2 Chronicles 19:6
ਯਹੋਸ਼ਾਫ਼ਾਟ ਨੇ ਉਨ੍ਹਾਂ ਨਿਆਂਕਾਰਾਂ ਨੂੰ ਆਖਿਆ, “ਜੋ ਕੁਝ ਤੁਸੀਂ ਕਰ ਰਹੇ ਹੋ ਉਸ ਵੱਲ ਸਤਰਕ ਰਹੋ ਕਿਉਂ ਕਿ ਤੁਸੀਂ ਮਨੁੱਖਾਂ ਵੱਲੋਂ ਨਹੀਂ ਸਗੋਂ ਯਹੋਵਾਹ ਵੱਲੋਂ ਨਿਆਂ ਕਰਦੇ ਹੋ ਅਤੇ ਯਹੋਵਾਹ ਨਿਆਂ ਦੀ ਗੱਲ ਵਿੱਚ ਤੁਹਾਡੇ ਨਾਲ ਹੈ।
2 Chronicles 19:6 in Other Translations
King James Version (KJV)
And said to the judges, Take heed what ye do: for ye judge not for man, but for the LORD, who is with you in the judgment.
American Standard Version (ASV)
and said to the judges, Consider what ye do: for ye judge not for man, but for Jehovah; and `he is' with you in the judgment.
Bible in Basic English (BBE)
And said to the judges, Take care what you do, for you are judging not for man but for the Lord, and he is with you in the decisions you give.
Darby English Bible (DBY)
And he said to the judges, Take heed what ye do; for ye judge not for man, but for Jehovah, who will be with you in the matter of judgment.
Webster's Bible (WBT)
And said to the judges, Take heed what ye do: for ye judge not for man, but for the LORD, who is with you in the judgment.
World English Bible (WEB)
and said to the judges, Consider what you do: for you don't judge for man, but for Yahweh; and [he is] with you in the judgment.
Young's Literal Translation (YLT)
and saith unto the judges, `See what ye are doing -- for not for man do ye judge, but for Jehovah, who `is' with you in the matter of judgment;
