੧ ਸਮੋਈਲ 7:12 in Punjabi

ਪੰਜਾਬੀ ਪੰਜਾਬੀ ਬਾਈਬਲ ੧ ਸਮੋਈਲ ੧ ਸਮੋਈਲ 7 ੧ ਸਮੋਈਲ 7:12

1 Samuel 7:12
ਇਸਰਾਏਲ ਵਿੱਚ ਅਮਨ ਬਹਾਲ ਇਸਤੋਂ ਬਾਦ, ਸਮੂਏਲ ਨੇ ਇੱਕ ਖਾਸ ਪੱਥਰ ਲੈ ਕੇ ਮਿਸਫ਼ਾਹ ਅਤੇ ਸ਼ੇਨ ਦੇ ਵਿੱਚਕਾਰ ਖੜ੍ਹਾ ਕੀਤਾ। ਇਸਦਾ ਨਾਮ ਉਸ ਨੇ ਅਬਨ-ਅਜ਼ਰ ਮਦਦ ਦਾ ਪੱਥਰ ਰੱਖਿਆ। ਇਹ ਸਭ ਉਸ ਨੇ ਇਸ ਲਈ ਕੀਤਾ ਤਾਂ ਜੋ ਲੋਕ ਪਰਮੇਸ਼ੁਰ ਦੀ ਕਰਨੀ ਨੂੰ ਯਾਦ ਰੱਖਣ। ਅਤੇ ਸਮੂਏਲ ਨੇ ਆਖਿਆ, “ਇੱਥੋਂ ਤੀਕ ਯਹੋਵਾਹ ਨੇ ਸਾਡੀ ਸਹਾਇਤਾ ਕੀਤੀ ਹੈ।”

1 Samuel 7:111 Samuel 71 Samuel 7:13

1 Samuel 7:12 in Other Translations

King James Version (KJV)
Then Samuel took a stone, and set it between Mizpeh and Shen, and called the name of it Ebenezer, saying, Hitherto hath the LORD helped us.

American Standard Version (ASV)
Then Samuel took a stone, and set it between Mizpah and Shen, and called the name of it Eben-ezer, saying, Hitherto hath Jehovah helped us.

Bible in Basic English (BBE)
Then Samuel took a stone and put it up between Mizpah and Jeshanah, naming it Eben-ezer, and saying, Up to now the Lord has been our help.

Darby English Bible (DBY)
And Samuel took a stone and set it between Mizpah and Shen, and called the name of it Eben-ezer, and said, Hitherto Jehovah has helped us.

Webster's Bible (WBT)
Then Samuel took a stone, and set it between Mizpeh and Shen, and called the name of it Eben-ezer, saying, Hitherto hath the LORD helped us.

World English Bible (WEB)
Then Samuel took a stone, and set it between Mizpah and Shen, and called the name of it Ebenezer, saying, Hitherto has Yahweh helped us.

Young's Literal Translation (YLT)
And Samuel taketh a stone, and setteth `it' between Mizpeh and Shen, and calleth its name Eben-Ezer, saying, `Hitherto hath Jehovah helped us.'

Then
Samuel
וַיִּקַּ֨חwayyiqqaḥva-yee-KAHK
took
שְׁמוּאֵ֜לšĕmûʾēlsheh-moo-ALE
a
אֶ֣בֶןʾebenEH-ven
stone,
אַחַ֗תʾaḥatah-HAHT
set
and
וַיָּ֤שֶׂםwayyāśemva-YA-sem
it
between
בֵּֽיןbênbane
Mizpeh
הַמִּצְפָּה֙hammiṣpāhha-meets-PA
and
Shen,
וּבֵ֣יןûbênoo-VANE
called
and
הַשֵּׁ֔ןhaššēnha-SHANE

וַיִּקְרָ֥אwayyiqrāʾva-yeek-RA
the
name
אֶתʾetet
of
it
Eben-ezer,
שְׁמָ֖הּšĕmāhsheh-MA
saying,
אֶ֣בֶןʾebenEH-ven
Hitherto
הָעָ֑זֶרhāʿāzerha-AH-zer
hath
the
Lord
וַיֹּאמַ֕רwayyōʾmarva-yoh-MAHR
helped
עַדʿadad
us.
הֵ֖נָּהhēnnâHAY-na
עֲזָרָ֥נוּʿăzārānûuh-za-RA-noo
יְהוָֽה׃yĕhwâyeh-VA

