Nehemiah 12
1 ਨਵੇਂ ਲੋਕਾਂ ਦਾ ਯਰੂਸ਼ਲਮ ’ਚ ਆਉਣਾ ਇਹ ਉਹ ਜਾਜਕ ਅਤੇ ਲੇਵੀ ਹਨ ਜਿਹੜੇ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਅਤੇ ਯੇਸ਼ੂਆ ਦੇ ਨਾਲ ਆਏ: ਸ਼ਰਾਯਾਹ, ਯਿਰਮਿਯਾਹ, ਅਜ਼ਰਾ,
2 ਅਮਰਯਾਹ, ਮੱਲੂਕ, ਹੱਟੂਸ਼,
3 ਸ਼ਕਨਯਾਹ, ਰਹੁਮ, ਮਰੇਮੋਬ,
4 ਇੱਦੋ, ਗਿਨਬੋਈ, ਅਬੀਯਾਹ,
5 ਮਿਯ੍ਯਾਮੀਨ, ਮਆਦਯਾਹ, ਬਿਲਗਾਹ,
6 ਸ਼ਮਅਯਾਹ ਯੋਯਾਰੀਬ, ਯਦਆਯਾਹ,
7 ਸੱਲੂ, ਆਮੋਕ, ਹਿਲਕੀਯਾਹ ਅਤੇ ਯਦਆਯਾਹ। ਇਹ ਲੋਕ ਯੇਸ਼ੂਆ ਦੇ ਦਿਨਾਂ ਵਿੱਚ ਜਾਜਕਾਂ ਅਤੇ ਉਨ੍ਹਾਂ ਦੇ ਸੰਬੰਧੀਆਂ ਦੇ ਆਗੂ ਸਨ।
8 ਅਤੇ ਲੇਵੀਆਂ ਵਿੱਚੋਂ ਇਹ ਸਨ: ਯੇਸ਼ੂਆ, ਬਿੰਨੂਈ, ਕਦਮੀਏਲ, ਸ਼ੇਰੇਬਯਾਹ, ਯਹੂਦਾਹ ਅਤੇ ਮੱਤਨਯਾਹ ਜਿਹੜਾ ਆਪਣੇ ਭਰਾਵਾਂ ਸਮੇਤ ਧੰਨਵਾਦ ਦੇ ਗੀਤਾਂ ਦਾ ਇੰਚਾਰਜ ਸੀ।
9 ਬਕਬੁਕਯਾਹ ਅਤੇ ਉਨ੍ਨੀ ਉਨ੍ਹਾਂ ਲੇਵੀਆਂ ਦੇ ਸੰਬੰਧੀ ਸਨ ਅਤੇ ਇਹ ਦੋਨੋ ਆਦਮੀ ਉਨ੍ਹਾਂ ਦੇ ਸਾਹਮਣੇ ਵਾਲੇ ਪਾਸੇ ਸੇਵਾ ਵਿੱਚ ਖੜੋਁਦੇ ਹਨ।
10 ਯੇਸ਼ੂਆ ਯੋਯਾਕੀਮ ਦਾ ਪਿਤਾ ਸੀ, ਅਤੇ ਯੋਯਾਕੀਮ ਅਲਯਾਸ਼ੀਬ ਦਾ ਪਿਤਾ ਸੀ ਅਤੇ ਅਲਯਾਸ਼ੀਬ ਯੋਯਾਦਾ ਦਾ ਪਿਤਾ ਸੀ।
11 ਯੋਯਾਦਾ ਯੋਨਾਥਾਨ ਦਾ ਪਿਤਾ ਸੀ ਤੇ ਯੋਨਾਥਾਨ ਯਦ੍ਦੂਆ ਦਾ ਪਿਤਾ ਸੀ।
12 ਯੋਯਾਕੀਮ ਦੇ ਦਿਨਾਂ ਵਿੱਚ ਜਾਜਕਾਂ ਦੇ ਘਰਾਣਿਆਂ ਦੇ ਇਹ ਆਗੂ ਸਨ: ਸ਼ਰਯਾਹ ਘਰਾਣੇ ਦਾ ਆਗੂ ਮਿਰਾਯਾਹ ਸੀ। ਯਿਰਮਿਯਾਹ ਵੰਸ਼ ਦਾ ਆਗੂ ਹਨਨਯਾਹ ਸੀ।
13 ਅਜ਼ਰਾ ਘਰਾਣੇ ਦਾ ਆਗੂ ਮੱਸ਼ੁਲਾਮ ਅਤੇ ਅਮਰਯਾਹ ਦਾ ਯਹੋਹਾਨਾਨ ਸੀ।
14 ਮਲੂਕੀ ਘਰਾਣੇ ਦਾ ਆਗੂ ਯੋਨਾਥਾਨ ਸੀ ਅਤੇ ਸ਼ਬਨਯਾਹ ਘਰਾਣੇ ਦਾ ਆਗੂ ਯੂਸੁਫ਼ ਸੀ।
15 ਹਾਰੀਮ ਦੇ ਘਰਾਣੇ ਦਾ ਆਗੂ ਅਦਨਾ ਸੀ ਅਤੇ ਮਰਾਯੋਬ ਦੇ ਘਰਾਣੇ ਦਾ ਆਗੂ ਹਲਕਈ ਸੀ।
