2 Samuel 15:10
ਪਰ ਅਬਸ਼ਾਲੋਮ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚ ਜਾਸੂਸ ਇਹ ਕਹਿ ਕੇ ਭੇਜੇ ਕਿ ਜਿਸ ਵੇਲੇ ਤੁਸੀਂ ਤੁਰ੍ਹੀ ਦੀ ਆਵਾਜ਼ ਸੁਣੋ ਤਾਂ ਤੁਸੀਂ ਆਖਣਾ, “ਅਬਸ਼ਾਲੋਮ ਹਬਰੋਨ ਦਾ ਪਾਤਸ਼ਾਹ ਹੈ।”
2 Samuel 15:10 in Other Translations
King James Version (KJV)
But Absalom sent spies throughout all the tribes of Israel, saying, As soon as ye hear the sound of the trumpet, then ye shall say, Absalom reigneth in Hebron.
American Standard Version (ASV)
But Absalom sent spies throughout all the tribes of Israel, saying, As soon as ye hear the sound of the trumpet, then ye shall say, Absalom is king in Hebron.
Bible in Basic English (BBE)
But Absalom at the same time sent watchers through all the tribes of Israel to say, At the sound of the horn you are to say, Absalom is king in Hebron.
Darby English Bible (DBY)
And Absalom sent emissaries into all the tribes of Israel, saying, When ye hear the sound of the trumpet, ye shall say, Absalom reigns in Hebron.
Webster's Bible (WBT)
But Absalom sent spies throughout all the tribes of Israel, saying, As soon as ye hear the sound of the trumpet, then ye shall say, Absalom reigneth in Hebron.
World English Bible (WEB)
But Absalom sent spies throughout all the tribes of Israel, saying, As soon as you hear the sound of the trumpet, then you shall say, Absalom is king in Hebron.
Young's Literal Translation (YLT)
and Absalom sendeth spies through all the tribes of Israel, saying, `At your hearing the voice of the trumpet, then ye have said, Absalom hath reigned in Hebron.'
| But Absalom | וַיִּשְׁלַ֤ח | wayyišlaḥ | va-yeesh-LAHK |
| sent | אַבְשָׁלוֹם֙ | ʾabšālôm | av-sha-LOME |