Cross Reference

ਯਸ਼ਵਾ 4:9
(ਯਹੋਸ਼ੁਆ ਨੇ ਯਰਦਨ ਨਦੀ ਦੇ ਅੱਧ ਵਿੱਚਕਾਰ ਵੀ ਬਾਰਾਂ ਪੱਥਰ ਰੱਖ ਦਿੱਤੇ। ਉਸ ਨੇ ਇਨ੍ਹਾਂ ਨੂੰ ਉਸ ਥਾਂ ਰੱਖ ਦਿੱਤਾ ਜਿੱਥੇ ਜਾਜਕ ਉਦੋਂ ਖਲੋਤੇ ਸਨ ਜਦੋਂ ਉਨ੍ਹਾਂ ਨੇ ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕਿਆ ਹੋਇਆ ਸੀ। ਇਹ ਪੱਥਰ ਅੱਜ ਵੀ ਉਸੇ ਥਾਂ ਹਨ।)

ਪੈਦਾਇਸ਼ 35:14
ਯਾਕੂਬ ਨੇ ਉਸ ਥਾਂ ਉੱਤੇ ਯਾਦਗਾਰੀ ਪੱਥਰ ਸਥਾਪਿਤ ਕੀਤਾ। ਯਾਕੂਬ ਨੇ ਪੱਥਰ ਨੂੰ ਮੈਅ ਅਤੇ ਤੇਲ ਛਿੜਕ ਕੇ ਪਵਿੱਤਰ ਬਣਾਇਆ। ਇਹ ਥਾਂ ਇਸ ਲਈ ਖਾਸ ਹੈ ਕਿਉਂਕਿ ਇੱਥੇ ਪਰਮੇਸ਼ੁਰ ਨੇ ਯਾਕੂਬ ਨਾਲ ਗੱਲ ਕੀਤੀ ਸੀ। ਯਾਕੂਬ ਨੇ ਉਸ ਥਾਂ ਦਾ ਨਾਮ ਬੈਤਏਲ ਰੱਖਿਆ।

ਰਸੂਲਾਂ ਦੇ ਕਰਤੱਬ 26:22
ਪਰ ਪਰਮੇਸ਼ੁਰ ਨੇ ਮੇਰੀ ਮਦਦ ਕੀਤੀ ਅਤੇ ਉਹ ਅੱਜ ਦਿਨ ਤੱਕ ਵੀ ਮੇਰੀ ਮਦਦ ਕਰ ਰਿਹਾ ਹੈ। ਮੈਂ ਇੱਥੇ ਪਰਮੇਸ਼ੁਰ ਦੀ ਮਦਦ ਨਾਲ ਖੜ੍ਹਾ ਹਾਂ ਅਤੇ ਸਭ ਲੋਕਾਂ, ਵੱਡਿਆਂ ਅਤੇ ਛੋਟਿਆਂ ਦੋਹਾਂ ਨੂੰ, ਗਵਾਹੀ ਦੇ ਰਿਹਾ ਹਾਂ। ਪਰ ਮੈਂ ਨਵਾਂ ਕੁਝ ਵੀ ਨਹੀਂ ਆਖ ਰਿਹਾ। ਮੈਂ ਉਹੀ ਕੁਝ ਦੱਸ ਰਿਹਾ ਹਾਂ ਜੋ ਮੂਸਾ ਅਤੇ ਨਬੀਆਂ ਨੇ ਆਖਿਆ ਸੀ, ਜੋ ਅੱਗੋਂ ਵਾਪਰੇਗਾ।

੧ ਸਮੋਈਲ 5:1
ਪਵਿੱਤਰ ਸੰਦੂਕ ਫ਼ਲਿਸਤੀਆਂ ਨੂੰ ਸੰਕਟ ’ਚ ਪਾਉਂਦਾ ਫ਼ਲਿਸਤੀਆਂ ਨੇ ਅਬਨ-ਅਜ਼ਰ ਤੋਂ ਪਰਮੇਸ਼ੁਰ ਤੋਂ ਦਾ ਪਵਿੱਤਰ ਸੰਦੂਕ ਚੁਕਵਾ ਕੇ ਅਸ਼ਦੋਦ ਵਿੱਚ ਪਹੁੰਚਾ ਦਿੱਤਾ।

