨੂੰ ਖੁਲ੍ਹੇ ਅਸਮਾਨੀ ਕੱਢ ਲਿਆਇਆ।

ਯਸਈਆਹ 62:4
ਤੈਨੂੰ ਫ਼ੇਰ ਕਦੇ ਵੀ ‘ਉਹ ਲੋਕ ਜਿਨ੍ਹਾਂ ਨੂੰ ਯਹੋਵਾਹ ਨੇ ਛੱਡ ਦਿੱਤਾ ਸੀ’ ਨਹੀਂ ਸੱਦਿਆ ਜਾਵੇਗਾ। ਫ਼ੇਰ ਕਦੇ ਵੀ ਤੇਰੀ ਧਰਤੀ ‘ਉਹ ਧਰਤੀ ਜਿਸ ਨੂੰ ਯਹੋਵਾਹ ਨੇ ਤਬਾਹ ਕੀਤਾ ਸੀ’ ਨਹੀਂ ਸਦ੍ਦੀ ਜਾਵੇਗੀ। ਤੈਨੂੰ ‘ਉਹ ਲੋਕ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ’ ਸੱਦਿਆ ਜਾਵੇਗਾ। ਤੇਰੀ ਧਰਤੀ ਨੂੰ ‘ਪਰਮੇਸ਼ੁਰ ਦੀ ਵਹੁਟੀ’ ਸੱਦਿਆ ਜਾਵੇਗਾ। ਕਿਉਂ ਕਿ ਯਹੋਵਾਹ ਤੈਨੂੰ ਪਿਆਰ ਕਰਦਾ ਹੈ। ਅਤੇ ਤੇਰੀ ਧਰਤੀ ਉਸ ਦੀ ਹੋਵੇਗੀ।

੨ ਤਵਾਰੀਖ਼ 9:8
ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰ, ਜੋ ਤੇਰੇ ਉੱਤੇ ਪ੍ਰਸੰਨ ਹੈ ਤੇ ਜਿਸਨੇ ਤੈਨੂੰ ਆਪਣੇ ਸਿੰਘਾਸਣ ਉੱਪਰ ਬਿਠਾਇਆ ਹੈ, ਤਾਂ ਜੋ ਤੂੰ ਉਸ ਵੱਲੋਂ ਨਿਯੁਕਤ ਕੀਤਾ ਪਾਤਸ਼ਾਹ ਹੋਵੇਂ। ਤੇਰਾ ਪਰਮੇਸ਼ੁਰ ਇਸਰਾਏਲ ਨੂੰ ਪਿਆਰ ਕਰਦਾ ਅਤੇ ਹਮੇਸ਼ਾ ਇਸ ਦਾ ਪੱਖ ਲੈਂਦਾ ਹੈ। ਇਸੇ ਲਈ ਉਸ ਨੇ ਤੈਨੂੰ ਇਸਰਾਏਲ ਉੱਤੇ ਪਾਤਸ਼ਾਹ ਠਹਿਰਾਇਆ।”

ਗਿਣਤੀ 14:8
ਇਹ ਧਰਤੀ ਬਹੁਤ ਸਾਰੀਆਂ ਚੰਗਿਆਂ ਚੀਜ਼ਾਂ ਨਾਲ ਭਰੀ ਹੋਈ ਹੈ। ਜੇ ਯਹੋਵਾਹ ਸਾਡੇ ਉੱਤੇ ਪ੍ਰਸੰਨ ਹੈ, ਉਹ ਸਾਡੀ ਉਸ ਧਰਤੀ ਉੱਤੇ ਅਗਵਾਈ ਕਰੇਗਾ ਅਤੇ ਇਸ ਨੂੰ ਸਾਨੂੰ ਦੇ ਦੇਵੇਗਾ! ਯਹੋਵਾਹ ਦੇ ਖਿਲਾਫ਼ ਵਿਦਰੋਹ ਨਾ ਕਰੋ ਅਤੇ ਉਸ ਧਰਤੀ ਦੇ ਲੋਕਾਂ ਕੋਲੋਂ ਭੈਭੀਤ ਨਾ ਹੋਵੋ। ਅਸੀਂ ਉਨ੍ਹਾਂ ਨੂੰ ਹਰਾ ਸੱਕਦੇ ਹਾਂ। ਉਨ੍ਹਾਂ ਦੀ ਸੁਰੱਖਿਆ ਚਲੀ ਗਈ ਹੈ, ਕਿਉਂਕਿ ਯਹੋਵਾਹ ਸਾਡੇ ਨਾਲ ਹੈ। ਇਸ ਲਈ ਉਨ੍ਹਾਂ ਤੋਂ ਭੈਭੀਤ ਨਾ ਹੋਵੋ!”

