੨ ਸਲਾਤੀਨ 1
1 ਅਹਜ਼ਯਾਹ ਲਈ ਸੁਨੇਹਾ ਅਹਾਬ ਦੇ ਮਰਨ ਤੋਂ ਪਿੱਛੋਂ ਮੋਆਬ ਇਸਰਾਏਲ ਤੋਂ ਬੇਮੁੱਖ ਹੋ ਗਿਆ।
2 ਇੱਕ ਦਿਨ ਅਹਜ਼ਯਾਹ ਸਾਮਰਿਯਾ ਵਿੱਚ ਆਪਣੇ ਘਰ ਦੀ ਛੱਤ (ਚੁਬਾਰੇ) ਤੇ ਖੜ੍ਹਾ ਸੀ ਅਤੇ ਉਹ ਚੁਬਾਰੇ ਦੀ ਲੱਕੜੀ ਦੀ ਜਾਲੀਦਾਰ ਤਾਕੀ ਵਿੱਚੋਂ ਡਿੱਗ ਪਿਆ ਅਤੇ ਉਸ ਨੂੰ ਬੜੀ ਡੂੰਘੀ ਸੱਟ ਲਗੀ। ਤਦ ਅਹਜ਼ਯਾਹ ਨੇ ਆਪਣੇ ਸੰਦੇਸ਼ਵਾਹਕਾਂ ਨੂੰ ਸੱਦਿਆ ਅਤੇ ਕਿਹਾ, “ਅਕਰੋਨ ਦੇ ਦੇਵਤੇ ਬਆਲ-ਜ਼ਬੂਬ ਨੂੰ ਜਾਕੇ ਇਹ ਪੁੱਛੋ ਕਿ ਕੀ ਮੈਂ ਇਸ ਸੱਟ ਤੋਂ ਠੀਕ ਹੋ ਜਾਵਾਂਗਾ?”
3 ਪਰ ਯਹੋਵਾਹ ਦੇ ਦੂਤ ਨੇ ਏਲੀਯਾਹ ਤਿਸ਼ਬੀ ਨੂੰ ਆਖਿਆ, “ਅਹਜ਼ਯਾਹ ਪਾਤਸ਼ਾਹ ਨੇ ਸਾਮਰਿਯਾ ਤੋਂ ਕੁਝ ਸੰਦੇਸ਼ਵਾਹਕ ਭੇਜੇ ਹਨ, ਸੋ ਤੂੰ ਜਾ, ਅਤੇ ਜਾਕੇ ਉਨ੍ਹਾਂ ਨੂੰ ਮਿਲ, ਅਤੇ ਉਨ੍ਹਾਂ ਨੂੰ ਜਾਕੇ ਆਖ, ‘ਇਸਰਾਏਲ ਵਿੱਚ ਵੀ ਪਰਮੇਸ਼ੁਰ ਹੈ, ਤਾਂ ਫ਼ਿਰ ਤੁਸੀਂ ਭਲਾ ਅਕਰੋਨ ਦੇ ਦੇਵਤੇ ਬਆਲ-ਜ਼ਬੂਲ ਤੋਂ ਸਵਾਲ ਪੁੱਛਣ ਕਿਉਂ ਚੱਲੇ ਹੋ?
4 ਜਾ ਅਤੇ ਅਹਜ਼ਯਾਹ ਪਾਤਸ਼ਾਹ ਨੂੰ ਇਹ ਗੱਲਾਂ ਦੱਸ, ਕਿਉਂ ਜੋ ਤੂੰ ਬਆਲ-ਜ਼ਬੂਲ ਤੋਂ ਪ੍ਰਸ਼ਨ ਪੁੱਛਣ ਲਈ ਸੰਦੇਸ਼ਵਾਹਕ ਭੇਜੇ ਇਸ ਲਈ ਯਹੋਵਾਹ ਆਖਦਾ ਹੈ: ਜਿਸ ਪਲੰਘ ਉੱਪਰ ਤੂੰ ਚੜ੍ਹਿਆ ਹੈ, ਉਸ ਤੋਂ ਤੂੰ ਨਹੀਂ ਉਤਰੇਂਗਾ ਸਗੋਂ ਤੂੰ ਉੱਥੇ ਹੀ ਮਰੇਂਗਾ!’” ਤਾਂ ਏਲੀਯਾਹ ਚੱਲਾ ਗਿਆ ਅਤੇ ਇਹ ਸਾਰੇ ਸ਼ਬਦ ਅਹਜ਼ਯਾਹ ਦੇ ਸੰਦੇਸ਼ਵਾਹਕਾਂ ਨੂੰ ਦੱਸੇ।
5 ਤਦ ਸੰਦੇਸ਼ਵਾਹਕ ਅਹਜ਼ਯਾਹ ਕੋਲ ਵਾਪਸ ਮੁੜੇ ਅਤੇ ਅਹਜ਼ਯਾਹ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇੰਨੀ ਜਲਦੀ ਵਾਪਸ ਕਿਉਂ ਆ ਗਏ ਹੋ?”