16 ਇੱਦੋ ਦੇ ਘਰਾਣੇ ਦਾ ਆਗੂ ਜ਼ਕਰਯਾਹ ਸੀ ਅਤੇ ਗਿਨਬੋਨ ਘਰਾਣੇ ਦਾ ਆਗੂ ਮੱਸ਼ੁਲਾਮ ਸੀ।
17 ਅਬੀਯਾਹ ਦੇ ਘਰਾਣੇ ਦਾ ਆਗੂ ਜ਼ਿਕਰੀ ਸੀ ਅਤੇ ਮਿਨਯਾਮੀਨ ਅਤੇ ਮੋਅਦਯਾਹ ਦੇ ਘਰਾਣਿਆਂ ਦਾ ਆਗੂ ਪਿਲਟਾਈ ਸੀ।
18 ਬਿਲਗਾਹ ਦੇ ਘਰਾਣੇ ਦਾ ਆਗੂ ਸ਼ਂਮੂਆ ਸੀ ਅਤੇ ਸ਼ਮਆਯਾਹ ਦੇ ਘਰਾਣੇ ਦਾ ਆਗੂ ਯਹੋਨਾਥਾਨ ਸੀ।
19 ਯੋਯਾਰੀਬ ਦੇ ਘਰਾਣੇ ਦਾ ਆਗੂ ਮਤਨਈ ਸੀ ਅਤੇ ਯਦਆਯਾਹ ਘਰਾਣੇ ਦਾ ਆਗੂ ਉਜ਼ੀ ਸੀ।
20 ਸਲਈ ਦੇ ਘਰਾਣੇ ਦਾ ਆਗੂ ਕਲਈ ਸੀ ਅਤੇ ਆਮੋਕ ਘਰਾਣੇ ਦਾ ਆਗੂ ਏਬਰ ਸੀ।
21 ਹਿਲਕੀਯਾਹ ਦੇ ਘਰਾਣੇ ਦਾ ਆਗੂ ਹਸ਼ਬਯਾਹ ਸੀ ਅਤੇ ਯਦਆਯਾਹ ਦੇ ਘਰਾਣੇ ਦਾ ਆਗੂ ਨਬਨੇਲ ਸੀ।
22 ਅਲਯਾਸ਼ੀਬ, ਯੋਯਾਦਆ, ਯੋਹਾਨਾਨ ਅਤੇ ਯਦ੍ਦੂਆ ਦੇ ਦਿਨਾਂ ਦੌਰਾਨ ਲੇਵੀਆਂ ਅਤੇ ਜਾਜਕਾਂ ਦੇ ਘਰਾਣਿਆਂ ਦੇ ਆਗੂਆਂ ਦੇ ਨਾਂ ਫਾਰਸੀ ਪਾਤਸ਼ਾਹ ਦਾਰਾ ਦੇ ਸ਼ਾਸਨਕਾਲ ਦੌਰਾਨ ਲਿਖੇ ਗਏ ਸਨ।
23 ਲੇਵੀਆਂ ਦੇ ਵੱਡੇਰਿਆਂ ਦੇ ਆਗੂ ਅਲਯਾਸ਼ੀਬ ਦੇ ਪੁੱਤਰ ਯੋਹਾਨਾਨ ਦੇ ਦਿਨਾਂ ਤੀਕ ਇਤਿਹਾਸ ਦੀ ਪੋਥੀ ਵਿੱਚ ਲਿਖੇ ਗਏ।
24 ਅਤੇ ਲੇਵੀਆਂ ਦੇ ਆਗੂ-ਹਸ਼ਬਯਾਹ, ਸ਼ੇਰੇਬਯਾਹ, ਕਦਮੀਏਲ ਦਾ ਪੁੱਤਰ ਯੇਸ਼ੂਆ ਅਤੇ ਉਨ੍ਹਾਂ ਦੇ ਭਰਾ, ਪਰਮੇਸ਼ੁਰ ਦੇ ਮਨੁੱਖ ਦਾਊਦ ਦੇ ਹੁਕਮ ਮੁਤਾਬਕ, ਉਹ ਉਸਤਤ ਦੇ ਗੀਤ ਸ਼ੁਰੂ ਕਰਨ ਲਈ ਇੱਕ-ਦੂਜੇ ਦੇ ਆਮ੍ਹੋ-ਸਾਹਮਣੇ ਖਲੋ ਗਏ, ਇੱਕ ਟੋਲਾ ਦੂਸਰੇ ਟੋਲੇ ਨੂੰ ਜਵਾਬ ਦਿੰਦਿਆਂ ਹੋਇਆਂ।
25 ਮੱਤਨਯਾਹ, ਬਕਬੁਕਯਾਹ, ਓਬਦਯਾਹ, ਮੱਸ਼ੁਲਾਮ, ਟਲਮੋਨ ਅਤੇ ਅੱਕੂਬ ਫ਼ਾਟਕਾਂ ਦੇ ਦਰਬਾਨ ਸਨ ਅਤੇ ਫ਼ਾਟਕਾਂ ਦੇ ਗੋਦਾਮਾਂ ਉੱਪਰ ਪਹਿਰਾ ਦਿੰਦੇ ਸਨ।
26 ਇਨ੍ਹਾਂ ਦਰਬਾਨਾਂ ਨੇ ਯੋਯਾਕੀਮ, ਯੇਸ਼ੂਆ ਦੇ ਪੁੱਤਰ, ਜੋ ਕਿ ਯੋਸਾਦਾਕ ਦਾ ਪੁੱਤਰ ਸੀ ਅਤੇ ਰਾਜਪਾਲ ਨਹਮਯਾਹ ਅਤੇ ਅਜ਼ਰਾ ਜਾਜਕ ਅਤੇ ਲਿਖਾਰੀ ਦੇ ਸਮੇਂ ਦੌਰਾਨ ਸੇਵਾ ਕੀਤੀ।