Leviticus 26:22
ਮੈਂ ਤੁਹਾਡੇ ਖਿਲਾਫ਼ ਜੰਗਲੀ ਜਾਨਵਰ ਘੱਲਾਂਗਾ। ਉਹ ਤੁਹਾਡੇ ਕੋਲੋਂ ਤੁਹਾਡੇ ਬੱਚਿਆਂ ਨੂੰ ਚੁੱਕ ਲਿਜਾਣਗੇ ਅਤੇ ਤੁਹਾਡੇ ਜਾਨਵਰਾਂ ਨੂੰ ਨਸ਼ਟ ਕਰ ਦੇਣਗੇ। ਉਹ ਤੁਹਾਡੇ ਬਹੁਤ ਸਾਰੇ ਲੋਕਾਂ ਨੂੰ ਮਾਰ ਦੇਣਗੇ। ਤੁਹਾਡੀਆਂ ਸੜਕਾਂ ਖਾਲੀ ਹੋ ਜਾਣਗੀਆਂ।
Leviticus 26:22 in Other Translations
King James Version (KJV)
I will also send wild beasts among you, which shall rob you of your children, and destroy your cattle, and make you few in number; and your high ways shall be desolate.
American Standard Version (ASV)
And I will send the beast of the field among you, which shall rob you of your children, and destroy your cattle, and make you few in number; and your ways shall become desolate.
Bible in Basic English (BBE)
I will let loose the beasts of the field among you, and they will take away your children and send destruction on your cattle, so that your numbers will become small and your roads become waste.
Darby English Bible (DBY)
And I will send the beasts of the field among you, that they may rob you of your children, and cut off your cattle, and make you few in number; and your streets shall be desolate.
Webster's Bible (WBT)
I will also send wild beasts among you, which shall rob you of your children, and destroy your cattle, and make you few in number, and your high-ways shall be desolate.
World English Bible (WEB)
I will send the wild animals among you, which will rob you of your children, destroy your cattle, and make you few in number; and your roads will become desolate.
Young's Literal Translation (YLT)