ਪੈਦਾਇਸ਼ 31:45
ਇਸ ਲਈ ਯਾਕੂਬ ਨੇ ਇੱਕ ਵੱਡਾ ਪੱਥਰ ਲੱਭਿਆ ਅਤੇ ਇਸ ਨੂੰ ਯਾਦਗਾਰੀ ਪੱਥਰ ਵਜੋਂ ਰੱਖ ਦਿੱਤਾ।

੨ ਕੁਰਿੰਥੀਆਂ 1:10
ਪਰਮੇਸ਼ੁਰ ਨੇ ਸਾਨੂੰ ਮੌਤ ਦੇ ਇਸ ਭਿਆਨਕ ਖਤਰੇ ਤੋਂ ਬਚਾਇਆ ਅਤੇ ਉਹ ਸਾਨੂੰ ਫ਼ੇਰ ਵੀ ਬਚਾਵੇਗਾ।

ਜ਼ਬੂਰ 71:17
ਹੇ ਪਰਮੇਸ਼ੁਰ, ਤੁਸੀਂ ਮੈਨੂੰ ਉਦੋਂ ਤੋਂ ਸਿੱਖਿਆ ਦਿੱਤੀ ਹੈ ਜਦੋਂ ਮੈਂ ਹਾਲੇ ਜਵਾਨ ਮੁੰਡਾ ਸਾਂ। ਅਤੇ ਅੱਜ ਦੇ ਦਿਨ ਤੱਕ ਵੀ ਮੈਂ ਲੋਕਾਂ ਨੂੰ ਤੁਹਾਡੇ ਅਦਭੁਤ ਕਾਰਜਾਂ ਬਾਰੇ ਦੱਸਿਆ ਹੈ।

ਯਸਈਆਹ 46:3
“ਯਾਕੂਬ ਦੇ ਪਰਿਵਾਰ ਵਾਲਿਓ, ਸੁਣੋ ਮੇਰੀ ਗੱਲ! ਇਸਰਾਏਲ ਦੇ ਤੁਸੀਂ ਸਾਰੇ ਲੋਕੋ ਜਿਹੜੇ ਹਾਲੇ ਤੱਕ ਜਿਉਂਦੇ ਹੋ, ਸੁਣੋ! ਮੈਂ ਤੁਹਾਨੂੰ ਚੁੱਕਦਾ ਰਿਹਾ ਹਾਂ। ਮੈਂ ਤੁਹਾਨੂੰ ਉਦੋਂ ਤੋਂ ਚੁੱਕਿਆ ਹੈ ਜਦੋਂ ਤੁਸੀਂ ਆਪਣੀ ਮਾਂ ਦੇ ਗਰਭ ਵਿੱਚ ਸੀ।

ਯਸਈਆਹ 19:19
ਉਸ ਸਮੇਂ, ਮਿਸਰ ਦੇ ਮੱਧ ਵਿੱਚ ਯਹੋਵਾਹ ਲਈ ਇੱਕ ਜਗਵੇਦੀ ਹੋਵੇਗੀ। ਮਿਸਰ ਦੀ ਸਰਹੱਦ ਉੱਤੇ ਯਹੋਵਾਹ ਲਈ ਆਦਰ ਦਰਸਾਉਣ ਵਾਲੀ ਇਮਾਰਤ ਹੋਵੇਗੀ।

ਜ਼ਬੂਰ 71:6
ਜਨਮ ਤੋਂ ਪਹਿਲਾਂ ਵੀ ਮੈਂ ਤੁਹਾਡੇ ਉੱਤੇ ਭਰੋਸਾ ਕੀਤਾ। ਆਪਣੀ ਮਾਂ ਦੇ ਗਰਭ ਵਿੱਚ ਵੀ ਮੈਂ ਤੁਹਾਡੇ ਉੱਤੇ ਨਿਰਭਰ ਸਾਂ। ਮੈਂ ਹਮੇਸ਼ਾ ਤੁਹਾਨੂੰ ਪ੍ਰਾਰਥਨਾ ਕੀਤੀ ਹੈ।