ਮੱਤੀ 1:10
ਹਿਜ਼ਕੀਯਾਹ ਮਨੱਸਹ ਦਾ ਪਿਤਾ ਸੀ। ਮਨੱਸਹ ਆਮੋਨ ਦਾ ਪਿਤਾ ਸੀ। ਆਮੋਨ ਯੋਸ਼ੀਯਾਹ ਦਾ ਪਿਤਾ ਸੀ।

ਯਰਮਿਆਹ 32:41
ਉਹ ਮੈਨੂੰ ਪ੍ਰਸੰਨ ਕਰ ਦੇਣਗੇ। ਮੈਨੂੰ ਉਨ੍ਹਾਂ ਨਾਲ ਨੇਕੀ ਕਰਦਿਆਂ ਖੁਸ਼ੀ ਮਿਲੇਗੀ। ਅਤੇ ਮੈਂ ਉਨ੍ਹਾਂ ਨੂੰ ਅਵੱਸ਼ ਇਸ ਧਰਤੀ ਵਿੱਚ ਬੀਜ ਦਿਆਂਗਾ ਅਤੇ ਉਨ੍ਹਾਂ ਨੂੰ ਵੱਧਣ ਫ਼ੁੱਲਣ ਦਾ ਮੌਕਾ ਦਿਆਂਗਾ। ਇਹ ਮੈਂ ਆਪਣੇ ਪੂਰੇ ਦਿਲ ਅਤੇ ਰੂਹ ਨਾਲ ਕਰਾਂਗਾ।’”

ਯਰਮਿਆਹ 22:28
ਕਨਾਯਾਹ (ਯੇਹੋਇਆਚਿਨ) ਉਸ ਟੁੱਟੇ ਹੋਏ ਭਾਂਡੇ ਵਰਗਾ ਹੈ ਜਿਸ ਨੂੰ ਕਿਸੇ ਨੇ ਬਾਹਰ ਸੁੱਟ ਦਿੱਤਾ ਹੈ। ਉਹ ਉਸ ਭਾਂਡੇ ਵਰਗਾ ਹੈ ਜਿਸ ਨੂੰ ਕੋਈ ਨਹੀਂ ਲੋੜਦਾ, ਯੇਹੋਇਆਚਿਨ ਅਤੇ ਉਸ ਦੇ ਬੱਚਿਆਂ ਨੂੰ ਬਾਹਰ ਕਿਉਂ ਸੁੱਟਿਆ ਜਾਵੇਗਾ? ਉਨ੍ਹਾਂ ਨੂੰ ਪਰਦੇਸਾਂ ਅੰਦਰ ਕਿਉਂ ਸੁੱਟਿਆ ਜਾਵੇਗਾ।

ਯਸਈਆਹ 42:1
ਯਹੋਵਾਹ ਦਾ ਖਾਸ ਸੇਵਕ “ਮੇਰੇ ਸੇਵਕ ਵੱਲ ਵੇਖੋ! ਮੈਂ ਉਸ ਨੂੰ ਆਸਰਾ ਦਿੰਦਾ ਹਾਂ। ਉਹੀ ਹੈ ਜਿਸਦੀ ਮੈਂ ਚੋਣ ਕੀਤੀ ਸੀ। ਤੇ ਮੈਂ ਉਸ ਉੱਤੇ ਬਹੁਤ ਹੀ ਪ੍ਰਸੰਨ ਹਾਂ। ਮੈਂ ਆਪਣਾ ਆਤਮਾ ਉਸ ਅੰਦਰ ਰੱਖ ਦਿੱਤਾ ਸੀ। ਉਹ ਨਿਰਪੱਖ ਹੋਕੇ ਕੌਮਾਂ ਦਾ ਨਿਆਂ ਕਰੇਗਾ।

ਜ਼ਬੂਰ 39:9
ਮੈਂ ਆਪਣਾ ਮੂੰਹ ਨਹੀਂ ਖੋਲ੍ਹਾਂਗਾ। ਮੈਂ ਕੁਝ ਵੀ ਨਹੀਂ ਆਖਾਂਗਾ। ਯਹੋਵਾਹ, ਤੁਸੀਂ ਉਹੀ ਕੀਤਾ ਜੋ ਕਰਨ ਵਾਲਾ ਸੀ।

ਅੱਯੂਬ 1:20
ਜਦੋਂ ਅੱਯੂਬ ਨੇ ਇਹ ਸੁਣਿਆ ਤਾਂ ਉਸ ਨੇ ਆਪਣੇ ਕੱਪੜੇ ਪਾੜ ਲੇ ਅਤੇ ਸਿਰ ਮੁਨਾ ਲਿਆ ਇਹ ਦੱਸਣ ਲਈ ਕਿ ਉਹ ਕਿੰਨਾ ਉਦਾਸ ਤੇ ਬੇਚੈਨ ਸੀ ਫੇਰ ਅੱਯੂਬ ਧਰਤੀ ਉੱਤੇ ਡਿੱਗ ਪਿਆ ਤੇ ਪਰਮੇਸ਼ੁਰ ਦੀ ਉਪਾਸਨਾ ਕਰਨ ਲੱਗਿਆ।

ਕਜ਼ਾૃ 10:15
ਪਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਆਖਿਆ, “ਅਸੀਂ ਪਾਪ ਕੀਤਾ ਹੈ। ਤੁਸੀਂ ਜੋ ਚਾਹੋ ਸਾਡੇ ਨਾਲ ਕਰੋ। ਪਰ ਅੱਜ ਸਾਨੂੰ ਬਚਾਉ।”