6 ਸੰਦੇਸ਼ਵਾਹਕਾਂ ਨੇ ਅਹਜ਼ਯਾਹ ਨੂੰ ਆਖਿਆ, “ਇੱਕ ਆਦਮੀ ਸਾਨੂੰ ਮਿਲਣ ਲਈ ਆਇਆ ਅਤੇ ਉਸ ਨੇ ਸਾਨੂੰ ਉਸ ਰਾਜੇ ਕੋਲ ਵਾਪਸ ਜਾਣ ਲਈ ਕਿਹਾ ਜਿਸ ਨੇ ਤੁਹਾਨੂੰ ਇੱਥੇ ਭੇਜਿਆ ਅਤੇ ਉਸ ਨੂੰ ਆਖੋ, ਯਹੋਵਾਹ ਆਖਦਾ ਹੈ, ‘ਜਦ ਇਸਰਾਏਲ ਵਿੱਚ ਪਰਮੇਸ਼ੁਰ ਹੈ ਤਾਂ ਤੂੰ ਅਕਰੋਨ ਦੇ ਦੇਵਤੇ ਬਆਲ-ਜ਼ਬੂਲ ਕੋਲ ਸਵਾਲ ਪੁੱਛਣ ਲਈ ਕਿਉਂ ਭੇਜਦਾ ਹੈਂ? ਇਸ ਲਈ ਜਿਸ ਪਲੰਘ ਉੱਪਰ ਤੂੰ ਚੜ੍ਹਿਆ ਹੈਂ, ਉਸਤੋਂ ਨਹੀਂ ਉਤਰੇਂਗਾ, ਸਗੋਂ ਉੱਥੇ ਹੀ ਮਰੇਂਗਾ?’”
7 ਅਹਜ਼ਯਾਹ ਨੇ ਸੰਦੇਸ਼ਵਾਹਕਾਂ ਨੂੰ ਆਖਿਆ, “ਜਿਸ ਮਨੁੱਖ ਨੇ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ ਅਤੇ ਤੁਹਾਨੂੰ ਮਿਲਣ ਲਈ ਆਇਆ, ਉਹ ਭਲਾ ਕਿਵੇਂ ਦਾ ਲੱਗਦਾ ਸੀ?”
8 ਤਾਂ ਉਨ੍ਹਾਂ ਨੇ ਪਾਤਸ਼ਾਹ ਨੂੰ ਕਿਹਾ, “ਇਸ ਮਨੁੱਖ ਨੇ ਜੱਤ ਵਾਲਾ ਕੋਟ ਪਾਇਆ ਹੋਇਆ ਸੀ ਅਤੇ ਕਮਰ ਤੇ ਚਮੜੇ ਦੀ ਪੇਟੀ ਬੰਨ੍ਹੀ ਹੋਈ ਸੀ।” ਤਦ ਪਾਤਸ਼ਾਹ ਨੇ ਕਿਹਾ “ਉਹ ਤਾਂ ਏਲੀਯਾਹ ਤਿਸ਼ਬੀ ਸੀ”।
9 ਅਹਜ਼ਯਾਹ ਵੱਲੋਂ ਭੇਜੇ ਆਦਮੀਆਂ ਦਾ ਅੱਗ ’ਚ ਸੜਨਾ ਅਹਜ਼ਯਾਹ ਨੇ ਇੱਕ ਕਪਤਾਨ ਦੇ ਨਾਲ 50 ਸਿਪਾਹੀ ਏਲੀਯਾਹ ਨੂੰ ਵੇਖਣ ਲਈ ਭੇਜੇ। ਕਪਤਾਨ, ਏਲੀਯਾਹ ਕੋਲ ਗਿਆ, ਉਸ ਵਕਤ ਏਲੀਯਾਹ ਪਹਾੜ ਦੀ ਚੋਟੀ ਉੱਪਰ ਬੈਠਾ ਹੋਇਆ ਸੀ ਤਾਂ ਕਪਤਾਨ ਨੇ ਏਲੀਯਾਹ ਨੂੰ ਕਿਹਾ, “ਹੇ ਪਰਮੇਸ਼ੁਰ ਦੇ ਮਨੁੱਖ, ਪਾਤਸ਼ਾਹ ਤੈਨੂੰ ਹੇਠਾਂ ਉਤਰਨ ਦਾ ਹੁਕਮ ਦਿੰਦਾ ਹੈ।”
10 ਏਲੀਯਾਹ ਨੇ ਪੰਜਾਹਾਂ ਬੰਦਿਆਂ ਦੇ ਸਰਦਾਰ ਨੂੰ ਆਖਿਆ, “ਜੇਕਰ ਮੈਂ ਪਰਮੇਸ਼ੁਰ ਦਾ ਮਨੁੱਖ ਹਾਂ ਤਾਂ ਅਕਾਸ਼ੋ ਅੱਗ ਉਤਰੇ ਅਤੇ ਤੈਨੂੰ ਤੇ ਤੇਰੇ 50 ਸਿਪਾਹੀਆਂ ਨੂੰ ਭਸਮ ਕਰ ਦੇਵੇ।” ਤਦ ਅਕਾਸ਼ ਤੋਂ ਅੱਗ ਉਤਰੀ ਅਤੇ ਉਸ ਨੇ ਕਪਤਾਨ ਅਤੇ 50 ਸਿਪਾਹੀਆਂ ਨੂੰ ਭਸਮ ਕਰ ਦਿੱਤਾ।
11 ਅਹਜ਼ਯਾਹ ਨੇ ਕਪਤਾਨ ਅਤੇ ਹੋਰ 50 ਸਿਪਾਹੀ ਏਲੀਯਾਹ ਵੱਲ ਭੇਜੇ। ਕਪਤਾਨ ਨੇ ਆਖਿਆ, “ਹੇ ਪਰਮੇਸ਼ੁਰ ਦੇ ਮਨੁੱਖ, ਪਾਤਸ਼ਾਹ ਤੈਨੂੰ ਛੇਤੀ ਹੀ ਹੇਠਾਂ ਉਤਰਨ ਦਾ ਹੁਕਮ ਦਿੰਦਾ ਹੈ।”
