1 Chronicles 22:7
ਦਾਊਦ ਨੇ ਸੁਲੇਮਾਨ ਨੂੰ ਕਿਹਾ, “ਮੇਰੇ ਪੁੱਤਰ! ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਲਈ ਇੱਕ ਮੰਦਰ ਬਨਾਉਣਾ ਚਾਹੁੰਦਾ ਹਾਂ।
1 Chronicles 22:7 in Other Translations
King James Version (KJV)
And David said to Solomon, My son, as for me, it was in my mind to build an house unto the name of the LORD my God:
American Standard Version (ASV)
And David said to Solomon his son, As for me, it was in my heart to build a house unto the name of Jehovah my God.
Bible in Basic English (BBE)
And David said to Solomon, My son, it was my desire to put up a house for the name of the Lord my God.
Darby English Bible (DBY)
And David said to Solomon, As for me, my son, I was minded to build a house unto the name of Jehovah my God.
Webster's Bible (WBT)
And David said to Solomon, My son, as for me, it was in my mind to build a house to the name of the LORD my God:
World English Bible (WEB)
David said to Solomon his son, As for me, it was in my heart to build a house to the name of Yahweh my God.
Young's Literal Translation (YLT)
and David saith to Solomon his son, `As for me, it hath been with my heart to build a house to the name of Jehovah my God,
| And David | וַיֹּ֥אמֶר | wayyōʾmer | va-YOH-mer |
| said | דָּוִ֖יד | dāwîd | da-VEED |
| to Solomon, | לִשְׁלֹמֹ֑ה | lišlōmō | leesh-loh-MOH |
| My son, | בְּנִ֕ו | bĕniw | beh-NEEV |
| me, for as | אֲנִי֙ | ʾăniy | uh-NEE |
| it was | הָיָ֣ה | hāyâ | ha-YA |
| in | עִם | ʿim | eem |
| mind my | לְבָבִ֔י | lĕbābî | leh-va-VEE |
| to build | לִבְנ֣וֹת | libnôt | leev-NOTE |
| an house | בַּ֔יִת | bayit | BA-yeet |
| name the unto | לְשֵׁ֖ם | lĕšēm | leh-SHAME |
| of the Lord | יְהוָ֥ה | yĕhwâ | yeh-VA |
| my God: | אֱלֹהָֽי׃ | ʾĕlōhāy | ay-loh-HAI |
Cross Reference
ਜ਼ਬੂਰ 132:5
ਮੈਂ ਉਨ੍ਹਾਂ ਵਿੱਚੋਂ ਕੋਈ ਵੀ ਗੱਲ ਨਹੀਂ ਕਰਾਂਗਾ ਜਦੋਂ ਤੀਕ ਮੈਂ ਯਹੋਵਾਹ ਲਈ ਘਰ ਨਹੀਂ ਲੱਭਦਾ। ਯਾਕੂਬ ਦੇ ਪਰਮੇਸ਼ੁਰ ਲਈ ਇੱਕ ਸ਼ਕਤੀਸ਼ਾਲੀ ਘਰ!”
