੨ ਕੁਰਿੰਥੀਆਂ 13:8 in Punjabi

ਪੰਜਾਬੀ ਪੰਜਾਬੀ ਬਾਈਬਲ ੨ ਕੁਰਿੰਥੀਆਂ ੨ ਕੁਰਿੰਥੀਆਂ 13 ੨ ਕੁਰਿੰਥੀਆਂ 13:8

2 Corinthians 13:8
ਅਸੀਂ ਕੁਝ ਵੀ ਨਹੀਂ ਕਰ ਸੱਕਦੇ ਜੋ ਸੱਚ ਦੇ ਵਿਰੁੱਧ ਹੈ। ਅਸੀਂ ਓਹੀ ਗੱਲਾਂ ਕਰ ਸੱਕਦੇ ਹਾਂ ਜਿਹੜੀਆਂ ਸੱਚ ਲਈ ਹਨ।

2 Corinthians 13:72 Corinthians 132 Corinthians 13:9

2 Corinthians 13:8 in Other Translations

King James Version (KJV)
For we can do nothing against the truth, but for the truth.

American Standard Version (ASV)
For we can do nothing against the truth, but for the truth.

Bible in Basic English (BBE)
Because we are able to do nothing against what is true, but only for it.

Darby English Bible (DBY)
For we can do nothing against the truth, but for the truth.

World English Bible (WEB)
For we can do nothing against the truth, but for the truth.

Young's Literal Translation (YLT)
for we are not able to do anything against the truth, but for the truth;

For
οὐouoo
we
can
do
γὰρgargahr
nothing
δυνάμεθάdynamethathyoo-NA-may-THA

τιtitee
against
κατὰkataka-TA
the
τῆςtēstase
truth,
ἀληθείαςalētheiasah-lay-THEE-as
but
ἀλλ'allal
for
ὑπὲρhyperyoo-PARE
the
τῆςtēstase
truth.
ἀληθείαςalētheiasah-lay-THEE-as

Cross Reference

ਗਿਣਤੀ 16:28
ਫ਼ੇਰ ਮੂਸਾ ਨੇ ਆਖਿਆ, “ਮੈਂ ਤੁਹਾਨੂੰ ਸਬੂਤ ਦਿਆਂਗਾ ਕਿ ਯਹੋਵਾਹ ਨੇ ਮੈਨੂੰ ਇਹ ਸਾਰੀਆਂ ਗੱਲਾਂ, ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹਨ, ਕਰਨ ਲਈ ਭੇਜਿਆ ਹੈ। ਮੈਂ ਤੁਹਾਨੂੰ ਦਰਸਾ ਦਿਆਂਗਾ ਕਿ ਇਹ ਸਾਰੀਆਂ ਗੱਲਾਂ ਸਿਰਫ਼ ਮੇਰਾ ਵਿੱਚਾਰ ਨਹੀਂ ਸਨ।

੧ ਤਿਮੋਥਿਉਸ 1:20
ਹੁਮਿਨਾਯੁਸ ਅਤੇ ਸਿਕੰਦਰ ਉਨ੍ਹਾਂ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਇਹ ਕੀਤਾ ਹੈ। ਮੈਂ ਉਨ੍ਹਾਂ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਉਹ ਪਰਮੇਸ਼ੁਰ ਦੇ ਖਿਲਾਫ਼ ਬੋਲਣਾ ਨਾ ਸਿੱਖਣਗੇ।

੨ ਕੁਰਿੰਥੀਆਂ 13:10
ਇਹ ਗੱਲਾਂ ਮੈਂ ਤੁਹਾਨੂੰ ਤੁਹਾਡੀ ਗੈਰ ਹਾਜ਼ਰੀ ਵਿੱਚ ਲਿਖ ਰਿਹਾ ਹਾਂ ਇਹ ਮੈਂ ਇਸ ਲਈ ਆਖ ਰਿਹਾ ਹਾਂ ਤਾਂ ਜੋ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਆਪਣੀ ਸ਼ਕਤੀ ਤੁਹਾਨੂੰ ਸਜ਼ਾ ਦੇਣ ਵਾਸਤੇ ਨਾ ਵਰਤਨੀ ਪਵੇ। ਪ੍ਰਭੂ ਨੇ ਇਹ ਸ਼ਕਤੀ ਮੈਨੂੰ ਤੁਹਾਨੂੰ ਤਕੜਾ ਬਨਾਉਣ ਲਈ ਪ੍ਰਦਾਨ ਕੀਤੀ ਹੈ। ਤੁਹਾਨੂੰ ਤਬਾਹ ਕਰਨ ਲਈ ਨਹੀਂ।

