੧ ਸਲਾਤੀਨ 12:4
“ਤੇਰੇ ਪਿਉ ਨੇ ਸਾਡੇ ਤੋਂ ਬੜਾ ਸਖਤ ਕੰਮ ਲਿਆ ਹੁਣ ਤੂੰ ਸਾਡੇ ਲਈ ਸੌਖਾ ਕਰ। ਜਿਹੜਾ ਤੇਰਾ ਪਿਤਾ ਸਾਡੇ ਤੋਂ ਸਖਤ ਕੰਮ ਲੈਂਦਾ ਸੀ ਤੇ ਭਾਰੇ ਕੰਮਾਂ ਲਈ ਮਜ਼ਬੂਰ ਕਰਦਾ ਸੀ ਹੁਣ ਤੂੰ ਉਹ ਬੰਦ ਕਰ। ਤਦ ਅਸੀਂ ਤੇਰੀ ਸੇਵਾ ਕਰਾਂਗੇ।”
Thy father | אָבִ֖יךָ | ʾābîkā | ah-VEE-ha |
made | הִקְשָׁ֣ה | hiqšâ | heek-SHA |
our yoke | אֶת | ʾet | et |
grievous: | עֻלֵּ֑נוּ | ʿullēnû | oo-LAY-noo |
now | וְאַתָּ֡ה | wĕʾattâ | veh-ah-TA |
therefore make thou | עַתָּ֣ה | ʿattâ | ah-TA |
the grievous | הָקֵל֩ | hāqēl | ha-KALE |
service | מֵֽעֲבֹדַ֨ת | mēʿăbōdat | may-uh-voh-DAHT |
father, thy of | אָבִ֜יךָ | ʾābîkā | ah-VEE-ha |
and his heavy | הַקָּשָׁ֗ה | haqqāšâ | ha-ka-SHA |
yoke | וּמֵעֻלּ֧וֹ | ûmēʿullô | oo-may-OO-loh |
which | הַכָּבֵ֛ד | hakkābēd | ha-ka-VADE |
he put | אֲשֶׁר | ʾăšer | uh-SHER |
upon | נָתַ֥ן | nātan | na-TAHN |
us, lighter, | עָלֵ֖ינוּ | ʿālênû | ah-LAY-noo |
and we will serve | וְנַֽעַבְדֶֽךָּ׃ | wĕnaʿabdekkā | veh-NA-av-DEH-ka |
Cross Reference
੧ ਸਮੋਈਲ 8:11
ਸਮੂਏਲ ਨੇ ਕਿਹਾ, “ਜੇਕਰ ਤੁਹਾਡੇ ਉੱਪਰ ਜੋ ਹੋਰ ਪਾਤਸ਼ਾਹ ਆਵੇਗਾ ਉਹ ਤੁਹਾਡੇ ਉੱਪਰ ਇੰਝ ਰਾਜ ਕਰੇਗਾ: ਉਹ ਤੁਹਾਡੇ ਕੋਲੋਂ ਤੁਹਾਡੇ ਪੁੱਤਰ ਖੋਹ ਲਵੇਗਾ ਅਤੇ ਉਨ੍ਹਾਂ ਨੂੰ ਆਪਣੀ ਸੇਵਾ ਕਰਨ ਲਈ ਮਜ਼ਬੂਰ ਕਰੇਗਾ। ਉਹ ਉਨ੍ਹਾਂ ਨੂੰ ਸਿਪਾਹੀ ਬਣਨ ਲਈ ਮਜ਼ਬੂਰ ਅਤੇ ਉਨ੍ਹਾਂ ਨੂੰ ਆਪਣੇ ਰੱਥਾਂ ਦੇ ਲਈ ਅਤੇ ਆਪਣੇ ਘੁੜ-ਸਵਾਰ ਬਣਾਕੇ ਲੜਨ ਲਈ ਮਜ਼ਬੂਰ ਕਰੇਗਾ। ਤੁਹਾਡੇ ਪੁੱਤਰ ਪਾਤਸ਼ਾਹ ਦੇ ਰੱਥ ਦੇ ਅੱਗੇ ਉਸ ਦੇ ਰੱਖਵਾਲੇ ਬਣਕੇ ਉਸਦੀ ਰਾਖੀ ਕਰਦੇ ਉਸ ਦੇ ਅੱਗੇ-ਅੱਗੇ ਭੱਜਣਗੇ।
੧ ਸਲਾਤੀਨ 4:7
