Matthew 23:35 “ਹਾਂ, ਤੁਸੀਂ ਧਰਮੀ ਹਾਬਲ ਦੇ ਸਮੇਂ ਤੋਂ ਲੈ ਕੇ ਜ਼ਕਰਯਾਹ ਤੱਕ ਸਾਰੇ ਧਰਮੀ ਲੋਕਾਂ ਦੇ ਕਤਲ ਦੇ ਦੋਸ਼ੀ ਹੋਵੋਂਗੇ। ਬਕਰਯਾਹ ਦਾ ਪੁੱਤਰ ਜ਼ਕਰਯਾਹ ਮੰਦਰ ਅਤੇ ਜਗਵੇਦੀ ਦੇ ਵਿੱਚਕਾਰ ਮਾਰਿਆ ਗਿਆ ਸੀ।
Matthew 23:35 in Other Translations
King James Version (KJV) That upon you may come all the righteous blood shed upon the earth, from the blood of righteous Abel unto the blood of Zacharias son of Barachias, whom ye slew between the temple and the altar.
American Standard Version (ASV) that upon you may come all the righteous blood shed on the earth, from the blood of Abel the righteous unto the blood of Zachariah son of Barachiah, whom ye slew between the sanctuary and the altar.
Bible in Basic English (BBE) So that on you may come all the blood of the upright on the earth, from the blood of upright Abel to the blood of Zachariah, son of Barachiah, whom you put to death between the Temple and the altar.
Darby English Bible (DBY) so that all righteous blood shed upon the earth should come upon *you*, from the blood of righteous Abel to the blood of Zacharias son of Barachias, whom ye slew between the temple and the altar.
World English Bible (WEB) that on you may come all the righteous blood shed on the earth, from the blood of righteous Abel to the blood of Zachariah son of Barachiah, whom you killed between the sanctuary and the altar.
Young's Literal Translation (YLT) that on you may come all the righteous blood being poured out on the earth from the blood of Abel the righteous, unto the blood of Zacharias son of Barachias, whom ye slew between the sanctuary and the altar:
That
ὅπως
hopōs
OH-pose
may come
ἔλθῃ
erchomai
ARE-hoh-may
upon
ἐφ'
epi
ay-PEE
you
ὑμᾶς
hymas
yoo-MAHS
all
πᾶν
pas
pahs
blood
αἷμα
haima
AY-ma
the righteous
δίκαιον
dikaios
THEE-kay-ose
shed
ἐκχυνόμενον
ekcheō
ake-HAY-oh
upon
ἐπὶ
epi
ay-PEE
the
τῆς
ho
oh
earth,
γῆς
gē
gay
from
ἀπὸ
apo
ah-POH
the
τοῦ
ho
oh
blood
αἵματος
haima
AY-ma
of Abel
Ἅβελ
abel
AH-vale
τοῦ
ho
oh
righteous
δικαίου
dikaios
THEE-kay-ose
unto
ἕως
heōs
AY-ose
the
τοῦ
ho
oh
blood
αἵματος
haima
AY-ma
of Zacharias
Ζαχαρίου
zacharias
za-ha-REE-as
son
υἱοῦ
huios
yoo-OSE
of Barachias,
Βαραχίου
barachias
va-ra-HEE-as
whom
ὃν
hos
ose
ye slew
ἐφονεύσατε
phoneuō
foh-NAVE-oh
between
μεταξὺ
metaxy
may-ta-KSYOO
the
τοῦ
ho
oh
temple
ναοῦ
naos
na-OSE
and
καὶ
kai
kay
the
τοῦ
ho
oh
altar.