12 ਏਲੀਯਾਹ ਨੇ ਉਸ ਕਪਤਾਨ ਅਤੇ ਉਸ ਦੇ 50 ਸਿਪਾਹੀਆਂ ਨੂੰ ਕਿਹਾ, “ਜੇਕਰ ਮੈਂ ਪਰਮੇਸ਼ੁਰ ਦਾ ਬੰਦਾ ਹਾਂ ਤਾਂ ਯਹੋਵਾਹ ਕਰੇ ਅੱਗ ਅਕਾਸੋਂ ਉਤਰੇ ਅਤੇ ਤੁਹਾਨੂੰ ਭਸਮ ਕਰ ਦੇਵੇ।” ਤਦ ਪਰਮੇਸ਼ੁਰ ਵੱਲੋਂ ਹੇਠਾਂ ਅੱਗ ਉਤਰੀ, ਕਪਤਾਨ ਅਤੇ ਉਸ ਦੇ 50 ਸਿਪਾਹੀਆਂ ਨੂੰ ਭਸਮ ਕਰ ਗਈ।
13 ਅਹਜ਼ਯਾਹ ਨੇ ਤੀਜੇ, ਵਾਰ ਇੱਕ ਹੋਰ ਕਪਤਾਨ ਤੇ ਉਸ ਨਾਲ 50 ਸਿਪਾਹੀ ਭੇਜੇ। ਤੀਜਾ ਕਪਤਾਨ, ਏਲੀਯਾਹ ਕੋਲ ਆਕੇ ਉਸ ਅੱਗੇ ਝੁਕ ਗਿਆ ਅਤੇ ਏਲੀਯਾਹ ਅੱਗੇ ਮਿੰਨਤ ਕੀਤੀ, “ਹੇ ਪਰਮੇਸ਼ੁਰ ਦੇ ਮਨੁੱਖ, ਕਿਰਪਾ ਕਰਕੇ ਮੇਰੀ ਅਤੇ ਮੇਰੇ ਪੰਜਾਹ ਆਦਮੀਆਂ ਦੀਆਂ ਜਾਨਾਂ ਬਖਸ਼ ਦੇ।
14 ਅਕਾਸ਼ ਤੋਂ ਅੱਗ ਹੇਠਾਂ ਉਤਰੀ ਅਤੇ ਉਹ ਪਹਿਲੇ ਦੋ ਕਪਤਾਨਾਂ ਤੇ ਉਨ੍ਹਾਂ ਦੇ 50-50 ਆਦਮੀਆਂ ਨੂੰ ਭਸਮ ਕਰ ਗਈ, ਪਰ ਹੁਣ ਸਾਡੇ ਉੱਤੇ ਕਿਰਪਾ ਕਰ ਅਤੇ ਸਾਨੂੰ ਜੀਵਨ ਬਖਸ਼।”
15 ਯਹੋਵਾਹ ਦੇ ਦੂਤ ਨੇ ਏਲੀਯਾਹ ਨੂੰ ਕਿਹਾ, “ਤੂੰ ਕਪਤਾਨ ਦੇ ਨਾਲ ਚੱਲਾ ਜਾ, ਉਸ ਤੋਂ ਡਰ ਨਾ।” ਤਾਂ ਏਲੀਯਾਹ ਉਸ ਕਪਤਾਨ ਦੇ ਨਾਲ ਅਹਜ਼ਯਾਹ ਪਾਤਸ਼ਾਹ ਨੂੰ ਮਿਲਣ ਲਈ ਗਿਆ।
16 ਏਲੀਯਾਹ ਨੇ ਅਹਜ਼ਯਾਹ ਨੂੰ ਆਖਿਆ, “ਯਹੋਵਾਹ ਇਉਂ ਫ਼ਰਮਾਉਂਦਾ ਹੈ ‘ਇਸਰਾਏਲ ਵਿੱਚ ਪਰਮੇਸ਼ੁਰ ਦੇ ਹੁੰਦਿਆਂ ਹੋਇਆਂ ਤੂੰ ਸੰਦੇਸ਼ਵਾਹਕਾਂ ਨੂੰ ਅਕਰੋਨ ਦੇ ਦੇਵਤੇ, ਬਆਲ-ਜਬੂਲ ਕੋਲ ਸਵਾਲ ਪੁੱਛਣ ਲਈ ਕਿਉਂ ਭੇਜਿਆ? ਇਸ ਲਈ ਜਿਸ ਪਲੰਘ ਉੱਪਰ ਤੂੰ ਪਿਆ ਹੈਂ, ਉਸ ਤੋਂ ਨਾ ਉਤਰੇਂਗਾ, ਅਸਲ ਵਿੱਚ ਤੂੰ ਇਸ ਉੱਤੇ ਹੀ ਮਰੇਂਗਾ।’”
17 ਅਹਜ਼ਯਾਹ ਦੀ ਜਗ੍ਹਾ ਯਹੋਰਾਮ ਅਹਜ਼ਯਾਹ ਦੀ ਮੌਤ ਉਵੇਂ ਹੀ ਹੋਈ ਜਿਵੇਂ ਯਹੋਵਾਹ ਨੇ ਏਲੀਯਾਹ ਦੇ ਰਾਹੀਂ ਆਖਿਆ ਸੀ। ਅਹਜ਼ਯਾਹ ਦੇ ਕੋਈ ਪੁੱਤਰ ਨਹੀਂ ਸੀ ਇਸ ਲਈ ਉਸ ਉਪਰੰਤ ਯਹੋਰਾਮ ਪਾਤਸ਼ਾਹ ਬਣਿਆ। ਯਹੋਸ਼ਾਫ਼ਾਟ ਦਾ ਪੁੱਤਰ ਯਹੋਰਾਮ, ਯਹੂਦਾਹ ਦੇ ਪਾਤਸ਼ਾਹ ਦੇ ਦੂਸਰੇ ਵਰ੍ਹੇ ਉਸਦੀ ਥਾਂ ਰਾਜ ਕਰਨ ਲੱਗਾ।
18 ਅਹਜ਼ਯਾਹ ਦੇ ਬਾਕੀ ਕੰਮ ਇਸਰਾਏਲ ਦੇ ਰਾਜਿਆਂ ਦੇ ਇਤਹਾਸ’ ਨਾਂ ਦੀ ਪੋਥੀ ਵਿੱਚ ਲਿਖੇ ਹੋਏ ਮਿਲਦੇ ਹਨ।
1 Then Moab rebelled against Israel after the death of Ahab.
2 And Ahaziah fell down through a lattice in his upper chamber that was in Samaria, and was sick: and he sent messengers, and said unto them, Go, inquire of Baal-zebub the god of Ekron whether I shall recover of this disease.
3 But the angel of the Lord said to Elijah the Tishbite, Arise, go up to meet the messengers of the king of Samaria, and say unto them, Is it not because there is not a God in Israel, that ye go to inquire of Baal-zebub the god of Ekron?
4 Now therefore thus saith the Lord, Thou shalt not come down from that bed on which thou art gone up, but shalt surely die. And Elijah departed.
5 And when the messengers turned back unto him, he said unto them, Why are ye now turned back?
6 And they said unto him, There came a man up to meet us, and said unto us, Go, turn again unto the king that sent you, and say unto him, Thus saith the Lord, Is it not because there is not a God in Israel, that thou sendest to inquire of Baal-zebub the god of Ekron? therefore thou shalt not come down from that bed on which thou art gone up, but shalt surely die.
7 And he said unto them, What manner of man was he which came up to meet you, and told you these words?
8 And they answered him, He was an hairy man, and girt with a girdle of leather about his loins. And he said, It is Elijah the Tishbite.
9 Then the king sent unto him a captain of fifty with his fifty. And he went up to him: and, behold, he sat on the top of an hill. And he spake unto him, Thou man of God, the king hath said, Come down.