and sent against you the beast of the field, and it hath bereaved you; and I have cut off your cattle, and have made you few, and your ways have been desolate.
| I will also send | וְהִשְׁלַחְתִּ֨י | wĕhišlaḥtî | veh-heesh-lahk-TEE |
| בָכֶ֜ם | bākem | va-HEM | |
| wild | אֶת | ʾet | et |
| beasts | חַיַּ֤ת | ḥayyat | ha-YAHT |
| children, your of you rob shall which you, among | הַשָּׂדֶה֙ | haśśādeh | ha-sa-DEH |
| וְשִׁכְּלָ֣ה | wĕšikkĕlâ | veh-shee-keh-LA | |
| destroy and | אֶתְכֶ֔ם | ʾetkem | et-HEM |
| וְהִכְרִ֙יתָה֙ | wĕhikrîtāh | veh-heek-REE-TA | |
| your cattle, | אֶת | ʾet | et |
| number; in few you make and | בְּהֶמְתְּכֶ֔ם | bĕhemtĕkem | beh-hem-teh-HEM |
| וְהִמְעִ֖יטָה | wĕhimʿîṭâ | veh-heem-EE-ta | |
| ways high your and | אֶתְכֶ֑ם | ʾetkem | et-HEM |
| shall be desolate. | וְנָשַׁ֖מּוּ | wĕnāšammû | veh-na-SHA-moo |
| דַּרְכֵיכֶֽם׃ | darkêkem | dahr-hay-HEM |
Cross Reference
Ezekiel 14:15
ਪਰਮੇਸ਼ੁਰ ਨੇ ਆਖਿਆ, “ਜਾਂ ਸ਼ਾਇਦ ਮੈਂ ਉਸ ਦੇਸ ਵਿੱਚ ਜੰਗਲੀ ਜਾਨਵਰਾਂ ਨੂੰ ਭੇਜ ਦਿਆਂ। ਅਤੇ ਹੋ ਸੱਕਦਾ ਹੈ ਕਿ ਉਹ ਜਾਨਵਰ ਸਭ ਲੋਕਾਂ ਨੂੰ ਮਾਰ ਦੇਣ। ਉਨ੍ਹਾਂ ਜੰਗਲੀ ਜਾਨਵਰਾਂ ਕਾਰਣ ਕੋਈ ਬੰਦਾ ਵੀ ਉਸ ਦੇਸ ਵਿੱਚੋਂ ਹੋਕੇ ਨਹੀਂ ਲੰਘੇਗਾ।
Judges 5:6
“ਅਨਾਥ ਦੇ ਪੁੱਤਰ ਸ਼ਮਗਰ ਦੇ ਦਿਨਾਂ ਵਿੱਚ, ਅਤੇ ਯਾਏਲ ਦੇ ਦਿਨਾਂ ਅੰਦਰ, ਮੁਖ ਸੜਕਾਂ ਸਨ ਸੱਖਣੀਆਂ। ਕਾਰਵਾਨ ਅਤੇ ਮੁਸਾਫ਼ਰ ਸਫ਼ਰ ਕਰਦੇ ਸਨ ਪਿੱਛਲੀਆਂ ਸੜਕਾਂ ਉੱਤੇ।
Deuteronomy 32:24
ਉਹ ਭੁੱਖ ਨਾਲ ਕਮਜ਼ੋਰ ਹੋ ਜਾਣਗੇ। ਭਿਆਨਕ ਬਿਮਾਰੀਆਂ ਉਨ੍ਹਾਂ ਨੂੰ ਤਬਾਹ ਕਰ ਦੇਣਗਿਆਂ। ਮੈਂ ਉਨ੍ਹਾਂ ਉੱਤੇ ਜੰਗਲੀ ਜਾਨਵਰ ਭੇਜ ਦਿਆਂਗਾ ਅਤੇ ਜ਼ਹਿਰੀਲੇ ਸੱਪ ਉਨ੍ਹਾਂ ਨੂੰ ਡੱਸਣਗੇ।
Zechariah 7:14
ਮੈਂ ਉਨ੍ਹਾਂ ਦੇ ਵਿਰੁੱਧ ਦੂਜੀਆਂ ਕੌਮਾਂ ਨੂੰ ਹਨੇਰੀ ਵਾਂਗ ਲਿਆਵਾਂਗਾ ਉਹ ਉਨ੍ਹਾਂ ਰਾਜਾਂ ਨੂੰ ਨਹੀਂ ਜਾਣਦੇ ਪਰ ਜਦੋਂ ਉਹ ਕੌਮਾਂ ਇਸ ਦੇਸ ਚੋ ਲੰਘਣਗੀਆਂ ਤਾਂ ਦੇਸ ਤਬਾਹ ਹੋ ਜਾਵੇਗਾ। ਇਹ ਖੁਸ਼ਹਾਲ ਦੇਸ ਵੀਰਾਨ ਹੋ ਜਾਵੇਗਾ।”
Lamentations 1:4