ਇਸਰਾਏਲ ਨੂੰ 12 ਹਿਸਿਆਂ ਵਿੱਚ ਵੰਡਿਆ ਹੋਇਆ ਸੀ, ਇਨ੍ਹਾਂ 12 ਹਿਸਿਆਂ ਨੂੰ ਜਿਲੇ ਦਾ ਨਾਂ ਦਿੱਤਾ ਗਿਆ ਸੀ। ਅਤੇ ਹਰ ਜਿਲੇ ਉੱਪਰ ਸ਼ਾਸਨ ਕਰਨ ਲਈ ਸੁਲੇਮਾਨ ਇੱਕ ਗਵਰਨਰ ਦੀ ਚੋਣ ਕਰਦਾ। ਇਨ੍ਹਾਂ ਨੂੰ ਇਹ ਹਿਦਾਇਤ ਸੀ ਕਿ ਇਹ ਪਾਤਸ਼ਾਹ ਅਤੇ ਉਸ ਦੇ ਘਰਾਣੇ ਲਈ ਰਸਤ ਲਿਆਉਣ। ਉਨ੍ਹਾਂ ਵਿੱਚੋਂ 12 ਦੇ 12 ਗਵਰਨਰ ਸਾਲ ਦੇ ਇੱਕ-ਇੱਕ ਮਹੀਨੇ ਉਸ ਨੂੰ ਰਸਤ ਪੁੱਜਦਾ ਕਰਦੇ ਸਨ।
੧ ਸਲਾਤੀਨ 9:15
ਸੁਲੇਮਾਨ ਪਾਤਸ਼ਾਹ ਨੇ ਇਹ ਮੰਦਰ ਅਤੇ ਸ਼ਾਹੀ ਮਹਿਲ ਦਾਸਾਂ ਉੱਪਰ ਜ਼ੋਰ-ਜ਼ਬਰ ਕਰਕੇ ਬਣਵਾਇਆ ਅਤੇ ਫ਼ਿਰ ਇਨ੍ਹਾਂ ਦਾਸਾਂ ਤੋਂ ਹੋਰ ਵੀ ਬੜੇ ਕੰਮ ਕਰਵਾਏ, ਤੇ ਬਹੁਤ ਕੁਝ ਬਣਵਾਇਆ ਉਸ ਨੇ ਮਿੱਲੋ ਬਣਵਾਇਆ ਤੇ ਯਰੂਸ਼ਲਮ ਦੀ ਸਫੀਲ ਦੇ ਹਾਸ਼ੋਰ ਤੇ ਮਗਿੱਦੇ ਅਤੇ ਗਜਰ ਵੀ ਉਨ੍ਹਾਂ ਤੋਂ ਬਣਵਾਏ।
੧ ਸਲਾਤੀਨ 4:20
ਯਹੂਦਾਹ ਅਤੇ ਇਸਰਾਏਲ ਵਿੱਚ ਅਨੇਕਾਂ ਲੋਕ ਰਹਿੰਦੇ ਸਨ। ਉਨ੍ਹਾਂ ਦੀ ਗਿਣਤੀ ਸਮੁੰਦਰ ਕਿਨਾਰੇ ਰੇਤਾਂ ਦੇ ਕਣਾਂ ਵਾਂਗ ਬਹੁਤ ਜ਼ਿਆਦਾ ਸੀ। ਲੋਕ ਖਾ-ਪੀ ਕੇ ਸ਼ਾਂਤੀ ਨਾਲ ਰਹਿੰਦੇ ਸਨ ਅਤੇ ਉਹ ਖੁਸ਼ ਸਨ।
੧ ਸਲਾਤੀਨ 9:22
ਸੁਲੇਮਾਨ ਨੇ ਕਿਸੇ ਇਸਰਾਏਲੀ ਨੂੰ ਜ਼ਬਰ ਨਾਲ ਆਪਣਾ ਗੁਲਾਮ ਨਹੀਂ ਬਣਾਇਆ ਸਗੋਂ ਇਸਰਾਏਲ ਦੇ ਲੋਕ, ਸਿਪਾਹੀਆਂ, ਸਰਕਾਰੀ ਮੁਲਾਜ਼ਮਾਂ, ਕਪਤਾਨਾਂ, ਚਾਲਕਾਂ ਅਤੇ ਰੱਥ ਵਾਹਨਾਂ ਦੇ ਅਹੁਦੇ ਉੱਪਰ ਸਨ।
੨ ਤਵਾਰੀਖ਼ 10:4
ਤੇਰੇ ਪਿਤਾ ਨੇ ਸਾਡਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਸੀ, ਉਸ ਦੇ ਹੁੰਦੇ ਜ਼ਿੰਦਗੀ ਬੋਝਾ ਢੋਣ ਦੇ ਬਰਾਬਰ ਸੀ ਇਸ ਲਈ ਪਹਿਲਾਂ ਸਾਡਾ ਭਾਰ ਹੌਲਾ ਕਰ ਫ਼ਿਰ ਅਸੀਂ ਤੇਰੀ ਸੇਵਾ ਕਰਾਂਗੇ।”
ਮੱਤੀ 11:29
ਮੇਰਾ ਜੂਲਾ ਆਪਣੇ ਉੱਤੇ ਚੁੱਕੋ ਅਤੇ ਮੈਥੋਂ ਸਿਖੋ, ਕਿਉਂਕਿ ਮੈਂ ਕੋਮਲ ਅਤੇ ਨਿਮ੍ਰ ਦਿਲ ਹਾ। ਇਉਂ, ਤੁਸੀਂ ਆਪਣੇ ਆਤਮਾ ਅੰਦਰ ਵਿਸ਼ਰਾਮ ਮਹਿਸੂਸ ਕਰੋਂਗੇ।
ਮੱਤੀ 23:4
ਉਹ ਸਖਤ ਨੇਮ ਬਣਾਉਂਦੇ ਹਨ ਜਿਹੜੇ ਮੰਨਣ ਲਈ ਬੜੇ ਕਠੋਰ ਹਨ, ਉਹ ਇਨ੍ਹਾਂ ਨੂੰ ਲੋਕਾਂ ਤੇ ਲਾਗੂ ਕਰਦੇ ਹਨ। ਪਰ ਉਹ ਇਨ੍ਹਾਂ ਵਿੱਚੋਂ ਕਿਸੇ ਵੀ ਨੇਮ ਦਾ ਅਨੁਸਰਣ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ।
੧ ਯੂਹੰਨਾ 5:3
ਅਸਲ ਵਿੱਚ, ਪਰਮੇਸ਼ੁਰ ਨੂੰ ਪਿਆਰ ਕਰਨਾ ਹੀ ਉਸ ਦੇ ਹੁਕਮਾਂ ਨੂੰ ਮੰਨਣਾ ਹੈ। ਅਤੇ ਉਸ ਦੇ ਹੁਕਮਾਂ ਦਾ ਅਨੁਸਰਣ ਕਰਨਾ ਔਖਾ ਨਹੀਂ ਹੈ।