| And said | וַיֹּ֣אמֶר | wayyōʾmer | va-YOH-mer |
| to | אֶל | ʾel | el |
| the judges, | הַשֹּֽׁפְטִ֗ים | haššōpĕṭîm | ha-shoh-feh-TEEM |
| Take heed | רְאוּ֙ | rĕʾû | reh-OO |
| what | מָֽה | mâ | ma |
| ye | אַתֶּ֣ם | ʾattem | ah-TEM |
| do: | עֹשִׂ֔ים | ʿōśîm | oh-SEEM |
| for | כִּ֣י | kî | kee |
| ye judge | לֹ֧א | lōʾ | loh |
| not | לְאָדָ֛ם | lĕʾādām | leh-ah-DAHM |
| man, for | תִּשְׁפְּט֖וּ | tišpĕṭû | teesh-peh-TOO |
| but | כִּ֣י | kî | kee |
| for the Lord, | לַֽיהוָ֑ה | layhwâ | lai-VA |
| with is who | וְעִמָּכֶ֖ם | wĕʿimmākem | veh-ee-ma-HEM |
| you in the judgment. | בִּדְבַ֥ר | bidbar | beed-VAHR |
| מִשְׁפָּֽט׃ | mišpāṭ | meesh-PAHT |
Cross Reference
ਅਸਤਸਨਾ 1:17
ਜਦੋਂ ਤੁਸੀਂ ਇਨਸਾਫ਼ ਕਰੋ ਤਾਂ ਇਹ ਨਾ ਸੋਚੋ ਕਿ ਕੋਈ ਇੱਕ ਬੰਦਾ ਕਿਸੇ ਦੂਸਰੇ ਬੰਦੇ ਨਾਲੋਂ ਵੱਧੇਰੇ ਮਹੱਤਵਪੂਰਣ ਹੈ। ਤੁਹਾਨੂੰ ਹਰ ਬੰਦੇ ਨਾਲ ਇੱਕੋ ਜਿਹਾ ਇਨਸਾਫ਼ ਕਰਨਾ ਚਾਹੀਦਾ ਹੈ। ਕਿਸੇ ਕੋਲੋਂ ਵੀ ਨਾ ਡਰੋ, ਕਿਉਂਕਿ ਤੁਹਾਡਾ ਫ਼ੈਸਲਾ ਪਰਮੇਸ਼ੁਰ ਵੱਲੋਂ ਹੈ। ਪਰ ਜੇ ਕੋਈ ਮਾਮਲਾ ਤੁਹਾਡੇ ਲਈ ਇਨਸਾਫ਼ ਕਰਨ ਵਿੱਚ ਮੁਸ਼ਕਿਲ ਹੈ, ਤਾਂ ਉਸ ਨੂੰ ਮੇਰੇ ਕੋਲ ਲਿਆਵੋ ਅਤੇ ਮੈਂ ਇਸਦਾ ਇਨਸਾਫ਼ ਕਰਾਂਗਾ।’
ਰਸੂਲਾਂ ਦੇ ਕਰਤੱਬ 22:26
ਜਦੋਂ ਸੈਨਾ ਅਧਿਕਾਰੀ ਨੇ ਇਹ ਸੁਣਿਆ, ਤਾਂ ਉਹ ਸਰਦਾਰ ਕੋਲ ਗਿਆ ਅਤੇ ਉਸ ਨੂੰ ਇਸ ਬਾਰੇ ਕਿਹਾ। ਅਧਿਕਾਰੀ ਨੇ ਆਖਿਆ, “ਕੀ ਤੂੰ ਜਾਣਦਾ ਹੈਂ ਕਿ ਤੂੰ ਕੀ ਕਰ ਰਿਹਾ ਹੈਂ? ਇਹ ਆਦਮੀ ਇੱਕ ਰੋਮੀ ਨਾਗਰਿਕ ਹੈ।”
ਰਸੂਲਾਂ ਦੇ ਕਰਤੱਬ 5:35
ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਹੇ ਇਸਰਾਏਲ ਦੇ ਪੁਰਖੋ, ਜੋ ਤੁਸੀਂ ਇਨ੍ਹਾਂ ਲੋਕਾਂ ਨਾਲ, ਕਰਨ ਦੀ ਵਿਉਂਤ ਬਣਾ ਰਹੇ ਹੋ, ਉਸ ਬਾਰੇ ਸਾਵੱਧਾਨ ਰਹੋ।