ਅਸਤਸਨਾ 12:11
ਫ਼ੇਰ ਯਹੋਵਾਹ ਆਪਣੇ ਖਾਸ ਸਥਾਨ ਦੀ ਚੋਣ ਕਰੇਗਾ। ਉਹ ਉੱਥੇ ਆਪਣਾ ਨਾਮ ਰੱਖੇਗਾ ਅਤੇ ਤੁਹਾਨੂੰ ਉਹ ਸਾਰੀਆਂ ਵਸਤਾਂ, ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ, ਲਿਆਉਣੀਆਂ ਚਾਹੀਦੀਆਂ ਹਨ। ਆਪਣੀਆਂ ਹੋਮ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੀਆਂ ਫ਼ਸਲਾਂ ਅਤੇ ਜਾਨਵਰਾਂ ਦਾ ਦਸਵੰਧ , ਆਪਣੀਆਂ ਖਾਸ ਸੁਗਾਤਾਂ ਅਤੇ ਕੋਈ ਵੀ ਸੁਗਾਤ ਜਿਸਦਾ ਤੁਸੀਂ ਯਹੋਵਾਹ ਨੂੰ ਦੇਣ ਦਾ ਇਕਰਾਰ ਕੀਤਾ ਸੀ, ਲਿਆਉ।
ਅਸਤਸਨਾ 12:5
ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਪਰਿਵਾਰ-ਸਮੂਹਾਂ ਦਰਮਿਆਨ ਇੱਕ ਖਾਸ ਥਾਂ ਦੀ ਚੋਣ ਕਰੇਗਾ। ਅਤੇ ਉੱਥੇ ਆਪਣਾ ਨਾਮ ਰੱਖੇਗਾ। ਇਹ ਉਸਦਾ ਖਾਸ ਸਥਾਨ ਹੋਵੇਗਾ ਅਤੇ ਤੁਹਾਨੂੰ ਉੱਥੇ ਉਸਦੀ ਉਪਾਸਨਾ ਕਰਨ ਲਈ ਜਾਣਾ ਚਾਹੀਦਾ ਹੈ।
ਅਜ਼ਰਾ 6:12
ਪਰਮੇਸ਼ੁਰ ਨੇ ਆਪਣਾ ਨਾਂ ਯਰੂਸ਼ਲਮ ਵਿੱਚ ਰੱਖਿਆ ਹੈ ਅਤੇ ਮੈਨੂੰ ਆਸ ਹੈ ਕਿ ਕੋਈ ਵੀ ਰਾਜਾ ਜਾਂ ਮਨੁੱਖ ਜੋ ਇਸ ਆਦੇਸ਼ ਨੂੰ ਬਦਲੇਗਾ, ਪਰਮੇਸ਼ੁਰ ਦੁਆਰਾ ਹਰਾਇਆ ਜਾਵੇਗਾ। ਜੇਕਰ ਕੋਈ ਵੀ ਮਨੁੱਖ ਯਰੂਸ਼ਲਮ ਵਿੱਚਲੇ ਇਸ ਮੰਦਰ ਨੂੰ ਢਾਹੇਗਾ ਮੈਨੂੰ ਯਕੀਨ ਹੈ ਪਰਮੇਸ਼ੁਰ ਉਸ ਨੂੰ ਤਬਾਹ ਕਰ ਦੇਵੇਗਾ। ਮੈਂ, ਦਾਰਾ ਨੇ ਇਹ ਆਦੇਸ਼ ਦਿੱਤਾ ਹੈ ਅਤੇ ਇਸ ਨੂੰ ਬਿਲਕੁਲ ਇੰਝ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ।
੨ ਤਵਾਰੀਖ਼ 6:7
“ਮੇਰਾ ਪਿਤਾ ਦਾਊਦ ਇਸਰਾਏਲ ਦੇ ਪਰਮੇਸ਼ੁਰ ਲਈ ਉਸ ਦੇ ਨਾਉਂ ਲਈ ਮੰਦਰ ਬਨਵਾਉਣਾ ਚਾਹੁੰਦਾ ਸੀ।
੨ ਤਵਾਰੀਖ਼ 2:4
