Luke 23:8
ਜਦੋਂ ਹੇਰੋਦੇਸ ਨੇ ਯਿਸੂ ਨੂੰ ਵੇਖਿਆ, ਤਾਂ ਉਹ ਬੜਾ ਖੁਸ਼ ਹੋਇਆ, ਕਿਉਂਕਿ ਉਹ ਯਿਸੂ ਬਾਰੇ ਬੜਾ ਕੁਝ ਸੁਣ ਚੁੱਕਾ ਸੀ, ਇਸ ਲਈ ਉਸ ਨੂੰ ਮਿਲਣ ਦੀ ਇੱਛਾ ਉਸਦੀ ਬੜੇ ਚਿਰ ਤੋਂ ਸੀ। ਹੁਣ ਹੇਰੋਦੇਸ ਨੇ ਆਸ ਕੀਤੀ ਕਿ ਉਹ ਯਿਸੂ ਨੰ ਇੱਕ ਕਰਿਸ਼ਮਾ ਕਰਦਿਆਂ ਵੇਖ ਸੱਕੇਗਾ।
And | ὁ | ho | oh |
when | δὲ | de | thay |
Herod | Ἡρῴδης | hērōdēs | ay-ROH-thase |
saw | ἰδὼν | idōn | ee-THONE |
τὸν | ton | tone | |
Jesus, | Ἰησοῦν | iēsoun | ee-ay-SOON |
he was exceeding | ἐχάρη | echarē | ay-HA-ray |
glad: | λίαν | lian | LEE-an |
for | ἦν | ēn | ane |
he was | γὰρ | gar | gahr |
desirous | θέλων | thelōn | THAY-lone |
to see | ἐξ | ex | ayks |
him | ἱκανοῦ | hikanou | ee-ka-NOO |
of | ἰδεῖν | idein | ee-THEEN |
long a | αὐτὸν | auton | af-TONE |
season, because | διὰ | dia | thee-AH |
he | τὸ | to | toh |
heard had | ἀκούειν | akouein | ah-KOO-een |
many things | πολλὰ | polla | pole-LA |
of | περὶ | peri | pay-REE |
him; | αὐτοῦ | autou | af-TOO |
and | καὶ | kai | kay |
he hoped | ἤλπιζέν | ēlpizen | ALE-pee-ZANE |
to have seen | τι | ti | tee |
some | σημεῖον | sēmeion | say-MEE-one |
miracle | ἰδεῖν | idein | ee-THEEN |
done | ὑπ' | hyp | yoop |
by | αὐτοῦ | autou | af-TOO |
him. | γινόμενον | ginomenon | gee-NOH-may-none |
Cross Reference
Matthew 14:1
ਹੇਰੋਦੇਸ ਨੂੰ ਯਿਸੂ ਬਾਰੇ ਖਬਰ ਉਸ ਸਮੇਂ ਰਾਜੇ ਹੇਰੋਦੇਸ, ਗਲੀਲੀ ਦੇ ਸ਼ਾਸਕ ਨੇ ਯਿਸੂ ਦੀ ਖਬਰ ਸੁਣੀ।