ਸੀਯੋਨ ਦੇ ਰਸਤੇ ਬਹੁਤ ਉਦਾਸ ਨੇ। ਉਹ ਇਸ ਵਾਸਤੇ ਉਦਾਸ ਨੇ ਕਿਉਂ ਕਿ ਹੁਣ ਸੀਯੋਨ ਅੰਦਰ ਛੁੱਟੀਆਂ ਮਨਾਉਣ ਲਈ ਕੋਈ ਵੀ ਨਹੀਂ ਆਉਂਦਾ। ਸੀਯੋਨ ਦੇ ਯਮੂਹ ਦਰਵਾਜ਼ੇ ਤਬਾਹ ਹੋ ਗਏ ਨੇ। ਸੀਯੋਨ ਦੇ ਸਾਰੇ ਜਾਜਕ ਆਹਾਂ ਭਰਦੇ ਨੇ। ਸੀਯੋਨ ਦੀਆਂ ਮੁਟਿਆਰਾਂ ਚੁੱਕ ਲਈਆਂ ਗਈਆਂ ਹਨ। ਅਤੇ ਇਹ ਸਾਰਾ ਕੁਝ ਸੀਯੋਨ ਲਈ ਡੂੰਘੀ ਉਦਾਸੀ ਹੈ।
Isaiah 33:8
ਸੜਕਾਂ ਤਬਾਹ ਹੋ ਗਈਆਂ ਹਨ। ਗਲੀਆਂ ਵਿੱਚ ਕੋਈ ਵੀ ਨਹੀਂ ਤੁਰ ਫ਼ਿਰ ਰਿਹਾ। ਲੋਕਾਂ ਨੇ ਆਪਣੇ ਕੀਤੇ ਇਕਰਾਰਨਾਮੇ ਤੋੜ ਦਿੱਤੇ ਹਨ। ਲੋਕ ਗਵਾਹਾਂ ਦੀ ਸ਼ਹਾਦਤ ਵਿੱਚ ਭਰੋਸਾ ਨਹੀਂ ਕਰਦੇ। ਕੋਈ ਬੰਦਾ ਵੀ ਦੂਸਰਿਆਂ ਦਾ ਆਦਰ ਨਹੀਂ ਕਰਦਾ।
2 Kings 17:25
ਜਦੋਂ ਇਨ੍ਹਾਂ ਲੋਕਾਂ ਨੇ ਸਾਮਰਿਯਾ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਤਾਂ ਇਨ੍ਹਾਂ ਨੇ ਯਹੋਵਾਹ ਦੀ ਇੱਜ਼ਤ ਮਾਨ ਨਾ ਕੀਤਾ ਤਾਂ ਫਿਰ ਯਹੋਵਾਹ ਨੇ ਉਨ੍ਹਾਂ ਉੱਪਰ ਹਮਲਾ ਕਰਨ ਲਈ ਸ਼ੇਰ ਭੇਜੇ ਅਤੇ ਇਨ੍ਹਾਂ ਸ਼ੇਰਾਂ ਨੇ ਕੁਝ ਲੋਕਾਂ ਨੂੰ ਵੀ ਮਾਰ ਸੁੱਟਿਆ।
Leviticus 26:6
ਮੈਂ ਤੁਹਾਡੇ ਦੇਸ਼ ਨੂੰ ਅਮਨ ਦਿਆਂਗਾ। ਤੁਸੀਂ ਅਮਨ ਚੈਨ ਨਾਲ ਲੇਟੋਂਗੇ। ਕੋਈ ਵੀ ਬੰਦਾ ਤੁਹਾਨੂੰ ਡਰਾਉਣ ਲਈ ਨਹੀਂ ਆਵੇਗਾ। ਮੈਂ ਖਤਰਨਾਕ ਜਾਨਵਰਾਂ ਨੂੰ ਤੁਹਾਡੇ ਦੇਸ਼ ਤੋਂ ਬਾਹਰ ਰੱਖਾਂਗਾ। ਅਤੇ ਫ਼ੌਜਾਂ ਤੁਹਾਡੇ ਦੇਸ਼ ਵਿੱਚੋਂ ਨਹੀਂ ਗੁਜ਼ਰਨਗੀਆਂ।
Micah 3:12
ਹੇ ਆਗੂਓ! ਤੁਹਾਡੇ ਕਾਰਣ ਸੀਯੋਨ ਦੀ ਤਬਾਹੀ ਹੋਵੇਗੀ ਅਤੇ ਇਹ ਖੇਤ ਵਾਂਗ ਵਾਹਿਆ ਜਾਵੇਗਾ। ਯਰੂਸ਼ਲਮ ਬੇਹ ਹੋ ਜਾਵੇਗਾ ਪਹਾੜ ਵਾਲਾ ਮੰਦਰ ਇੱਕ ਸੱਖਣੀ ਉਚਿਆਈ ਜਿੱਥੇ ਜੰਗਲੀ ਬੋਹਰ ਉਗੇਗੀ।
Ezekiel 33:28
ਮੈਂ ਧਰਤੀ ਨੂੰ ਵੀਰਾਨ ਅਤੇ ਬੰਜਰ ਬਣਾ ਦਿਆਂਗਾ। ਉਹ ਦੇਸ਼ ਸਾਰੀਆਂ ਚੀਜ਼ਾਂ ਗਵਾ ਲਵੇਗਾ ਜਿਨ੍ਹਾਂ ਉੱਤੇ ਉਸ ਨੂੰ ਮਾਣ ਸੀ। ਇਸਰਾਏਲ ਦੇ ਪਰਬਤ ਵੀਰਾਨ ਹੋ ਜਾਣਗੇ। ਕੋਈ ਵੀ ਉਸ ਥਾਂ ਤੋਂ ਨਹੀਂ ਲੰਘੇਗਾ।
Ezekiel 14:21
ਫ਼ੇਰ ਯਹੋਵਾਹ ਮੇਰੇ ਪ੍ਰਭੂ ਨੇ ਆਖਿਆ, “ਇਸ ਲਈ ਸੋਚ ਕਿ ਯਰੂਸ਼ਲਮ ਵਿੱਚ ਇਹ ਕਿੰਨੀ ਮਾੜੀ ਗੱਲ ਹੋਵੇਗੀ: ਮੈਂ ਉਸ ਸ਼ਹਿਰ ਦੇ ਖਿਲਾਫ਼ ਉਹ ਚਾਰੇ ਸਜ਼ਾਵਾਂ ਭੇਜਾਂਗਾ! ਮੈਂ ਦੁਸ਼ਮਣ ਫ਼ੌਜੀਆਂ, ਭੁੱਖਮਰੀ, ਬੀਮਾਰੀ ਅਤੇ ਜੰਗਲੀ ਜਾਨਵਰਾਂ ਨੂੰ ਉਸ ਸ਼ਹਿਰ ਦੇ ਖਿਲਾਫ਼ ਭੇਜਾਂਗਾ। ਮੈਂ ਉਸ ਸ਼ਹਿਰ ਵਿੱਚੋਂ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ ਹਟਾ ਦਿਆਂਗਾ!