θυσιαστηρίου
thysiastērion
thyoo-see-ah-STAY-ree-one
Read Full Chapter :
Matthew 23
Cross Reference
ਜ਼ਿਕਰ ਯਾਹ 1:1
ਯਹੋਵਾਹ ਆਪਣੇ ਲੋਕਾਂ ਨੂੰ ਮੋੜਨ ਦਾ ਚਾਹਵਾਨ ਬਰਕਯਾਹ ਦੇ ਪੁੱਤਰ ਜ਼ਕਰਯਾਹ ਨੂੰ ਯਹੋਵਾਹ ਵੱਲੋਂ ਇਹ ਬਾਣੀ ਹੋਈ। ਇਹ ਫ਼ਾਰਸ ਦੇ ਪਾਤਸ਼ਾਹ ਦਾਰਾ ਦੇ ਦੂਜੇ ਸਾਲ ਦੇ 8 ਵੇਂ ਮਹੀਨੇ ਦੀ ਗੱਲ ਹੈ। (ਜ਼ਕਰਯਾਹ ਬਰਕਯਾਹ ਦਾ ਪੁੱਤਰ ਸੀ ਅਤੇ ਬਰਕਯਾਹ ਇੱਦੋ ਨਬੀ ਦਾ ਪੁੱਤਰ ਸੀ।) ਉਹ ਸੰਦੇਸ਼ ਇਉਂ ਸੀ:
ਪੈਦਾਇਸ਼ 4:8
ਕਇਨ ਨੇ ਆਪਣੇ ਭਰਾ ਹਾਬਲ ਨੂੰ ਆਖਿਆ, “ਆ, ਖੇਤ ਵਿੱਚ ਚੱਲੀਏ।” ਇਸ ਲਈ ਕਇਨ ਤੇ ਹਾਬਲ ਖੇਤ ਨੂੰ ਚੱਲੇ ਗਏ। ਫ਼ੇਰ ਕਇਨ ਨੇ ਆਪਣੇ ਭਰਾ ਹਾਬਲ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਮਾਰ ਦਿੱਤਾ।
ਇਬਰਾਨੀਆਂ 11:4
ਕਇਨ ਅਤੇ ਹਾਬਲ ਦੋਹਾਂ ਨੇ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਈਆਂ ਸਨ। ਪਰ ਹਾਬਲ ਨੇ ਪਰਮੇਸ਼ੁਰ ਨੂੰ ਬਿਹਤਰ ਬਲੀ ਚੜ੍ਹਾਈ ਸੀ ਕਿਉਂਕਿ ਉਸ ਨੂੰ ਨਿਹਚਾ ਸੀ। ਪਰਮੇਸ਼ੁਰ ਨੇ ਆਖਿਆ ਕਿ ਉਹ ਹਾਬਲ ਦੀਆਂ ਚੜ੍ਹਾਈਆਂ ਚੀਜ਼ਾਂ ਤੋਂ ਪ੍ਰਸੰਨ ਸੀ। ਅਤੇ ਇਸ ਲਈ ਪਰਮੇਸ਼ੁਰ ਨੇ ਹਾਬਲ ਨੂੰ ਚੰਗਾ ਮਨੁੱਖ ਆਖਿਆ ਕਿਉਂਕਿ ਉਸ ਨੂੰ ਨਿਹਚਾ ਸੀ। ਹਾਬਲ ਮਰ ਗਿਆ, ਪਰ ਆਪਣੀ ਨਿਹਚਾ ਰਾਹੀਂ ਉਹ ਹਾਲੇ ਵੀ ਬੋਲ ਰਿਹਾ ਹੈ।
੨ ਤਵਾਰੀਖ਼ 24:20
ਤਦ ਪਰਮੇਸ਼ੁਰ ਦਾ ਆਤਮਾ ਜ਼ਕਰਯਾਹ, ਯਹੋਯਾਦਾ ਜਾਜਕ ਦੇ ਪੁੱਤਰ ਉੱਤੇ ਆਇਆ। ਉਹ ਉੱਚੇ ਥਾਂ ਤੇ ਖਲੋ ਗਿਆ ਅਤੇ ਲੋਕਾਂ ਨੂੰ ਆਖਣ ਲੱਗ ਪਿਆ ਕਿ, ਪਰਮਮੇਸ਼ੁਰ ਆਖਦਾ, ਤੁਸੀਂ ਯਹੋਵਾਹ ਦੇ ਹੁਕਮਨਾਮਿਆਂ ਨੂੰ ਕਿਉਂ ਤੋੜਦੇ ਹੋ? ਤੁਸੀਂ ਤਰਕੀ ਨਹੀਂ ਕਰ ਸੱਕਦੇ ਕਿਉਂ ਕਿ ਤੁਸੀਂ ਯਹੋਵਾਹ ਵੱਲ ਆਪਣੀਆਂ ਪਿੱਠਾ ਮੋੜ ਲਈਆਂ ਹਨ, ਇਸ ਲਈ ਯਹੋਵਾਹ ਵੀ ਤੁਹਾਡੇ ਵੱਲ ਆਪਣੀ ਪਿੱਠ ਮੋੜ ਲਵੇਗਾ।