10 And Elijah answered and said to the captain of fifty, If I be a man of God, then let fire come down from heaven, and consume thee and thy fifty. And there came down fire from heaven, and consumed him and his fifty.
11 Again also he sent unto him another captain of fifty with his fifty. And he answered and said unto him, O man of God, thus hath the king said, Come down quickly.
12 And Elijah answered and said unto them, If I be a man of God, let fire come down from heaven, and consume thee and thy fifty. And the fire of God came down from heaven, and consumed him and his fifty.
13 And he sent again a captain of the third fifty with his fifty. And the third captain of fifty went up, and came and fell on his knees before Elijah, and besought him, and said unto him, O man of God, I pray thee, let my life, and the life of these fifty thy servants, be precious in thy sight.
14 Behold, there came fire down from heaven, and burnt up the two captains of the former fifties with their fifties: therefore let my life now be precious in thy sight.
15 And the angel of the Lord said unto Elijah, Go down with him: be not afraid of him. And he arose, and went down with him unto the king.
16 And he said unto him, Thus saith the Lord, Forasmuch as thou hast sent messengers to inquire of Baal-zebub the god of Ekron, is it not because there is no God in Israel to inquire of his word? therefore thou shalt not come down off that bed on which thou art gone up, but shalt surely die.
17 So he died according to the word of the Lord which Elijah had spoken. And Jehoram reigned in his stead in the second year of Jehoram the son of Jehoshaphat king of Judah; because he had no son.
18 Now the rest of the acts of Ahaziah which he did, are they not written in the book of the chronicles of the kings of Israel?
Matthew 7 in Tamil and English
1 ਯਿਸੂ ਦਾ ਅਧਿਕਾਰ ਵਾਲਾ ਉਪਦੇਸ਼ “ਦੂਜੇ ਲੋਕਾਂ ਦਾ ਨਿਰਨਾ ਨਾ ਕਰੋ ਤਾਂ ਤੁਹਾਡਾ ਨਿਰਨਾ ਵੀ ਨਹੀਂ ਕੀਤਾ ਜਾਵੇਗਾ।
Judge not, that ye be not judged.
2 ਜੇਕਰ ਤੁਸੀਂ ਦੂਸਰਿਆਂ ਦਾ ਨਿਰਨਾ ਕਰਦੇ ਹੋ ਤਾਂ ਉਸੇ ਤਰ੍ਹਾਂ ਹੀ ਤੁਹਾਡਾ ਵੀ ਨਿਰਨਾ ਕੀਤਾ ਜਾਵੇਗਾ। ਅਤੇ ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਿਣਦੇ ਹੋ, ਉਸੇ ਨਾਲ ਤੁਹਾਨੂੰ ਵੀ ਮਿਣਿਆ ਜਾਵੇਗਾ।
For with what judgment ye judge, ye shall be judged: and with what measure ye mete, it shall be measured to you again.
3 “ਤੁਸੀਂ ਆਪਣੇ ਭਰਾ ਦੀ ਅੱਖ ਵਿੱਚ ਉਸ ਧੂੜ ਦੇ ਕਣ ਨੂੰ ਕਿਵੇਂ ਵੇਖ ਸੱਕਦੇ ਹੋਂ ਜਦੋਂ ਕਿ ਤੁਸੀਂ ਆਪਣੀ ਅੱਖ ਵਿੱਚਲੇ ਸ਼ਤੀਰ ਨੂੰ ਨਹੀਂ ਵੇਖਦੇ।
And why beholdest thou the mote that is in thy brother’s eye, but considerest not the beam that is in thine own eye?
4 ਜਾਂ ਤੁਸੀਂ ਆਪਣੇ ਭਰਾ ਨੂੰ ਕਿਵੇਂ ਆਖ ਸੱਕਦੇ ਹੋਂ, ‘ਲਿਆ ਮੈਂ ਤੇਰੀ ਅੱਖ ਵਿੱਚੋਂ ਧੂੜ ਦੇ ਕਣ ਨੂੰ ਕੱਢਾਂ’ ਜਦ ਕਿ ਹਾਲੇ ਵੀ ਤੁਹਾਡੀ ਆਪਣੀ ਅੱਖ ਵਿੱਚ ਸ਼ਤੀਰ ਹੈ?
Or how wilt thou say to thy brother, Let me pull out the mote out of thine eye; and, behold, a beam is in thine own eye?
5 ਤੁਸੀਂ ਕਪਟੀ ਹੋ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕੱਢੋ ਤਾਂ ਹੀ ਤੁਸੀਂ ਉਸ ਕਣ ਨੂੰ ਕੱਢਣ ਵਾਸਤੇ ਸਪੱਸ਼ਟ ਤੌਰ ਤੇ ਵੇਖ ਸੱਕਦੇ ਹੋਂ।
Thou hypocrite, first cast out the beam out of thine own eye; and then shalt thou see clearly to cast out the mote out of thy brother’s eye.
