Bible

Matthew 8 - WEB (Punjabi)

1 When he came down from the mountain, great multitudes followed him.ਯਿਸੂ ਦਾ ਰੋਗੀ ਨੂੰ ਚੰਗਾ ਕਰਨਾ ਜਦੋਂ ਉਹ ਪਹਾੜੀ ਤੋਂ ਉੱਤਰਿਆ ਤਾਂ ਵੱਡੀ ਭੀੜ ਉਸ ਦੇ ਮਗਰ ਲੱਗ ਪਈ।

2 Behold, a leper came to him and worshiped him, saying, "Lord, if you want to, you can make me clean."ਇੱਕ ਕੋੜ੍ਹੀ ਨੇ ਯਿਸੂ ਕੋਲ ਆਕੇ ਉਸ ਅੱਗੇ ਮੱਥਾ ਟੇਕਿਆ ਅਤੇ ਕਿਹਾ, “ਪ੍ਰਭੂ ਜੀ ਜੇ ਤੁਸੀਂ ਚਾਹੋ ਤਾਂ ਮੈਨੂੰ ਠੀਕ ਕਰ ਸੱਕਦੇ ਹੋਂ।”

3 Jesus stretched out his hand, and touched him, saying, "I want to. Be made clean." Immediately his leprosy was cleansed.ਯਿਸੂ ਨੇ ਆਪਣਾ ਹੱਥ ਫ਼ੈਲਾਇਆ ਅਤੇ ਉਸ ਆਦਮੀ ਨੂੰ ਛੋਹਿਆ ਅਤੇ ਆਖਿਆ, “ਮੈਂ ਤੈਨੂੰ ਠੀਕ ਕਰਨਾ ਚਾਹੁੰਦਾ ਹਾਂ।” ਅਤੇ ਉਸੇ ਵੇਲੇ ਕੋੜ੍ਹੀ ਦਾ ਕੋੜ੍ਹ ਜਾਂਦਾ ਰਿਹਾ।

4 Jesus said to him, "See that you tell nobody, but go, show yourself to the priest, and offer the gift that Moses commanded, as a testimony to them."ਤਾਂ ਯਿਸੂ ਨੇ ਉਸ ਨੂੰ ਆਖਿਆ, “ਹੁਣੇ ਜੋ ਕੁਝ ਵਾਪਰਿਆ ਹੈ ਜਾਕੇ ਕਿਸੇ ਨੂੰ ਨਾ ਦੱਸੀਂ, ਪਰ ਜਾਕੇ ਆਪਣੇ ਜਾਜਕ ਨੂੰ ਵਿਖਾਈਂ ਅਤੇ ਮੂਸਾ ਦੀ ਸ਼ਰ੍ਹਾ ਦੇ ਹੁਕਮ ਅਨੁਸਾਰ ਜਾਕੇ ਭੇਟਾ ਚੜ੍ਹਾ ਲੋਕਾਂ ਲਈ ਇਹ ਇੱਕ ਸਾਖੀ ਹੋਵੇਗੀ।”

5 When he came into Capernaum, a centurion came to him, asking him,ਯਿਸੂ ਦਾ ਸੂਬੇਦਾਰ ਦੇ ਨੌਕਰ ਨੂੰ ਠੀਕ ਕਰਨਾ ਜਦੋਂ ਯਿਸੂ ਕਫ਼ਰਨਾਹੂਮ ਸ਼ਹਿਰ ਵਿੱਚ ਗਿਆ, ਤਾਂ ਸੂਬੇਦਾਰ ਉਸ ਕੋਲ ਇੱਕ ਬੇਨਤੀ ਲੈ ਕੇ ਆਇਆ,

6 and saying, "Lord, my servant lies in the house paralyzed, grievously tormented."“ਪ੍ਰਭੂ ਜੀ ਮੇਰਾ ਨੌਕਰ ਅਧਰੰਗ ਤੇ ਦਰਦ ਦਾ ਮਾਰਿਆ ਘਰ ਵਿੱਚ ਮੰਜੇ ਤੇ ਬਿਮਾਰ ਪਿਆ ਹੈ।”