ਪਰਕਾਸ਼ ਦੀ ਪੋਥੀ 18:24
ਬੇਬੀਲੋਨ ਨਬੀਆਂ ਨੂੰ ਅਤੇ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਮਾਰਨ ਦਾ ਦੋਸ਼ੀ ਹੈ ਜਿਹੜੇ ਧਰਤੀ ਤੇ ਮਾਰੇ ਗਏ ਹਨ।”
ਯਸਈਆਹ 26:21
ਯਹੋਵਾਹ ਦੁਨੀਆਂ ਦੇ ਲੋਕਾਂ ਦਾ ਨਿਆਂ ਕਰਨ ਲਈ ਆਪਣਾ ਸਥਾਨ ਛੱਡ ਦੇਵੇਗਾ ਜੋ ਵੀ ਮੰਦੇ ਕੰਮ ਉਨ੍ਹਾਂ ਨੇ ਕੀਤੇ ਹਨ। ਧਰਤੀ ਉਨ੍ਹਾਂ ਲੋਕਾਂ ਦੇ ਖੂਨ ਨੂੰ ਜ਼ਾਹਰ ਕਰੇਗੀ ਜਿਹੜੇ ਮਾਰੇ ਗਏ ਹਨ। ਧਰਤੀ ਮਰੇ ਹੋਏ ਲੋਕਾਂ ਨੂੰ ਹੋਰ ਨਹੀਂ ਕੱਜੇਗੀ।
ਯਰਮਿਆਹ 2:30
“ਤੁਹਾਨੂੰ, ਯਹੂਦਾਹ ਦੇ ਲੋਕਾਂ ਨੂੰ, ਮੈਂ ਸਜ਼ਾ ਦਿੱਤੀ ਸੀ ਪਰ ਇਸਦਾ ਕੋਈ ਫ਼ਾਇਦਾ ਨਹੀਂ ਹੋਇਆ। ਤੁਸੀਂ ਮੇਰੇ ਵੱਲ ਵਾਪਸ ਨਹੀਂ ਪਰਤੇ, ਜਦੋਂ ਤੁਹਾਨੂੰ ਸਜ਼ਾ ਦਿੱਤੀ ਗਈ ਸੀ। ਤੁਸੀਂ ਉਹ ਨਬੀ ਕਤਲ ਕਰ ਦਿੱਤੇ ਸਨ ਜੋ ਤੁਹਾਡੇ ਕੋਲ ਆਏ। ਤੁਸੀਂ ਸ਼ੇਰਾਂ ਵਰਗੇ ਖਤਰਨਾਕ ਸੀ ਅਤੇ ਤੁਸੀਂ ਨਬੀ ਕਤਲ ਕਰ ਦਿੱਤੇ।”
ਯਰਮਿਆਹ 2:34
ਤੇਰੇ ਹੱਥਾਂ ਉੱਤੇ ਖੂਨ ਹੈ! ਇਹ ਗਰੀਬਾਂ, ਮਾਸੂਮ ਲੋਕਾਂ ਦਾ ਖੂਨ ਹੈ। ਤੂੰ ਉਨ੍ਹਾਂ ਲੋਕਾਂ ਨੂੰ ਆਪਣੇ ਘਰ ਲੁੱਟਣ ਆਇਆਂ ਨੂੰ ਨਹੀਂ ਫ਼ੜਿਆ! ਤੂੰ ਉਨ੍ਹਾਂ ਨੂੰ ਬਿਨਾ ਕਾਰਣ ਮਾਰ ਮੁਕਾਇਆ!
ਯਰਮਿਆਹ 26:15
ਪਰ ਜੇ ਤੁਸੀਂ ਮੈਨੂੰ ਮਾਰ ਦਿਓਗੇ, ਤਾਂ ਇੱਕ ਗੱਲ ਬਾਰੇ ਯਕੀਨ ਰੱਖਣਾ। ਤੁਸੀਂ ਇੱਕ ਬੇਗੁਨਾਹ ਬੰਦੇ ਨੂੰ ਮਾਰਨ ਦੇ ਦੋਸ਼ੀ ਹੋਵੋਗੇ। ਤੁਸੀਂ ਇਸ ਸ਼ਹਿਰ ਨੂੰ ਅਤੇ ਇਸਦੇ ਹਰ ਵਾਸੀ ਨੂੰ ਵੀ ਦੋਸ਼ੀ ਬਣਾ ਦਿਓਗੇ। ਯਹੋਵਾਹ ਨੇ ਸੱਚਮੁੱਚ ਮੈਨੂੰ ਤੁਹਾਡੇ ਵੱਲ ਭੇਜਿਆ ਹੈ। ਜਿਹੜਾ ਸੰਦੇਸ਼ ਤੁਸੀਂ ਸੁਣਿਆ ਹੈ ਓਹ ਯਹੋਵਾਹ ਵੱਲੋਂ ਹੀ ਹੈ।”