Mark 6:14
ਹੇਰੋਦੇਸ ਨੇ ਸੋਚਿਆ ਯਿਸੂ ਹੀ ਬਪਤਿਸਮਾ ਦੇਣ ਵਾਲਾ ਯੂਹੰਨਾ ਹੈ ਰਾਜਾ ਹੇਰੋਦੇਸ ਨੇ ਵੀ ਯਿਸੂ ਬਾਰੇ ਸੁਣਿਆ, ਕਿਉਂਕਿ ਯਿਸੂ ਦਾ ਨਾਉਂ ਪ੍ਰਸਿਧ ਹੋ ਗਿਆ ਸੀ। ਕੁਝ ਲੋਕਾਂ ਨੇ ਆਖਿਆ, “ਉਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਕਾਰਣ ਉਹ ਇਹ ਸ਼ਕਤੀਆਂ ਤੇ ਕਰਿਸ਼ਮੇ ਕਰ ਸੱਕਦਾ ਹੈ।”
2 Kings 5:3
ਇਸ ਕੁੜੀ ਨੇ ਨਅਮਾਨ ਦੀ ਪਤਨੀ ਨੂੰ ਆਕੇ ਕਿਹਾ, “ਕਾਸ਼ ਮੇਰਾ ਸੁਆਮੀ (ਨਅਮਾਨ) ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ (ਆਲੀਸ਼ਾ) ਹੈ। ਉਹ ਨਬੀ ਉਸ ਦੇ ਕੋੜ੍ਹ ਤੋਂ ਉਸ ਨੂੰ ਮੁਕਤ ਕਰ ਸੱਕਦਾ ਹੈ।”
2 Kings 5:11
ਨਅਮਾਨ ਬੜੇ ਕਰੋਧ ਵਿੱਚ ਉੱਥੋਂ ਮੁੜ ਆਇਆ ਅਤੇ ਉਸ ਨੇ ਕਿਹਾ, “ਵੇਖੋ! ਮੈਂ ਤਾਂ ਸੋਚਦਾ ਸੀ ਕਿ ਉਹ ਬਾਹਰ ਆਕੇ ਖੜ੍ਹਾ ਹੋਵੇਗਾ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਉਂ ਲੈ ਕੇ ਮੇਰੇ ਕੋਹੜ ਵਾਲੀ ਥਾਂ ਤੇ ਆਪਣਾ ਹੱਥ ਫ਼ੇਰੇਗਾ ਤੇ ਮੈਨੂੰ ਕੋਹੜ ਤੋਂ ਮੁਕਤ ਕਰੇਗਾ।
Luke 4:23
ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਜਾਣਦਾ ਹਾਂ ਤੁਸੀਂ ਇਹ ਕਹਾਵਤ ਜ਼ਰੂਰ ਮੇਰੇ ਉੱਤੇ ਲਾਗੂ ਕਰੋਂਗੇ ਕਿ ‘ਹੇ ਵੈਦ! ਆਪਣੇ-ਆਪ ਨੂੰ ਰਾਜੀ ਕਰ।’ ਜੋ ਕੁਝ ਤੂੰ ਕਫ਼ਰਨਾਹੂਮ ਵਿੱਚ ਕੀਤਾ ਹੈ ‘ਅਸੀਂ ਉਹ ਸੁਣਿਆ ਹੈ, ਉਹ ਗੱਲਾਂ ਤੂੰ ਇੱਥੇ ਆਪਣੇ ਨਗਰ ਵਿੱਚ ਵੀ ਕਰ!’”
Luke 9:7
ਹੇਰੋਦੇਸ ਯਿਸੂ ਬਾਰੇ ਸ਼ਸ਼ੋਪੰਚ ਵਿੱਚ ਜੋ ਵੀ ਗੱਲਾਂ ਵਾਪਰ ਰਹੀਆਂ ਸਨ ਰਾਜਾ ਹੇਰੋਦੇਸ ਉਨ੍ਹਾਂ ਬਾਰੇ ਜਾਣ ਗਿਆ। ਇਸ ਲਈ ਉਹ ਪਰੇਸ਼ਾਨ ਹੋ ਗਿਆ ਕਿਉਂਕਿ ਕੁਝ ਲੋਕ ਆਖ ਰਹੇ ਸਨ ਕਿ “ਯੂਹੰਨਾ ਬਪਤਿਸਮਾ ਦੇਣ ਵਾਲਾ, ਮੁਰਦਿਆਂ ਵਿੱਚੋਂ ਜੀ ਉੱਠਿਆ ਹੈ।”
Acts 8:19
ਅਤੇ ਕਿਹਾ, “ਮੈਨੂੰ ਵੀ ਇਹ ਸ਼ਕਤੀ ਦੇ ਦੇਵੋ ਤਾਂ ਜੋ ਜਿਸ ਮਨੁੱਖ ਉੱਪਰ ਵੀ ਮੈਂ ਇਉਂ ਹੱਥ ਰੱਖਾਂ ਉਸ ਨੂੰ ਪਵਿੱਤਰ ਆਤਮਾ ਮਿਲ ਜਾਵੇ।”