7 Jesus said to him, "I will come and heal him."ਫ਼ੇਰ ਉਸ ਨੇ ਸੂਬੇਦਾਰ ਨੂੰ ਆਖਿਆ, “ਮੈਂ ਆਣਕੇ ਉਸ ਨੂੰ ਚੰਗਾ ਕਰ ਦਿਆਂਗਾ।”

8 The centurion answered, "Lord, I'm not worthy for you to come under my roof. Just say the word, and my servant will be healed.ਪਰ ਸੂਬੇਦਾਰ ਨੇ ਉੱਤਰ ਦਿੱਤਾ, “ਪ੍ਰਭੂ ਜੀ ਮੈਂ ਇਸ ਯੋਗ ਨਹੀਂ ਕਿ ਤੁਸੀਂ ਮੇਰੀ ਛੱਤ ਹੇਠ ਆਵੋ, ਜੇਕਰ ਤੁਸੀਂ ਸਿਰਫ਼ ਬਚਨ ਵੀ ਕਰ ਦੇਵੋ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ।

9 For I am also a man under authority, having under myself soldiers. I tell this one, 'Go,' and he goes; and tell another, 'Come,' and he comes; and tell my servant, 'Do this,' and he does it."ਕਿਉਂਕਿ ਮੈਂ ਵੀ ਦੂਜਿਆਂ ਦੇ ਅਧਿਕਾਰ ਹੇਠਾਂ ਇੱਕ ਮਨੁੱਖ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਅਧਿਕਾਰ ਵਿੱਚ ਰੱਖਦਾ ਹਾਂ ਅਤੇ ਜੇ ਕਿਸੇ ਨੂੰ ਆਖਦਾ ਹਾਂ, ‘ਜਾ!’ ਤਾਂ ਉਹ ਜਾਂਦਾ ਹੈ ਅਤੇ ਜਦ ਦੂਜੇ ਨੂੰ ਕਹਾਂ, ‘ਆ!’ ਤਾਂ ਉਹ ਆਉਂਦਾ ਹੈ, ਅਤੇ ਜਦ ਅਪਣੇ ਨੌਕਰ ਨੂੰ ਕਹਿੰਦਾ ਹਾਂ ਇੰਝ ਕਰ ਤਾਂ ਉਹ ਉਵੇਂ ਕਰਦਾ ਹੈ।”

10 When Jesus heard it, he marveled, and said to those who followed, "Most assuredly I tell you, I haven't found so great a faith, not even in Israel.ਯਿਸੂ ਨੇ ਇਹ ਸੁਣਕੇ ਅਚਰਜ ਮੰਨਿਆ ਅਤੇ ਉਨ੍ਹਾਂ ਨੂੰ ਜਿਹੜੇ ਮਗਰ-ਮਗਰ ਆਉਂਦੇ ਸਨ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਸ ਆਦਮੀ ਵਿੱਚ ਇਸਰਾਏਲ ਦੇ ਕਿਸੇ ਵੀ ਆਦਮੀ ਨਾਲੋਂ ਵੱਧ ਵਿਸ਼ਵਾਸ ਹੈ।

11 I tell you that many will come from the east and the west, and will sit down with Abraham, Isaac, and Jacob in the Kingdom of Heaven,ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤ ਸਾਰੇ ਲੋਕ ਪੂਰਬ ਅਤੇ ਪੱਛਮ ਵਿੱਚੋਂ ਆਉਣਗੇ। ਉਹ ਸਵਰਗ ਦੇ ਰਾਜ ਵਿੱਚ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਬੈਠਕੇ ਖਾਣਗੇ।

12 but the children of the Kingdom will be thrown out into the outer darkness. There will be weeping and the gnashing of teeth."ਪਰ ਉਹ ਲੋਕ ਜਿਨ੍ਹਾਂ ਕੋਲ ਰਾਜ ਹੋਣਾ ਚਾਹੀਦਾ ਹੈ ਬਾਹਰ ਸੁੱਟੇ ਜਾਣਗੇ। ਉਹ ਬਾਹਰ ਹਨੇਰੇ ਵਿੱਚ ਸੁੱਟੇ ਜਾਣਗੇ, ਲੋਕ ਉਸ ਜਗ੍ਹਾ ਚੀਕਣਗੇ ਅਤੇ ਦਰਦ ਨਾਲ ਆਪਣੇ ਦੰਦ ਪੀਸਣਗੇ।”

13 Jesus said to the centurion, "Go your way. Let it be done for you as you have believed." His servant was healed in that hour.ਤਦ ਯਿਸੂ ਨੇ ਸੂਬੇਦਾਰ ਨੂੰ ਆਖਿਆ, “ਤੂੰ ਘਰ ਜਾ, ਜਿਵੇਂ ਤੂੰ ਵਿਸ਼ਵਾਸ ਕੀਤੀ ਹੈ ਉਹ ਉਵੇਂ ਹੀ ਚੰਗਾ ਕੀਤਾ ਜਾਵੇਗਾ।” ਅਤੇ ਉਸਦਾ ਨੌਕਰ ਉਸੇ ਘੜੀ ਚੰਗਾ ਹੋ ਗਿਆ।