ਮੈਂ ਵੀ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਮੰਦਰ ਬਨਾਉਣ ਲੱਗਾ ਹਾਂ। ਉਸ ਦੇ ਸਨਮਾਨ ਲਈ ਉਸ ਦੇ ਸਾਹਵੇਂ ਉਸ ਮੰਦਰ ਵਿੱਚ ਅਸੀਂ ਧੂਪ ਧੁਖਾਵਾਂਗੇ ਅਤੇ ਉਸ ਵਿਸ਼ੇਸ਼ ਮੇਜ਼ ਉੱਪਰ ਹਮੇਸ਼ਾ ਪਵਿੱਤਰ ਰੋਟੀ ਅਰਪਣ ਕਰਾਂਗੇ। ਹਰ ਸਵੇਰ-ਸ਼ਾਮ ਅਤੇ ਹਰ ਸਬਤ ਦੇ ਦਿਨ ਅਤੇ ਅਮੱਸਿਆ ਦੇ ਪਰਬ ਤੇ ਹੋਮ ਦੀਆਂ ਭੇਟਾਂ ਚੜ੍ਹਾਵਾਂਗੇ ਅਤੇ ਹੋਰ ਵੀ ਜਿਹੜੇ ਪਰਬ ਤੇ ਤਿਉਹਾਰ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮਨਾਉਣ ਦਾ ਆਦੇਸ਼ ਦਿੱਤਾ ਹੈ, ਉਨ੍ਹਾਂ ਨੂੰ ਮਨਾਵਾਂਗੇ। ਇਹ ਹੁਕਮ ਇਸਰਾਏਲ ਦੇ ਲੋਕਾਂ ਲਈ ਮੰਨਣਾ ਹਮੇਸ਼ਾ ਵਾਸਤੇ ਹੈ।
੧ ਤਵਾਰੀਖ਼ 29:3
ਮੈਂ ਪਰਮੇਸ਼ੁਰ ਦੇ ਮੰਦਰ ਵੱਲ ਆਪਣੀ ਸ਼ਰਧਾ ਕਾਰਣ ਆਪਣੇ ਖਜ਼ਾਨੇ ਵਿੱਚੋਂ ਸੋਨੇ ਅਤੇ ਚਾਂਦੀ ਦੀ ਇੱਕ ਖਾਸ ਸੁਗਾਤ ਦੇ ਰਿਹਾ ਹਾਂ। ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਕਿਉਂ ਕਿ ਮੈਂ ਸੱਚਮੁੱਚ ਚਾਹੁੰਦਾ ਹਾਂ ਕਿ ਮੇਰੇ ਪਰਮੇਸ਼ੁਰ ਲਈ ਪਵਿੱਤਰ ਮੰਦਰ ਉਸਾਰਿਆ ਜਾਵੇ।
੧ ਤਵਾਰੀਖ਼ 28:2
ਦਾਊਦ ਪਾਤਸ਼ਾਹ ਨੇ ਖੜ੍ਹੇ ਹੋ ਕੇ ਆਖਿਆ, “ਹੇ ਮੇਰੇ ਭਾਈਓ ਅਤੇ ਮੇਰੇ ਲੋਕੋ! ਮੇਰੀ ਗੱਲ ਧਿਆਨ ਨਾਲ ਸੁਣੋ! ਮੈਂ ਦਿਲੋਂ ਯਹੋਵਾਹ ਦੇ ਨੇਮ ਦੇ ਸੰਦੂਕ ਲਈ ਅਸਥਾਨ ਬਨਵਾਉਣਾ ਚਾਹੁੰਦਾ ਸੀ, ਮੈਂ ਅਜਿਹਾ ਅਸਥਾਨ ਬਨਾਉਣਾ ਚਾਹੁੰਦਾ ਸੀ ਜੋ ਪਰਮੇਸ਼ੁਰ ਦੇ ਪੈਰ ਰੱਖਣ ਲਈ ਚੌਂਕੀ ਦਾ ਅਸਥਾਨ ਵੀ ਉੱਥੇ ਬਣਾਉਂਦਾ ਅਤੇ ਮੈਂ ਅਜਿਹਾ ਪਰਮੇਸ਼ੁਰ ਲਈ ਭਵਨ ਨਿਰਮਾਣ ਕਰਨ ਦੀ ਵਿਉਂਤ ਬਣਾਈ।
੧ ਤਵਾਰੀਖ਼ 17:1
ਪਰਮੇਸ਼ੁਰ ਦਾ ਦਾਊਦ ਨੂੰ ਇਕਰਾਰ ਜਦੋਂ ਦਾਊਦ ਆਪਣੇ ਘਰ ਨੂੰ ਪਰਤਿਆ ਤਾਂ ਉਸ ਨੇ ਨਾਥਾਨ ਨਬੀ ਨੂੰ ਆਖਿਆ, “ਵੇਖ! ਮੈਂ ਤਾਂ ਦਿਆਰ ਦੀ ਲੱਕੜ ਦੇ ਬਣੇ ਹੋਏ ਘਰ ਵਿੱਚ ਰਹਿੰਦਾ ਹਾਂ, ਪਰ ਨੇਮ ਦਾ ਸੰਦੂਕ ਕੇਵਲ ਤੰਬੂ ਹੇਠ ਪਿਆ ਹੈ। ਇਸ ਲਈ ਮੈਂ ਪਰਮੇਸ਼ੁਰ ਲਈ ਇੱਕ ਮੰਦਰ ਬਨਾਉਣਾ ਚਾਹੁੰਦਾ ਹਾਂ।”