੨ ਕੁਰਿੰਥੀਆਂ 10:8
ਇਹ ਸੱਚ ਹੈ ਕਿ ਅਸੀਂ ਪ੍ਰਭੂ ਵੱਲੋਂ ਦਿੱਤੇ ਗਏ ਇਖਤਿਆਰ ਬਾਰੇ ਸ਼ੇਖੀ ਮਾਰਦੇ ਹਾਂ। ਪਰ ਉਸ ਨੇ ਤੁਹਾਨੂੰ ਮਜ਼ਬੂਤ ਬਨਾਉਣ ਲਈ ਸਾਨੂੰ ਇਹ ਇਖਤਿਆਰ ਦਿੱਤਾ ਹੈ ਨਾ ਕਿ ਤੁਹਾਨੂੰ ਦੁੱਖ ਪਹੁੰਚਾਉਣ ਲਈ। ਇਸ ਲਈ ਮੈਂ ਆਪਣੀ ਸ਼ੇਖੀ ਉੱਤੇ ਸ਼ਰਮਸਾਰ ਨਹੀਂ ਹਾਂ।

੧ ਕੁਰਿੰਥੀਆਂ 5:4
ਸਾਡੇ ਪ੍ਰਭੂ ਯਿਸੂ ਦੇ ਨਾਮ ਉੱਤੇ ਇੱਕ ਜਗ਼੍ਹਾ ਇਕੱਠੇ ਹੋਵੋ। ਆਤਮਾ ਵਿੱਚ ਮੈਂ ਤੁਹਾਡੇ ਨਾਲ ਹੋਵਾਂਗਾ ਅਤੇ ਸਾਡੇ ਪ੍ਰਭੂ ਯਿਸੂ ਦੀ ਸ਼ਕਤੀ ਵੀ ਤੁਹਾਡੇ ਨਾਲ ਹੋਵੇਗੀ।

ਰਸੂਲਾਂ ਦੇ ਕਰਤੱਬ 19:11
ਸੱਕੇਵਾਂ ਦੇ ਪੁੱਤਰ ਪਰਮੇਸ਼ੁਰ ਪੌਲੁਸ ਰਾਹੀਂ ਕੁਝ ਮਹਾਨ ਕਰਿਸ਼ਮੇ ਕਰਵਾਉਂਦਾ ਹੁੰਦਾ ਸੀ।

ਰਸੂਲਾਂ ਦੇ ਕਰਤੱਬ 13:3
ਤਦ ਉਨ੍ਹਾਂ ਨੇ ਵਰਤ ਰੱਖੇ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਆਪਣੇ ਹੱਥ ਉਨ੍ਹਾਂ ਦੇ ਸਿਰ ਤੇ ਰੱਖੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਰਸਤੇ ਭੇਜ ਦਿੱਤਾ।

ਰਸੂਲਾਂ ਦੇ ਕਰਤੱਬ 5:1
ਹਨਾਨਿਯਾ ਅਤੇ ਸਫ਼ੀਰਾ ਉੱਥੇ ਹਨਾਨਿਯਾ ਨਾਂ ਦਾ ਇੱਕ ਮਨੁੱਖ ਸੀ, ਜਿਸਦੀ ਪਤਨੀ ਦਾ ਨਾਂ ਸਫ਼ੀਰਾ ਸੀ। ਹਨਾਨਿਯਾ ਕੋਲ ਜਿਸ ਜ਼ਮੀਨ ਦਾ ਕਬਜ਼ਾ ਸੀ ਉਸ ਦਾ ਇੱਕ ਹਿੱਸਾ ਉਸ ਨੇ ਵੇਚ ਦਿੱਤਾ।

ਰਸੂਲਾਂ ਦੇ ਕਰਤੱਬ 4:28
ਇਨ੍ਹਾਂ ਲੋਕਾਂ ਨੇ, ਜੋ ਯਿਸੂ ਦੇ ਵਿਰੁੱਧ ਇੱਕਤਰ ਹੋਕੇ ਆਏ, ਸਾਰੀਆਂ ਗੱਲਾਂ ਨੂੰ ਵਾਪਰਨ ਦਿੱਤਾ ਜਿਨ੍ਹਾਂ ਨੂੰ ਤੇਰੀ ਸ਼ਕਤੀ ਅਤੇ ਸਿਆਣਪ ਨੇ ਪਹਿਲਾਂ ਹੀ ਵਿਉਂਤਿਆ ਹੋਇਆ ਸੀ।