ਪੈਦਾਇਸ਼ 9:5
ਮੈਂ ਤੁਹਾਡੀਆਂ ਜ਼ਿੰਦਗੀਆਂ ਲਈ ਤੁਹਾਡੇ ਖੂਨ ਦੀ ਮੰਗ ਕਰਾਂਗਾ। ਮਤਲਬ ਇਹ ਕਿ, ਮੈਂ ਕਿਸੇ ਵੀ ਉਸ ਜਾਨਵਰ ਦੀ ਜਾਨ ਦੀ ਮੰਗ ਕਰਾਂਗਾ ਜਿਹੜਾ ਕਿਸੇ ਬੰਦੇ ਨੂੰ ਮਾਰੇਗਾ ਅਤੇ ਮੈਂ ਕਿਸੇ ਵੀ ਓਸ ਬੰਦੇ ਦੀ ਜਾਨ ਦੀ ਮੰਗ ਕਰਾਂਗਾ ਜਿਹੜਾ ਕਿਸੇ ਹੋਰ ਆਦਮੀ ਦੀ ਜਾਨ ਲਵੇਗਾ।
ਨੂਹ 4:13
ਇਹ ਇਸ ਲਈ ਵਾਪਰਿਆ ਕਿਉਂ ਕਿ ਯਰੂਸ਼ਲਮ ਦੇ ਨਬੀਆਂ ਨੇ ਪਾਪ ਕੀਤਾ। ਇਹ ਇਸ ਲਈ ਵਾਪਰਿਆ ਕਿਉਂ ਕਿ ਯਰੂਸ਼ਲਮ ਦੇ ਜ਼ਾਜਕਾਂ ਨੇ ਦੁਸ਼ਟ ਗੱਲਾਂ ਕੀਤੀਆਂ। ਉਹ ਲੋਕ ਯਰੂਸ਼ਲਮ ਅੰਦਰ ਧਰਮੀ ਲੋਕਾਂ ਦਾ ਖੂਨ ਵਗਾ ਰਹੇ ਸਨ।
ਲੋਕਾ 11:51
ਤੁਹਾਨੂੰ ਸਾਰੇ ਕਤਲਾਂ ਦੇ ਫ਼ਲ ਦਾ ਸਾਹਮਣਾ ਕਰਨਾ ਪਵੇਗਾ ਹਾਬਲ ਦੇ ਕਤਲ ਤੋਂ ਲੈ ਕੇ ਜ਼ਕਰਯਾਹ ਦੇ ਕਤਲ ਤੱਕ, ਜੋ ਜਗਵੇਦੀ ਅਤੇ ਮੰਦਰ ਦੇ ਵਿੱਚਕਾਰ ਮਾਰਿਆ ਸੀ। ਹਾਂ, ਮੈਂ ਤੁਹਾਨੂੰ ਦੱਸਦਾ ਹਾਂ ਇਸ ਸਭ ਵਾਸਤੇ ਇਸ ਪੀੜ੍ਹੀ ਦੇ ਲੋਕਾਂ ਨੂੰ ਜਿੰਮੇਦਾਰ ਠਹਿਰਾਇਆ ਜਾਵੇਗਾ।
ਇਬਰਾਨੀਆਂ 12:24
ਤੁਸੀਂ ਯਿਸੂ ਕੋਲ ਆਏ ਹੋ। ਜੋ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਨਵਾਂ ਕਰਾਰ ਲੈ ਕੇ ਆਇਆ ਹੈ। ਤੁਸੀਂ ਉਸ ਛਿੜਕੇ ਹੋਏ ਲਹੂ ਕੋਲ ਆਏ ਹੋ ਜਿਹੜਾ ਸਾਨੂੰ ਹਾਬਲ ਦੇ ਲਹੂ ਨਾਲੋਂ ਬਿਹਤਰ ਗੱਲਾਂ ਬਾਰੇ ਦੱਸਦਾ ਹੈ।
੧ ਯੂਹੰਨਾ 3:11
ਇੱਕ ਦੂਸਰੇ ਨੂੰ ਪਿਆਰ ਕਰੋ ਇਹੀ ਉਪਦੇਸ਼ ਹੈ ਜਿਹੜਾ ਤੁਸੀਂ ਸ਼ੁਰੂ ਤੋਂ ਸੁਣਿਆ ਹੈ; ਸਾਨੂੰ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ।
ਯਰਮਿਆਹ 26:23