Ezekiel 5:17
ਮੈਂ ਤੈਨੂੰ ਦੱਸਿਆ ਸੀ ਕਿ ਤੇਰੇ ਵਿਰੁੱਧ ਭੁੱਖ ਅਤੇ ਜੰਗਲੀ ਜਾਨਵਰ ਭੇਜਾਂਗਾ ਜਿਹੜੇ ਤੇਰਿਆਂ ਬੱਚਿਆਂ ਨੂੰ ਮਾਰ ਦੇਣਗੇ। ਮੈਂ ਤੈਨੂੰ ਦੱਸਿਆ ਸੀ ਕਿ ਇੱਥੇ ਸ਼ਹਿਰ ਵਿੱਚ ਹਰ ਥਾਂ ਬੀਮਾਰੀ ਅਤੇ ਮੌਤ ਹੋਵੇਗੀ। ਮੈਂ ਤੈਨੂੰ ਦੱਸਿਆ ਸੀ ਕਿ ਮੈਂ ਤੇਰੇ ਵਿਰੁੱਧ ਲੜਨ ਲਈ ਉਨ੍ਹਾਂ ਦੁਸ਼ਮਣ ਸਿਪਾਹੀਆਂ ਨੂੰ ਲਿਆਵਾਂਗਾ। ਮੈਂ, ਯਹੋਵਾਹ ਨੇ, ਤੈਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਸਨ ਜੋ ਵਾਪਰਨਗੀਆਂ-ਅਤੇ ਉਹ ਜ਼ਰੂਰ ਵਾਪਰਨਗੀਆਂ।”
Jeremiah 15:3
ਮੈਂ ਉਨ੍ਹਾਂ ਦੇ ਖਿਲਾਫ਼ ਚਾਰ ਤਰ੍ਹਾਂ ਦੀ ਤਬਾਹੀ ਲਿਆਉਣ ਵਾਲਿਆਂ ਨੂੰ ਭੇਜਾਂਗਾ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ: ‘ਮੈਂ ਦੁਸ਼ਮਣ ਨੂੰ ਤਲਵਾਰ ਨਾਲ ਮਾਰਨ ਲਈ ਭੇਜਾਂਗਾ। ਮੈਂ ਕੁਤਿਆਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਘੜੀਸਨ ਲਈ ਭੇਜਾਂਗਾ। ਮੈਂ ਹਵਾ ਦੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਖਾਣ ਅਤੇ ਬਰਬਾਦ ਕਰਨ ਲਈ ਭੇਜਾਂਗਾ।
Isaiah 24:6
ਇਸ ਧਰਤੀ ਤੇ ਰਹਿਣ ਵਾਲੇ ਲੋਕ ਗ਼ਲਤ ਕੰਮ ਕਰਨ ਦੇ ਦੋਸ਼ੀ ਹਨ ਇਸ ਲਈ ਪਰਮੇਸ਼ੁਰ ਨੇ ਧਰਤੀ ਨੂੰ ਤਬਾਹ ਕਰਨ ਦਾ ਇਕਰਾਰ ਕੀਤਾ। ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ। ਸਿਰਫ਼ ਬੋੜੇ ਜਿਹੇ ਲੋਕ ਹੀ ਬਚਣਗੇ।
2 Chronicles 15:5
ਅਤੇ ਉਨ੍ਹਾਂ ਵੇਲਿਆਂ ਵਿੱਚ ਉਸ ਔਖੀ ਘੜੀ ਵਿੱਚ ਕੋਈ ਵੀ ਸੁਰੱਖਿਆ ਪੂਰਵਕ ਸਫ਼ਰ ਨਹੀਂ ਸੀ ਕਰ ਸੱਕਦਾ। ਸਾਰੇ ਹੀ ਰਾਜਾਂ ਵਿੱਚ ਬੜੀ ਮੁਸੀਬਤ ਪਈ ਹੋਈ ਸੀ।
2 Kings 2:24
ਅਲੀਸ਼ਾ ਨੇ ਪਰਤ ਕੇ ਉਨ੍ਹਾਂ ਵੱਲ ਵੇਖਿਆ ਅਤੇ ਯਹੋਵਾਹ ਦਾ ਨਾਂ ਲੈ ਕੇ ਉਨ੍ਹਾਂ ਨੂੰ ਸਰਾਪ ਦਿੱਤਾ ਫੇਰ ਜੰਗਲ ਵਿੱਚੋਂ ਦੋ ਰਿੱਛ ਨਿਕਲੇ, ਅਤੇ 42 ਮੁੰਡਿਆਂ ਨੂੰ ਪਾੜ ਕੇ ਮਾਰ ਦਿੱਤਾ।