6 “ਪਵਿੱਤਰ ਵਸਤਾਂ ਕੁੱਤਿਆਂ ਨੂੰ ਨਾ ਪਾਓ ਕਿਉਂਕਿ ਉਹ ਮੁੜ ਤੁਹਾਨੂੰ ਵੱਢਣਗੇ ਅਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ ਕਿਉਂਕਿ ਉਹ ਉਨ੍ਹਾਂ ਨੂੰ ਆਪਣੇ ਪੈਰਾਂ ਹੇਠ ਮਿਧ ਦੇਣਗੇ।
Give not that which is holy unto the dogs, neither cast ye your pearls before swine, lest they trample them under their feet, and turn again and rend you.
7 ਜੋ ਤੁਹਾਨੂੰ ਚਾਹੀਦਾ ਹੈ ਪਰਮੇਸ਼ੁਰ ਕੋਲੋਂ ਮੰਗਣਾ ਜਾਰੀ ਰੱਖੋ “ਜੇਕਰ ਤੁਸੀਂ ਮੰਗਦੇ ਰਹੋਂਗੇ ਤਾਂ, ਤੁਸੀਂ ਪ੍ਰਾਪਤ ਕਰ ਲਵੋਂਗੇ। ਲੱਭੋ, ਤਾਂ ਲੱਭੇਗਾ। ਖੜਕਾਓ, ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਵੇਗਾ।
Ask, and it shall be given you; seek, and ye shall find; knock, and it shall be opened unto you:
8 ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਢਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।
For every one that asketh receiveth; and he that seeketh findeth; and to him that knocketh it shall be opened.
9 “ਤੁਹਾਡੇ ਵਿੱਚੋਂ ਕਿਹੜਾ ਐਸਾ ਹੈ, ਕਿ ਜਦੋਂ ਉਸਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹ ਉਸ ਨੂੰ ਪੱਥਰ ਦੇਵੇਗਾ?
Or what man is there of you, whom if his son ask bread, will he give him a stone?
10 ਜੇਕਰ ਉਹ ਇੱਕ ਮੱਛੀ ਮੰਗੇ, ਤਾਂ ਕੀ ਤੁਸੀਂ ਉਸ ਨੂੰ ਸੱਪ ਦੇਵੋਂਗੇ?
Or if he ask a fish, will he give him a serpent?
11 ਜੇਕਰ ਤੁਸੀਂ ਇੰਨੇ ਦੁਸ਼ਟ ਹੋਕੇ ਵੀ, ਆਪਣੇ ਬੱਚਿਆਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਤੁਹਾਡਾ ਸੁਰਗੀ ਪਿਤਾ, ਮੰਗਣ ਵਾਲਿਆਂ ਨੂੰ, ਕਿੰਨੀਆਂ ਵੱਧ ਚੰਗੀਆਂ ਦਾਤਾਂ ਦੇਵੇਗਾ?
If ye then, being evil, know how to give good gifts unto your children, how much more shall your Father which is in heaven give good things to them that ask him?
12 ਸਭ ਤੋਂ ਜ਼ਰੂਰੀ ਅਸੂਲ “ਇਸ ਲਈ ਜੋ ਕੁਝ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਉਨ੍ਹਾਂ ਨਾਲ ਵੀ ਉਵੇਂ ਦੀਆਂ ਹੀ ਗੱਲਾਂ ਕਰੋ। ਕਿਉਂਕਿ ਮੂਸਾ ਦੀ ਸ਼ਰ੍ਹਾ ਅਤੇ ਨਬੀਆਂ ਦੀਆਂ ਲਿਖਤਾਂ ਦਾ ਇਹੋ ਨਚੋੜ ਹੈ।
Therefore all things whatsoever ye would that men should do to you, do ye even so to them: for this is the law and the prophets.