14 When Jesus came into Peter's house, he saw his wife's mother lying sick with a fever.ਯਿਸੂ ਦਾ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰਨਾ ਯਿਸੂ ਨੇ ਪਤਰਸ ਦੇ ਘਰ ਆਕੇ ਉਸਦੀ ਸੱਸ ਨੂੰ ਤਾਪ ਨਾਲ ਪਈ ਵੇਖਿਆ।

15 He touched her hand, and the fever left her. She got up and served him.{TR reads "them" instead of "him"}ਤਾਂ ਯਿਸੂ ਨੇ ਉਸਦਾ ਹੱਥ ਛੋਹਿਆ ਅਤੇ ਉਸਦਾ ਤਾਪ ਲਹਿ ਗਿਆ, ਫ਼ੇਰ ਉਸ ਨੇ ਉੱਠ ਕੇ ਉਸਦੀ ਖਾਤਿਰ ਕੀਤੀ।

16 When evening came, they brought to him many possessed with demons. He cast out the spirits with a word, and healed all who were sick;ਜਦੋਂ ਸ਼ਾਮ ਹੋਈ ਤਾਂ ਉਸ ਕੋਲ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਲਿਆਇਆ ਗਿਆ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਯਿਸੂ ਨੇ ਆਪਣੇ ਬਚਨਾਂ ਨਾਲ ਭੂਤਾਂ ਨੂੰ ਕੱਢ ਦਿੱਤਾ ਅਤੇ ਯਿਸੂ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਚੰਗਿਆਂ ਕਰ ਦਿੱਤਾ ਜੋ ਬਿਮਾਰ ਸਨ।

17 that it might be fulfilled which was spoken through Isaiah the prophet, saying: "He took our infirmities, and bore our diseases."ਉਸ ਨੇ ਇਹ ਨਬੀ ਯਸਾਯਾਹ ਦੇ ਬਚਨਾਂ ਨੂੰ ਪੂਰਾ ਕਰਨ ਲਈ ਕੀਤਾ: “ਉਸਨੇ ਖੁਦ ਸਾਡੀਆਂ ਬਿਮਾਰੀਆਂ ਲੈ ਲਈਆਂ ਅਤੇ ਰੋਗਾਂ ਨੂੰ ਚੁੱਕ ਲਿਆ।”

18 Now when Jesus saw great multitudes around him, he gave the order to depart to the other side.ਯਿਸੂ ਦਾ ਅਨੁਸਰਣ ਜਦੋਂ ਯਿਸੂ ਨੇ ਆਪਣੇ ਆਲੇ-ਦੁਆਲੇ ਭੀੜ ਵੇਖੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਝੀਲ ਦੇ ਪਰਲੇ ਪਾਰ ਜਾਣ ਲਈ ਕਿਹਾ।

19 A scribe came, and said to him, "Teacher, I will follow you wherever you go."ਫ਼ੇਰ ਇੱਕ ਨੇਮ ਦੇ ਉਪਦੇਸ਼ਕ ਨੇ ਯਿਸੂ ਨੂੰ ਕੋਲ ਆਕੇ ਕਿਹਾ, “ਗੁਰੂ ਜੀ ਜਿੱਥੇ ਕਿਤੇ ਵੀ ਤੂੰ ਜਾਵੇਂ ਮੈਂ ਤੇਰੇ ਪਿੱਛੇ ਚੱਲਾਂਗਾ।”

20 Jesus said to him, "The foxes have holes, and the birds of the sky have nests, but the Son of Man has nowhere to lay his head."ਤਾਂ ਯਿਸੂ ਨੇ ਉਸ ਨੂੰ ਆਖਿਆ, “ਲੂੰਬੜੀਆਂ ਦੇ ਘੁਰਨੇ ਹਨ ਅਤੇ ਪੰਛੀਆਂ ਲਈ ਆਲ੍ਹਣੇ ਹਨ ਪਰ ਮਨੁੱਖ ਦੇ ਪੁੱਤਰ ਨੂੰ ਸਿਰ ਰੱਖ ਕੇ ਆਰਾਮ ਕਰਨ ਲਈ ਕੋਈ ਥਾਂ ਨਹੀਂ ਹੈ।”