੧ ਸਲਾਤੀਨ 9:3
ਯਹੋਵਾਹ ਨੇ ਉਸ ਨੂੰ ਕਿਹਾ, “ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਅਤੇ ਉਹ ਸਭ ਕੁਝ ਸੁਣਿਆ ਹੈ ਜਿਸ ਲਈ ਤੂੰ ਮੇਰੇ ਅੱਗੇ ਪ੍ਰਾਰਥਨਾ ਕੀਤੀ ਅਤੇ ਕਰਨ ਲਈ ਕਿਹਾ। ਤੂੰ ਇਹ ਮੰਦਰ ਬਣਾਇਆ ਅਤੇ ਮੈਂ ਇਸ ਨੂੰ ਪਵਿੱਤਰ ਅਸਥਾਨ ਘੋਸ਼ਿਤ ਕਰ ਦਿੱਤਾ ਹੈ। ਇਸ ਲਈ ਮੈਂ ਇੱਥੇ ਹਮੇਸ਼ਾ ਸਤਿਕਾਰਿਆ ਜਾਵਾਂਗਾ, ਅਤੇ ਮੈਂ ਇਸ ਉੱਤੇ ਹਮੇਸ਼ਾ ਨਿਗਾਹ ਰੱਖਾਂਗਾ।
੧ ਸਲਾਤੀਨ 8:29
ਪਹਿਲਾਂ ਤੂੰ ਆਖਿਆ ਸੀ, ‘ਮੈਂ ਇੱਥੇ ਸਤਿਕਾਰਿਆ ਜਾਵਾਂਗਾ’, ਇਸ ਮੰਦਰ ਵੱਲ ਤੇਰੀਆਂ ਅੱਖਾਂ ਦਿਨ-ਰਾਤ ਖੁਲ੍ਹੀਆਂ ਰਹਿਣ। ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣ ਜੋ ਮੈਂ ਇਸ ਮੰਦਰ ਵਿੱਚੋਂ ਕਰ ਰਿਹਾ ਹਾਂ।
੧ ਸਲਾਤੀਨ 8:16
‘ਮੈਂ ਆਪਣੇ ਲੋਕਾਂ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ। ਪਰ ਹੁਣ ਤੀਕ ਮੈਂ ਇਸਰਾਏਲ ਦੇ ਕਿਸੇ ਵੀ ਪਰਿਵਾਰ-ਸਮੂਹ ਵਿੱਚੋਂ ਕੋਈ ਸ਼ਹਿਰ ਨਹੀਂ ਚੁਣਿਆ ਸੀ ਕਿ ਕੌਣ ਮੇਰੇ ਨਾਮ ਲਈ ਮੰਦਰ ਉਸਾਰੇਗਾ। ਪਰ ਹੁਣ ਮੈਂ ਯਰੂਸ਼ਲਮ ਨੂੰ ਚੁਣਿਆ ਹੈ ਜਿੱਥੇ ਹਮੇਸ਼ਾ ਮੇਰਾ ਆਦਰ ਹੋਵੇਗਾ। ਅਤੇ ਮੈਂ ਦਾਊਦ ਨੂੰ ਮੇਰੇ ਲੋਕਾਂ, ਇਸਰਾਏਲ ਤੇ ਸ਼ਾਸਨ ਕਰਨ ਲਈ ਚੁਣਿਆ ਹੈ।’
੨ ਸਮੋਈਲ 7:2
ਪਾਤਸ਼ਾਹ ਦਾਊਦ ਨੇ ਨਾਥਾਨ ਨਬੀ ਨੂੰ ਆਖਿਆ, “ਵੇਖ, ਮੈਂ ਜੋ ਦਿਆਰ ਦੀ ਲੱਕੜ ਤੋਂ ਤਿਆਰ ਹੋਏ ਵੱਧੀਆ ਮਹਿਲ ਵਿੱਚ ਰਹਿੰਦਾ ਹਾਂ ਪਰ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਤੰਬੂ ਵਿੱਚ ਹੀ ਅਜੇ ਪਿਆ ਹੈ। ਸਾਨੂੰ ਉਸ ਪਵਿੱਤਰ ਸੰਦੂਕ ਲਈ ਵੱਧੀਆ ਇਮਾਰਤ ਤਿਆਰ ਕਰਵਾਉਣੀ ਚਾਹੀਦੀ ਹੈ।”