13 ਸੁਰਗ ਦਾ ਮਾਰਗ ਅਤੇ ਨਰਕ ਦਾ ਮਾਰਗ “ਤੁਸੀਂ ਭੀੜੇ ਫਾਟਕ ਰਾਹੀਂ ਵੜੋ ਕਿਉਂ ਜੋ ਇਹ ਰਾਹ ਸਵਰਗ ਨੂੰ ਖੁਲ੍ਹਦਾ ਹੈ। ਨਰਕ ਦਾ ਰਾਹ ਬਹੁਤ ਖੁਲ੍ਹਾ ਹੈ ਅਤੇ ਬਹੁਤ ਸੁਖਾਲਾ ਹੈ, ਅਤੇ ਤਬਾਹੀ ਵੱਲ ਲਿਜਾਂਦਾ ਹੈ। ਉਸ ਥਾਣੀਂ ਬਹੁਤ ਲੋਕ ਅੰਦਰ ਜਾਂਦੇ ਹਨ।
Enter ye in at the strait gate: for wide is the gate, and broad is the way, that leadeth to destruction, and many there be which go in thereat:
14 ਪਰ ਉਹ ਫਾਟਕ ਬੜਾ ਭੀੜਾ ਹੈ ਅਤੇ ਔਖਾ ਹੈ ਜਿਹੜਾ ਸੱਚੇ ਜੀਵਨ ਵੱਲ ਨੂੰ ਜਾਂਦਾ ਹੈ। ਅਤੇ ਜਿਹੜੇ ਉਸ ਨੂੰ ਲੱਭਦੇ ਹਨ ਉਹ ਵਿਰਲੇ ਹਨ।
Because strait is the gate, and narrow is the way, which leadeth unto life, and few there be that find it.
15 ਲੋਕਾਂ ਦੇ ਕੰਮਾਂ ਤੋਂ ਹੁਸ਼ਿਆਰ ਰਹੋ “ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ, ਉਹ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ, ਪਰ ਅਸਲ ਵਿੱਚ ਉਹ ਬਹੁਤ ਖਤਰਨਾਕ ਬਘਿਆੜਾਂ ਵਰਗੇ ਹਨ।
Beware of false prophets, which come to you in sheep’s clothing, but inwardly they are ravening wolves.
16 ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਫ਼ਲਾਂ ਤੋਂ ਪਛਾਣੋਂਗੇ। ਚੰਗੇ ਕੰਮ ਭੈੜੇ ਲੋਕਾਂ ਦੁਆਰਾ ਨਹੀਂ ਹੁੰਦੇ ਜਿਵੇਂ ਕੰਡਿਆਲੀਆਂ ਝਾੜੀਆਂ ਤੋਂ ਅੰਗੂਰ ਨਹੀਂ ਹੁੰਦੇ ਅਤੇ ਨਾ ਹੀ ਭਖੜ੍ਹੇ ਤੇ ਅੰਜੀਰ ਉਗਦੇ ਹਨ।
Ye shall know them by their fruits. Do men gather grapes of thorns, or figs of thistles?
17 ਉਸੇ ਤਰ੍ਹਾਂ ਹਰੇਕ ਚੰਗਾ ਬਿਰਛ ਚੰਗਾ ਫ਼ਲ ਦਿੰਦਾ ਹੈ ਪਰ ਮਾੜਾ ਬਿਰਛ ਮਾੜਾ ਫ਼ਲ ਦਿੰਦਾ ਹੈ।
Even so every good tree bringeth forth good fruit; but a corrupt tree bringeth forth evil fruit.
18 ਚੰਗਾ ਬਿਰਛ ਬੁਰਾ ਫ਼ਲ ਨਹੀਂ ਦੇ ਸੱਕਦਾ ਅਤੇ ਨਾ ਹੀ ਮਾੜਾ ਬਿਰਛ ਚੰਗਾ ਫ਼ਲ ਦੇ ਸੱਕਦਾ ਹੈ।
A good tree cannot bring forth evil fruit, neither can a corrupt tree bring forth good fruit.
19 ਹਰੇਕ ਬਿਰਛ ਜਿਹੜਾ ਚੰਗਾ ਫ਼ਲ ਨਹੀਂ ਦਿੰਦਾ ਵੱਢਿਆ ਜਾਂਦਾ ਹੈ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।
Every tree that bringeth not forth good fruit is hewn down, and cast into the fire.
20 ਇਸ ਲਈ ਤੁਸੀਂ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦੇ ਫ਼ਲਾਂ ਤੋਂ ਪਛਾਨਣ ਯੋਗ ਹੋਵੋਂਗੇ।
Wherefore by their fruits ye shall know them.
21 “ਉਹ ਜਿਹੜਾ ਕਿ ਮੈਨੂੰ ਪ੍ਰਭੂ, ਕਹਿੰਦਾ ਹੈ, ਸਵਰਗ ਦੇ ਰਾਜ ਵਿੱਚ ਨਹੀਂ ਵੜੇਗਾ। ਸਿਰਫ਼ ਉਹੀ ਵਿਅਕਤੀ ਜਿਹੜਾ ਮੇਰੇ ਪਿਤਾ ਦੀ ਇੱਛਾ ਅਨੁਸਾਰ ਕੰਮ ਕਰਦਾ ਹੈ, ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸੱਕਦਾ ਹੈ।
Not every one that saith unto me, Lord, Lord, shall enter into the kingdom of heaven; but he that doeth the will of my Father which is in heaven.