ਉਨ੍ਹਾਂ ਲੋਕਾਂ ਨੇ ਊਰੀਯਾਹ ਨੂੰ ਮਿਸਰ ਵਿੱਚੋਂ ਲਿਆਂਦਾ। ਫ਼ੇਰ ਉਹ ਲੋਕ ਊਰੀਯਾਹ ਨੂੰ ਰਾਜੇ ਯਹੋਯਾਕੀਮ ਕੋਲ ਲੈ ਗਏ। ਯਹੋਯਾਕੀਮ ਨੇ ਊਰੀਯਾਹ ਨੂੰ ਤਲਵਾਰ ਨਾਲ ਕਤਲ ਕਰਨ ਦਾ ਹੁਕਮ ਦੇ ਦਿੱਤਾ। ਊਰੀਯਾਹ ਦੀ ਲਾਸ਼ ਨੂੰ ਉਸ ਕਬਰਿਸਤਾਨ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਗਰੀਬ ਲੋਕਾਂ ਨੂੰ ਦਫ਼ਨ ਕੀਤਾ ਜਾਂਦਾ ਸੀ।
ਗਿਣਤੀ 35:33
“ਆਪਣੀ ਧਰਤੀ ਨੂੰ ਬੇਗੁਨਾਹ ਖੂਨ ਨਾਲ ਨਾਪਾਕ ਨਾ ਹੋਣ ਦਿਉ। ਜੇ ਕੋਈ ਬੰਦਾ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਉਸ ਜੁਰਮ ਦੀ ਸਿਰਫ਼ ਇੱਕ ਹੀ ਕੀਮਤ ਹੈ ਕਿ ਕਾਤਲ ਨੂੰ ਮਾਰ ਦਿੱਤਾ ਜਾਵੇ। ਹੋਰ ਕੋਈ ਇਵਜ਼ਾਨਾ ਅਜਿਹਾ ਨਹੀਂ ਜਿਹੜਾ ਉਸ ਧਰਤੀ ਨੂੰ ਜ਼ੁਰਮ ਤੋਂ ਮੁਕਤ ਕਰ ਸੱਕੇ।
ਅਸਤਸਨਾ 21:7
ਇਨ੍ਹਾਂ ਆਗੂਆਂ ਨੂੰ ਇਹ ਅਵੱਸ਼ ਆਖਣਾ ਚਾਹੀਦਾ ਹੈ, ‘ਅਸੀਂ ਇਸ ਆਦਮੀ ਨੂੰ ਨਹੀਂ ਮਾਰਿਆ। ਅਤੇ ਅਸੀਂ ਇਸ ਨੂੰ ਵਾਪਰਦਿਆਂ ਨਹੀਂ ਦੇਖਿਆ।
੨ ਸਲਾਤੀਨ 21:16
ਮਨੱਸਹ ਨੇ ਬੜੇ ਮਾਸੂਮ ਲੋਕਾਂ ਦਾ ਕਤਲ ਕੀਤਾ। ਉਸ ਨੇ ਯਰੂਸ਼ਲਮ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਸਾਰੀ ਜ਼ਮੀਨ ਨੂੰ ਖੂਨ ਨਾਲ ਲਬਰੇਜ਼ ਕਰ ਦਿੱਤਾ। ਅਤੇ ਉਹ ਸਾਰੇ ਪਾਪਾਂ ਦੇ ਨਾਲ ਮਨੱਸ਼ਹ ਨੇ ਯਹੂਦਾਹ ਤੋਂ ਉਹ ਪਾਪ ਕਰਵਾਏ ਕਿ ਉਹ ਯਹੋਵਾਹ ਦੀ ਨਿਗਾਹ ਵਿੱਚ ਬੁਰੇ ਲੱਗਣ।’”
੨ ਸਲਾਤੀਨ 24:4
ਯਹੋਵਾਹ ਨੇ ਇਹ ਇਸ ਲਈ ਵੀ ਸਭ ਕਰਵਾਇਆ ਕਿਉਂ ਕਿ ਮਨੱਸ਼ਹ ਨੇ ਬੜੇ ਮਾਸੂਮ ਲੋਕਾਂ ਨੂੰ ਮਰਵਾਇਆ ਸੀ ਅਤੇ ਉਨ੍ਹਾਂ ਦੇ ਖੂਨ ਨਾਲ ਸਾਰੇ ਯਰੂਸ਼ਲਮ ਨੂੰ ਲਥਪਥ ਕੀਤਾ ਸੀ। ਤਾਂ ਹੀ ਯਹੋਵਾਹ ਉਸ ਨੂੰ ਖਿਮਾ ਨਹੀਂ ਕਰਨਾ ਚਾਹੁੰਦਾ ਸੀ।