ਲੋਕਾ 9:49
ਜਿਹੜਾ ਮਨੁੱਖ ਤੁਹਾਡੇ ਖਿਲਾਫ਼ ਨਹੀਂ ਉਹ ਤੁਹਾਡਾ ਹੀ ਹੈ ਯੂਹੰਨਾ ਨੇ ਅੱਗੋਂ ਆਖਿਆ, “ਪ੍ਰਭੂ, ਅਸੀਂ ਇੱਕ ਬੰਦੇ ਨੂੰ ਤੇਰੇ ਨਾਮ ਵਿੱਚ ਭੂਤਾਂ ਨੂੰ ਕੱਢਦੇ ਵੇਖਿਆ। ਅਸੀਂ ਉਸ ਨੂੰ ਇਉਂ ਕਰਨ ਤੋਂ ਵਰਜਿਆ ਕਿਉਂਕਿ ਉਹ ਸਾਡੇ ਸਮੂਹ ਵਿੱਚੋਂ ਨਹੀਂ ਹੈ।”

ਮਰਕੁਸ 16:17
ਅਤੇ ਜੋ ਕੋਈ ਵੀ ਵਿਸ਼ਵਾਸ ਕਰਦੇ ਹਨ ਇਹ ਕਰਿਸ਼ਮੇ ਸਬੂਤ ਦੇ ਤੌਰ ਤੇ ਕਰਨਗੇ: ਉਹ ਮੇਰੇ ਨਾਂ ਤੇ ਭੂਤਾਂ ਨੂੰ ਕੱਢਣਗੇ। ਅਤੇ ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ ਜਿਹੜੀਆਂ ਕਿ ਉਨ੍ਹਾਂ ਕਦੇ ਵੀ ਨਹੀਂ ਸਿੱਖੀਆਂ।

ਮਰਕੁਸ 9:39
ਯਿਸੂ ਨੇ ਆਖਿਆ, “ਉਸ ਨੂੰ ਰੋਕੋ ਨਾ। ਕਿਉਂਕਿ ਜੇਕਰ ਕੋਈ ਮੇਰੇ ਨਾਂ ਉੱਤੇ ਕਰਿਸ਼ਮੇ ਕਰਦਾ ਹੈ ਤਾਂ ਝੱਟ ਹੀ ਉਹ ਮੇਰੇ ਬਾਰੇ ਕੋਈ ਬੁਰੀਆਂ ਗੱਲਾਂ ਨਹੀਂ ਆਖੇਗਾ।

ਅਮਸਾਲ 26:2
ਇੱਕ ਬੇਘਰ ਚਿੱੜੀ ਜਾਂ ਇੱਕ ਉੱਡਦੀ ਅਬਾਬੀਲ ਵਾਂਗ, ਇਹ ਇੱਕ ਅਣਧਿਕਾਰੀ ਸਰਾਪ ਹੈ — ਇਹ ਅਰਾਮ ਨਹੀਂ ਕਰਨਗੀਆਂ।

ਅਮਸਾਲ 21:30
ਕੋਈ ਅਜਿਹੀ ਸਿਆਣਪ, ਅੰਤਰ-ਦ੍ਰਿਸ਼ਟੀ, ਜਾਂ ਸਲਾਹ ਨਹੀਂ ਹੈ ਜੋ ਯਹੋਵਾਹ ਦੇ ਵਿਰੁੱਧ ਕਾਮਯਾਬ ਹੋ ਸੱਕੇ।

੨ ਸਲਾਤੀਨ 2:23
ਕੁਝ ਮੁੰਡਿਆਂ ਵੱਲੋਂ ਅਲੀਸ਼ਾ ਨੂੰ ਮਖੌਲ ਕਰਨਾ ਅਲੀਸ਼ਾ ਉਸ ਸ਼ਹਿਰ ਤੋਂ ਬੈਤਏਲ ਨੂੰ ਆਇਆ। ਅਲੀਸ਼ਾ ਬੈਤਏਲ ਵੱਲ ਪਹਾੜੀਆਂ ਉੱਪਰ ਤੁਰਿਆ ਜਾਂਦਾ ਸੀ ਤਾਂ, ਕੁਝ ਮੁੰਡੇ ਸ਼ਹਿਰ ਤੋਂ ਬਾਹਰ ਆ ਰਹੇ ਸਨ ਅਤੇ ਉਨ੍ਹਾਂ ਨੇ ਅਲੀਸ਼ਾ ਦਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ ਅਤੇ ਆਖਿਆ, “ਚੜ੍ਹਦਾ ਜਾ ਗੰਜਿਆ, ਚੜ੍ਹਦਾ ਜਾ ਗੰਜਿਆ।”