21 Another of his disciples said to him, "Lord, allow me first to go and bury my father."ਉਸ ਦੇ ਇੱਕ ਦੂਜੇ ਚੇਲੇ ਨੇ ਉਸ ਨੂੰ ਆਖਿਆ, “ਪ੍ਰਭੂ, ਮੈਨੂੰ ਪਰਵਾਨਗੀ ਦਿਓ ਕਿ ਮੈਂ ਪਹਿਲਾਂ ਜਾਕੇ ਆਪਣੇ ਪਿਉ ਨੂੰ ਦਫ਼ਨਾਵਾਂ ਫੇਰ ਮੈਂ ਤੁਹਾਡਾ ਅਨੁਸਰਣ ਕਰਾਂਗਾ।”

22 But Jesus said to him, "Follow me, and leave the dead to bury their own dead."ਪਰ ਯਿਸੂ ਨੇ ਉਸ ਨੂੰ ਕਿਹਾ, “ਤੂੰ ਮੇਰੇ ਮਗਰ ਚੱਲਿਆ ਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਖੁਦ ਦੱਬਣ ਦੇ।”

23 When he got into a boat, his disciples followed him.ਯਿਸੂ ਦਾ ਤੂਫਾਨ ਨੂੰ ਰੋਕਣਾ ਜਦੋਂ ਯਿਸੂ ਬੇੜੀ ਉੱਤੇ ਚੜ੍ਹ੍ਹਿਆ ਤਾਂ ਉਸ ਦੇ ਚੇਲੇ ਉਸ ਦੇ ਮਗਰ ਆਏ।

24 Behold, a great tempest arose in the sea, so much that the boat was covered with the waves, but he was asleep.ਝੀਲ ਵਿੱਚ ਇੰਨਾ ਤੂਫਾਨ ਆਇਆ ਕਿ ਬੇੜੀ ਲਹਿਰਾਂ ਵਿੱਚ ਹੀ ਲੁੱਕਦੀ ਜਾ ਰਹੀ ਸੀ। ਪਰ ਯਿਸੂ ਸੌਂ ਰਿਹਾ ਸੀ।

25 They came to him, and woke him up, saying, "Save us, Lord! We are dying!"ਚੇਲੇ ਉਸ ਕੋਲ ਆਏ ਅਤੇ ਉਸ ਨੂੰ ਜਗਾਇਆ। ਉਨ੍ਹਾਂ ਨੇ ਯਿਸੂ ਨੂੰ ਆਖਿਆ, “ਪ੍ਰਭੂ ਸਾਨੂੰ ਬਚਾਓ, ਅਸੀਂ ਡੁੱਬ ਰਹੇ ਹਾਂ।”

26 He said to them, "Why are you fearful, oh you of little faith?" Then he got up, rebuked the wind and the sea, and there was a great calm.ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇੰਨਾ ਕਿਉਂ ਡਰਦੇ ਹੋ? ਤੁਹਾਨੂੰ ਪੂਰਾ ਵਿਸ਼ਵਾਸ ਨਹੀਂ ਹੈ।” ਤਦ ਉਸ ਨੇ ਉੱਠ ਕੇ ਹਵਾ ਅਤੇ ਲਹਿਰਾਂ ਨੂੰ ਦਬਕਾ ਮਾਰਿਆ। ਫਿਰ ਇੱਕਦਮ ਚੈਨ ਹੋ ਗਿਆ।

27 The men marveled, saying, "What kind of man is this, that even the wind and the sea obey him?"ਤਾਂ ਉਹ ਮਨੁੱਖ ਹੈਰਾਨ ਹੋਕੇ ਬੋਲੇ, “ਇਹ ਕਿਹੋ ਜਿਹਾ ਪੁਰੱਖ ਹੈ ਕਿ ਹਵਾ ਅਤੇ ਲਹਿਰਾਂ ਵੀ ਇਸਦੀ ਗੱਲ ਮੰਨ ਲੈਦੀਆਂ ਹਨ!”