੧ ਸਮੋਈਲ 4:1
ਸਮੂਏਲ ਦੀ ਖ਼ਬਰ ਸਾਰੇ ਇਸਰਾਏਲ ਵਿੱਚ ਫ਼ੈਲ ਗਈ। ਏਲੀ ਬਹੁਤ ਬੁੱਢਾ ਹੋ ਗਿਆ ਸੀ ਅਤੇ ਉਸ ਦੇ ਪੁੱਤਰ ਯਹੋਵਾਹ ਦੇ ਸਾਹਮਣੇ ਬਦਸਲੂਕੀ ਕਰਦੇ ਰਹੇ। ਫ਼ਲਿਸਤੀਆਂ ਨੇ ਇਸਰਾਏਲੀਆਂ ਨੂੰ ਹਰਾਇਆ ਉਸ ਵਕਤ ਇਸਰਾਏਲ ਫ਼ਲਿਸਤੀਆਂ ਨਾਲ ਲੜਨ ਨੂੰ ਨਿਕਲ ਪਏ ਅਤੇ ਉਨ੍ਹਾਂ ਨੇ ਅਬਨ-ਅਜ਼ਰ ਦੇ ਨਜ਼ਦੀਕ ਤੰਬੂ ਲਾਏ। ਫ਼ਲਿਸਤੀਆਂ ਨੇ ਅਫ਼ੇਕ ਵਿੱਚ ਤੰਬੂ ਲਾਏ।

ਯਸ਼ਵਾ 24:26
ਯਹੋਸ਼ੁਆ ਨੇ ਇਨ੍ਹਾਂ ਗੱਲਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਵਿੱਚ ਲਿਖ ਦਿੱਤਾ। ਫ਼ੇਰ ਯਹੋਸ਼ੁਆ ਨੇ ਇੱਕ ਵੱਡਾ ਪੱਥਰ ਲੱਭਿਆ। ਇਹ ਪੱਥਰ ਇਸ ਇਕਰਾਰਨਾਮੇ ਦਾ ਸਬੂਤ ਸੀ। ਉਸ ਨੇ ਉਸ ਪੱਥਰ ਨੂੰ ਯਹੋਵਾਹ ਦੇ ਪਵਿੱਤਰ ਤੰਬੂ ਦੇ ਨੇੜੇ ਓਕ ਦੇ ਰੁੱਖ ਹੇਠਾਂ ਰੱਖ ਦਿੱਤਾ।

ਖ਼ਰੋਜ 17:15
ਫ਼ੇਰ ਮੂਸਾ ਨੇ ਇੱਕ ਜਗਵੇਦੀ ਬਣਾਈ। ਮੂਸਾ ਨੇ ਜਗਵੇਦੀ ਦਾ ਨਾਮ ਰੱਖਿਆ, “ਯਹੋਵਾਹ ਮੇਰਾ ਝੰਡਾ ਹੈ।”

ਪੈਦਾਇਸ਼ 28:18
ਯਾਕੂਬ ਸਵੇਰੇ ਬਹੁਤ ਤੜਕੇ ਉੱਠ ਬੈਠਾ। ਯਾਕੂਬ ਨੇ ਉਹ ਸਿਲ ਲਈ ਜਿਸ ਉੱਤੇ ਉਹ ਸੁੱਤਾ ਸੀ ਅਤੇ ਇਸ ਨੂੰ ਇਸਦੇ ਇੱਕ ਕਿਨਾਰੇ ਭਾਰ ਖੜ੍ਹਾ ਕਰ ਦਿੱਤਾ। ਫ਼ੇਰ ਉਸ ਨੇ ਸਿਲ ਉੱਤੇ ਤੇਲ ਚੋਇਆ। ਇਸ ਤਰ੍ਹਾਂ ਉਸ ਨੇ ਇਸ ਸਿਲ ਨੂੰ ਪਰਮੇਸ਼ੁਰ ਦੀ ਯਾਦਗਾਰ ਬਣਾ ਦਿੱਤਾ।

ਪੈਦਾਇਸ਼ 22:14
ਇਸ ਲਈ ਅਬਰਾਹਾਮ ਨੇ ਉਸ ਥਾਂ ਨੂੰ ਨਾਮ ਦਿੱਤਾ, “ਯਾਹਵੇਹ ਯਿਰਹ।” ਅੱਜ ਵੀ ਲੋਕ ਆਖਦੇ ਹਨ, “ਇਸ ਪਰਬਤ ਉੱਤੇ ਯਹੋਵਾਹ ਦਾ ਦੀਦਾਰ ਕੀਤਾ ਜਾ ਸੱਕਦਾ ਹੈ।”