22 ਅੰਤਲੇ ਦਿਨ, ਅਨੇਕ ਲੋਕ ਮੈਨੂੰ ਆਖਣਗੇ, ‘ਤੂੰ ਸਾਡਾ ਪ੍ਰਭੂ ਹੈ। ਅਸੀਂ ਤੇਰੇ ਲਈ ਬੋਲੇ? ਅਤੇ ਕੀ ਤੇਰਾ ਨਾਂ ਲੈ ਕੇ ਭੂਤ ਨਹੀਂ ਕੱਢੇ ਅਤੇ ਕੀ ਤੇਰਾ ਨਾਮ ਲੈ ਕੇ ਬਹੁਤ ਸਾਰੀਆਂ ਕਰਾਮਾਤਾਂ ਨਹੀਂ ਕੀਤੀਆਂ?’
Many will say to me in that day, Lord, Lord, have we not prophesied in thy name? and in thy name have cast out devils? and in thy name done many wonderful works?
23 ਤਦ ਮੈਂ ਉਨ੍ਹਾਂ ਨੂੰ ਸਾਫ਼ ਆਖਾਂਗਾ, ‘ਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ ਹੇ ਬੁਰਾ ਕਰਨ ਵਾਲਿਓ ਮੇਰੇ ਕੋਲੋਂ ਚੱਲੇ ਜਾਓ।’
And then will I profess unto them, I never knew you: depart from me, ye that work iniquity.
24 ਸਿਆਣਾ ਮਨੁੱਖ ਅਤੇ ਮੂਰਖ ਮਨੁੱਖ “ਹਰੇਕ ਮਨੁੱਖ ਜੋ ਮੇਰੇ ਇਹ ਬਚਨ ਸੁਣਦਾ ਹੈ ਅਤੇ ਇਨ੍ਹਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਿਮਾਨ ਵਰਗਾ ਜਾਣਿਆ ਜਾਵੇਗਾ ਜਿਸਨੇ ਚੱਟਾਨ ਉੱਤੇ ਆਪਣਾ ਘਰ ਬਣਾਇਆ।
Therefore whosoever heareth these sayings of mine, and doeth them, I will liken him unto a wise man, which built his house upon a rock:
25 ਮੀਂਹ ਵਰ੍ਹਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਅਤੇ ਉਸ ਦੇ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ, ਕਿਉਂਕਿ ਉਸਦੀ ਨੀਹ ਚੱਟਾਨ ਉੱਤੇ ਧਰੀ ਹੋਈ ਸੀ।
And the rain descended, and the floods came, and the winds blew, and beat upon that house; and it fell not: for it was founded upon a rock.
26 “ਹਰੇਕ ਉਹ ਮਨੁੱਖ ਜੋ ਮੇਰੇ ਇਹ ਬਚਨ ਸੁਣਦਾ ਹੈ ਅਤੇ ਉਨ੍ਹਾਂ ਨੂੰ ਨਹੀਂ ਮੰਨਦਾ, ਉਹ ਉਸ ਮੂਰਖ ਆਦਮੀ ਵਰਗਾ ਹੈ ਜੋ ਆਪਣਾ ਘਰ ਰੇਤ ਤੇ ਬਣਾਉਂਦਾ ਹੈ।
And every one that heareth these sayings of mine, and doeth them not, shall be likened unto a foolish man, which built his house upon the sand:
27 ਅਤੇ ਮੀਂਹ ਵਰ੍ਹਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਵੱਜਾ ਅਤੇ ਘਰ ਇੱਕ ਉੱਚੀ ਅਵਾਜ਼ ਨਾਲ ਢਹਿ ਗਿਆ।”
And the rain descended, and the floods came, and the winds blew, and beat upon that house; and it fell: and great was the fall of it.
28 ਜਦੋਂ ਯਿਸੂ ਇਹ ਗੱਲਾਂ ਆਖ ਹਟਿਆ, ਤਾਂ ਲੋਕ ਉਸ ਦੇ ਉਪਦੇਸ਼ ਉੱਤੇ ਹੈਰਾਨ ਹੋ ਗਏ।
And it came to pass, when Jesus had ended these sayings, the people were astonished at his doctrine:
29 ਕਿਉਂਕਿ ਯਿਸੂ ਨੇ ਉਨ੍ਹਾਂ ਨੇਮ ਦੇ ਉਪਦੇਸ਼ਕਾਂ ਵਾਂਗ ਉਪਦੇਸ਼ ਨਾ ਦਿੱਤਾ ਸਗੋਂ ਯਿਸੂ ਨੇ ਇੱਕ ਅਜਿਹੇ ਮਨੁੱਖ ਵਾਂਗ ਉਪਦੇਸ਼ ਦਿੱਤਾ ਜਿਸ ਕੋਲ ਅਧਿਕਾਰ ਸੀ।
For he taught them as one having authority, and not as the scribes.