28 When he came to the other side, into the country of the Gergesenes, two people possessed by demons met him there, coming out of the tombs, exceedingly fierce, so that nobody could pass by that way.ਯਿਸੂ ਨੇ ਦੋ ਮਨੁੱਖਾਂ ਵਿੱਚੋਂ ਭੂਤ ਕੱਢੇ ਜਦੋਂ ਯਿਸੂ ਝੀਲ ਦੇ ਪਾਰ ਗਦਰੀਨੀਆਂ ਦੇ ਦੇਸ਼ ਵਿੱਚ ਪਹੁੰਚਿਆ, ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਕਬਰਾਂ ਵਿੱਚੋਂ ਨਿਕਲ ਕੇ ਯਿਸੂ ਕੋਲ ਆਏ ਅਤੇ ਉਹ ਇੰਨੇ ਖਤਰਨਾਕ ਸਨ ਕਿ ਉਸ ਰਸਤੇ ਤੋਂ ਕੋਈ ਲੰਘ ਨਹੀਂ ਸੀ ਸੱਕਦਾ।

29 Behold, they cried out, saying, "What do we have to do with you, Jesus, Son of God? Have you come here to torment us before the time?"ਉਨ੍ਹਾਂ ਦੋ ਮਨੁੱਖਾਂ ਨੇ ਉਸ ਨੂੰ ਪੁਕਾਰ ਕੇ ਆਖਿਆ, “ਹੇ ਪਰਮੇਸ਼ੁਰ ਦੇ ਪੁੱਤਰ! ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਮਿਥੇ ਹੋਏ ਵੇਲੇ ਤੋਂ ਪਹਿਲਾਂ ਇੱਥੇ ਸਾਨੂੰ ਦੁੱਖ ਦੇਣ ਆਇਆ ਹੈ?”

30 Now there was a herd of many pigs feeding far away from them.ਉਨ੍ਹਾਂ ਤੋਂ ਕੁਝ ਦੂਰ, ਉੱਥੇ ਸੂਰਾਂ ਦਾ ਬਹੁਤ ਵੱਡਾ ਇੱਜ਼ੜ ਚਰ ਰਿਹਾ ਸੀ।

31 The demons begged him, saying, "If you cast us out, permit us to go away into the herd of pigs."ਭੂਤਾਂ ਨੇ ਉਸਦੀਆਂ ਮਿੰਨਤਾਂ ਕਰਕੇ ਆਖਿਆ, “ਜੇਕਰ ਤੂੰ ਸਾਨੂੰ ਕੱਢਣਾ ਹੈ ਤਾਂ ਸਾਨੂੰ ਸੂਰਾਂ ਦੇ ਇੱਜੜ ਵਿੱਚ ਘਲ ਦੇ।”

32 He said to them, "Go!" They came out, and went into the herd of pigs: and behold, the whole herd of pigs rushed down the cliff into the sea, and died in the water.ਉਸ ਨੇ ਉਨ੍ਹਾਂ ਨੂੰ ਕਿਹਾ, “ਜਾਓ” ਤਾਂ ਭੂਤ ਨਿਕਲ ਕੇ ਸੂਰਾਂ ਵਿੱਚ ਜਾ ਵੜੇ, ਉਹ ਸੂਰਾਂ ਦਾ ਇੱਜ਼ੜ ਪਹਾੜੀ ਦੀ ਢਲਾਣ ਤੋਂ ਭੱਜਿਆ ਅਤੇ ਝੀਲ ਵਿੱਚ ਡਿੱਗ ਪਿਆ ਅਤੇ ਡੁੱਬ ਗਿਆ।

33 Those who fed them fled, and went away into the city, and told everything, including what happened to those who were possessed with demons.ਤਦ ਸੂਰਾਂ ਦੇ ਇਜ਼ੜ ਦੇ ਰੱਖਵਾਲੇ ਸ਼ਹਿਰ ਅੰਦਰ ਨੂੰ ਭੱਜੇ। ਉਨ੍ਹਾਂ ਨੇ ਸੂਰਾਂ ਅਤੇ ਭੂਤਾਂ ਦੇ ਕਾਬਿਜ਼ ਲੋਕਾਂ ਨਾਲ ਵਾਪਰਨ ਵਾਲੀ ਘਟਨਾ ਦਾ ਵਰਨਣ ਕਰ ਦਿੱਤਾ।

34 Behold, all the city came out to meet Jesus. When they saw him, they begged that he would depart from their borders.ਤਦ ਸਾਰਾ ਨਗਰ ਯਿਸੂ ਨੂੰ ਮਿਲਣ ਲਈ ਆਇਆ ਅਤੇ ਉਸ ਨੂੰ ਉਨ੍ਹਾਂ ਦਾ ਇਲਾਕਾ ਛੱਡਣ ਲਈ ਬੇਨਤੀ ਕੀਤੀ।

Punjabi Bible