| spies | מְרַגְּלִ֔ים | mĕraggĕlîm | meh-ra-ɡeh-LEEM |
| throughout all | בְּכָל | bĕkāl | beh-HAHL |
| tribes the | שִׁבְטֵ֥י | šibṭê | sheev-TAY |
| of Israel, | יִשְׂרָאֵ֖ל | yiśrāʾēl | yees-ra-ALE |
| saying, | לֵאמֹ֑ר | lēʾmōr | lay-MORE |
| hear ye as soon As | כְּשָׁמְעֲכֶם֙ | kĕšomʿăkem | keh-shome-uh-HEM |
| אֶת | ʾet | et | |
| the sound | ק֣וֹל | qôl | kole |
| trumpet, the of | הַשֹּׁפָ֔ר | haššōpār | ha-shoh-FAHR |
| say, shall ye then | וַֽאֲמַרְתֶּ֕ם | waʾămartem | va-uh-mahr-TEM |
| Absalom | מָלַ֥ךְ | mālak | ma-LAHK |
| reigneth | אַבְשָׁל֖וֹם | ʾabšālôm | av-sha-LOME |
| in Hebron. | בְּחֶבְרֽוֹן׃ | bĕḥebrôn | beh-hev-RONE |
Cross Reference
੨ ਸਮੋਈਲ 2:1
ਦਾਊਦ ਅਤੇ ਉਸ ਦੇ ਸਾਥੀਆਂ ਦਾ ਹਬਰੋਨ ਨੂੰ ਜਾਣਾ ਉਪਰੰਤ ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਪੁੱਛਿਆ, “ਕੀ ਮੈਨੂੰ ਯਹੂਦਾਹ ਦੇ ਕਿਸੇ ਵੀ ਨਗਰ ਤਾਈਂ ਜਾਣਾ ਚਾਹੀਦਾ?” ਯਹੋਵਾਹ ਨੇ ਦਾਊਦ ਨੂੰ ਕਿਹਾ, “ਚਲਾ ਜਾ।” ਦਾਊਦ ਨੇ ਪੁੱਛਿਆ, “ਮੈਂ ਕਿੱਥੋ ਜਾਵਾਂ?” ਯਹੋਵਾਹ ਨੇ ਆਖਿਆ, “ਹਬਰੋਨ ਨੂੰ ਚੱਲਿਆਂ ਜਾ।”
੧ ਤਵਾਰੀਖ਼ 12:38
ਇਹ ਸਾਰੇ ਬਹਾਦੁਰ ਸਿਪਾਹੀ ਸਨ। ਇਹ ਲੜਾਈ ਦੀਆਂ ਯੋਜਨਾਵਾਂ ਬਨਾਉਣੀਆਂ ਜਾਣਦੇ ਸਨ, ਤੇ ਉਹ ਦਾਊਦ ਨੂੰ ਇਸਰਾਏਲ ਦਾ ਰਾਜਾ ਬਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੋਕੇ ਆਏ ਸਨ। ਇਸਰਾਏਲ ਦੇ ਬਾਕੀ ਲੋਕ ਵੀ ਦਾਊਦ ਨੂੰ ਪਾਤਸ਼ਾਹ ਬਨਾਉਣ ਲਈ ਰਾਜ਼ੀ ਸਨ।
੧ ਤਵਾਰੀਖ਼ 12:23
ਹੋਰ ਮਨੁੱਖਾਂ ਦਾ ਦਾਊਦ ਨਾਲ ਹਬਰੋਨ ਵਿੱਚ ਰਲਣਾ ਇਹ ਉਨ੍ਹਾਂ ਲੋਕਾਂ ਦੀ ਗਿਣਤੀ ਹੈ ਜਿਹੜੇ ਹਬਰੋਨ ਵਿੱਚ ਦਾਊਦ ਨਾਲ ਜੁੜ ਗਏ, ਜਿਹੜੇ ਯੁੱਧ ਲਈ ਤਿਆਰ ਸਨ। ਉਹ ਸ਼ਾਊਲ ਦੇ ਰਾਜ ਨੂੰ, ਯਹੋਵਾਹ ਦੇ ਆਖੇ ਅਨੁਸਾਰ ਹੋਣ ਲਈ, ਦਾਊਦ ਨੂੰ ਸੌਂਪਣ ਲਈ ਆਏ ਸਨ। ਉਨ੍ਹਾਂ ਦੀ ਗਿਣਤੀ ਦੀ ਸੂਚੀ ਇਉਂ ਹੈ:
੧ ਤਵਾਰੀਖ਼ 11:3
ਇਸਰਾਏਲ ਦੇ ਸਾਰੇ ਆਗੂ ਹਬਰੋਨ ਵਿੱਚ ਦਾਊਦ ਪਾਤਸ਼ਾਹ ਕੋਲ ਆਏ। ਦਾਊਦ ਨੇ ਯਹੋਵਾਹ ਦੇ ਸਾਹਮਣੇ ਇਨ੍ਹਾਂ ਆਗੂਆਂ ਨਾਲ ਇੱਕ ਇਕਰਾਰਨਾਮਾ ਬਣਾਇਆ। ਫ਼ੇਰ ਉਨ੍ਹਾਂ ਨੇ ਦਾਊਦ ਨੂੰ ਮਸਹ ਕੀਤਾ ਅਤੇ ਉਸ ਨੂੰ ਇਸਰਾਏਲ ਉੱਤੇ ਪਾਤਸ਼ਾਹ ਥਾਪਿਆ। ਇਹ ਓਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਸਮੂਏਲ ਰਾਹੀਂ ਇਕਰਾਰ ਕੀਤਾ ਸੀ।