ਲੋਕਾ 21:8
ਯਿਸੂ ਨੇ ਕਿਹਾ, “ਸਾਵੱਧਾਨ ਰਹੋ! ਤਾਂ ਜੋ ਕੋਈ ਵੀ ਤੁਹਾਨੂੰ ਮੂਰਖ ਨਾ ਬਣਾ ਸੱਕੇ। ਬਹੁਤ ਸਾਰੇ ਲੋਕ ਮੇਰੇ ਨਾਂ ਤੇ ਆਉਣਗੇ ਅਤੇ ਆਖਣਗੇ, ‘ਮੈਂ ਮਸੀਹ ਹਾਂ’, ਅਤੇ ‘ਸਹੀ ਵਕਤ ਆ ਗਿਆ ਹੈ!’ ਪਰ ਉਨ੍ਹਾਂ ਦੇ ਪਿੱਛੇ ਨਾ ਲੱਗਿਓ।
ਲੋਕਾ 12:15
ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਸਾਵੱਧਾਨ ਰਹੋ! ਅਤੇ ਹਰ ਲੋਭ-ਲਾਲਚ ਤੋਂ ਆਪਣੇ ਆਪ ਨੂੰ ਦੂਰ ਰੱਖੋ ਕਿਉਂਕਿ ਕੋਈ ਬੰਦਾ ਆਪਣੀ ਵੱਡੀ ਦੌਲਤ ਤੋਂ ਜੀਵਨ ਪ੍ਰਾਪਤ ਨਹੀਂ ਕਰ ਸੱਕਦਾ।”
ਵਾਈਜ਼ 5:8
ਹਰ ਹਾਕਮ ਉੱਤੇ ਹੋਰ ਹਾਕਮ ਹੈ ਜੇਕਰ ਤੁਸੀਂ ਗਰੀਬ ਤੇ ਅਤਿਆਚ੍ਚਾਰ ਹੁੰਦਿਆਂ ਅਤੇ ਨਿਆਂ ਨੂੰ ਅਸ੍ਵੀਕਾਰ ਹੁੰਦਿਆਂ ਵੇਖੋਁ, ਅਚਂਭਿਤ ਨਾ ਹੋਵੋ। ਹਰ ਅਧਿਕਾਰੀ ਉੱਪਰ ਅਧਿਕਾਰੀ ਹੈ, ਅਤੇ ਅਗਾਂਹ ਇਨ੍ਹਾਂ ਅਧਿਕਾਰੀਆਂ ਉੱਤੇ ਅਧਿਕਾਰੀ ਹਨ।
ਜ਼ਬੂਰ 82:1
ਆਸਾਫ਼ ਦਾ ਇੱਕ ਉਸਤਤਿ ਗੀਤ। ਪਰਮੇਸ਼ੁਰ ਦੇਵਤਿਆਂ ਦੀ ਸਭਾ ਵਿੱਚ ਖਲੋਂਦਾ। ਉਹ ਉਨ੍ਹਾਂ ਦੀ ਸਭਾ ਵਿੱਚ ਨਿਆਂ ਕਰਦਾ ਹੈ।
੧ ਤਵਾਰੀਖ਼ 28:10
ਸੁਲੇਮਾਨ! ਤੂੰ ਇਹ ਯਾਦ ਰੱਖੀਂ ਹਮੇਸ਼ਾ ਵਾਸਤੇ ਕਿ ਯਹੋਵਾਹ ਨੇ ਤੈਨੂੰ ਚੁਣਿਆ ਹੈ ਤਾਂ ਜੋ ਤੂੰ ਪਵਿੱਤਰ ਅਸਥਾਨ ਦੇ ਲਈ ਇੱਕ ਮੰਦਰ ਬਣਾਵੇਂ ਸੋ ਇਸ ਲਈ ਤੂੰ ਹੁਣ ਉੱਠ, ਹਿੰਮਤ ਕਰ ਅਤੇ ਉਸ ਨੂੰ ਬਣਾ।”
ਯਸ਼ਵਾ 22:5
ਪਰ ਉਸ ਬਿਵਸਥਾ ਦਾ ਅਨੁਸਰਣ ਕਰਨਾ ਹਮੇਸ਼ਾ ਯਾਦ ਰੱਖਣਾ ਜਿਹੜੀ ਮੂਸਾ ਨੇ ਤੁਹਾਡੇ ਲਈ ਨਿਰਧਾਰਿਤ ਕੀਤੀ ਹੈ। ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਹਾਨੂੰ ਉਸ ਨੂੰ ਮੰਨਦੇ ਰਹਿਣਾ ਅਤੇ ਉਸਦਾ ਅਨੁਸਰਣ ਕਰਦੇ ਰਹਿਣਾ ਚਾਹੀਦਾ ਅਤੇ ਆਪਣੇ ਤਹੇ ਦਿਲੋਂ ਅਤੇ ਰੂਹ ਤੋਂ ਉਸਦੀ ਸੇਵਾ ਕਰਨੀ ਚਾਹੀਦੀ ਹੈ।”
ਅਹਬਾਰ 19:15
“ਤੁਹਾਨੂੰ ਨਿਆਂ ਕਰਨ ਵਿੱਚ ਬੇਲਾਗ ਹੋਣਾ ਚਾਹੀਦਾ ਹੈ। ਤੁਹਾਨੂੰ ਗਰੀਬ ਲੋਕਾਂ ਲਈ ਜਾਂ ਧਨਵਾਨ ਲੋਕਾਂ ਲਈ ਖਾਸ ਰਿਆਇਤ ਨਹੀਂ ਦਰਸਾਉਣੀ ਚਾਹੀਦੀ। ਜਦੋਂ ਤੁਸੀਂ ਆਪਣੇ ਗੁਆਂਢੀ ਦਾ ਨਿਆਂ ਕਰੋ, ਤੁਹਾਨੂੰ ਬੇਲਾਗ ਹੋਣਾ ਚਾਹੀਦਾ ਹੈ।