੨ ਸਲਾਤੀਨ 1:9
ਅਹਜ਼ਯਾਹ ਵੱਲੋਂ ਭੇਜੇ ਆਦਮੀਆਂ ਦਾ ਅੱਗ ’ਚ ਸੜਨਾ ਅਹਜ਼ਯਾਹ ਨੇ ਇੱਕ ਕਪਤਾਨ ਦੇ ਨਾਲ 50 ਸਿਪਾਹੀ ਏਲੀਯਾਹ ਨੂੰ ਵੇਖਣ ਲਈ ਭੇਜੇ। ਕਪਤਾਨ, ਏਲੀਯਾਹ ਕੋਲ ਗਿਆ, ਉਸ ਵਕਤ ਏਲੀਯਾਹ ਪਹਾੜ ਦੀ ਚੋਟੀ ਉੱਪਰ ਬੈਠਾ ਹੋਇਆ ਸੀ ਤਾਂ ਕਪਤਾਨ ਨੇ ਏਲੀਯਾਹ ਨੂੰ ਕਿਹਾ, “ਹੇ ਪਰਮੇਸ਼ੁਰ ਦੇ ਮਨੁੱਖ, ਪਾਤਸ਼ਾਹ ਤੈਨੂੰ ਹੇਠਾਂ ਉਤਰਨ ਦਾ ਹੁਕਮ ਦਿੰਦਾ ਹੈ।”

੧ ਸਲਾਤੀਨ 22:28
ਮੀਕਾਯਾਹ ਉੱਚੀ ਆਵਾਜ਼ ’ਚ ਬੋਲਿਆ, “ਹੇ ਲੋਕੋ! ਤੁਸੀਂ ਸਾਰੇ ਜੋ ਮੈਂ ਆਖ ਰਿਹਾ ਹਾਂ ਸੁਣ ਲਵੋ! ਅਹਾਬ ਪਾਤਸ਼ਾਹ! ਜੇਕਰ ਤੂੰ ਉਸ ਜੰਗ ਵਿੱਚੋਂ ਜਿਉਂਦਾ ਮੁੜ ਆਇਆ ਤਾਂ ਸਮਝੀ ਯਹੋਵਾਹ ਦੀ ਆਤਮਾ ਮੇਰੇ ਮੂੰਹੋ ਨਹੀਂ ਸੀ ਬੋਲੀ ਤੇ ਮੈਂ ਝੂਠ ਆਖਿਆ ਸੀ।”

ਇਬਰਾਨੀਆਂ 2:3
ਜਿਹੜੀ ਮੁਕਤੀ ਸਾਨੂੰ ਮਿਲੀ ਹੈ ਉਹ ਬਹੁਤ ਮਹਾਨ ਹੈ। ਇਸ ਲਈ ਜੇਕਰ ਅਸੀਂ ਅਜਿਹਾ ਸੋਚਕੇ ਜੀਵਨ ਵਤੀਤ ਕਰੀਏ ਕਿ ਇਸ ਮੁਕਤੀ ਦਾ ਕੋਈ ਮਹੱਤਵ ਨਹੀਂ, ਤਾਂ ਅਸੀਂ ਸਜ਼ਾ ਪਾਉਣ ਲਈ ਬੰਧਿਤ ਹਾਂ। ਇਹ ਪ੍ਰਭੂ ਹੀ ਸੀ ਜਿਸਨੇ ਲੋਕਾਂ ਨੂੰ ਇਸ ਮੁਕਤੀ ਬਾਰੇ ਸਭ ਤੋਂ ਪਹਿਲਾਂ ਦੱਸਿਆ। ਅਤੇ ਜਿਹੜੇ ਲੋਕਾਂ ਨੇ ਉਸ ਨੂੰ ਸੁਣਿਆ, ਸਾਨੂੰ ਇਸ ਗੱਲ ਦਾ ਸਬੂਤ ਦਿੱਤਾ ਕਿ ਇਹ ਮੁਕਤੀ ਸੱਚੀ ਹੈ।