੨ ਸਲਾਤੀਨ 9:13
ਤਦ ਉਨ੍ਹਾਂ ਸਭਨਾਂ ਨੇ ਛੇਤੀ ਕੀਤੀ ਅਤੇ ਹਰੇਕ ਮਨੁੱਖ ਨੇ ਆਪਣੇ ਕੱਪੜੇ ਲੈ ਕੇ ਉਸ ਦੇ ਹੇਠਾਂ ਉਨ੍ਹਾਂ ਹੀ ਪੌੜੀਆਂ ਉੱਪਰ ਵਿਛਾਏ ਅਤੇ ਤੁਰ੍ਹੀ ਵਜਾਕੇ ਇਹ ਐਲਾਨ ਕੀਤਾ ਕਿ ਯੇਹੂ ਪਾਤਸ਼ਾਹ ਹੈ।
੧ ਸਲਾਤੀਨ 1:34
ਓੱਥੇ ਸਾਦੋਕ ਜਾਜਕ ਅਤੇ ਨਾਥਾਨ ਨਬੀ ਉਸ ਨੂੰ ਇਸਰਾਏਲ ਦੇ ਰਾਜੇ ਵਜੋਂ ਮਸਹ ਕਰਨਗੇ। ਫੇਰ ਤੁਰ੍ਹੀ ਵਜਾਕੇ ਰੌਲਾ ਪਾਇਓ! ‘ਪਾਤਸ਼ਾਹ ਸੁਲੇਮਾਨ ਜਿਉਂਦਾ ਰਹੇ।’
੨ ਸਮੋਈਲ 19:10
ਇਸ ਲਈ ਅਸੀਂ ਅਬਸ਼ਾਲੋਮ ਨੂੰ ਰਾਜ ਕਰਨ ਲਈ ਚੁਣਿਆ। ਪਰ ਹੁਣ ਅਬਸ਼ਾਲੋਮ ਵੀ ਮਰ ਗਿਆ ਹੈ। ਉਹ ਲੜਾਈ ਵਿੱਚ ਮਾਰਿਆ ਗਿਆ ਇਸ ਲਈ ਅਸੀਂ ਦਾਊਦ ਨੂੰ ਮੁੜ ਪਾਤਸ਼ਾਹ ਥਾਪਦੇ ਹਾਂ।”
੨ ਸਮੋਈਲ 14:30
ਤਦ ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਕਿਹਾ, “ਵੇਖੋ! ਯੋਆਬ ਦੀ ਪੈਲੀ ਮੇਰੀ ਪੈਲੀ ਦੇ ਨਾਲ ਲੱਗਦੀ ਹੈ। ਉਸ ਦੀ ਪੈਲੀ ਵਿੱਚ ਬਾਜ਼ਰਾ ਉਗਿਆ ਹੋਇਆ ਹੈ, ਤੁਸੀਂ ਜਾਵੋ ਅਤੇ ਉਸਦੀ ਪੈਲੀ ’ਚ ਅੱਗ ਲਾ ਦੇਵੋ।” ਤਾਂ ਅਬਸ਼ਾਲੋਮ ਦੇ ਸੇਵਕਾਂ ਨੇ ਯੋਆਬ ਦੀ ਪੈਲੀ ਨੂੰ ਅੱਗ ਲਾ ਦਿੱਤੀ।
੨ ਸਮੋਈਲ 13:28
ਅਮਨੋਨ ਦਾ ਕਤਲ ਤਦ ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਅਮਨੋਨ ਵੱਲ ਨਜ਼ਰ ਰੱਖੋ! ਜਦੋਂ ਉਹ ਖੂਬ ਸ਼ਰਾਬ ਪੀ ਲਵੇ ਅਤੇ ਉਸ ਨੂੰ ਸ਼ਰਾਬ ਦਾ ਨਸ਼ਾ ਚੜ੍ਹ ਜਾਵੇ ਤਾਂ ਮੈਂ ਤੁਹਾਨੂੰ ਹੁਕਮ ਦੇਵਾਂਗਾ। ਤਾਂ ਤੁਸੀਂ ਉਸ ਉੱਪਰ ਹਮਲਾ ਕਰਕੇ ਉਸ ਨੂੰ ਖਤਮ ਕਰ ਦੇਣਾ। ਕਿਤੇ ਤੁਹਾਨੂੰ ਸਜ਼ਾ ਨਾ ਮਿਲੇ ਇਸ ਡਰ ਤੋਂ ਘਬਰਾਉਣਾ ਨਹੀਂ ਕਿਉਂ ਕਿ ਆਖਿਰ ਕਰ ਤੁਸੀਂ ਤਾਂ ਮੇਰਾ ਹੁਕਮ ਹੀ ਮੰਨ ਰਹੇ ਹੋ ਨਾ। ਇਸ ਲਈ ਬਹਾਦਰ ਬਣੋ, ਅਤੇ ਤਕੜੇ ਹੋ ਜਾਵੋ।”
੨ ਸਮੋਈਲ 5:5
ਉਸ ਨੇ ਸੱਤ ਵਰ੍ਹੇ ਛੇ ਮਹੀਨੇ ਯਹੂਦਾਹ ਉੱਤੇ ਹਬਰੋਨ ਵਿੱਚ, ਅਤੇ ਯਰੂਸ਼ਲਮ ਵਿੱਚ 33 ਵਰ੍ਹੇ ਰਾਜ ਕੀਤਾ।
੨ ਸਮੋਈਲ 3:2
ਹਬਰੋਨ ਵਿੱਚ ਦਾਊਦ ਦੇ ਛੇ ਬੱਚੇ ਪੈਦਾ ਹੋਏ ਦਾਊਦ ਨੇ ਫ਼ਿਰ ਹਬਰੋਨ ਵਿੱਚ ਪੁੱਤਰ ਜਨਮੇ: ਜਿਨ੍ਹਾਂ ਵਿੱਚੋਂ ਪਹਿਲੋਠੇ ਪੁੱਤਰ ਦਾ ਨਾਉਂ ਅਮਨੋਨ ਸੀ ਜਿਸ ਦੀ ਮਾਂ ਦਾ ਨਾਉਂ ਯਿਜ਼ਰੇਲਣ ਅਹੀਨੋਅਮ ਸੀ।
੨ ਸਮੋਈਲ 2:11
ਹਬਰੋਨ ਵਿੱਚ ਦਾਊਦ ਨੇ ਯਹੂਦਾਹ ਦੇ ਘਰਾਣੇ ਉੱਪਰ ਸੱਤ ਸਾਲ ਅਤੇ ਛੇ ਮਹੀਨੇ ਰਾਜ ਕੀਤਾ।
ਜ਼ਬੂਰ 73:18
ਹੇ ਪਰਮੇਸ਼ੁਰ, ਤੁਸੀਂ ਸੱਚਮੁੱਚ ਉਨ੍ਹਾਂ ਲੋਕਾਂ ਨੂੰ ਖਤਰਨਾਕ ਸਥਿਤੀ ਵਿੱਚ ਪਾ ਦਿੱਤਾ ਹੈ। ਉਨ੍ਹਾਂ ਲਈ ਡਿੱਗ ਪੈਣਾ ਅਤੇ ਤਬਾਹ ਹੋ ਜਾਣਾ ਕਿੰਨਾ ਆਸਾਨ ਹੈ।